ਭਾਰਤ ਚੋਣ ਕਮਿਸ਼ਨ

ਭਾਰਤ ਦੇ ਚੋਣ ਕਮਿਸ਼ਨ ਨੇ ਫਿਜ਼ਿਕਲ ਰੈਲੀਆਂ ਅਤੇ ਰੋਡ ਸ਼ੋਅ 'ਤੇ ਪਾਬੰਦੀ 22 ਜਨਵਰੀ, 2022 ਤੱਕ ਵਧਾਈ


ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਲਈ ਵੱਧ ਤੋਂ ਵੱਧ 300 ਵਿਅਕਤੀਆਂ ਜਾਂ ਹਾਲ ਦੀ ਸਮਰੱਥਾ ਦਾ 50% ਜਾਂ ਐੱਸਡੀਐੱਮਏ ਦੁਆਰਾ ਨਿਰਧਾਰਿਤ ਸੀਮਾ 'ਚ ਅੰਦਰੂਨੀ ਮੀਟਿੰਗਾਂ ਦੀ ਛੂਟ ਦਿੱਤੀ



ਚੋਣ ਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਨੂੰ ਐੱਮਸੀਸੀ ਦੇ ਪ੍ਰਬੰਧਾਂ ਅਤੇ ਕੋਵਿਡ ਦੇ ਵਿਆਪਕ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ



ਚੋਣ ਕਮਿਸ਼ਨ ਨੇ ਰਾਜ/ਜ਼ਿਲ੍ਹਾ ਪ੍ਰਸ਼ਾਸਨ ਨੂੰ ਐੱਮਸੀਸੀ ਅਤੇ ਕੋਵਿਡ ਨਾਲ ਸਬੰਧਿਤ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ

Posted On: 15 JAN 2022 6:09PM by PIB Chandigarh

ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇਗੋਆਮਣੀਪੁਰਪੰਜਾਬਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਅਤੇ ਸਿਹਤ ਸਕੱਤਰਾਂ ਦੇ ਨਾਲ-ਨਾਲ ਇਨ੍ਹਾਂ ਪੰਜ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵੱਖ-ਵੱਖ ਵਰਚੁਅਲ ਮੀਟਿੰਗਾਂ ਕੀਤੀਆਂ।

ਮੁੱਖ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਅਤੇ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਅਤੇ ਸ਼੍ਰੀ ਅਨੂਪ ਚੰਦਰ ਪਾਂਡੇ ਦੇ ਨਾਲ ਸਕੱਤਰ ਜਨਰਲ ਅਤੇ ਸਬੰਧਿਤ ਡਿਪਟੀ ਚੋਣ ਕਮਿਸ਼ਨਰਾਂ ਨੇ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਵਿਸ਼ੇਸ਼ ਫੋਕਸ ਕਰਦੇ ਹੋਏ ਕੋਵਿਡ ਮਹਾਮਾਰੀ ਦੀ ਮੌਜੂਦਾ ਸਥਿਤੀ ਅਤੇ ਅਨੁਮਾਨਿਤ ਰੁਝਾਨਾਂ ਦੀ ਵਿਆਪਕ ਸਮੀਖਿਆ ਕੀਤੀ। ਟੀਕਾਕਰਣ ਦੀ ਸਥਿਤੀ ਅਤੇ ਫਰੰਟਲਾਈਨ ਵਰਕਰਾਂ ਅਤੇ ਪੋਲਿੰਗ ਕਰਮਚਾਰੀਆਂ ਦਰਮਿਆਨ ਪਾਤਰ ਵਿਅਕਤੀਆਂ ਲਈ ਪਹਿਲੀਦੂਜੀ ਅਤੇ ਬੂਸਟਰ ਖੁਰਾਕ ਲਈ ਟੀਕਾਕਰਣ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਕਾਰਜ ਯੋਜਨਾ ਦੀ ਵੀ ਸਮੀਖਿਆ ਕੀਤੀ ਗਈ।

ਕਮਿਸ਼ਨ ਨੇ ਐੱਸਡੀਐੱਮਏ ਦੀਆਂ ਪਾਬੰਦੀਆਂ ਅਤੇ ਮਹਾਮਾਰੀ ਦੇ ਸਮੇਂ ਦੌਰਾਨ ਵਿਅਕਤੀਆਂ ਦੇ ਇਕੱਠੇ ਹੋਣ ਦੇ ਨਿਯਮਾਂ ਨੂੰ ਨਿਯਮਿਤ ਕਰਨ ਵਾਲੇ ਰਾਜ ਦੇ ਮੌਜੂਦਾ ਵਿਸ਼ੇਸ਼ ਦਿਸ਼ਾ-ਨਿਰਦੇਸ਼ਾਂ 'ਤੇ ਵੀ ਚਰਚਾ ਕੀਤੀ।

ਹੁਣਇਸ ਲਈਮੌਜੂਦਾ ਸਥਿਤੀਤੱਥਾਂ ਅਤੇ ਹਾਲਾਤ ਦੇ ਨਾਲ-ਨਾਲ ਇਨ੍ਹਾਂ ਮੀਟਿੰਗਾਂ ਵਿੱਚ ਪ੍ਰਾਪਤ ਇਨਪੁਟਸ ਨੂੰ ਵੀ ਵਿਚਾਰਨ ਤੋਂ ਬਾਅਦਕਮਿਸ਼ਨ ਨੇ ਹੇਠਾਂ ਦਿੱਤੇ ਨਿਰਦੇਸ਼ ਜਾਰੀ ਕੀਤੇ ਹਨ:

1.     22 ਜਨਵਰੀ, 2022 ਤੱਕ ਕੋਈ ਰੋਡ ਸ਼ੋਅਪੈਦਲ-ਯਾਤਰਾਸਾਈਕਲ/ਬਾਈਕ/ਵਾਹਨ ਰੈਲੀ ਅਤੇ ਜਲੂਸ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਮਿਸ਼ਨ ਬਾਅਦ ਵਿੱਚ ਸਥਿਤੀ ਦੀ ਸਮੀਖਿਆ ਕਰੇਗਾ ਅਤੇ ਉਸ ਅਨੁਸਾਰ ਅਗਲੇਰੀਆਂ ਹਦਾਇਤਾਂ ਜਾਰੀ ਕਰੇਗਾ।

2.     22 ਜਨਵਰੀ, 2022 ਤੱਕ ਰਾਜਨੀਤਕ ਪਾਰਟੀਆਂ ਜਾਂ ਉਮੀਦਵਾਰਾਂ (ਸੰਭਾਵੀ ਸਮੇਤ) ਜਾਂ ਚੋਣਾਂ ਨਾਲ ਸਬੰਧਿਤ ਕਿਸੇ ਹੋਰ ਸਮੂਹ ਨੂੰ ਫਿਜ਼ਿਕਲ ਰੈਲੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

3.     ਹਾਲਾਂਕਿਕਮਿਸ਼ਨ ਨੇ ਰਾਜਨੀਤਕ ਪਾਰਟੀਆਂ ਲਈ ਇਸ ਹੱਦ ਤੱਕ ਛੂਟ ਦਿੱਤੀ ਹੈ ਕਿ ਵੱਧ ਤੋਂ ਵੱਧ 300 ਵਿਅਕਤੀਆਂ ਜਾਂ ਹਾਲ ਦੀ ਸਮਰੱਥਾ ਦਾ 50% ਜਾਂ ਐੱਸਡੀਐੱਮਏ ਦੁਆਰਾ ਨਿਰਧਾਰਿਤ ਕੀਤੀ ਗਈ ਸੀਮਾ ਤਹਿਤ ਅੰਦਰੂਨੀ ਮੀਟਿੰਗਾਂ ਦੀ ਆਗਿਆ ਹੋਵੇਗੀ।

4.     ਰਾਜਨੀਤਕ ਪਾਰਟੀਆਂ ਚੋਣਾਂ ਨਾਲ ਜੁੜੀਆਂ ਗਤੀਵਿਧੀਆਂ ਦੌਰਾਨ ਹਰ ਮੌਕੇ 'ਤੇ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਅਤੇ ਦਿਸ਼ਾ-ਨਿਰਦੇਸ਼ਾਂ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣਗੀਆਂ।

5.     8 ਜਨਵਰੀ, 2022 ਨੂੰ ਜਾਰੀ ਕੀਤੇ ਚੋਣਾਂ ਦੇ ਸੰਚਾਲਨ ਲਈ ਸੋਧੇ ਵਿਆਪਕ ਦਿਸ਼ਾ-ਨਿਰਦੇਸ਼, 2022 ਵਿੱਚ ਸ਼ਾਮਲ ਸਾਰੀਆਂ ਬਾਕੀ ਪਾਬੰਦੀਆਂ ਲਾਗੂ ਰਹਿਣਗੀਆਂ।

ਸਾਰੇ ਸਬੰਧਿਤ ਰਾਜ/ਜ਼ਿਲ੍ਹਾ ਅਧਿਕਾਰੀ ਇਨ੍ਹਾਂ ਹਦਾਇਤਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣਗੇ।

 

 

 ************

ਆਰਪੀ



(Release ID: 1790248) Visitor Counter : 146