ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ, ਏਆਈਸੀਟੀਈ ਅਤੇ ਡੀਪੀਆਈਆਈਟੀ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਦੇ ਤਹਿਤ 10 ਜਨਵਰੀ ਤੋਂ 16 ਜਨਵਰੀ, 2022 ਤੱਕ ‘ਨੈਸ਼ਨਲ ਇਨੋਵੇਸ਼ਨ ਵੀਕ’ ਦਾ ਆਯੋਜਨ ਕਰ ਰਹੇ ਹਨ
ਸ਼੍ਰੀ ਰਾਜ ਕੁਮਾਰ ਰੰਜਨ ਸਿੰਘ ਕੱਲ੍ਹ ਵਿੱਦਿਅਕ ਸੰਸਥਾਵਾਂ' ਵਿੱਚ ਇਨੋਵੇਸ਼ਨ ਸੰਬੰਧੀ ਈਕੋਸਿਸਟਮ ਦੇ ਨਿਰਮਾਣ ਵਿਸ਼ਿਆਂ ‘ਤੇ ਇੱਕ ਦੋ- ਦਿਨਾਂ ਈ- ਸਿੰਪੋਜ਼ੀਅਮ ਦਾ ਉਦਘਾਟਨ ਕਰਨਗੇ
Posted On:
10 JAN 2022 5:07PM by PIB Chandigarh
ਪ੍ਰਗਤੀਸ਼ੀਲ ਭਾਰਤ ਦੇ 75ਵੇਂ ਸਾਲ , ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਮਨਾਉਣ ਦੇ ਉਦੇਸ਼ ਨਾਲ ਸਿੱਖਿਆ ਮੰਤਰਾਲਾ (ਐੱਮਓਈ), ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ ( ਏਆਈਸੀਟੀਈ) ਅਤੇ ਵਣਜ ਅਤੇ ਉਦਯੋਗ ਮੰਤਰਾਲਾ (ਡੀਪੀਆਈਆਈਟੀ) ਸੰਯੁਕਤ ਰੂਪ ਤੋਂ 10 ਜਨਵਰੀ ਤੋਂ ਲੈ ਕੇ 16 ਜਨਵਰੀ 2022 ਤੱਕ ‘ਨੈਸ਼ਨਲ ਇਨੋਵੇਸ਼ਨ ਵੀਕ’ ਦਾ ਆਯੋਜਨ ਕਰ ਰਹੇ ਹਨ । ਇਹ ਇਨੋਵੇਸ਼ਨ ਵੀਕ , ਸਿੱਖਿਆ ਮੰਤਰਾਲਾ ਦਾ ਪ੍ਰਤੀਕ ਹਫ਼ਤਾ ਵੀ ਹੈ । ਇਹ ਇਨੋਵੇਸ਼ਨ ਵੀਕ ਭਾਰਤ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨੂੰ ਹੁਲਾਰਾ ਦੇਣ ਦੇ ਉਦੇਸ਼ ਨੂੰ ਇਸ ਦਿਸ਼ਾ ਵਿੱਚ ਜਾਗਰੂਕਤਾ ਫੈਲਾਉਣ ਲਈ
ਇਨ੍ਹਾਂ ਏਜੰਸੀਆਂ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਨੂੰ ਰੇਖਾਂਕਿਤ ਕਰੇਗਾ। ਜੋਹੋ ਕਾਰਪੋਰੇਸ਼ਨ ਦੇ ਸੰਸਥਾਪਕ ਸ਼੍ਰੀ ਸ਼੍ਰੀਧਰ ਵੇਂਬੂ , ਇਸਰੋ ਦੇ ਸਾਬਕਾ ਪ੍ਰਧਾਨ ਡਾ . ਕੇ. ਰਾਧਾਕ੍ਰਿਸ਼ਣਨ, ਫੂਲ ਦੇ ਸੰਸਥਾਪਕ ਅਤੇ ਸੀਈਓ ਸ਼੍ਰੀ ਅੰਕਿਤ ਅਗ੍ਰਵਾਲ, ਸੇਲਸਫੋਰਸ ਦੀ ਚੇਅਰਪਰਸਨ ਅਤੇ ਸੀਈਓ ਸ਼੍ਰੀਮਤੀ ਅਰੁੰਧਤੀ ਭੱਟਾਚਾਰੀਆ, ਕਾਮਨਵੈਲਥ ਬੈਂਕ ਆਵ੍ ਆਸਟ੍ਰੇਲੀਆ ਦੀ ਪ੍ਰਬੰਧ ਨਿਦੇਸ਼ਕ ਸ਼੍ਰੀਮਤੀ ਸ਼੍ਰੀ ਦੇਵੀ ਪੰਕਜਮ , ਮਾਰੂਤੀ ਦੇ ਮੁੱਖ ਟੈਕਨੋਲੋਜੀ ਅਧਿਕਾਰੀ ਸ਼੍ਰੀ ਸੀ ਵੀ ਰਮਨ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪਤਵੰਤੇ ਇਸ ਵਿੱਚ ਹਿੱਸਾ ਲੈਣਗੇ।
ਸਿੱਖਿਆ ਮੰਤਰਾਲਾ ਦੁਆਰਾ 11 ਅਤੇ 12 ਜਨਵਰੀ 2022 ਨੂੰ ‘ਵਿੱਦਿਅਕ ਸੰਸਥਾਵਾਂ ਵਿੱਚ ਇਨੋਵੇਸ਼ਨ ਸੰਬੰਧੀ ਈਕੋਸਿਸਟਮ ਦੇ ਨਿਰਮਾਣ’ ਵਿਸ਼ੇ ‘ਤੇ ਇੱਕ ਦੋ - ਦਿਨਾਂ ਈ- ਸਿੰਪੋਜ਼ੀਅਮ ਦਾ ਆਯੋਜਨ ਕੀਤਾ ਜਾਵੇਗਾ। ਇਸ ਈ- ਸਿੰਪੋਜ਼ੀਅਮ ਦਾ ਉਦਘਾਟਨ ਸਿੱਖਿਆ ਰਾਜ ਮੰਤਰੀ ਸ਼੍ਰੀ ਰਾਜ ਕੁਮਾਰ ਰੰਜਨ ਸਿੰਘ ਦੁਆਰਾ 11 ਜਨਵਰੀ 2022 ਨੂੰ ਸਵੇਰੇ 10 . 30 ਵਜੇ ਕੀਤਾ ਜਾਵੇਗਾ । ਇਸ ਪ੍ਰੋਗਰਾਮ ਦਾ ਆਯੋਜਨ ਵਰਚੁਅਲ ਰਾਹੀਂ ਕੀਤਾ ਜਾਵੇਗਾ ਅਤੇ ਇਸ ਵਿੱਚ ਵੱਡੇ ਪੈਮਾਨੇ ‘ਤੇ ਵਿੱਦਿਅਕ ਸੰਸਥਾਵਾਂ , ਸਕੂਲਾਂ , ਉਦਯੋਗ , ਸਟਾਰਟ - ਅੱਪ ਅਤੇ ਨਿਵੇਸ਼ਕ ਸਮੁਦਾਏ ਦੀ ਭਾਗੀਦਾਰੀ ਹੋਵੇਗੀ।
10 ਜਨਵਰੀ ਤੋਂ ਸਿੱਖਿਆ ਮੰਤਰਾਲਾ ਦੁਆਰਾ ਆਯੋਜਿਤ ਰਾਸ਼ਟਰੀ ਇਨੋਵੇਸ਼ਨ ਮੁਕਾਬਲੇ , ਸਮਾਰਟ ਇੰਡੀਆ ਹੈਕਥਾਨ , ਯੁਕਤੀ 2.0 ਅਤੇ ਟਾਈਕੈਥਾਨ ਜਿਹੇ ਵੱਖ-ਵੱਖ ਪ੍ਰੋਗਰਾਮਾਂ ਨੂੰ ਚੁਣੀਆਂ ਗਈਆਂ 75 ਨਵੀਨ ਟੈਕਨੋਲੋਜੀਆਂ ਈ-ਪ੍ਰਦਰਸ਼ਨੀ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਇਨੋਵੇਸ਼ਨ ਦਾ ਪ੍ਰਦਰਸ਼ਨ ਕਰਨਗੇ । ਇਸ ਪ੍ਰਦਰਸ਼ਨੀ ਦੇ ਨਾਲ - ਨਾਲ , 11 ਅਤੇ 12 ਜਨਵਰੀ ਲਈ ਨਿਰਧਾਰਿਤ ਪੂਰੇ ਦਿਨ ਦੀਆਂ ਗਤੀਵਿਧੀਆਂ ਵਿੱਚ ਉੱਚ ਸਿੱਖਿਆ ਸੰਸਥਾਨਾਂ ਅਤੇ ਸਕੂਲਾਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਨਾਲ ਸੰਬੰਧਤ ਉਭਰਦੇ ਖੇਤਰਾਂ ਦੇ ਬਾਰੇ ਵਿੱਚ ਕਈ ਮਹੱਤਵਪੂਰਣ ਲੈਕਚਰ ਸੈਸ਼ਨ ਅਤੇ ਪੈਨਲ ਚਰਚਾ ਸ਼ਾਮਿਲ ਹਨ।
ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ ( ਏਆਈਸੀਟੀਈ ) ਦੇ ਚੇਅਰਮੈਂਨ ਪ੍ਰੋਫੈਸਰ ਅਨਿਲ ਡੀ ਸਹਸ੍ਰਬੁੱਧੇ ਨੇ ਕਿਹਾ ਕਿ ਇਹ ਇਨੋਵੇਸ਼ਨ ਵੀਕ ਇਨੋਵੇਸ਼ਨ ਵਿੱਚ ਰੁਚੀ ਰੱਖਣ ਵਾਲੇ ਯੁਵਾਵਾਂ ਨੂੰ ਰਚਨਾਤਮਕ ਵਿਚਾਰਾਂ ਦੇ ਰਾਹੀਂ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਆਉਣ ਵਾਲੀਆਂ ਚੁਣੌਤੀਆਂ ਦਾ ਸਮਾਧਾਨ ਲੱਭਣ ਲਈ ਪ੍ਰੇਰਿਤ ਕਰੇਗਾ । ਇਸ ਪ੍ਰਸਤਾਵਿਤ ਸੰਗੋਸ਼ਠੀ ਵਿੱਚ ਨਿਵੇਸ਼ , ਸਲਾਹ-ਮਸ਼ਵਰੇ ਆਦਿ ਜਿਵੇਂ ਇਨੋਵੇਸ਼ਨ ਪ੍ਰਣਾਲੀ ਦੇ ਨਿਰਮਾਣ ਨਾਲ ਜੁੜੇ ਪ੍ਰਮੁੱਖ ਪਹਿਲੂਆਂ ‘ਤੇ ਚਾਨਣਾ ਪਾਇਆ ਜਾਵੇਗਾ ਅਤੇ ਸਾਨੂੰ ਵਿਸ਼ਵਾਸ ਹੈ
ਕਿ ਇਹ ਸਿੰਪੋਜ਼ੀਅਮ ਸਾਡੇ ਵਿੱਦਿਅਕ ਸੰਸਥਾਵਾਂ ਨੂੰ ਆਪਣੇ ਪਰਿਸਰਾਂ ਦੇ ਅੰਦਰ ਇਨੋਵੇਸ਼ਨ ਸੰਬੰਧੀ ਈਕੋਸਿਸਟਮ ਦੇ ਨਿਰਮਾਣ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੋਤਸਾਹਿਤ ਕਰੇਗੀ । ਜਿਵੇਂ ਕਿ ਭਾਰਤ ਵਿੱਚ ਸਟਾਰਟ - ਅੱਪ ਦੀ ਗਿਣਤੀ ਵਿੱਚ ਜ਼ਬਰਦਸਤ ਵਾਧਾ ਦੇਖਿਆ ਜਾ ਰਿਹਾ ਹੈ, ਸੰਪੂਰਣ ਇਨੋਵੇਸ਼ਨ ਸੰਸਕ੍ਰਿਤੀ ਬਣਾਉਣ ਦੇ ਏਕੀਕ੍ਰਿਤ ਯਤਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਰੂਪ ਆਤਮਨਿਰਭਰ ਭਾਰਤ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਮਾਰਗ ਪ੍ਰਸ਼ਸਤ ਕਰਨਗੇ।
ਸਿੱਖਿਆ ਮੰਤਰਾਲਾ ਦੇ ਇਨੋਵੇਸ਼ਨ ਸੈੱਲ ਦੇ ਚੀਫ ਇਨੋਵੇਸ਼ਨ ਆਫਿਸਰ ਡਾ. ਅਭੈ ਜੇਰੇ ਨੇ ਕਿਹਾ ਕਿ ਇਹ ਇਨੋਵੇਸ਼ਨ ਵੀਕ ਇਨੋਵੇਸ਼ਨ ਵਿੱਚ ਲੱਗੇ ਸਾਰੇ ਲੋਕਾਂ ਲਈ ਆਪਣੇ ਕੰਮ ਦਾ ਪ੍ਰਦਰਸ਼ਨ ਕਰਨ ਅਤੇ ਯੁਵਾਵਾਂ ਨੂੰ ਉੱਦਮਸ਼ੀਲਤਾ ਨਾਲ ਜੁੜੀ ਆਪਣੀ ਯਾਤਰਾ ਨੂੰ ਹੋਰ ਜਿਆਦਾ ਗੰਭੀਰਤਾ ਨਾਲ ਲੈਣ ਲਈ ਪ੍ਰੇਰਿਤ ਕਰਨ ਦਾ ਇੱਕ ਮੌਕਾ ਹੈ ਤਾਂਕਿ ਭਾਰਤ ਸੰਸਾਰਿਕ ਪੱਧਰ ‘ਤੇ ਇਨੋਵੇਸ਼ਨ ਅਤੇ ਸਟਾਰਟ - ਅਪ ਦੇ ਇੱਕ ਕੇਂਦਰ ਦੇ ਰੂਪ ਵਿੱਚ ਉੱਭਰ ਸਕੇ । ਉਨ੍ਹਾਂ ਨੇ ਕਿਹਾ ਕਿ ਇਨੋਵੇਸ਼ਨ ਸੈੱਲ ਦੇ ਰੂਪ ਵਿੱਚ ਅਸੀਂ ਕਈ ਇਨੋਵੇਸ਼ਨ ਅਤੇ ਉੱਦਮਤਾ ਸੰਬੰਧੀ ਪਹਿਲ ਕਰ ਰਹੇ ਹਨ ਅਤੇ ਇਸ ਸਿੰਪੋਜ਼ੀਅਮ ਦੇ ਰਾਹੀਂ ਅਸੀਂ ਆਪਣੇ ਵਿੱਦਿਅਕ ਸੰਸਥਾਵਾਂ ਨੂੰ ਆਪਣੇ ਨਾਲ ਮਿਲਕੇ ਕੰਮ ਕਰਨ ਲਈ ਪ੍ਰੋਤਸਾਹਿਤ ਕਰਨਾ ਚਾਹਾਂਗੇ ਤਾਕਿ ਪਰਿਸਰ ਦੇ ਅੰਦਰ ਇੱਕ ਸਥਾਈ ਈਕੋਸਿਸਟਮ ਸਥਾਪਤ ਹੋ ਸਕੇ।
ਇਸ ਸਿੰਪੋਜ਼ੀਅਮ ਵਿੱਚ ਕਈ ਮਸ਼ਹੂਰ ਉਦਯੋਗਪਤੀ, ਉਭਰਦੇ ਹੋਏ ਯੂਨੀਕੋਰਨ ਦੇ ਸੰਸਥਾਪਕ , ਨਿਵੇਸ਼ਕ ਅਤੇ ਨੀਤੀ ਨਿਰਮਾਣ ਨਾਲ ਜੁੜੀਆਂ ਹਸਤੀਆਂ ਇਨੋਵੇਸ਼ਨ ਅਤੇ ਸਟਾਰਟ - ਅੱਪ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਵਿੱਚ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝਾ ਕਰਨ ਲਈ ਪ੍ਰਮੁੱਖ ਬੁਲਰਿਆਂ ਅਤੇ ਪੈਨਲਿਸਟ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਸਕੂਲੀ ਬੱਚਿਆਂ ਅਤੇ ਯੁਵਾਵਾਂ ਨੂੰ ਇਨੋਵੇਸ਼ਨ ਅਤੇ ਉੱਦਮਤਾ ਨੂੰ ਕਰੀਅਰ ਦੇ ਵਿਕਲਪ ਦੇ ਰੂਪ ਵਿੱਚ ਅਪਨਾਉਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਸ਼ੁਰੂਆਤੀ ਦੌਰ ਦੇ ਸਟਾਰਟ - ਅੱਪ ਦੇ ਸੰਸਥਾਪਕਾਂ ਅਤੇ ਇਨੋਵੇਸ਼ਨ ਵਿੱਚ ਲੱਗੇ ਵਿਦਿਆਰਥੀਆਂ ਨੂੰ ਸ਼ਾਮਿਲ ਕਰਦੇ ਹੋਏ ਵਿਸ਼ੇਸ਼ ਪੈਨਲ ਸੈਸ਼ਨ ਆਯੋਜਿਤ ਕੀਤੇ ਜਾਣਗੇ ।
ਇਸ ਪ੍ਰੋਗਰਾਮ ਦਾ ਉਦੇਸ਼ ਵਿੱਦਿਅਕ ਸੰਸਥਾਵਾਂ' ਵਿੱਚ ਇਨੋਵੇਸ਼ਨ ਅਤੇ ਸਟਾਰਟ - ਅੱਪ ਈਕੋਸਿਸਟਮ ਦੇ ਹਿੱਸੇ ਦੇ ਤੌਰ ‘ਤੇ ਵੱਖ-ਵੱਖ ਹਿਤਧਾਰਕਾਂ ਨੂੰ ਇਨੋਵੇਸ਼ਨ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣਾ ਹੈ ।
*****
ਐੱਮਜੇਪੀਐੱਸ/ਏਕੇ
(Release ID: 1789190)
Visitor Counter : 151