ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ
Posted On:
08 JAN 2022 4:50PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਤਕਨੀਕੀ , ਰਾਜ ਮੰਤਰੀ ( ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ , ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿੱਚ ਮਹਾਮਾਰੀ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ।
ਜੰਮੂ ਤੋਂ ਸ੍ਰੀਨਗਰ ਤੱਕ ਦੇ ਜ਼ਿਲ੍ਹਿਆਂ ਦੇ ਨਾਲ ਹੀ ਕ੍ਰਮਵਾਰ ਕਸ਼ਮੀਰ ਅਤੇ ਜੰਮੂ ਦੇ ਦੋ ਡਿਵੀਜ਼ਨ ਹੈੱਡਕੁਆਟਰਾਂ ਨੂੰ ਜੋੜਨ ਵਾਲੀ ਉੱਚ ਪੱਧਰ ਔਨਲਾਈਨ ਬੈਠਕ ਦੇ ਦੌਰਾਨ , ਕੇਂਦਰੀ ਮੰਤਰੀ ਨੇ ਚੱਲ ਰਹੀ ਤੀਜੀ ਲਹਿਰ ਨਾਲ ਸੰਬੰਧਿਤ ਰੀਅਲ ਟਾਈਮ ਅਪਡੇਟ ਲਈ ਇੱਕ ਡੈਜ਼ੀਨੇਟਿਡ ਡੈਸ਼ਬੋਰਡ ਸਥਾਪਿਤ ਕਰਨ ਦਾ ਵਿਚਾਰ ਦਿੱਤਾ । ਤੀਜੀ ਲਹਿਰ ਦੇ ਬਾਅਦ ਚੱਲ ਰਹੀ ਪ੍ਰਕਿਰਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਕਈ ਹੋਰ ਨਿਰਦੇਸ਼ ਵੀ ਦਿੱਤੇ ।
ਬੈਠਕ ਵਿੱਚ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਡਾ ਰਾਘਵ ਲੰਗਰ , ਕਸ਼ਮੀਰ ਦੇ ਡਿਵੀਜ਼ਨ ਕਮਿਸ਼ਨਰ ਪਾਂਡੁ ਰੰਗ ਪੋਲੇ , ਜੰਮੂ ਦੇ ਮੇਅਰ ਚੰਦਰ ਮੋਹਨ ਗੁਪਤਾ , ਸ੍ਰੀਨਗਰ ਦੇ ਨਗਰ ਮੇਅਰ ਜੁਨੈਦ ਮੱਟੂ , ਡਾਇਰੈਕਟਰ ਜਨਰਲ ਸਿਹਤ ਡਾ ਸਲੀਮ ਰਹਿਮਾਨ , ਕਈ ਜ਼ਿਲ੍ਹਿਆਂ ਦੇ ਡੀਡੀਸੀ ਚੇਅਰਮੈਨ , ਨਗਰ ਪਰਿਸ਼ਦ ਪ੍ਰਮੁਖਾਂ , ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਅਤੇ ਹੋਰ ਸੰਬੰਧਿਤ ਅਧਿਕਾਰੀਆਂ ਅਤੇ ਪ੍ਰਤੀਨਿਧੀਆਂ ਨੇ ਭਾਗ ਲਿਆ ।
ਕਸ਼ਮੀਰ ਅਤੇ ਜੰਮੂ ਦੇ ਡਿਵੀਜ਼ਨਲ ਕਮਿਸ਼ਨਰਾਂ , ਕ੍ਰਮਵਾਰ ਪਾਂਡੁ ਰੰਗ ਪੋਲੇ ਅਤੇ ਰਾਘਵ ਲੰਗਰ ਨੇ ਮੰਤਰੀ ਨੂੰ ਸੂਚਿਤ ਕੀਤਾ ਕਿ ਕੁੱਲ ਮਿਲਾ ਕੇ ਦੋਹਾਂ ਡਿਵੀਜ਼ਨਾਂ ਵਿੱਚ ਕੋਈ ਵੱਡੀ ਚਿੰਤਾ ਦੀ ਗੱਲ ਨਹੀਂ ਹੈ। ਕਸ਼ਮੀਰ ਡਿਵੀਜ਼ਨ ਵਿੱਚ , ਜੀਨੋਮ ਸੀਕਵੇਂਸਿੰਗ ਲਈ ਹੁਣ ਤੱਕ ਟੈਸਟ ਕੀਤੇ ਗਏ ਕੇਸਾਂ ਵਿੱਚ ਓਮੀਕ੍ਰੋਨ ਕੇਸ ਦੇ ਰੂਪ ਵਿੱਚ ਇੱਕ ਵੀ ਰਿਪੋਰਟ ਨਹੀਂ ਆਈ ਸੀ , ਜਦੋਂ ਕਿ ਜੰਮੂ ਡਿਵੀਜਨ ਤੋਂ ਤਿੰਨ ਕੇਸ ਸਾਹਮਣੇ ਆਏ ਸਨ । ਕਿਸ਼ਤਵਾੜ ਵਰਗੇ ਜ਼ਿਲ੍ਹਿਆਂ ਵਿੱਚ ਕੁਝ ਦੂਰ - ਦੁਰਾਡੇ ਦੇ ਇਲਾਕਿਆਂ ਨੂੰ ਛੱਡ ਕੇ ਟੀਕਾਕਰਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਸੀ ।
ਸ੍ਰੀਨਗਰ ਦੇ ਡਿਪਟੀ ਕਸ਼ਮਿਨਰ ਮੁਹੰਮਦ ਏਜਾਜ ਅਤੇ ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸਰਤ ਇਸਲਾਮ ਨੇ ਵੀ ਆਪਣੇ - ਆਪਣੇ ਜ਼ਿਲ੍ਹਿਆਂ ਵਿੱਚ ਮੌਸਮ ਸੰਬੰਧੀ ਸਮੱਸਿਆਵਾਂ ਬਾਰੇ ਅਪਡੇਟ ਪੇਸ਼ ਕੀਤੇ ।
ਡਾ ਜਿਤੇਂਦਰ ਸਿੰਘ ਨੇ ਅਸਲੇ ਸਮੇਂ ਦੀ ਜਾਣਕਾਰੀ ਲਈ ਡਿਵੀਜ਼ਨ ਕਮਿਸ਼ਨਰ ਜੰਮੂ ਅਤੇ ਡਿਵੀਜ਼ਨ ਕਮਿਸ਼ਨਰ ਕਸ਼ਮੀਰ ਦੇ ਦਫ਼ਤਰ ਵਿੱਚ ਕ੍ਰਮਵਾਰ ਘੱਟ ਤੋਂ ਘੱਟ ਇੱਕ ਅਜਿਹੇ ਡੈਸ਼ ਬੋਰਡ ਨੂੰ ਸਥਾਪਿਤ ਕਰਨ ਦੀ ਸਲਾਹ ਦਿੱਤੀ , ਜਿਸ ਨੂੰ ਸਾਂਝਾ ਕੀਤਾ ਜਾ ਸਕਦਾ ਹੈ ਅਤੇ ਜਿਸ ਦੇ ਨਾਲ ਅਨੁਵਰਤੀ ਕਾਰਵਾਈ ਲਈ ਨਿਮਯਿਤ ਰੂਪ ਨਾਲ ਇਨਪੁਟ ਵੀ ਪ੍ਰਦਾਨ ਕੀਤੇ ਜਾ ਸਕਦੇ ਹੈ। ਉਨ੍ਹਾਂ ਨੇ ਜਨ ਸਾਧਾਰਣ ਦਾ ਵਿਸ਼ਵਾਸ ਬਣਾਏ ਰੱਖਣ ਲਈ ਇੱਕ ਜਨਤਕ ਹੈਲਪਲਾਈਨ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ ।
ਇਹ ਵੇਖਦੇ ਹੋਏ ਕਿ ਕੁਝ ਕੇਸਾਂ ਵਿੱਚ , ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਵਿੱਚ ਆਪਸੀ ਸੰਵਾਦ ਵਿੱਚ ਦੇਰੀ ਹੋਈ, ਡਾ. ਜਿਤੇਂਦਰ ਸਿੰਘ ਨੇ ਸਾਰੇ ਸੰਬੰਧਿਤ ਪੱਖਾਂ ਦਾ ਇੱਕ ਵ੍ਹਾਟਸਐਪ ਗਰੁੱਪ ਬਣਾਉਣ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਪਹਿਲਾਂ ਤੋਂ ਹੀ ਉਪਲੱਬਧ ਤਕਨੀਕਾਂ ਦਾ ਉਪਯੋਗ ਕਰਕੇ ਸਾਡੇ ਕਾਰਜ ਨਿਸ਼ਪਾਦਨ ਅਤੇ ਸੇਵਾਵਾਂ ਵਿੱਚ ਕਾਫ਼ੀ ਸੁਧਾਰ ਕੀਤਾ ਜਾ ਸਕਦਾ ਹੈ ।
ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਤੀਜੀ ਲਹਿਰ ਵਿੱਚ ਹੁਣ ਤੱਕ ਸੰਕ੍ਰਮਣ ਦੇ ਸਾਰੇ ਕੇਸ ਫਲੂ ਵਰਗੇ ਲੱਛਣਾਂ ਦੇ ਨਾਲ ਸਪਰਸ਼ੋਂਮੁਖ ਜਾਂ ਹਲਕੇ ਲੱਛਣ ਵਾਲੇ ਆ ਰਹੇ ਹਨ ਜੋ 4 - 5 ਦਿਨਾਂ ਵਿੱਚ ਗਾਇਬ ਹੋ ਜਾਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਬਾਵਜੂਦ ਆਤਮਸੰਤੁਸ਼ਟ ਹੋਣ ਦਾ ਕੋਈ ਗੱਲ ਨਹੀਂ ਹੈ ਕਿਉਂਕਿ ਦੂਜੀ ਲਹਿਰ ਦੇ ਦੌਰਾਨ ਬਾਅਦ ਦੇ ਹਫਤਿਆਂ ਵਿੱਚ ਹੀ ਉਛਾਲ ਆਇਆ ਸੀ ਅਤੇ ਇਸ ਲਈ ਆਉਣ ਵਾਲੇ ਕੁਝ ਹਫ਼ਤੇ ਹੀ ਇਸ ਹਫ਼ਤੇ ਦੀ ਮਹਾਮਾਰੀ ਦੀ ਵਰਤਮਾਨ ਲਹਿਰ ਦੇ ਸਵਰੂਪ ਅਤੇ ਪ੍ਰਕਿਰਿਆ ਨੂੰ ਨਿਰਧਾਰਤ ਕਰਨਗੇ ।
ਡਾ ਜਿਤੇਂਦਰ ਸਿੰਘ ਨੇ ਕਿਹਾ ਕਿ 2020 ਦੀ ਸ਼ੁਰੂਆਤ ਵਿੱਚ ਪਹਿਲੀ ਲਹਿਰ ਦੇ ਦੌਰਾਨ ਕਈ ਜ਼ਿਲ੍ਹਿਆਂ ਦੀ ਨਿਯਮਿਤ ਨਿਗਰਾਨੀ ਅਤੇ ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਨਿਯਮਿਤ ਤਾਲਮੇਲ ਲਈ ਇੱਕ ਨਿਯਮਿਤ ਤੰਤਰ ਬਣਾ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਉਹੀ ਤੰਤਰ ਫਿਰ ਵਿਕਸਿਤ ਕੀਤਾ ਜਾਵੇਗਾ , ਫਿਰ ਵੀ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਚੁਣੇ ਹੋਇਆ ਪ੍ਰਤੀਨਿਧੀਆਂ ਜਦੋਂ ਵੀ ਕਿਸੇ ਪ੍ਰਕਾਰ ਤਾਲਮੇਲ ਜਾਂ ਦਖਲ ਦੀ ਲੋੜ ਪੈਂਦੀ ਸੀ, ਉਹ ਉਨ੍ਹਾਂ ਦੇ ਦਫ਼ਤਰ ਨਾਲ ਕਿਸੇ ਵੀ ਸਮੇਂ ਸੰਪਰਕ ਵਿੱਚ ਰਹਿਣ ਲਈ ਸੁਤੰਤਰ ਸਨ।
ਕੇਂਦਰੀ ਮੰਤਰੀ ਨੂੰ ਦੱਸਿਆ ਗਿਆ ਕਿ ਜਿੱਥੇ ਇੱਕ ਤਰਫ ਜੰਮੂ ਵਿੱਚ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ , ਉਥੇ ਹੀ ਦਿੱਲੀ - ਐੱਨਸੀਆਰ ਦੀ ਤਰਜ ਉੱਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹਫਤੇ ਦਾ।
ਲੌਕਡਾਊਨ ਲਗਾਉਣ ਉੱਤੇ ਹੁਣੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ I
ਬੈਠਕ ਵਿੱਚ ਸਾਰੇ ਨੇ ਜੀਨੋਮ ਸੀਕਵੇਂਸਿੰਗ ਸਹੂਲਤ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਸੀ , ਜਿਸ ਦੇ ਜਵਾਬ ਵਿੱਚ ਹੈਲਥ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਇਸ ਦਿਸ਼ਾ ਵਿੱਚ ਪਹਿਲਾਂ ਹੀ ਜ਼ਰੂਰੀ ਕਦਮ ਚੁੱਕੇ ਜਾ ਚੁੱਕੇ ਹਨ ।
*****
ਐੱਸਐੱਨਸੀ/ਐੱਨਜੇ/ਐੱਮਏ
(Release ID: 1788720)
Visitor Counter : 182