ਨੈਸ਼ਨਲ ਫਾਇਨੈਂਸ਼ਲ ਰਿਪੋਰਟਿੰਗ ਅਥਾਰਿਟੀ

ਪਹਿਲੀ ਕੋਲੰਬੋ ਸਕਿਓਰਿਟੀ ਕਨਕਲੇਵ ਵਰਚੁਅਲ ਵਰਕਸ਼ਾਪ


ਰੱਖਿਆਤਮਕ ਸੰਚਾਲਨ, ਡੀਪ/ਡਾਰਕ ਵੈੱਬ ਹੈਂਡਲਿੰਗ ਅਤੇ ਡਿਜੀਟਲ ਫੋਰੈਂਸਿਕ ਨਾਲ ਸਬੰਧਿਤ ਖੇਤਰੀ ਸਾਈਬਰ ਸੁਰੱਖਿਆ ਸਮਰੱਥਾਵਾਂ ਦੇ ਵਿਕਾਸ 'ਤੇ ਚਰਚਾ

Posted On: 11 JAN 2022 4:47PM by PIB Chandigarh

ਰਾਸ਼ਟਰੀ ਸੁਰੱਖਿਆ ਪਰਿਸ਼ਦ ਸਕੱਤਰੇਤ (ਐੱਨਐੱਸਸੀਐੱਸ)ਭਾਰਤ ਸਰਕਾਰ ਦੁਆਰਾ ਰਾਸ਼ਟਰੀ ਫੋਰੈਂਸਿਕ ਸਾਇੰਸ ਯੂਨੀਵਰਸਿਟੀਗਾਂਧੀਨਗਰ (ਗੁਜਰਾਤ) ਦੇ ਸਕੱਤਰੇਤ ਦੇ ਸਹਿਯੋਗ ਨਾਲ "ਰੱਖਿਆਤਮਕ ਸੰਚਾਲਨਡੀਪ/ਡਾਰਕ ਵੈੱਬ ਹੈਂਡਲਿੰਗ ਅਤੇ ਡਿਜੀਟਲ ਫੋਰੈਂਸਿਕਸ ਨਾਲ ਸਬੰਧਿਤ ਖੇਤਰੀ ਸਾਈਬਰ ਸੁਰੱਖਿਆ ਸਮਰੱਥਾਵਾਂ ਦਾ ਵਿਕਾਸ" ਵਿਸ਼ੇ 'ਤੇ 10-11 ਜਨਵਰੀ, 2022 ਨੂੰ ਦੋ-ਰੋਜ਼ਾ ਪਹਿਲੀ ਕੋਲੰਬੋ ਸੁਰੱਖਿਆ ਕਨਕਲੇਵ ਵਰਚੁਅਲ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਕੋਲੰਬੋ ਸਕਿਓਰਿਟੀ ਕਨਕਲੇਵ (ਸੀਐੱਸਸੀ) ਦੇ ਮੈਂਬਰ ਅਤੇ ਨਿਗਰਾਨ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆਜਿਸ ਵਿੱਚ ਸ੍ਰੀਲੰਕਾਮਾਲਦੀਵਭਾਰਤਮਾਰੀਸ਼ਸਸੇਸ਼ੇਲਸ ਅਤੇ ਬੰਗਲਾਦੇਸ਼ ਸ਼ਾਮਲ ਹਨ।

04 ਅਗਸਤ, 2021 ਨੂੰ ਆਯੋਜਿਤ ਕੋਲੰਬੋ ਸੁਰੱਖਿਆ ਕਨਕਲੇਵ ਦੀ ਪੰਜਵੀਂ ਉਪ-ਐੱਨਐੱਸਏ ਪੱਧਰੀ ਮੀਟਿੰਗ ਵਿੱਚਮੈਂਬਰ ਅਤੇ ਨਿਗਰਾਨ ਦੇਸ਼ਾਂ ਨੇ ਸਮੁੰਦਰੀ ਸੁਰੱਖਿਆ ਅਤੇ ਸੁਰੱਖਿਆਅੱਤਵਾਦ ਅਤੇ ਕੱਟੜਵਾਦਤਸਕਰੀ ਅਤੇ ਸੰਗਠਿਤ ਅਪਰਾਧ ਅਤੇ ਸਾਈਬਰ ਸੁਰੱਖਿਆ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਸੁਰੱਖਿਆ ਸਮੇਤ ਸਹਿਯੋਗ ਦੇ ਚਾਰ ਥੰਮ੍ਹਾਂ 'ਤੇ ਸਹਿਮਤੀ ਬਣੀ ਸੀ। ਇਹ ਵਰਕਸ਼ਾਪ ਚੌਥੇ ਥੰਮ੍ਹ ਅਧੀਨ ਪਹਿਲੀ ਗਤੀਵਿਧੀ ਸੀ। ਇਹ ਵਰਕਸ਼ਾਪ ਵਿੱਚ ਡੀਪ ਵੈੱਬ ਅਤੇ ਡਾਰਕ ਨੈੱਟ ਜਾਂਚਾਂ ਅਤੇ ਚੁਣੌਤੀਆਂਡਿਜੀਟਲ ਫੋਰੈਂਸਿਕਸਾਈਬਰ ਖ਼ਤਰਿਆਂ ਨਾਲ ਸਬੰਧਿਤ ਖੁਫੀਆ ਜਾਣਕਾਰੀਅਤੇ ਸਾਈਬਰ ਡੋਮੇਨ ਵਿੱਚ ਰੱਖਿਆਤਮਕ ਕਾਰਵਾਈਆਂ ਜਿਹੇ ਪ੍ਰਮੁੱਖ ਖੇਤਰਾਂ 'ਤੇ ਚਰਚਾ ਕੀਤੀ ਗਈ। ਚਰਚਾ ਇਨ੍ਹਾਂ ਖੇਤਰਾਂ ਵਿੱਚ ਤਕਨੀਕੀ ਤਰੱਕੀਚੁਣੌਤੀਆਂ ਅਤੇ ਖੋਜ ਲਈ ਪਹੁੰਚ 'ਤੇ ਕੇਂਦ੍ਰਿਤ ਸੀ। ਭਾਗੀਦਾਰਾਂ ਨੇ ਸਾਈਬਰ ਸੁਰੱਖਿਆ ਖਤਰਿਆਂ ਨਾਲ ਨਜਿੱਠਣ ਲਈ ਆਪਣੇ ਅਨੁਭਵ ਵੀ ਸਾਂਝੇ ਕੀਤੇ ਅਤੇ ਖਾਸ ਸਾਈਬਰ ਸੁਰੱਖਿਆ ਚੁਣੌਤੀਆਂ ਦੇ ਹੱਲ ਬਾਰੇ ਚਰਚਾ ਕੀਤੀ।

ਭਾਗੀਦਾਰਾਂ ਨੇ ਸਹਿਯੋਗ ਦੇ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕਰਨ ਅਤੇ ਕੋਲੰਬੋ ਸੁਰੱਖਿਆ ਕਨਕਲੇਵ ਦੇ ਤਹਿਤ ਸਾਈਬਰ ਸੁਰੱਖਿਆ 'ਤੇ ਅੱਗੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ।

 

 

 **********

ਡੀਐੱਸ



(Release ID: 1789275) Visitor Counter : 155


Read this release in: English , Urdu , Hindi , Tamil , Telugu