ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿੱਚ 14169 ਕਰੋੜ ਰੁਪਏ ਦੀ ਲਾਗਤ ਵਾਲੇ 336 ਕਿਲੋਮੀਟਰ ਦੇ 10 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Posted On:
07 JAN 2022 3:59PM by PIB Chandigarh
ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ 14169 ਕਰੋੜ ਰੁਪਏ ਦੀ ਲਾਗਤ ਵਾਲੇ 336 ਕਿਲੋਮੀਟਰ ਦੇ 10 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ। ਮਥੁਰਾ-ਹਾਥਰਸ-ਬਦਾਉਂ-ਬਰੇਲੀ ਹਾਈਵੇਅ ਦੇ ਵਿਕਾਸ ਨਾਲ ਤੀਰਥ ਸਥਾਨਾਂ ਅਤੇ ਟੂਰਿਜ਼ਮ ਸਥਾਨਾਂ ‘ਤੇ ਕਨੈਕਟੀਵਿਟੀ ਅਤੇ ਆਵਾਜਾਈ ਦੀ ਸਮੱਸਿਆ ਦਾ ਸਮਾਧਾਨ ਹੋ ਜਾਵੇਗਾ ਆਗਰਾ ਰਿੰਗ ਰੋਡ ਅਤੇ ਯਮੁਨਾ ਐਕਸਪ੍ਰੈੱਸਵੇਅ ਨੂੰ ਜੋੜਣ ਵਾਲੇ ਬਾਈਪਾਸ ਦੇ ਨਿਰਮਾਣ ਤੋਂ ਆਗਰਾ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ। ਆਗਰਾ-ਜਲੇਸਰ-ਏਟਾ ਸੜਕ ਬਣਨ ਨਾਲ ਪੀਤਲ ਉਦਯੋਗ ਦੇ ਵਪਾਰੀਆਂ ਨੂੰ ਸਹੂਲਤ ਹੋਵੇਗੀ।
ਸ਼੍ਰੀ ਗਡਕਰੀ ਨੇ ਅੱਜ ਬ੍ਰਜ ਦੇ 84 ਕੋਸੀ ਪਰਿਕ੍ਰਮਾ ਮਾਰਗ ਦੇ ਵਿਕਾਸ ਦਾ ਵੀ ਐਲਾਨ ਕੀਤਾ। ਇਸ ਮਾਰਗ ਨੂੰ ਨਵੇਂ ਰਾਸ਼ਟਰੀ ਰਾਜਮਾਰਗ ਦੇ ਰੂਪ ਵਿੱਚ ਐਲਾਨ ਕੀਤਾ ਜਾਵੇਗਾ ਅਤੇ ਭਾਰਤਮਾਲਾ ਪ੍ਰੋਜੈਕਟ ਫੇਜ਼-II ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਮਾਰਗ ਨੂੰ ਅਯੋਧਿਆ ਦੇ 84 ਕੋਸੀ ਪਰਿਕ੍ਰਮਾ ਮਾਰਗ ਦੀ ਤਰ੍ਹਾਂ ਬਣਾਇਆ ਜਾਵੇਗਾ ਅਤੇ ਆਸਪਾਸ ਦੇ ਸਾਰੇ ਪ੍ਰਮੁੱਖ ਤਰੀਥ ਸਥਾਨਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮਥੁਰਾ ਦੇ ਇਲਾਵਾ ਇਹ ਮਾਰਗ ਰਾਜਸਥਾਨ, ਹਰਿਆਣਾ ਦੇ ਸੀਮਾਵਰਤੀ ਇਲਾਕਿਆਂ ਤੋਂ ਹੋ ਕੇ ਜਾਵੇਗਾ।
ਕੁੱਲ ਮਿਲਾ ਕੇ ਇਨ੍ਹਾਂ ਪ੍ਰੋਜੈਕਟਾਂ ਤੋਂ ਵਪਾਰ ਕਰਨ ਅਤੇ ‘ਈਜ਼ ਆਵ੍ ਡੂਇੰਗ ਬਿਜ਼ਨਸ’ ਵਿੱਚ ਅਸਾਨੀ ਹੋਵੇਗੀ। ਕੱਚ ਅਤੇ ਚੂੜੀ (bangles) ਉਦਯੋਗ ਨੂੰ ਵਿਸ਼ੇਸ਼ ਪ੍ਰੋਤਸਾਹਨ ਮਿਲੇਗਾ। ਇਨ੍ਹਾ ਰਾਜਮਾਰਗ ਪ੍ਰੋਜੈਕਟਾਂ ਦੇ ਆਉਣ ਨਾਲ ਆਰਥਿਕ ਵਿਕਾਸ ਦੇ ਨਾਲ-ਨਾਲ ਰੋਜ਼ਗਾਰ ਦੇ ਅਵਸਰਾਂ ਵਿੱਚ ਵੀ ਵਾਧਾ ਹੋਵੇਗਾ।
*****
ਐੱਮਜੇਪੀਐੱਸ
(Release ID: 1788542)
Visitor Counter : 175