ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਮੁੰਬਈ ਦੇ ਹਜ ਹਾਉਸ ਵਿੱਚ ਹਜ 2022 ਦੇ ਲਈ ਟ੍ਰੇਨਰਾਂ ਦੇ ਦੋ ਦਿਨਾਂ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ
“ਹਜ 2022 ਦੀ ਯੋਜਨਾ ਤੀਰਥ ਯਾਤਰੀਆਂ ਦੀ ਸਿਹਤ ਅਤੇ ਭਲਾਈ ਨੂੰ ਸਰਵਉੱਚ ਪ੍ਰਾਥਮਿਕਤਾ ਦਿੰਦੇ ਹੋਏ ਬਣਾਈ ਗਈ ਹੈ”
Posted On:
08 JAN 2022 2:38PM by PIB Chandigarh
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਮੁੰਬਈ ਦੇ ਹਜ ਹਾਉਸ ਵਿੱਚ ਹਜ-2022 ਦੇ ਲਈ ਦੋ ਦਿਨਾਂ ਟ੍ਰੇਨਰਸ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਵਿਭਿੰਨ ਰਾਜਾਂ ਦੇ 550 ਟ੍ਰੇਨਰ ਵਰਚੁਅਲ ਅਤੇ ਵਾਸਤਵਿਕ ਮਾਧਿਅਮ ਨਾਲ ਹਿੱਸਾ ਲੈ ਰਹੇ ਹਨ। ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਟ੍ਰੇਨਿੰਗ ਪ੍ਰੋਗਰਾਮ ਸਿਹਤ ਅਤੇ ਸਵੱਛਤਾ ‘ਤੇ ਕੇਂਦ੍ਰਿਤ ਹੈ। ਭਾਰਤੀ ਹਜ ਕਮੇਟੀ; ਸਉਦੀ ਅਰਬ ਸਾਮਰਾਜ ਦਾ ਸ਼ਾਹੀ ਵਣਜ ਦੂਤਾਵਾਸ; ਮੁੰਬਈ ਨਗਰ ਨਿਗਮ, ਸੀਮਾ ਸ਼ੁਲਕ; ਇਮੀਗ੍ਰੇਸ਼ਨ, ਏਅਰਲਾਇੰਸ ਦੇ ਅਧਿਕਾਰੀ ਅਤੇ ਡਾਕਟਰ ਹਜ ਦੇ ਦੌਰਾਨ “ਕੀ ਕਰੀਏ ਅਤੇ ਕੀ ਨਾ ਕਰੀਏ” ਬਾਰੇ ਟਰੇਂਡ ਕਰਨਗੇ। ਇਸ ਵਿੱਚ ਟਰਾਂਸਪੋਰਟ, ਸਉਦੀ ਅਰਬ ਵਿੱਚ ਆਵਾਸ ਅਤੇ ਸਉਦੀ ਅਰਬ ਦਾ ਕਾਨੂੰਨਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਦੇ ਬਾਅਦ ਟ੍ਰੇਨਿੰਗ ਪ੍ਰਾਪਤ ਟ੍ਰੇਨਰ ਦੇਸ਼ ਭਰ ਵਿੱਚ ਵਿਭਿੰਨ ਟ੍ਰੇਨਿੰਗ ਕੈਂਪਾਂ ਵਿੱਚ ਹਜ ਯਾਤਰੀਆਂ ਨੂੰ ਟਰੇਂਡ ਕਰਨਗੇ।
ਮੁੰਬਈ ਵਿੱਚ ਕੇਂਦਰੀ ਮੰਤਰੀ ਨੇ ਅੱਜ ਪ੍ਰੋਗਰਾਮ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਹਜ 2022 ਦੀ ਯੋਜਨਾ ਤੀਰਥ ਯਾਤਰੀਆਂ ਦੀ ਸਿਹਤ ਅਤੇ ਕਲਿਆਣ ਨੂੰ ਸਰਵਉੱਚ ਪ੍ਰਾਥਮਿਕਤਾ ਦਿੰਦੇ ਹੋਏ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਹਜ 2022 ਦੇ ਲਈ ਆਵੇਦਨ ਡਿਜੀਟਲ ਮਾਧਿਅਮ ਨਾਲ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਆਵੇਦਨ, ਪ੍ਰਕਿਰਿਆ ਨੂੰ ਪਾਰਦਰਸ਼ੀ, ਸੁਲਭ, ਕਿਫਾਇਤੀ ਅਤੇ ਸੁਵਿਧਾਜਨਕ ਵੀ ਬਣਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਹਜ 2022 ਦੇ ਲਈ ਤੀਰਥਯਾਤਰੀਆਂ ਦੀ ਚੋਣ ਭਾਰਤ ਸਰਕਾਰ ਅਤੇ ਸਉਦੀ ਅਰਬ ਸਰਕਾਰ ਦੁਆਰਾ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਤੇ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰਨ ਟੀਕਾਕਰਨ ਹੋਣ ਦੇ ਅਧਾਰ ‘ਤੇ ਕੀਤਾ ਜਾਵੇਗਾ। ਹਜ 2022 ਦੇ ਲਈ ਹੁਣ ਤੱਕ 51,000 ਤੋਂ ਵੱਧ ਲੋਕਾਂ ਨੇ ਆਵੇਦਨ ਕੀਤਾ ਹੈ। ਇਸ ਵਿੱਚ 1,000 ਤੋਂ ਅਧਿਕ ਮਹਿਲਾਵਾਂ ਸ਼ਾਮਲ ਹਨ ਜਿਨ੍ਹਾਂ ਨੇ ਬਿਨਾ “ਮੇਹਰਮ” ਸ਼੍ਰੇਣੀ ਦੇ ਤਹਿਤ ਆਵੇਦਨ ਕੀਤਾ ਹੈ।
ਸ਼੍ਰੀ ਨਕਵੀ ਨੇ ਕਿਹਾ ਕਿ ਲੋਕ ਹਜ ਦੇ ਲਈ ਔਨਲਾਈਨ ਅਤੇ “ਹਜ ਮੋਬਾਈਲ ਐਪ” ਦੇ ਮਾਧਿਅਮ ਨਾਲ ਵੀ ਆਵੇਦਨ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ, “ਹਜ ਮੋਬਾਈਲ ਐਪ” ਨੂੰ “ਹਜ ਐਪ ਇਨ ਯੋਅਰ ਹੈਂਡ” ਟੈਗਲਾਈਨ ਦੇ ਨਾਲ ਅੱਪਗ੍ਰੇਡ ਕੀਤਾ ਗਿਆ ਹੈ। ਐਪ ਵਿੱਚ ਕਈ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ, ਆਵੇਦਨ ਪੱਤਰ ਭਰਣ ਦੀ ਜਾਣਕਾਰੀ ਅਤੇ ਆਵੇਦਕਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਫਾਰਮ ਭਰਣ ਦੀ ਜਾਣਕਾਰੀ ਦੇਣ ਵਾਲੀ ਵੀਡੀਓ ਸ਼ਾਮਲ ਹੈ। ਹਜ 2022 ਦੇ ਲਈ ਆਵੇਦਨ ਕਰਨ ਦੀ ਅੰਤਿਮ ਮਿਤੀ 31 ਜਨਵਰੀ, 2022 ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਹਜ 2022 ਦੇ ਲਈ ਯਾਤਰਾ ਸ਼ੁਰੂ ਕਰਨ ਦੇ ਸਥਾਨ 21 ਤੋਂ ਘਟਾ ਕੇ 10 ਕਰ ਦਿੱਤੇ ਗਏ ਹਨ। ਹਜ 2022 ਦੇ ਲਈ ਯਾਤਰਾ ਸ਼ੁਰੂ ਕਰਨ ਦੇ 10 ਸਥਾਨ-ਅਹਿਮਦਾਬਾਦ, ਬੰਗਲੁਰੂ, ਕੋਚੀਨ, ਦਿੱਲੀ, ਗੁਵਾਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਅਤੇ ਸ਼੍ਰੀਨਗਰ ਹੈ। ਯਾਤਰਾ ਦਾ ਸ਼ੁਰੂਆਤੀ ਸਥਾਨ ਅਹਿਮਦਾਬਾਅਦ ਪੂਰੇ ਗੁਜਰਾਤ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਬੰਗਲੁਰੂ ਪੂਰੇ ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਕੋਚੀਨ ਕੇਰਲ, ਲਕਸ਼ਦ੍ਵੀਪ, ਪੁਡੂਚੇਰੀ, ਤਮਿਲਨਾਡੂ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਦਿੱਲੀ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਉੱਤਰਾਖੰਡ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹਿਆਂ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਗੁਵਾਹਾਟੀ , ਅਸਾਮ, ਮੇਘਾਲਯ, ਮਣੀਪੁਰ, ਅਰੁਣਾਚਲ ਪ੍ਰਦੇਸ਼, ਸਿਕੱਮ ਅਤੇ ਨਾਗਾਲੈਂਡ ਨੂੰ ਕਵਰ ਕਰੇਗਾ।
ਯਾਤਰਾ ਦਾ ਸ਼ੁਰੂਆਤੀ ਸਥਾਨ ਹੈਦਰਾਬਾਦ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਕੋਲਕਾਤਾ, ਪੱਛਮ ਬੰਗਾਲ, ਓਡੀਸ਼ਾ, ਤ੍ਰਿਪੁਰਾ, ਝਾਰਖੰਡ ਅਤੇ ਬਿਹਾਰ ਨੂੰ ਕਵਰ ਕਰੇਗਾ। ਯਾਤਰਾ ਦਾ ਸ਼ੁਰੂਆਤੀ ਸਥਾਨ ਲਖਨਊ ਪੱਛਮੀ ਭਾਗਾਂ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਸਾਰੇ ਹਿੱਸਿਆਂ ਨੂੰ ਕਵਰ ਕਰੇਗਾ; ਯਾਤਰਾ ਦਾ ਸ਼ੁਰੂਆਤੀ ਸਥਾਨ ਮੁੰਬਈ ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼, ਛੱਤੀਸਗੜ੍ਹ, ਦਮਨ ਅਤੇ ਦੀਵ, ਦਾਦਰਾ ਅਤੇ ਨਾਗਰ ਹਵੇਲੀ ਨੂੰ ਕਵਰ ਕਰੇਗਾ ਅਤੇ ਯਾਤਰਾ ਦਾ ਸ਼ੁਰੂਆਤੀ ਸਥਾਨ ਸ਼੍ਰੀਨਗਰ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ-ਕਾਰਗਿਲ ਨੂੰ ਕਵਰ ਕਰੇਗਾ।
ਸ਼੍ਰੀ ਨਕਵੀ ਨੇ ਕਿਹਾ ਕਿ ਭਾਰਤ ਵਿੱਚ ਰਹਿਣ ਵਾਲੇ ਸਾਰੇ ਹਜ ਯਾਤਰੀਆਂ ਨੂੰ ਡਿਜੀਟਲ ਹੈਲਥ ਕਾਰਡ, ਈ-ਮਸੀਹਾ ਸਿਹਤ ਸੁਵਿਧਾ, ਈ-ਸਾਮਾਨ ਦੀ ਪ੍ਰੀ-ਟੈਗਿੰਗ ਅਤੇ ਮੱਕਾ-ਮਦੀਨਾ ਵਿੱਚ ਰਹਿਣ/ਟਰਾਂਸਪੋਰਟੇਸ਼ਨ ਨਾਲ ਸੰਬੰਧਿਤ ਸਾਰੀਆਂ ਸੂਚਨਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਤੀਰਥਯਾਤਰੀਆਂ ਦੇ ਲਈ ਕੋਵਿਡ-19 ਪ੍ਰੋਟੋਕੋਲ ਦੇ ਸੰਬੰਧ ਵਿੱਚ ਵਿਸ਼ੇਸ਼ ਟ੍ਰੇਨਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ।
ਸ਼੍ਰੀ ਨਕਵੀ ਨੇ ਦੱਸਿਆ ਕਿ 3000 ਤੋਂ ਅਧਿਕ ਮਹਿਲਾਵਾਂ ਨੇ ਹਜ 2022 ਅਤੇ ਹਜ 2021 ਦੇ ਲਈ ਬਿਨਾਂ “ਮੇਹਰਮ” (ਪੁਰਸ਼ ਸਾਥੀ) ਸ਼੍ਰੇਣੀ ਦੇ ਤਹਿਤ ਆਵੇਦਨ ਕੀਤਾ ਸੀ। ਉਨ੍ਹਾਂ ਦੇ ਆਵੇਦਨ ਹਜ 2022 ਦੇ ਲਈ ਵੀ ਯੋਗ ਹੋਣਗੇ ਜੇਕਰ ਉਹ ਹਜ 2022 ਕਰਨ ਦੇ ਲਈ ਜਾਣਾ ਚਾਹੁੰਦੇ ਹਨ। ਹੋਰ ਮਹਿਲਾਵਾਂ ਵੀ “ਮੇਹਰਮ” ਸ਼੍ਰੇਣੀ ਦੇ ਤਹਿਤ ਹਜ 2022 ਦੇ ਲਈ ਆਵੇਦਨ ਕਰ ਸਕਦੀਆਂ ਹਨ। ਬਿਨਾਂ “ਮੇਹਰਮ” ਸ਼੍ਰੇਣੀ ਦੇ ਤਹਿਤ ਆਉਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਲੌਟਰੀ ਪ੍ਰਣਾਲੀ ਤੋਂ ਛੂਟ ਦਿੱਤੀ ਜਾਵੇਗੀ।
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ, ਸ਼੍ਰੀਮਤੀ ਨਿਗਾਰ ਫਾਤਿਮਾ; ਸੀਜੀਆਈ ਜੇਦ੍ਹਾ ਸ਼੍ਰੀ ਮੋਹਮੰਦ ਸ਼ਾਹਿਦ ਆਲਮ; ਹਜ ਕਮੇਟੀ ਆਵ੍ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੋਹਮੰਦ ਯਾਕੂਬ ਸ਼ੇਖਾ ਅਤੇ ਵਿਭਿੰਨ ਹਸਪਤਾਲਾਂ ਦੇ ਮਾਹਿਰ, ਏਅਰਲਾਇੰਸ ਦੇ ਸੀਨੀਅਰ ਅਧਿਕਾਰੀ, ਸੀਮਾ ਸ਼ੁਲਕ ਅਤੇ ਬੈਂਕਿੰਗ ਅਧਿਕਾਰੀ ਉਦਘਾਟਨ ਸਮਾਰੋਹ ਵਿੱਚ ਮੌਜੂਦ ਸਨ।
************
ਡੀਜੇਐੱਮ/ਸੀਪੀ/ਪੀਕੇ
Follow us on social media: @PIBMumbai /PIBMumbai /pibmumbai pibmumbai[at]gmail[dot]com
(Release ID: 1788721)
Visitor Counter : 312