ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ, ਭੋਗਾਲੀ ਬਿਹੂ, ਉੱਤਰਾਯਣ ਅਤੇ ਪੌਸ਼ ਪਰਵ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 12 JAN 2022 5:35PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਲੋਹੜੀ (ਜੋ 13 ਜਨਵਰੀ, 2022 ਨੂੰ ਹੈ) ਮਕਰ ਸੰਕ੍ਰਾਂਤੀ, ਪੋਂਗਲ, ਭੋਗਾਲੀ ਬਿਹੂ, ਉੱਤਰਾਯਣ ਅਤੇ ਪੌਸ਼ ਪਰਵ (ਜੋ 14 ਜਨਵਰੀ, 2022 ਨੂੰ ਹੈ) ਦੀ ਪੂਰਵ ਸੰਧਿਆ ‘ਤੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ ਹੈ, “ਲੋਹੜੀ, ਮਕਰ ਸੰਕ੍ਰਾਂਤੀ, ਪੋਂਗਲ, ਭੋਗਾਲੀ ਬਿਹੂ, ਉੱਤਰਾਯਣ ਅਤੇ ਪੌਸ਼ ਪਰਵ ਦੇ ਅਵਸਰ ’ਤੇ, ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਰੇ ਦੇਸ਼ਵਾਸੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।  

ਸਾਡੇ ਦੇਸ਼ ਵਿੱਚ ਮਨਾਏ ਜਾਣ ਵਾਲੇ ਜ਼ਿਆਦਾਤਰ ਤਿਉਹਾਰ ਪ੍ਰਕ੍ਰਿਤੀ ਅਤੇ ਖੇਤੀਬਾੜੀ ਦੇ ਨਾਲ ਸਾਡੇ ਅਭਿੰਨ ਸਬੰਧਾਂ ਨੂੰ ਦਰਸਾਉਂਦੇ ਹਨ। ਲੋਹੜੀਮਕਰ ਸੰਕ੍ਰਾਂਤੀਪੋਂਗਲ,  ਭੋਗਾਲੀ ਬਿਹੂਉੱਤਰਾਯਣ ਅਤੇ ਪੌਸ਼ ਪਰਵ ਦੇ ਤਿਉਹਾਰ ਫ਼ਸਲਾਂ ਦੀ ਕਟਾਈ ਦੇ ਮੌਸਮ ਨੂੰ ਦਰਸਾਉਂਦੇ ਹਨ ਕਿਉਂਕਿ ਸਰਦੀਆਂ ਦਾ ਮੌਸਮ ਸਮਾਪਤ ਹੁੰਦਾ ਹੈ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਹੁੰਦੀ ਹੈ।  ਲੋਕ ਫ਼ਸਲ ਦੇ ਚੰਗੇ ਉਤਪਾਦਨ ਦਾ ਆਨੰਦ ਲੈਂਦੇ ਹਨ ਅਤੇ ਇਨ੍ਹਾਂ ਤਿਉਹਾਰਾਂ ਨੂੰ ਮਨਾਉਂਦੇ ਹਾਂ ਜੋ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ਨੂੰ ਵੀ ਰੇਖਾਂਕਿਤ ਕਰਦੇ ਹਨ। ਇਹ ਨਾ ਕੇਵਲ ਭਾਰਤੀ ਵਿਵਿਧਤਾ ਦੀ ਉਦਾਹਰਣ ਹੈ ਬਲਕਿ ਸਾਡੇ ਦੇਸ਼ ਦੀ ਵਿਵਿਧਤਾ ਵਿੱਚ ਏਕਤਾ ਦੀ ਵੀ ਉਦਾਹਰਣ ਹੈ।

ਮੈਂ ਈਸ਼ਵਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਇਹ ਤਿਉਹਾਰ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਕਰਨ ਅਤੇ ਸਾਡੇ ਦੇਸ਼ ਵਿੱਚ ਸਮ੍ਰਿੱਧੀ ਅਤੇ ਖੁਸ਼ੀਆਂ ਬਣੀਆਂ ਰਹਿਣ।

 Click here for President's message in hindi

 

*******

ਡੀਐੱਸ/ਐੱਸਐੱਚ



(Release ID: 1789527) Visitor Counter : 128