ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ‘ਚੈਂਪੀਅਨਸ ਨੂੰ ਮਿਲੋ’ ਅਭਿਯਾਨ ਨੂੰ ਓਲੰਪਿਅਨ ਨਾਵਿਕ ਕੇਸੀ ਗਣਪਤੀ ਅਤੇ ਵਰੁਣ ਠੱਕਰ ਤਮਿਲਨਾਡੂ ਵਿੱਚ ਪਹੁੰਚਾਇਆ ਉਨ੍ਹਾਂ ਨੇ ਕਿਹਾ “ਉਮੀਦ ਹੈ ਕਿ ਅਸੀਂ ਅਗਲੇ ਓਲੰਪਿਕ ਮੈਡਲ ਵਿਜੇਤਾਵਾਂ ਨੂੰ ਪ੍ਰੇਰਿਤ ਕਰਾਂਗੇ।
Posted On:
06 JAN 2022 8:41PM by PIB Chandigarh
ਓਲੰਪੀਅਨ ਨਾਵਿਕ ਕੇਸੀ ਗਣਪਤੀ ਅਤੇ ਵਰੁਣ ਠੱਕਰ ਨੇ ਵੀਰਵਾਰ ਨੂੰ ਭਾਰਤ ਦੇ ਦੱਖਣੀ ਹਿੱਸੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸਕੂਲ ਯਾਤਰਾ ਅਭਿਯਾਨ ਦੀ ਸ਼ੁਰੂਆਤ ਕੀਤੀ ਅਤੇ ਤਮਿਲਨਾਡੂ ਦੇ ਵਿਵੇਕਾਨੰਦ ਵਿਦਿਆਲਿਆ ਹਾਇਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ।
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਲੱਖਣ ਸੂਕਲ ਯਾਤਰਾ ਅਭਿਯਾਨ ਨੂੰ ਅੱਗੇ ਵਧਾਉਂਦੇ ਹੋਏ, ਏਸ਼ੀਆਈ ਚੈਂਪੀਅਨਸ਼ਿਪ ਦੇ ਗੋਲਡ ਮੈਡਲ ਵਰੁਣ ਠੱਕਰ ਅਤੇ ਕੇਸੀ ਗਣਪਤੀ ਨੇ ਬੱਚਿਆਂ ਦੇ ਨਾਲ ਇੱਕ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਲੈਣ ਦੇ ਮਹੱਤਵ ‘ਤੇ ਗੱਲਬਾਤ ਕੀਤੀ ਤਾਕਿ ਮਜ਼ਬੂਤ ਪ੍ਰਤੀਰੋਧ ਸਮਰੱਥਾ ਅਤੇ ਮਾਂਸਪੇਸ਼ੀਆਂ ਦਾ ਗਠਨ ਕੀਤਾ ਜਾ ਸਕੇ ਜੋ ਵਾਸਤਵ ਵਿੱਚ ਇੱਕ ਖਿਡਾਰੀ ਦੇ ਜੀਵਨ ਲਈ ਮਹੱਤਵਪੂਰਨ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਲ 2022 ਲਈ ਆਪਣੇ ਖੇਡ ਦੇ ਸੰਕਲਪ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਲਈ ਵੀ ਕਿਹਾ ਤਾਂਕਿ ਉਨ੍ਹਾਂ ਨੂੰ ਆਉਣ ਵਾਲੇ ਐਥਲੀਟਾਂ ਦੇ ਅਨੁਭਵ ਵੀ ਸੁਣਨ ਨੂੰ ਮਿਲਣ।
ਮੇਜਬਾਨ ਨਾਵਿਕਾਂ ਨੇ ਵਿਵੇਕਾਨੰਦ ਵਿਦਿਆਲਿਆ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਇਲਾਵਾ ਤਮਿਲਨਾਡੂ ਦੇ 3 ਜ਼ਿਲ੍ਹਿਆਂ ਦੇ 75 ਸਕੂਲਾਂ ਦੇ ਵਿਦਿਆਰਥੀ ਪ੍ਰਤੀਨਿਧੀਆਂ ਨੇ ਵੀ ਵਿਸ਼ੇਸ਼ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਸਥਾਨਕ ਐਥਲੀਟਾਂ ਨੂੰ ਮਿਲਣ ਦਾ ਇੱਕ ਵਿਲੱਖਣ ਅਵਸਰ ਪ੍ਰਾਪਤ ਕੀਤਾ।
ਮੁਲਾਕਾਤ ਦੇ ਦੌਰਾਨ ਕੇਸੀ ਗਣਪਤੀ ਅਤੇ ਵਰੁਣ ਠੱਕਰ ਦੋਨਾਂ ਨੇ ਤਮਿਲ ਅਤੇ ਅੰਗ੍ਰੇਜੀ ਵਿੱਚ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਤਾਕਿ ਉਹ ਸੰਤੁਲਿਤ ਆਹਾਰ ਫਿਟਨੈੱਸ ਦੇ ਮਹੱਤਵ ਨੂੰ ਸਮਝ ਸਕਣ ਅਤੇ ਬੈਡਮਿੰਟਨ ਦੇ ਖੇਡ ਨੂੰ ਵੀ ਹੁਲਾਰਾ ਦੇ ਸਕਣ ਜੋ ਦੱਖਣੀ ਭਾਰਤ ਵਿੱਚ ਕਾਫੀ ਲੋਕਪ੍ਰਿਯ ਹੈ।
ਦੋਨਾਂ ਨੇ ਵਿਦਿਆਰਥੀਆਂ ਨੂੰ ਮਾਂਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੇ ਕੁਝ ਮੌਲਿਕ ਅਭਿਆਸ ਵੀ ਸਿਖਾਏ ਜੋ ਇੱਕ ਨਾਵਿਕ ਦੇ ਰੂਪ ਵਿੱਚ ਮਹੱਤਵਪੂਰਨ ਹਨ ਅਤੇ ਕਿਹਾ ਨੌਕਾਇਨ ਦੇ ਲਈ ਤੁਹਾਨੂੰ ਲਚੀਲੇਪਨ ਅਤੇ ਤਾਕਤ ਦਰਮਿਆਨ ਸੰਤੁਲਨ ਰੱਖਣ ਦੀ ਜ਼ਰੂਰਤ ਹੈ ਅਤੇ ਹਵਾ ਦਾ ਦਵਾਅ ਅਚਾਨਕ ਬਦਲ ਸਕਦੀ ਹੈ ਅਤੇ ਤੁਹਾਡੀ ਨਾਵ ਤੈਅ ਪੱਥ ਤੋਂ ਦੂਰ ਜਾ ਸਕਦੀ ਹੈ। ਇਸ ਲਈ ਹਰ ਸਵੇਰੇ ਸਾਨੂੰ ਆਪਣੇ ਸਰੀਰ ਵਿੱਚ ਲਚੀਲੇਪਨ ਨੂੰ ਵਧਾਉਣ ਲਈ ਦਿਨ ਦੀ ਸ਼ੁਰੂਆਤ ਦੌੜਨ ਜਾ ਸਾਈਕਲ ਚਲਾਉਣ ਤੋਂ ਕਰਦੇ ਹਨ ਅਤੇ ਫਿਰ ਸ਼ਾਮ ਨੂੰ ਅਸੀਂ ਵਜਨ ਉਠਾਉਣ ਦੀ ਟ੍ਰੇਨਿੰਗ ਲੈਂਦੇ ਹਨ ਤਾਕਿ ਅਸੀਂ ਆਪਣੀ ਸਰੀਰਿਕ ਸ਼ਕਤੀ ਨੂੰ ਵਧਾ ਸਕੇ।
ਦੇਸ਼ ਦੇ ਓਲੰਪੀਅਨ ਅਤੇ ਪੈਰਾਲੰਪੀਅਨ ਨੂੰ ਪੂਰੇ ਭਾਰਤ ਵਿੱਚ ਸਕੂਲਾਂ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਵਿਚਾਚ ਦੀ ਸਰਾਹਨਾ ਕਰਦੇ ਹੋਏ ਕੇਸੀ ਗਣਪਤੀ ਅਤੇ ਵਰੁਣ ਠੱਕਰ ਨੇ ਕਿਹਾ “ਅਸੀਂ ਆਪਣੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ “ਚੈਂਪੀਅਨ ਨੂੰ ਮਿਲੋ” ਅਭਿਯਾਨ ਦਾ ਹਿੱਸਾ ਬਣਕੇ ਬੇਹਤ ਉਤਸਾਹਿਤ ਹਨ। ਅਸੀਂ 75 ਸਕੂਲਾਂ ਦੇ ਬੱਚਿਆਂ ਨੂੰ ਸੰਬੋਧਿਤ ਕੀਤਾ ਅਤੇ ਵੱਖ-ਵੱਖ ਜ਼ਿਲ੍ਹਿਆ ਦੇ 150+ਬੱਚਿਆਂ ਦੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਸਿਹਤਮੰਦ ਖੁਰਾਕ ਅਤੇ ਫਿਟ ਰਹਿਣ ਦੇ ਮਹੱਤਵ ਦਾ ਅਹਿਸਾਸ ਹੋਇਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਬੱਚਿਆਂ ਨੂੰ ਖੇਡ ਦੇ ਪ੍ਰਤੀ ਪ੍ਰੇਰਿਤ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਬੱਚੇ ਅਗਲੇ ਓਲੰਪਿਕ ਵਿੱਚ ਸਾਨੂੰ ਮੈਡਲ ਲਿਆਕੇ ਦੇਣਗੇ।
ਇਹ ਵਿਲੱਖਣ ਪਹਿਲ ਸਰਕਾਰ ਦੇ ‘ਆਜ਼ਾਦੀ ਕਾ ਅਮ੍ਰਿੰਤ ਮਹੋਤਸਵ’ ਦਾ ਹਿੱਸਾ ਹੈ, ਜਿਸ ਨੂੰ ਓਲੰਪਿਕ ਗੋਲਡ ਮੈਡਲ ਵਿਜੇਤਾ ਨੀਰਜ ਚੋਪੜਾ ਨੇ ਦਸੰਬਰ 2021 ਵਿੱਚ ਸ਼ੁਰੂ ਕੀਤਾ ਸੀ ਅਤੇ ਫਿਰ ਭਾਰਤ ਦੇ ਉੱਤਰੀ ਖੇਤਰ ਵਿੱਚ ਓਲੰਪਿਕ ਕਾਂਸ ਮੈਡਲ ਵਿਜੇਤਾ ਬਜਰੰਗ ਪੁਨੀਆ ਨੇ ਅੱਗੇ ਵਧਾਇਆ ਸੀ।
‘ਚੈਂਪੀਅਨ ਨੂੰ ਮਿਲੋ’ ਪਹਿਲ ਇੱਕ ਵਿਲੱਖਣ ਸਕੂਲ ਦੇ ਬੱਚਿਆਂ ਨੂੰ ਮਿਲਣ ਦਾ ਅਭਿਯਾਨ ਹੈ, ਜਿਸ ਨੂੰ ਸੰਯੁਕਤ ਰੂਪ ਤੋਂ ਸਿੱਖਿਆ ਮੰਤਰਾਲੇ ਅਤੇ ਯੁਵਾ ਮਾਮਲੇ ਅਤ ਖੇਡ ਮੰਤਰਾਲੇ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ। ਆਪਣੀ ਯਾਤਰਾ ਦੇ ਦੌਰਾਨ ਓਲੰਪੀਅਨ ਆਪਣੇ ਸਵੈ ਦੇ ਅਨੁਭਵ ਜੀਵਨ ਦੀ ਸਿੱਖ ਸਹੀ ਖਾਣੇ ਦੇ ਟਿਪਸ ਸਾਂਝਾ ਕਰਦੇ ਹਨ ਅਤੇ ਸਕੂਲੀ ਬੱਚਿਆਂ ਨੂੰ ਸਮੁੱਚੇ ਰੂਪ ਤੋਂ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ।
ਜਦੋ ਨਾਵਿਕਾਂ ਨੇ ‘ਚੈਂਪੀਅਨਸ ਨੂੰ ਮਿਲੋ’ ਅਭਿਯਾਨ ਦੇ ਤਹਿਤ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡ ਦੇ ਟਿਪਸ ਦਿੱਤੇ ਤਾਂ ਸਕੂਲ ਪ੍ਰਬੰਧਨ ਨੇ ਇਹ ਸੁਨਿਸ਼ਚਿਤ ਕੀਤਾ ਕਿ ਸਕੂਲੀ ਵਿਦਿਆਰਥੀ ਓਲੰਪੀਅਨ ਨਾਲ ਮੁਲਾਕਾਤ ਦੇ ਦੌਰਾਨ ਸਖਤ ਕੋਵਿਡ-19 ਪ੍ਰੋਟੋਕੌਲ ਦਾ ਪਾਲਨ ਕਰਨ ਅਤੇ ਹਰ ਸਮੇਂ ਮਾਸਕ ਪਹਿਨਣ।
ਉਨ੍ਹਾਂ ਨੇ ਇਹ ਵੀ ਸੁਨਿਸ਼ਚਿਤ ਕੀਤਾ ਕਿ ਵਿਦਿਆਰਥੀ ਇੱਕ-ਦੂਜੇ ਤੋਂ ਘੱਟ ਤੋ ਘੱਟ 2 ਮੀਟਰ ਦੀ ਦੂਰੀ ‘ਤੇ ਬੈਠਣ ਅਤੇ ਇਸ ਤਰ੍ਹਾਂ ਹੋਰ ਵਿਦਿਆਰਥੀਆਂ ਦੇ ਬੱਚਿਆਂ ਨਾਲ ਸਰੀਰਿਕ ਸੰਪਰਕ ਤੋਂ ਬਚਣ।
*******
NB/OA
(Release ID: 1788410)