ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਦੇ ਬਾਅਦ ਤੋਂ ਪੀਐੱਮ ਉਤਕ੍ਰਿਸ਼ਟਤਾ ਪੁਰਸਕਾਰ ਦੀ ਧਾਰਣਾ ਅਤੇ ਪ੍ਰਾਰੂਪ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ


ਮੰਤਰੀ ਨੇ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ, 2021-22 ਲਈ ਇੱਕ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ


ਸਿਵਿਲ ਸੇਵਕਾਂ ਨੂੰ ਆਮ ਲੋਕਾਂ ਦੇ ਜੀਵਨ ਵਿੱਚ “ਈਜ਼ ਆਵ੍ ਲਾਈਫ” ਲਿਆਉਣ ਲਈ ਇੱਕ ਉਦਾਰ ਅਤੇ ਸੁਵਿਧਾ ਪ੍ਰਦਾਤਾ ਬਣਨਾ ਚਾਹੀਦਾ ਹੈ: ਡਾ. ਜਿਤੇਂਦਰ ਸਿੰਘ


ਪ੍ਰਧਾਨ ਮੰਤਰੀ ਉਤਕ੍ਰਿਸ਼ਟਤਾ ਪੁਰਸਕਾਰ, 2021 ਲਈ ਪੁਰਸਕਾਰ ਦੀ ਰਕਮ 10 ਲੱਖ ਰੁਪਏ ਤੋਂ ਦੁੱਗਣੀ ਹੋ ਕੇ 20 ਲੱਖ ਰੁਪਏ ਹੋ ਚੁੱਕੀ ਹੈ

Posted On: 03 JAN 2022 5:47PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪੀਐੱਮਓ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਉਤਕ੍ਰਿਸ਼ਟਤਾ ਪੁਰਸਕਾਰ ਦੇ ਲਈ ਇੱਕ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ, ਜਿਸ ਦੇ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।

ਇਸ ਦੀ ਸ਼ੁਰੂਆਤ ਕਰਨ ਦੇ ਬਾਅਦ, ਆਪਣੇ ਸੰਬੋਧਨ ਵਿੱਚ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ 2014 ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਉਤਕ੍ਰਿਸ਼ਟਤਾ ਪੁਰਸਕਾਰ ਧਾਰਣਾ ਅਤੇ ਪ੍ਰਾਰੂਪ ਵਿੱਚ ਪੂਰਨ ਤੌਰ ‘ਤੇ ਕ੍ਰਾਂਤੀਕਾਰੀ ਬਦਲਾਅ ਆਇਆ ਹੈ। ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ, 2021-22 ਲਈ ਵੈੱਬ ਪੋਰਟਲ www.pmawards.gov.in. ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਗਵਰਨੈਂਸ ਮਾਡਲ ਇੱਕ ਜਨ ਅੰਦੋਲਨ ਬਣ ਚੁੱਕਿਆ ਹੈ ਜਿਸ ਵਿੱਚ ਲੋਕ ਪ੍ਰਧਾਨ ਮੰਤਰੀ ਦੁਆਰਾ ਪ੍ਰਮੁੱਖ ਯੋਜਨਾਵਾ ਵਿੱਚ ਜਨ ਭਾਗੀਦਾਰੀ ਕਰਨ ਦੇ ਸੱਦੇ ਦੇ ਪ੍ਰਤੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸਿਵਿਲ ਸੇਵਕਾਂ ਨੂੰ “ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਲਈ ਆਪਣੀ ਭੂਮਿਕਾ ਨੂੰ ਇੱਕ ਰੈਗੂਲੇਟਰ ਤੋਂ ਇੱਕ ਸਮਰੱਥ ਇਕਾਈ ਦੇ ਰੂਪ ਵਿੱਚ ਬਦਲਣ” ਵਾਲੇ ਸੱਦੇ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਮ ਲੋਕਾਂ ਜੀਵਨ ਵਿੱਚ “ਈਜ਼ ਆਵ੍ ਲਾਈਫ” ਲਿਆਉਣ ਲਈ ਇੱਕ ਸਹੂਲਤ ਦੇਣ ਵਾਲਾ ਬਣਨਾ ਚਾਹੀਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਦੇ ਬਾਅਦ, ਪੀਐੱਮ ਉਤਕ੍ਰਿਸ਼ਟਤਾ ਪੁਰਸਕਾਰ ਦੀ ਪ੍ਰਕਿਰਿਆ ਅਤੇ ਚੋਣ ਨੂੰ ਸੰਸਥਾਗਤ ਰੂਪ ਪ੍ਰਦਾਨ ਕੀਤਾ ਗਿਆ ਹੈ ਅਤੇ ਹੁਣ ਇਹ ਜ਼ਿਲ੍ਹਾ ਕਲੈਕਟਰ ਜਾਂ ਵਿਅਕਤੀਗਤ ਸਿਵਿਲ ਸੇਵਕ ਦੀ ਬਜਾਏ ਜ਼ਿਲ੍ਹੇ ਦੇ ਪ੍ਰਦਰਸ਼ਨ ‘ਤੇ ਅਧਾਰਿਤ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਫਲੈਗਸ਼ਿਪ ਯੋਜਨਾਵਾਂ ਦੇ ਲਾਗੂਕਰਨ ਦਾ ਪੱਧਰ ਅਤੇ ਰੇਟਿੰਗ ਦਾ ਮੁਲਾਂਕਣ ਕਰਨ ਲਈ ਇੱਕ ਹੋਰ ਸੁਧਾਰਾਤਮਕ ਵਿਵਸਥਾ ਲਿਆਈ ਗਈ ਹੈ।

ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸਾਲ ਪੁਰਸਕਾਰ ਜ਼ਿਲ੍ਹਾ/ਸੰਸਥਾਨ ਲਈ ਪੁਰਸਕਾਰ ਦੀ ਰਕਮ ਨੂੰ 10 ਲੱਖ ਰੁਪਏ ਤੋਂ ਵਧਾ ਕੇ ਦੁੱਗਣਾ ਯਾਨੀ 20 ਲੱਖ ਕਰ ਦਿੱਤਾ ਗਿਆ ਹੈ, ਜਿਸ ਦਾ ਉਪਯੋਗ ਪ੍ਰੋਜੈਕਟ /ਪ੍ਰੋਗਰਾਮ ਦੇ ਲਾਗੂਕਰਨ ਜਾਂ ਲੋਕ ਭਲਾਈ ਦੇ ਕਿਸੇ ਖੇਤਰ ਵਿੱਚ ਸੰਸਾਧਨਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਕੀਤਾ ਜਾਏਗਾ। ਮੰਤਰੀ ਨੇ ਦੱਸਿਆ ਕਿ ਹੁਣ ਸਾਰੇ ਜ਼ਿਲ੍ਹਾ ਕਲੈਕਟਰਾਂ ਨੂੰ ਪੁਰਸਕਾਰ ਲਈ ਐਪਲੀਕੇਸ਼ਨ ਦੇਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਗੱਲ ‘ਤੇ ਵੀ ਸੰਤੋਸ਼ ਵਿਅਕਤ ਕੀਤਾ ਕਿ 2015 ਵਿੱਚ 80 ਜ਼ਿਲ੍ਹਾਂ ਤੋਂ ਸ਼ੁਰੂਆਤ ਹੋਣ ਦੇ ਨਾਲ ਪਿਛਲੇ ਦੋ-ਤਿੰਨ ਸਾਲਾਂ ਤੋਂ ਸਾਰੇ ਜ਼ਿਲ੍ਹੇ ਇਸ ਪੁਰਸਕਾਰ ਯੋਜਨਾ ਵਿੱਚ ਸ਼ਾਮਿਲ ਹੋ ਰਹੇ ਹਨ। 

ਸਾਲ 2021 ਲਈ, ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਯੋਜਨਾ ਦਾ ਉਦੇਸ਼ ਸਿਵਿਲ ਸੇਵਕਾਂ ਦੇ ਯੋਗਦਾਨਾਂ ਨੂੰ ਮਾਨਤਾ ਪ੍ਰਦਾਨ ਕਰਨਾ ਹੈ: 1) “ਜਨ ਭਾਗੀਦਾਰੀ” ਜਾਂ ਪੋਸ਼ਣ ਅਭਿਯਾਨ ਵਿੱਚ ਲੋਕਾਂ ਦੀ ਭਾਗੀਦਾਰੀ ਨੂੰ ਹੁਲਾਰਾ ਦੇਣਾ 2) ਖੇਲੋ ਇੰਡੀਆ ਯੋਜਨਾ ਦੇ ਰਾਹੀਂ ਖੇਡ ਅਤੇ ਸਿਹਤ ਵਿੱਚ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣਾ 3) ਡਿਜ਼ੀਟਲ ਭੁਗਤਾਨ ਅਤੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਵਿੱਚ ਗੁਡ ਗਵਰਨੈਂਸ 4) ਇੱਕ ਜ਼ਿਲ੍ਹਾ ਇੱਕ ਉਤਪਾਦ ਯੋਜਨਾ ਦੇ ਰਾਹੀਂ ਸਮੁੱਚੇ ਤੌਰ ‘ਤੇ ਵਿਕਾਸ 5) ਮਾਨਵੀ ਹਸਤਖੇਪ ਦੇ ਬਿਨਾ ਸੇਵਾਵਾਂ ਦੀ ਨਿਰਵਿਘਨ, ਐਂਡ-ਟੂ-ਐਂਡ ਵੰਡ, 6) ਇਨੋਵੇਸ਼ਨ।

ਪੁਰਸਕਾਰ ਪ੍ਰਾਪਤੀ ਲਈ ਐਪਲੀਕੇਸ਼ਨ ਵਿੱਚ ਕਿਸੇ ਯੋਜਨਾ ਦੇ ਲਾਗੂਕਰਨ ਦੇ ਸਾਰੇ ਪਹਿਲੂਆਂ ਨੂੰ ਸਮੁੱਚੇ ਤੌਰ ‘ਤੇ ਸ਼ਾਮਿਲ ਕੀਤਾ ਜਾਣਾ ਜ਼ਰੂਰੀ ਹੋਵੇਗਾ, ਜਿਵੇਂ ਕਿ ਉਤਪਾਦਨ ਚਰਣ, ਗੁਣਵੱਤਾ ਕੰਟਰੋਲ, ਸ਼ਾਸਨ ਅਤੇ ਪਰਿਣਾਮਾਂ ਨੂੰ ਕਵਰ ਕਰਨ ਵਾਲੀਆਂ ਗਤੀਵਿਧੀਆਂ ਆਦਿ। 

ਪ੍ਰਧਾਨ ਮੰਤਰੀ ਪੁਰਸਕਾਰ 2021 ਲਈ ਨਾਮਾਂਕਨ ਜਮ੍ਹਾ ਕਰਨ ਦੀ ਯੋਗਤਾ ਨਿਮਨਲਿਖਿਤ ਲਈ ਖੁੱਲ੍ਹੀ ਰਹੇਗੀ: ਜ਼ਿਲ੍ਹਿਆਂ ਦਾ ਸਮੁੱਚੇ ਤੌਰ ‘ਤੇ ਵਿਕਾਸ ਕਰਨ ਵਾਲੀ ਯੋਜਨਾ ਲਈ 1,2,3 ਅਤੇ 4 ਪੁਰਸਕਾਰ, ਜਦਕਿ ਯੋਜਨਾ 5 ਲਈ ਪੁਰਸਕਾਰ ਜ਼ਿਲ੍ਹਿਆਂ ਦੇ ਨਾਲ-ਨਾਲ ਕੇਂਦਰ ਜਾਂ ਰਾਜ ਦੇ ਵਿਭਾਗ/ ਸੰਗਠਨ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਕਿਸੇ ਵੀ ਪ੍ਰਕਾਰ ਦੀ ਸੇਵਾ ਦੇ ਲਈ ਖੁੱਲ੍ਹਾ ਰਹੇਗਾ ਜਿਸ ਵਿੱਚ ਇੱਕ ਪੁਰਸਕਾਰ ਜ਼ਿਲ੍ਹੇ ਦੇ ਲਈ ਅਤੇ ਦੂਜਾ ਪੁਰਸਕਾਰ ਹੋਰਾਂ ਦੇ ਲਈ ਹੋਵੇਗਾ। ਇਨੋਵੇਸ਼ਨ ਲਈ ਪੁਰਸਕਾਰ: ਕੇਂਦਰ / ਰਾਜ ਸਰਕਾਰਾਂ/ ਜ਼ਿਲ੍ਹੇ/ ਲਾਗੂਕਰਨ ਇਕਾਈਆਂ ਵਾਲੇ ਸੰਗਠਨ ਆਦਿ। 

ਨਾਮਾਂਕਨ ‘ਤੇ ਵਿਚਾਰ ਕਰਨ ਦੀ ਮਿਆਦ 1 ਅਪ੍ਰੈਲ 2019 ਤੋਂ 31 ਦਸੰਬਰ, 2021 ਰੱਖੀ ਗਈ ਹੈ। ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ, 2021 ਦੇ ਤਹਿਤ ਪੁਰਸਕਾਰਾਂ ਦੀ ਕੁੱਲ ਸੰਖਿਆ 18 ਹੈ। 

ਪ੍ਰਧਾਨ ਮੰਤਰੀ ਪੁਰਸਕਾਰ, 2021 ਦੇ ਮੁਲਾਂਕਣ ਦਾ ਮਾਪਦੰਡ: ਸੰਬੰਧਿਤ ਮੰਤਰਾਲਿਆਂ/ ਵਿਭਾਗਾਂ (ਇਨੋਵੇਸ਼ਨ ਨੂੰ ਛੱਡ ਕੇ) ਦੇ ਸਲਾਹ-ਮਸ਼ਵਰੇ ਤੋਂ ਨਿਰਧਾਰਿਤ ਕੀਤੇ ਗਏ ਪੂਰਵ-ਸੂਚਕ ਦੇ ਅਧਾਰ ‘ਤੇ ਰੱਖਿਆ ਗਿਆ ਹੈ।  ਸੰਪੂਰਣ ਯੋਜਨਾਵਾਂ ਵਿੱਚ ਆਮ ਮਾਪਦੰਡਾਂ ਅਤੇ ਲਚੀਲੇ ਮਾਪਦੰਡਾਂ ਦਾ ਮਿਸ਼ਰਣ ਹੋਵੇਗਾ ਜੋ ਸੰਬੰਧਿਤ ਮੰਤਰਾਲਿਆਂ/ ਵਿਭਾਗ ਦੁਆਰਾ ਪ੍ਰਦਾਨ ਕੀਤਾ ਜਾਏਗਾ। ਇਨੋਵੇਸ਼ਨ ਸ਼੍ਰੇਣੀ ਲਈ ਪੁਰਸਕਾਰ ਦਾ ਮੁਲਾਂਕਣ ਹਿਤਧਾਰਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇੱਕ ਨਵੀਨਤਾਕਾਰੀ ਵਿਚਾਰ/ ਯੋਜਨਾ/ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਅਤੇ ਲਾਗੂ ਕਰਨ ਦੇ ਆਧਾਰ ‘ਤੇ ਕੀਤਾ ਜਾਏਗਾ।

ਮੁਲਾਂਕਣ ਪ੍ਰਕਿਰਿਆ ਵਿੱਚ (1) ਸਕ੍ਰੀਨਿੰਗ ਕਮੇਟੀ (ਪਹਿਲਾ  ਅਤੇ ਦੂਜਾ ਪੜਾਅ) ਦੁਆਰਾ ਜ਼ਿਲ੍ਹਿਆਂ/ ਸੰਗਠਨਾਂ ਦੀ ਚੋਣ ਸੂਚੀ (ii)ਮਾਹਿਰ ਕਮੇਟੀ ਦੁਆਰਾ ਮੁਲਾਂਕਣ ਅਤੇ (iii) ਅਧਿਕਾਰ ਪ੍ਰਾਪਤ ਕਮੇਟੀ ਸ਼ਾਮਿਲ ਹੋਵੇਗੀ। ਪੁਰਸਕਾਰਾਂ ਲਈ ਅਧਿਕਾਰ ਪ੍ਰਾਪਤ ਕਮੇਟੀ ਦੀ ਸਿਫਾਰਿਸ਼ਾਂ ਲਈ ਪ੍ਰਧਾਨ ਮੰਤਰੀ ਤੋਂ ਮੰਜੂਰੀ ਪ੍ਰਾਪਤ ਕੀਤੀ ਜਾਏਗੀ। 

ਪ੍ਰਧਾਨ ਮੰਤਰੀ ਪੁਰਸਕਾਰ, 2021 ਵਿੱਚ ਨਿਮਨਲਿਖਿਤ ਸ਼ਾਮਿਲ ਹੋਣਗੇ: (i) ਟ੍ਰੌਫੀ (ii) ਸੂਚੀਪੱਤਰ ਅਤੇ (iii) ਸਨਮਾਨਿਤ ਕੀਤੇ ਗਏ ਜ਼ਿਲ੍ਹੇ/ ਸੰਗਠਨਾ ਨੂੰ 20 ਲੱਖ ਰੁਪਏ ਦਾ ਪ੍ਰੋਤਸਾਹਨ, ਜਿਸ ਦਾ ਉਪਯੋਗ ਪ੍ਰੋਜੈਕਟਾਂ/ਪ੍ਰੋਗਰਾਮਾਂ ਦੇ ਲਾਗੂਕਰਨ ਜਾਂ ਲੋਕ ਭਲਾਈ ਵਾਲੇ ਕਿਸੇ ਖੇਤਰ ਵਿੱਚ ਸੰਸਾਧਨਾਂ ਦੀਆਂ ਕਮੀਆਂ ਨੂੰ ਪੂਰਾ ਕਰਨ ਲਈ ਕੀਤਾ ਜਾਏਗਾ। ਮਾਨਤਾ ਪ੍ਰਮਾਣ ਪਾਤਰ ਦੀ ਇੱਕ ਪ੍ਰਤੀ ਨਾਮਾਂਕਨ ਜਮ੍ਹਾ ਕਰਨ ਵਾਲੇ ਅਧਿਕਾਰੀ / ਟੀਮ ਦੇ ਏਪੀਏਆਰ ਵਿੱਚ ਰੱਖੀ ਜਾਏਗੀ।

ਸਕੱਤਰ (ਏਆਰਪੀਜੀ) ਦੁਆਰਾ ਇਸ ਪਹਿਲ ਵਿੱਚ ਯੋਗਦਾਨ ਦੇਣ ਵਾਲੇ ਅਧਿਕਾਰੀਆਂ ਨੂੰ ਇੱਕ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਜਾਏਗਾ, ਜਿਸ ਦੀ ਇੱਕ ਪ੍ਰਤੀ ਸੰਬੰਧਿਤ ਕੇਂਦਰੀ ਮੰਤਰਾਲੇ/ਵਿਭਾਗ ਦੇ ਮੁੱਖ ਸਕੱਤਰ ਨੂੰ ਭੇਜੀ ਜਾਏਗੀ। ਅਧਿਕਾਰੀਆਂ ਦੇ ਪ੍ਰਦਰਸ਼ਨ ਮੁਲਾਂਕਣ ਡੋਜੀਅਰ ਵਿੱਚ ਇਸ ਦਾ ਸਬੂਤ ਰੱਖਣ ਲਈ ਡੀਓਪੀਟੀ ਨੂੰ ਵੀ ਇਸ ਦੀ ਇੱਕ ਪ੍ਰਤੀ ਭੇਜੀ ਜਾਏਗੀ।

ਇਸ ਦੀ ਸੁਰੂਆਤ ਸਮਾਰੋਹ ਵਿੱਚ ਡੀਏਆਰਪੀਜੀ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਵੀ ਸ਼੍ਰੀਨਿਵਾਸ, ਸਕੱਤਰ, ਡੀਏਆਰਪੀਜੀ ਨੇ ਇਸ ਮੌਕੇ ‘ਤੇ ਕਿਹਾ ਕਿ ਲੋਕ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ, 2021 ਕੇਂਦਰ ਅਤੇ ਰਾਜ ਸਰਕਾਰਾਂ ਦੇ ਜ਼ਿਲ੍ਹਿਆਂ/ ਸੰਗਠਨਾਂ ਦੁਆਰਾ ਕੀਤੇ ਗਏ ਅਸਧਾਰਣ ਅਤੇ ਇਨੋਵੇਟਿਵ ਕਾਰਜਾਂ ਨੂੰ ਸਵੀਕਾਰ ਕਰਨ, ਪਹਿਚਾਣ ਕਰਨ ਅਤੇ ਪੁਰਸਕਾਰ ਕਰਨ ਦਾ ਇੱਕ ਅਵਸਰ ਪ੍ਰਦਾਨ ਕਰਦਾ ਹੈ।

 <><><><><>

ਐੱਸਐੱਨਸੀ/ਆਰਆਰ



(Release ID: 1787529) Visitor Counter : 126