ਆਯੂਸ਼

ਆਯੁਰਵੇਦ ਵਿਗਿਆਨ ਵਿੱਚ ਰਿਸਰਚ ਦੇ ਲਈ ਸੈਂਟਰਲ ਕਾਉਂਸਿਲ ਫੋਰ ਰਿਸਰਚ ਇਨ ਆਯੁਰਵੇਦਿਕ ਸਾਇੰਸਿਜ਼ (ਸੀਸੀਆਰਏਐੱਸ) ਨੇ ਈ-ਆਫਿਸ ਸ਼ੁਰੂ ਕੀਤਾ

Posted On: 04 JAN 2022 7:51PM by PIB Chandigarh

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਦੇ ਅਧੀਨ ਸਭ ਤੋਂ ਵੱਡੀ ਰਿਸਰਚ ਕਾਉਂਸਿਲ, ਸੈਂਟਰਲ ਕਾਉਂਸਿਲ ਫੋਰ ਰਿਸਰਚ ਇਨ ਆਯੁਰਵੇਦਿਕ ਸਾਇੰਸਿਜ਼ (ਸੀਸੀਆਰਏਐੱਸ) ਨੇ ਆਪਣੇ ਅਧਿਕਾਰਿਕ ਉਦੇਸ਼ਾਂ ਦੇ ਲਈ ਈ-ਆਫਿਸ ਦਾ ਉਪਯੋਗ ਸ਼ੁਰੂ ਕਰ ਦਿੱਤਾ ਹੈ। ਕਾਗਜ਼ ਮੁਕਤ ਸੰਗਠਨ ਬਣਨ ਦੇ ਆਪਣੇ ਪ੍ਰਯਤਨਾਂ ਦੇ ਲਈ ਪਰਿਸ਼ਦ ਨੇ 3 ਜਨਵਰੀ, 2022 ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ), ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਵਿਕਸਿਤ ਐਪਲੀਕੇਸ਼ਨ ਲਾਂਚ ਕੀਤੀ ਹੈ।

ਪਰਿਸ਼ਦ ਦੇ ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ, ਸੈਂਟਰਲ ਕਾਉਂਸਿਲ ਰਿਸਰਚ ਇਨ ਆਯੁਰਵੇਦਿਕ ਸਾਇੰਸਿਜ਼ (ਸੀਸੀਆਰਏਐੱਸ) ਦੇ ਡਾਇਰੈਕਟਰ ਜਨਰਲ ਨੇ ਪਰਿਸ਼ਦ ਦੇ ਲਈ ਇਸ ਨਾਲ ਰਸਮੀ ਤੌਰ ‘ਤੇ ਜਾਰੀ ਕਰਨ ਦੇ ਲਈ ਅਨੁਪ੍ਰਯੋਗ ਦੇ ਮਾਧਿਅਮ ਨਾਲ ਇੱਕ ਈ-ਫਾਈਲ ਨੂੰ ਸੰਸ਼ੋਧਿਤ ਕੀਤਾ। ਇਸ ਅਵਸਰ ‘ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਡਾਇਰੈਕਟਰ ਜਨਰਲ ਨੇ ਦਫਤਰ ਦੇ ਲਈ ਇਲੈਕਟ੍ਰੌਨਿਕ ਪਲੈਟਫਾਰਮ ਦਾ ਉਪਯੋਗ ਕਰਨ ਦੀ ਜ਼ਰੂਰਤ ਅਤੇ ਲਾਭਾਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਸ ਅਨੁਪ੍ਰਯੋਗ ਦੀ ਪੂਰੀ ਸਮਰੱਥਾ ਨਾਲ ਉਪਯੋਗ ਕਰਨ ਦੀ ਵੀ ਤਾਕੀਦ ਕੀਤੀ ਕਿਉਂਕਿ ਇਹ ਦਫਤਰ ਪ੍ਰਕਿਰਿਆਵਾਂ ਦੇ ਸਾਰੇ ਖੇਤਰਾਂ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਰਿਸ਼ਦ ਪਹਿਲੇ ਤੋਂ ਹੀ ਆਯੁਸ਼ ਹਿਤਧਾਰਕਾਂ ਦੇ ਕਲਿਆਣ ਅਤੇ ਉਪਯੋਗ ਦੇ ਲਈ ਨਮਸਤੇ ਪੋਰਟਲ, ਆਯੁਸ਼ ਰਿਸਰਚ ਪੋਰਟਲ ਸਮੇਤ ਕਈ ਹੋਰ ਸੂਚਨਾ ਟੈਕਨੋਲੋਜੀ (ਆਈਟੀ) ਅਧਾਰਿਤ ਪਹਿਲ ਕਰ ਰਹੀ ਹੈ।

 

ਈ-ਆਫਿਸ ਪਲੈਟਫਾਰਮ ਇੱਕ ਡਿਜੀਟਲ ਕਾਰਜਸਥਲ ਸਮਾਧਾਨ ਹੈ ਜਿਸ ਵਿੱਚ ਉਤਪਾਦਾਂ ਅਤੇ ਸੁਵਿਧਾਵਾਂ ਦਾ ਇੱਕ ਸੂਟ ਸ਼ਾਮਲ ਹੈ ਜੋ ਸਾਰੇ ਪ੍ਰਕਾਰ ਦੇ ਕਾਰਜ ਪ੍ਰਵਾਹ ਨੂੰ ਵਿਵਸਥਿਤ ਕਰਨ ਦੇ ਨਾਲ ਹੀ ਸਾਰੇ ਪ੍ਰਕਿਰਿਆਵਾਂ ਨੂੰ ਕਾਗਜ਼ ਮੁਕਤ ਬਣਾ ਕੇ ਕੁਸ਼ਲ ਤੇ ਪਾਰਦਰਸ਼ੀ ਪ੍ਰਸ਼ਾਸਨ ਦਾ ਸਮਰਥਨ ਕਰਦਾ ਹੈ। ਸੈਂਟਰਲ ਕਾਉਂਸਿਲ ਰਿਸਰਚ ਇਨ ਆਯੁਰਵੇਦਿਕ ਸਾਇੰਸਿਜ਼ (ਸੀਸੀਆਰਏਐੱਸ) ਡਾਇਰੈਕਟਰ ਜਨਰਲ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਭਾ ਨੂੰ ਇਸ ਵਿਕਾਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਸੀਆਰਏਐੱਸ ਵਿੱਚ ਸੂਚਨਾ ਟੈਕਨੋਲੋਜੀ ਪ੍ਰਕੋਸ਼ਠ ਦੇ ਪ੍ਰਭਾਰੀ ਡਾ. ਰਾਧੇ ਕ੍ਰਿਸ਼ਣ ਨੇ ਜ਼ਿਕਰ ਕੀਤਾ ਕਿ ਪਰਿਸ਼ਦ ਨੇ ਕਰਮਚਾਰੀਆਂ ਦੇ ਲਈ ਈ-ਆਫਿਸ ਦੇ ਉਪਯੋਗ ਨੂੰ ਲਾਗੂ ਅਤੇ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਏਕੀਕ੍ਰਿਤ ਸੌਫਟਵੇਅਰ ਸਪੈਰੋ (ਸਮਾਰਟ ਪ੍ਰਦਰਸ਼ਨ ਮੁੱਲਾਂਕਣ ਰਿਪੋਰਟ ਰਿਕਾਰਡਿੰਗ ਔਨਲਾਈਨ ਵਿੰਡੋ-ਸਪੈਰੋ-ਐੱਸਪੀਪੀਆਰਏਡਬਲਿਊ) ਜਾਂ ਉਪਯੋਗ ਕਰਨ ਦੇ ਬਾਅਦ ਸੰਬੰਧਿਤ ਅਧਿਕਾਰੀ ਆਪਣੇ ਸਲਾਨਾ ਪ੍ਰਦਰਸ਼ਨ ਰਿਪੋਰਟ ਨੂੰ ਔਨਲਾਈਨ ਸੰਸਾਧਿਤ ਕਰਨ ਵਿੱਚ ਸਮਰੱਥ ਹੋਣਗੇ।

*********

ਐੱਸਕੇ



(Release ID: 1787685) Visitor Counter : 127


Read this release in: English , Urdu , Hindi