ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਓਲੰਪਿਕ ਖਿਡਾਰੀ ਸ਼ਿਵਪਾਲ ਸਿੰਘ ਨੈਸ਼ਨਲ ਵਾਰ ਮੈਮੋਰੀਅਲ ਪਹੁੰਚੇ, ਪਰਮ ਵੀਰ ਚਕ੍ਰ ਸਵਰਗੀ ਕੈਪਟਨ ਮਨੋਜ ਪਾਂਡੇ ਸਮੇਤ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

Posted On: 13 JAN 2022 4:22PM by PIB Chandigarh

ਓਲੰਪਿਕ ਵਿੱਚ ਜੈਵਲਿਨ ਥ੍ਰੋਅਰ ਸ਼ਿਵਪਾਲ ਸਿੰਘ ਨੇ ਨਵੀਂ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ, ਜੋ ਸੁਤੰਤਰਤਾ ਪ੍ਰਾਪਤੀ ਦੇ ਬਾਅਦ ਭਾਰਤੀ ਸੈਨਿਕਾਂ ਦੁਆਰਾ ਕੀਤੇ ਗਏ ਸਰਵਉੱਚ ਬਲਿਦਾਨ ਦੀ ਮੌਨ ਗਵਾਹੀ ਦਿੰਦਾ ਹੈ।

 

ਨੈਸ਼ਨਲ ਵਾਰ ਮੈਮੋਰੀਅਲ ਭਾਰਤੀ ਹਥਿਆਰਬੰਦ ਸੈਨਾ ਨੂੰ ਸਮਰਪਿਤ ਇੱਕ ਸਮਾਰਕ ਹੈ। ਭਾਰਤੀ ਹਥਿਆਰਬੰਦ ਸੈਨਾ ਦੀ ਕਰਤੱਵ ਪਾਲਨ ਵਿੱਚ ਦ੍ਰਿੜ੍ਹ ਨਿਸ਼ਠਾ, ਵੀਰਤਾ ਅਤੇ ਬਲਿਦਾਨ ਦੀ ਇੱਕ ਲੰਬੀ ਪਰੰਪਰਾ ਹੈ। ਇਹ ਸਮਾਰਕ, ਭਾਰਤ ਦੇ ਸਾਰੇ ਨਾਗਰਿਕਾਂ ਦੇ ਲਈ ਇੱਕ ਵਿਰਾਸਤ ਸਥਲ ਦੇ ਰੂਪ ਵਿੱਚ ਇੰਡੀਆ ਗੇਟ ਦੇ ਕੋਲ ਸਥਿਤ ਹੈ।

 

ਨੈਸ਼ਨਲ ਵਾਰ ਮੈਮੋਰੀਅਲ ਦੇ ਕਰਮਚਾਰੀਆਂ ਨੇ ਓਲੰਪਿਕ ਖਿਡਾਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਵਾਰ ਮੈਮੋਰੀਅਲ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਦੇ ਸ਼ਬਦਾਂ ਵਿੱਚ, ਇਸ ਸਮਾਰਕ ਦੀ ਪਰਿਕਲਪਨਾ ਸੈਲਾਨੀਆਂ ਦੇ ਮਨ ਵਿੱਚ ਦੇਸ਼ਭਗਤੀ ਦੀ ਭਾਵਨਾ ਨੂੰ ਹੁਲਾਰਾ ਦੇਣ ਦੇ ਲਈ ਕੀਤੀ ਗਈ ਹੈ। ਇਹ ਸਮਾਰਕ ਇਸ ਵਿਸ਼ਾਲ ਰਾਸ਼ਟਰ ਦੇ ਨਾਗਰਿਕਾਂ ਨੂੰ ਉਨ੍ਹਾਂ ਬਹਾਦਰ ਸੈਨਿਕਾਂ ਦੇ ਪ੍ਰਤੀ ਆਭਾਰ ਵਿਅਕਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ, ਜਿਨ੍ਹਾਂ ਨੇ ਨਿਰਸਵਾਰਥ ਭਾਵ ਨਾਲ ਮਾਤ੍ਰਭੂਮੀ ਦੇ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੱਤੀ

 

ਸ਼੍ਰੀ ਸਿੰਘ, ਜੋ 2016 ਤੋਂ ਭਾਰਤੀ ਵਾਯੂ ਸੈਨਾ ਵਿੱਚ ਇੱਕ ਜੂਨੀਅਰ ਵਾਰੰਟ ਅਧਿਕਾਰੀ ਦੇ ਰੂਪ ਵਿੱਚ ਕੰਮ ਕਰ ਰਹੇ ਹਨ, ਨੂੰ ਸੈਨਾ ਦੇ ਇੱਕ ਅਧਿਕਾਰੀ ਦੁਆਰਾ ਸਥਲ ਦੇ ਚਾਰੋ ਤਰਫ ਲੈ ਜਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਪਾਕਿਸਤਾਨ ਅਤੇ ਚੀਨ ਦੇ ਖਿਲਾਫ ਵਿਭਿੰਨ ਹਥਿਆਰਬੰਦ ਸੰਘਰਸ਼ਾਂ ਤੇ ਹੋਰ ਅਪਰੇਸ਼ਨ ਜਿਵੇਂ 1961 ਦੇ ਗੋਆ ਅਪਰੇਸ਼ਨ, ਸ੍ਰੀਲੰਕਾ ਵਿੱਚ ਅਪਰੇਸ਼ਨ ਪਵਨ ਤੇ ਅਪਰੇਸ਼ਨ ਰਕਸ਼ਕ, ਆਪਰੇਸ਼ਨ ਰਾਈਨੋ ਜਿਹੇ ਸਾਰੇ ਆਤੰਕਵਾਦ ਰੋਧੀ ਅਪਰੇਸ਼ਨ ਦੇ ਦੌਰਾਨ ਸ਼ਹੀਦ ਹੋਏ ਹਥਿਆਰਬੰਦ ਸੈਨਾ ਦੇ ਕਰਮੀਆਂ ਦੇ ਨਾਮ ਦਿਖਾਏ ਗਏ, ਜੋ ਸੁਨਿਹਰੀ ਅੱਖਰਾਂ ਵਿੱਚ ਸਮਾਰਕ ਦੀਆਂ ਦੀਵਾਰਾਂ ‘ਤੇ ਅੰਕਿਤ ਹਨ।

 

 

ਸ਼ਿਵਪਾਲ ਸਿੰਘ ਨੇ ਕਿਹਾ, “ਹਥਿਆਰਬੰਦ ਸੈਨਾ ਦੇ ਜਵਾਨ ਦੇ ਰੂਪ ਵਿੱਚ, ਇਸ ਯਾਤਰਾ ਨੇ ਮੈਨੂੰ ਵਾਸਤਵ ਵਿੱਚ ਬਹੁਤ ਭਾਵੁਕ ਕਰ ਦਿੱਤਾ ਹੈ, ਕਿਉਂਕਿ ਇਹ ਸਥਾਨ ਮੌਤ ਤੱਕ ਸਮਰਪਣ ਦੀ ਭਾਵਨਾ ਦੀ ਯਾਦ ਦਿਵਾਉਂਦਾ ਹੈ, ਜਿਸ ਨੇ ਹਮੇਸ਼ਾ ਭਾਰਤੀ ਸੈਨਿਕਾਂ ਨੂੰ ਸਾਰੀਆਂ ਰੁਕਾਵਟਾਂ ਦੇ ਖਿਲਾਫ ਅੰਤਿਮ ਵਿਅਕਤੀ ਨਾਲ ਲੜਣ ਅਤੇ ਆਖਿਰੀ ਗੋਲੀ ਚਲਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਬਲਿਦਾਨਾਂ ਦੇ ਕਾਰਨ, ਅਸੀਂ ਅੱਜ ਇੱਥੇ ਸੁਰੱਖਿਅਤ ਹਾਂ।

 

ਸਮਾਰਕ-ਸਥਲ ਦੇ ਖੇਤਰਫਲ 40 ਏਕੜ ਹੈ ਅਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 2019 ਵਿੱਚ ਕੀਤਾ ਗਿਆ ਸੀ। ਇਸ ਦੀ ਸੰਰਚਨਾ ਚਾਰ ਚਕ੍ਰਾਂ ਦੇ ਰੂਪ ਵਿੱਚ ਹੈ, ਜੋ ਮਹਾਭਾਰਤ ਦੀ ‘ਚਕ੍ਰਵਿਉਹ’ ਅਵਧਾਰਣਾ ਨੂੰ ਦਰਸਾਉਂਦੀ ਹੈ ਅਤੇ ਇਸ ਦੇ ਨਾਲ ਹੀ ਇਹ ਸੰਰਚਨਾ ਹਥਿਆਰਬੰਦ ਸੈਨਾ ਦੇ ਵਿਭਿੰਨ ਮੁੱਲ ਦਾ ਵੀ ਪ੍ਰਤੀਕ ਹੈ।

26000 ਤੋਂ ਵੱਧ ਸ਼ਹੀਦਾਂ ਦੇ ਨਾਮ ਵਿਅਕਤੀਗਤ ਤੌਰ ‘ਤੇ ਤਿਆਗ ਚਕ੍ਰ (ਬਲਿਦਾਨ ਚਕ੍ਰ) ਨਾਮਕ ਸਰਕੁਲਰ ਕਨਸੈਂਟ੍ਰਿਕ ਵਾਲਸ ਆਵ੍ ਔਨਰ ਦੀਵਾਰ ਦੀ ਹਰੇਕ ਗ੍ਰੇਨਾਈਟ ਇੱਟ ਵਿੱਚ ਲਿਖੇ ਹੋਏ ਹਨ।

ਬਾਅਦ ਵਿੱਚ, ਸਪੋਰਟਸ ਅਥਾਰਿਟੀ ਆਵ੍ ਇੰਡੀਆ ਦੇ ਐੱਨਐੱਸ ਐੱਨਆਈਐੱਸ ਪਟਿਆਲਾ ਕੇਂਦਰ ਵਿੱਚ ਟ੍ਰੇਨਿੰਗ ਲੈ ਰਹੇ ਐਥਲੀਟ ਸ਼ਿਵਪਾਲ ਸਿੰਘ ਨੇ 1/11 ਗੋਰਖਾ ਰਾਈਫਲਸ ਰੇਜੀਮੈਂਟ ਦੇ ਪਰਮ ਵੀਰ ਚਕ੍ਰ, ਸਵਰਗੀ ਕੈਪਟਨ ਮਨੋਜ ਪਾਂਡੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ, ਜੋ ਸ਼੍ਰੀ ਸਿੰਘ ਦੇ ਸਮਾਨ ਹੀ ਉੱਤਰ ਪ੍ਰਦੇਸ਼ ਰਾਜ ਦੇ ਰਹਿਣ ਵਾਲੇ ਸਨ।

 

*******

ਐੱਨਬੀ/ਓਏ



(Release ID: 1789921) Visitor Counter : 99


Read this release in: English , Urdu , Hindi , Tamil , Telugu