ਸਿੱਖਿਆ ਮੰਤਰਾਲਾ

ਨੈਸ਼ਨਲ ਇਨੋਵੇਸ਼ਨ ਵੀਕ ਅਸੀਂ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਪੋਸ਼ਿਤ ਭਾਰਤ 2.0 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਹਿਯੋਗਪੂਰਵਕ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ- ਸ਼੍ਰੀ ਸੁਭਾਸ਼ ਸਰਕਾਰ


ਸ਼੍ਰੀ ਸੁਭਾਸ਼ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਵਿੱਚ ਇਨੋਵੇਸ਼ਨ ਈਕੋ-ਸਿਸਟਮ ਦਾ ਨਿਰਮਾਣ ਵਿਸ਼ੇ ‘ਤੇ ਈ- ਸਿੰਪੋਜ਼ੀਅਮ ਦੇ ਸਮਾਪਨ ਸੈਸ਼ਨ ਨੂੰ ਸੰਬੋਧਿਤ ਕੀਤਾ

Posted On: 12 JAN 2022 7:04PM by PIB Chandigarh

ਕੇਂਦਰੀ ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ ਨੇ ‘ਵਿੱਦਿਅਕ ਸੰਸਥਾਵਾਂ ਵਿੱਚ ਇਨੋਵੇਸ਼ਨ ਈਕੋ-ਸਿਸਟਮ ਦਾ ਨਿਰਮਾਣ’ ਵਿਸ਼ੇ ‘ਤੇ ਈ- ਸਿੰਪੋਜ਼ੀਅਮ ਦੇ ਸਮਾਪਨ ਸੈਸ਼ਨ ਨੂੰ ਅੱਜ ਸੰਬੋਧਿਤ ਕਰਦੇ ਹੋਏ ਕਿਹਾ ਕਿ ਨੈਸ਼ਨਲ ਇਨੋਵੇਸ਼ਨ ਵੀਕ ਅਸੀਂ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਪੋਸ਼ਿਤ ਭਾਰਤ 2.0 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਹਿਯੋਗਪੂਰਵਕ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ।

ਆਪਣੇ ਸਮਾਪਨ ਭਾਸ਼ਣ ਵਿੱਚ ਸ਼੍ਰੀ ਸਰਕਾਰ ਨੇ ਕਿਹਾ ਕਿ ਸਾਡਾ ਲਕਸ਼ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਇਨੋਵੇਸ਼ਨ, ਉੱਦਮਤਾ, ਆਲੋਚਨਾਤਮਕ ਸੋਚ ਅਤੇ ਲੀਕ ਤੋਂ ਅਲੱਗ ਹਟਕੇ ਸੋਚ ਨੂੰ ਹੁਲਾਰਾ ਦੇਣਾ ਹੈ ਜੋ ਕਿ ਨਵੀਂ ਸਿੱਖਿਆ ਨੀਤੀ 2020 ਵਿੱਚ ਵੀ ਪ੍ਰਤੀਬਿੰਬਿਤ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਭਾਰਤੀ ਅਰਥਵਿਵਸਥਾ ਨੂੰ ਵਧਾਉਣ ਲਈ ਪ੍ਰਤੀਬੱਧ ਹੈ ਅਤੇ 2024-25 ਤੱਕ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਤੱਕ ਪਹੁੰਚਣ ਲਈ ਅਣਥੱਕ ਯਤਨ ਕਰ ਰਹੀ ਹੈ। ਨਿਵੇਸ਼ ਨੂੰ ਅਸਾਨ ਬਣਾਉਣ ਇਨੋਵੇਸ਼ਨ ਨੂੰ ਹੁਲਾਰਾ ਦੇਣਾ, ਸਰਵਸ਼੍ਰੇਸ਼ਠ ਬੁਨਿਆਦੀ ਸੁਵਿਧਾਵਾਂ ਦਾ ਨਿਰਮਾਣ ਕਰਨਾ ਅਤੇ ਭਾਰਤ ਨੂੰ ਨਿਰਮਾਣ ਡਿਜਾਈਨ ਅਤੇ ਇਨੋਵੇਸ਼ਨ ਦਾ ਕੇਂਦਰ ਬਣਾਉਣ ਅਸੀਂ ਸਹੀ ਅਰਥ ਵਿੱਚ ਆਤਮਨਿਰਭਰ ਭਾਰਤ ਦੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰੇਗਾ।

ਇਨੋਵੇਸ਼ਨ ਅਤੇ ਉੱਦਮਤਾ ਈਕੋ-ਸਿਸਟਮ ‘ਤੇ ਈ- ਸਿੰਪੋਜ਼ੀਅਮ ਦੇ ਸਮਾਪਨ ਸਮਾਰੋਹ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ।

ਸ਼੍ਰੀ ਸਰਕਾਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਹਰ ਮੰਤਰਾਲੇ, ਸਰਕਾਰੀ ਵਿਭਾਗ, ਉਦਯੋਗ ਜਗਤ ਦੀਆਂ ਹਸਤੀਆਂ ਅਤੇ ਸਾਰੇ ਪ੍ਰਮੁੱਖ ਹਿਤਧਾਰਕ ਸਹਿਯੋਗਪੂਵਰਕ ਕੰਮ ਕਰਨ ਅਤੇ ਸਾਡੇ ਉੱਚ ਸਿੱਖਿਆ ਸੰਸਥਾਨਾਂ ਦਾ ਸਮਰਥਨ ਕਰਨ, ਤਾਕਿ ਉਹ ਨਵੀਨਤਾ ਖੋਜ ਦੀ ਇੱਕ ਸਮੁੱਚੇ ਤੌਰ ‘ਤੇ ਸੱਭਿਆਚਾਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਅਤੇ ਇੱਕ ਨਵੀਨਤਾ ਦੇ ਰੂਪ ਵਿੱਚ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਸਮਾਜ ਦੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਨੂੰ ਸਮਾਧਾਨ ਕਰਨ ਲਈ ਯੁਵਾ ਪ੍ਰਤਿਭਾਵਾਂ ਦੇ ਪੋਸ਼ਣ ਵਿੱਚ ਮਦਦ ਕਰਨ।

ਇਸ ਅਵਸਰ ‘ਤੇ ਭਾਰਤ ਸਰਕਾਰ ਦੇ ਪ੍ਰਧਾਨ ਵਿਗਿਆਨਿਕ ਸਲਾਹਕਾਰ (ਪੀਐੱਸਏ) ਪ੍ਰੌਫੇਸਰ ਕੇ. ਵਿਜੈ ਰਾਘਵਨ ਨੇ ਆਰਥਿਕ ਬਦਲਾਅ ਅਤੇ ਸਥਿਰਤਾ ਲਈ ਇਨੋਵੇਸ਼ਨ ਦੀ ਜ਼ਰੂਰਤ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ ਨੂੰ ਖੋਜ ਅਤੇ ਵਿਕਾਸ ਲਈ ਇੱਕ ਪਸੰਦੀਦਾ ਮੰਜ਼ਿਲ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਖੋਜ ਅਤੇ ਇਨੋਵੇਸ਼ਨ ਈਕੋ-ਸਿਸਟਮ ਦਾ ਵਿੱਤ ਪੋਸ਼ਣ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਭਾਰਤ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਅਤੇ ਘਰੇਲੂ ਸਟਾਰਟ –ਅੱਪ ਈਕੋ-ਸਿਸਟਮ ਦੇ ਨਾਲ ਏਕੀਕ੍ਰਿਤ ਕਰਨ ਲਈ।

ਰਾਸ਼ਟਰੀ ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਵਿੱਦਿਅਕ, ਪ੍ਰਤਿਭਾ ਵਿਕਾਸ ਅਤੇ ਸਰੋਤ ਰਣਨੀਤਿਕ ਸਾਂਝੇਦਾਰੀ ਨਾਲ ਜੋੜਣ ਦੀ ਦਿਸ਼ਾ ਵਿੱਚ ਸਰਵਉੱਤਮ ਸੰਸਾਰਿਕ ਤਰੀਕਿਆਂ ਨੂੰ ਅਪਣਾਉਣ ਦੇ ਬਾਰੇ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨੋਵੇਸ਼ਨ ਨੂੰ ਆਰਥਿਕ ਬਦਲਾਅ ਅਤੇ ਬਜ਼ਾਰ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ ਅਤੇ ਸਵੱਛ ਭਾਰਤ, ਮੇਡ ਇਨ ਇੰਡੀਆ ਆਦਿ ਸਹਿਤ ਮੌਜੂਦਾ ਨੀਤੀਗਤ ਉਪਾਆਂ ਦੇ ਨਾਲ ਤਾਲਮੇਲ ਬਿਠਾਉਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਯੁਵਾਵਾਂ ਨਾਲ ਦੇਸ਼ ਦੇ ਆਰਥਿਕ ਵਿਕਾਸ ਨੂੰ ਲੈਕੇ ਵਿਚਾਰਾਂ ਨੂੰ ਸਾਂਝਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਉਦਘਾਟਨ ਸੈਸ਼ਨ ਦੇ ਬਾਅਦ ਦੋ ਪੈਨਲ ਚਰਚਾ ਹੋਈ, ਜਿਸ ਦਾ ਸਿਰਲੇਖ ਸੀ, “ਗ੍ਰੇ ਹੇਅਰਸ ਨੌਟ ਮੈਂਡਟਰੀ ਟੂ ਬਿਲਟ ਗ੍ਰੇਟਰ ਐਟਰਪ੍ਰਾਈਜ਼ਿਜ਼” ਅਤੇ ਅਟ੍ਰੈਕਟਿੰਗ ਬਿਗ ਇਨਵੈਸਟਮੈਂਟ ਫਾਰ ਇਨੋਵੇਟਿਵ ਆਈਡੀਯਾਜ ਕ੍ਰਾਮ ਐਜੁਕੇਸ਼ਨਲ ਇੰਸਟੀਟਿਊਸ਼ਨ” ਜਿਸ ਵਿੱਚ ਮੰਨੇ-ਪ੍ਰਮੰਨੇ ਲੋਕਾਂ ਨੇ ਵਧੀਆ ਸੰਖਿਆ ਵਿੱਚ ਹਿੱਸਾ ਲਿਆ। ਸਾਰੇ ਪੈਨਲਿਸਟ ਜਿਹੇ ਪਲੈਟਫਾਰਮਾਂ ਨੂੰ ਉਤਸਾਹਿਤ ਸਨ, ਜਿਨ੍ਹਾਂ ਦੀ ਭਾਰਤ ਵਿੱਚ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਈਕੋ-ਸਿਸਟਮ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ।

ਏਆਈਸੀਟੀਈ ਦੇ ਵਾਈਸ ਚੇਅਰਮੈਨ ਪ੍ਰੋ. ਐੱਮ.ਪੀ.ਪੁਨੀਆ ਨੇ ਸੁਆਗਤ ਭਾਸ਼ਣ ਕਰਦੇ ਹੋਏ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਤਿਅਧਿਕ ਜਵਾਬ ਪ੍ਰਾਪਤ ਹੋਣ ਅਤੇ ਭਾਗੀਦਾਰੀ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਵਿਸ਼ਵ ਭਰ ਦੇ 1.2 ਲੱਖ ਤੋਂ ਅਧਿਕ ਲੋਕਾਂ ਨੇ ਔਨਲਾਈਨ ਦੇਖਿਆ। ਸਾਰੇ ਪੈਨਲਿਸਟ ਅਜਿਹੇ ਪਲੈਟਫਾਰਮਾਂ ਤੋਂ ਉਤਸਾਹਿਤ ਸਨ, ਜਿਨ੍ਹਾਂ ਦੀ ਭਾਰਤ ਵਿੱਚ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ ਈਕੋ-ਸਿਸਟਮ ਦੇ ਨਿਰਮਾਣ ਲਈ ਬਹੁਤ ਜ਼ਰੂਰੀ ਹੈ।

ਏਆਈਸੀਟੀਈ ਦੇ ਮੈਂਬਰ ਸਕੱਤਰ ਪ੍ਰੋ. ਰਾਜੀਵ ਕੁਮਾਰ ਨੇ ਇਨੋਵੇਸ਼ਨ ਅਤੇ ਉੱਦਮਤਾ ਦੇ ਖੇਤਰ ਵਿੱਚ ਵਿਸ਼ੇਸ਼ਤਾ ਦੀ ਦਿਸ਼ਾ ਵਿੱਚ ਤਕਨੀਕੀ ਸੰਸਥਾਨਾਂ ਦੇ ਸਮਰਥਨ ਵਿੱਚ ਏਆਈਸੀਟੀਈ ਦੀ ਭੂਮਿਕਾ ਦੇ ਬਾਰੇ ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਦੁਆਰਾ ਧੰਨਵਾਦ ਦੇ ਨਾਲ ਪ੍ਰੋਗਰਾਮ ਦੀ ਸਮਪਤੀ ਹੋਈ।

******

ਐੱਮਜੇਪੀਐੱਸ/ਏਕੇ
 



(Release ID: 1789674) Visitor Counter : 107


Read this release in: English , Urdu , Hindi , Tamil