ਇਸਪਾਤ ਮੰਤਰਾਲਾ
ਵਰਤਮਾਨ ਵਿੱਤ-ਵਰ੍ਹੇ ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਇਸਪਾਤ ਦਾ ਉਤਪਾਦਨ ਕੰਮਕਾਜ ਉਤਸਾਹਜਨਕ: ਸਲਾਨਾ ਸਮੀਖਿਆ, 2021
6322 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਇਸਪਾਤ ਦੇ ਸਵਦੇਸ਼ੀ ਉਤਪਾਦਨ ਦੇ ਲਈ ਪੀਐੱਲਆਈ ਯੋਜਨਾ ਪ੍ਰਵਾਨ ਅਤੇ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਅਧਿਸੂਚਿਤ
ਕੋਵਿਡ-19 ਦੀ ਦੂਸਰੀ ਲਹਿਰ ਦੇ ਦੌਰਾਨ ਦੇਸ਼ ਦੀ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀਆਂ ਜ਼ਰੂਰਤਾਂ ਨੰ ਪੂਰਾ ਕਰਨ ਵਿੱਚ ਇਸਪਾਤ ਸੈਕਟਰ ਦਾ ਭਰਪੂਰ ਯੋਗਦਾਨ
ਜਨਤਕ ਖੇਤਰ ਦੀ ਇਸਪਾਤ ਕੰਪਨੀਆਂ ਦੁਆਰਾ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਦੇ ਅਧੀਨ ਵਿਭਿੰਨ ਗਤੀਵਿਧੀਆਂ ਦੀ ਸ਼ੁਰੂਆਤ
Posted On:
28 DEC 2021 10:54AM by PIB Chandigarh
ਇਸਪਾਤ:
ਵਿਕਾਸਸ਼ੀਲ ਅਰਥਵਿਵਸਥਾ ਦੇ ਲਈ ਇੱਕ ਜੀਵੰਤ ਸਵਦੇਸ਼ੀ ਇਸਪਾਤ ਉਦਯੋਗ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਨਿਰਮਾਣ, ਇਨਫ੍ਰਾਸਟ੍ਰਕਚਰ, ਮੋਟਰਵਾਹਨ, ਕੈਪੀਟਲ ਗੁਡਸ, ਰੱਖਿਆ, ਰੇਲਵੇ, ਆਦਿ ਪ੍ਰਮੁੱਖ ਖੇਤਰਾਂ ਦੇ ਲਈ ਮਹੱਤਵਪੂਰਨ ਯੋਗਦਾਨ ਕਰਦਾ ਹੈ। ਇਸਪਾਤ ਬਾਰੇ ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਉਹ ਵਾਤਾਵਰਣ ਅਨੁਕੂਲ ਵਿਕਾਸ ਨੂੰ ਗਤੀ ਦਿੰਦਾ ਹੈ ਕਿਉਂਕਿ ਉਸ ਦੀ ਪ੍ਰਕਿਰਤੀ ਰੀ-ਸਾਈਕਲ ਵਾਲੀ ਹੈ ਤੇ ਉਸ ਦੇ ਜ਼ਰੀਏ ਕੰਮ ਤੇਜ਼ੀ ਨਾਲ ਪੂਰਾ ਹੋ ਜਾਂਦਾ ਹੈ। ਰੋਜ਼ਗਾਰ ਸਿਰਜਣ ਅਤੇ ਆਰਥਿਕ ਵਿਕਾਸ ਦੇ ਮਾਮਲੇ ਵਿੱਚ ਵੀ ਇਸਪਾਤ ਸੈਕਟਰ ਦੇਸ਼ ਦੇ ਲਈ ਮਹੱਤਵਪੂਰਨ ਹੈ। ਅਰਥਵਿਵਸਥਾ ‘ਤੇ ਉਸ ਦਾ ਪ੍ਰਭਾਅ ਕਈ ਪੱਧਰਾਂ ‘ਤੇ ਪੈਂਦਾ ਹੈ। ਉਹ ਸਪਲਾਈ ਚੇਨ ਅਤੇ ਉਪਭੋਗਤਾ ਉਦਯੋਗ ‘ਤੇ ਸਿੱਧਾ ਜਾਂ ਸੰਬੰਧਿਤ ਤੌਰ ‘ਤੇ ਪ੍ਰਭਾਵ ਪਾਉਂਦਾ ਹੈ। ਦੁਨੀਆ ਵਿੱਚ ਭਾਰਤ ਕੱਚੇ ਇਸਪਾਤ ਦੇ ਉਤਪਾਦਨ ਵਿੱਚ ਦੂਸਰਾ ਸਭ ਤੋਂ ਵੱਡਾ ਦੇਸ਼ ਹੈ।
ਸਵਦੇਸ਼ੀ ਇਸਪਾਤ ਸੈਕਟਰ ਦਾ ਰੁਝਾਨ
ਉਤਪਾਦਨ ਅਤੇ ਖਪਤ: ਵਰਤਮਾਨ ਵਿੱਤ ਵਰ੍ਹੇ ਦੇ ਪਹਿਲੇ ਅੱਠ ਮਹੀਨੇ ਦੌਰਾਨ ਇਸਪਾਤ ਸੈਕਟਰ ਦਾ ਉਤਪਾਦਨ ਕੰਮਕਾਜ ਬਹੁਤ ਉਤਸਾਹਵਰਧਕ ਰਿਹਾ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ-ਨਵੰਬਰ, 2021 ਦੇ ਦੌਰਾਨ 76.44 ਮੀਟ੍ਰਿਕ ਟਨ ਕੱਚੇ ਇਸਪਾਤ ਦਾ ਅਤੇ 72.07 ਮੀਟ੍ਰਿਕ ਟਨ ਫਿਨਿਸ਼ਡ ਸਟੀਲ ਦਾ ਉਤਪਾਦਨ ਹੋਇਆ ਹੈ। ਇਹ ਪਿਛਲੇ ਤਿੰਨ ਵਰ੍ਹਿਆਂ ਦੀ ਬਰਾਬਰ ਅਵਧੀ ਦੇ ਦੌਰਾਨ ਹੋਏ ਉਤਪਦਾਨ ਤੋਂ ਅਧਿਕ ਹੈ। ਕੋਵਿਡ-19 ਦੀ ਦੂਸਰੀ ਲਹਿਰ ਅਤੇ ਸਥਾਨਕ ਲੌਕਡਾਉਨ ਦੇ ਬਾਵਜੂਦ ਕੰਮਕਾਜ ਵਿੱਚ ਸੁਧਾਰ ਆਇਆ। ਹੇਠਾਂ ਦਿੱਤੇ ਗਏ ਗ੍ਰਾਫ ਵਿੱਚ ਸਮੱਗਰ ਉਤਪਾਦਨ ਅਤੇ ਖਪਤ ਦਾ ਚਾਰ ਵਰ੍ਹਿਆਂ ਦਾ ਬਿਓਰਾ ਦਿੱਤਾ ਗਿਆ ਹੈ:
ਨਿਰਯਾਤ-ਆਯਾਤ ਪਰਿਦ੍ਰਿਸ਼:
ਵਰਤਮਾਨ ਵਿੱਤ-ਵਰ੍ਹੇ (ਅਪ੍ਰੈਲ-ਨਵੰਬਰ, 2021) ਦੇ ਦੌਰਾ ਨਿਰਯਾਤ 9.53 ਮੀਟ੍ਰਿਕ ਟਨ ਰਿਹਾ, ਜਦਕਿ ਆਯਾਤ 3.06 ਮੀਟ੍ਰਿਕ ਟਨ ਹੋਇਆ। ਪਿਛਲੇ ਸਾਲ ਦੀ ਬਰਾਬਰ ਮਿਆਦ ਵਿੱਚ 10.78 ਮੀਟ੍ਰਿਕ ਟਨ ਅਤੇ ਆਯਾਤ 4.75 ਮੀਟ੍ਰਿਕ ਟਨ ਤੇ ਵਿੱਤ-ਵਰ੍ਹੇ 2019-20 (ਅਪ੍ਰੈਲ-ਨਵੰਬਰ) ਵਿੱਚ ਨਿਰਯਾਤ 8.36 ਮੀਟ੍ਰਿਕ ਟਨ ਅਤੇ ਆਯਾਤ 6.77 ਮੀਟ੍ਰਿਕ ਟਨ ਹੋਇਆ ਸੀ।
ਆਤਮਨਿਰਭਰ ਭਾਰਤ ਦੇ ਲਈ ਪ੍ਰਮੁੱਖ ਪਹਿਲਾਂ:
(I) ਸਵਦੇਸ਼ੀ ਨਿਰਮਾਣ: ਇਸਪਾਤ ਮੰਤਰਾਲੇ ਨੇ ਸਵਦੇਸ਼ੀ ਪੱਧਰ ‘ਤੇ ਨਿਰਮਿਤ ਆਇਰਨ ਅਤੇ ਇਸਪਾਤ ਉਤਪਾਦਾਂ ਨੂੰ ਪ੍ਰਾਥਮਿਕਤਾ ਦੇਣ ਸੰਬੰਧੀ ਨੀਤੀ (ਡੀਐੱਮਆਈ ਅਤੇ ਐੱਸਪੀ ਨੀਤੀ) ਨੂੰ ਅੱਠ ਮਈ, 2017 ਨੂੰ ਨੋਟੀਫਾਈਡ ਕੀਤਾ ਸੀ, ਤਾਕਿ ਸਵਦੇਸ਼ੀ ਪੱਧਰ ‘ਤੇ ਉਤਪਾਦਿਤ ਆਇਰਨ ਤੇ ਇਸਪਾਤ ਸਮਗੱਰੀ ਨੂੰ ਸਰਕਾਰੀ ਖਰੀਦ ਵਿੱਚ ਪ੍ਰਾਥਮਿਕਤਾ ਦਿੱਤੀ ਜਾ ਸਕੇ। ਇਸ ਦੇ ਬਾਅਦ 29 ਮਈ, 2019 ਅਤੇ 31 ਦਸੰਬਰ, 2020 ਨੂੰ ਨੀਤੀ ਦੀ ਸਮੀਖਿਆ ਕੀਤੀ ਗਈ। ਨੀਤੀ ਦੇ ਤਹਿਤ ਸਵਦੇਸ਼ੀ ਇਸਪਾਤ ਉਦਯੋਗ ਦੇ ਵਿਕਾਸ ਅਤੇ ਆਰਥਿਕ ਪ੍ਰਗਤੀ ਦੀ ਪਰਿਕਲਪਨਾ ਕੀਤੀ ਗਈ ਹੈ।
(II) ਉਤਪਾਦਨਯੁਕਤ ਪ੍ਰੋਤਸਹਾਨ (ਪੀਐੱਲਆਈ) ਯੋਜਨਾ: 6322 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਇਸਪਾਤ ਦੇ ਸਵਦੇਸ਼ੀ ਉਤਪਾਦਨ ਦੇ ਲਈ ਪੀਐੱਲਆਈ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਵਿਸਤ੍ਰਿਤ ਦਿਸ਼ਾ-ਨਿਰੇਦਸ਼ਾਂ ਨੂੰ 20 ਦਸੰਬਰ, 2021 ਨੂੰ ਨੋਟੀਫਾਈਡ ਕੀਤਾ ਗਿਆ। ਇਸ ਦੇ ਨਤੀਜੇ ਸਦਕਾ 25 ਮੀਟ੍ਰਿਕ ਟਨ ਦੀ ਵਾਧੂ ਸਮਰੱਥਾ ਵਧੇਗੀ, 40,000 ਕਰੋੜ ਰੁਪਏ ਦਾ ਵਾਧੂ ਨਿਵੇਸ਼ ਹੋਵੇਗਾ ਅਤੇ 5.25 ਲੱਖ ਰੋਜ਼ਗਾਰ ਪੈਦਾ ਹੋਣਗੇ।
ਹੋਰ ਪ੍ਰਮੁੱਖ ਵਿਸ਼ੇਸ਼ਤਾਵਾਂ:
(I) ਰੂਸ ਦੇ ਨਾਲ ਸਹਿਮਤੀ-ਪੱਤਰ: ਇਸਪਾਤ ਮੰਤਰਾਲੇ ਅਤੇ ਰੂਸੀ ਫੈਡਰੇਸ਼ਨ ਤੋਂ ਇਸਪਾਤ ਮੰਤਰਾਲੇ ਦੇ ਵਿੱਚ 14 ਅਕਤੂਬਰ, 2021 ਨੂੰ ਇੱਕ ਸਹਿਮਤੀ-ਪੱਤਰ ‘ਤੇ ਦਸਤਖਤ ਕੀਤੇ ਗਏ। ਇਹ ਸਹਿਮਤੀ ਇਸਪਾਤ ਨਿਰਮਾਣ ਦੇ ਲਈ ਧਾਤੁ- ਕ੍ਰਮ ਕੋਲਾ (ਕੋਕਿੰਗ ਕੋਲ) ਦੇ ਖੇਤਰ ਵਿੱਚ ਸਹਿਯੋਗ ਦੇ ਲਈ ਕੀਤਾ ਗਿਆ ਹੈ।
(II) ਕੈਪੇਕਸ: ਵਰਤਮਾਨ ਵਿੱਤ-ਵਰ੍ਹੇ ਦੇ ਅਪ੍ਰੈਲ-ਨਵੰਬਰ ਮਿਆਦ ਦੇ ਲਈ ਇਸਪਾਤ ਸੰਬੰਧੀ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦਾ ਕੁੱਲ ਪੂੰਜੀਗਤ ਖਰਚ (ਸੀਏਪੀਈਐਕਸ-ਕੈਪੇਕਸ) 5781.1 ਕਰੋੜ ਰੁਪਏ ਰਿਹਾ, ਜੋ ਪਿਛਲੇ ਵਰ੍ਹੇ ਦੀ ਬਰਾਬਰ ਅਵਧੀ ਦੇ ਕੈਪੇਕਸ ਨਾਲ 75.7 ਪ੍ਰਤੀਸ਼ਤ ਅਧਿਕ ਹੈ। ਅਪ੍ਰੈਲ-ਨਵੰਬਰ, 2021 ਦੇ ਲਈ ਕੈਪੇਕਸ, ਬੀਈ ਲਕਸ਼ ਦਾ 43.5 ਪ੍ਰਤੀਸ਼ਤ ਸੀ।
(III) ਐੱਨਆਈਪੀ ਪ੍ਰੋਜੈਕਟਾਂ ਦੀ ਸੁਗਮਤਾ: ਇਸਪਾਤ ਮੰਤਰਾਲੇ ਇਸਪਾਤ ਕੰਪਨੀਆਂ ਦੇ ਨੈਸ਼ਨਲ ਇਨਫ੍ਰਾਸਟ੍ਰਕਚਰ ਪਾਈਪਲਾਈਨ ਪ੍ਰੋਜੈਕਟਾਂ ਸੰਬੰਧੀ ਮੁੱਦਿਆ ਨੂੰ ਇੰਟਰ-ਮੀਨੀਸਟ੍ਰੀਅਲ ਸਟੀਅਰਿੰਗ ਕਮੇਟੀ (ਆਈਐੱਮਐੱਸਸੀ) ਦੀਆਂ ਮੀਟਿੰਗਾਂ ਦੇ ਜ਼ਰੀਏ ਸੰਬੰਧਿਤ ਕੇਂਦਰ/ਰਾਜ ਸਰਕਾਰਾਂ, ਮੰਤਰਾਲਿਆਂ/ਵਿਭਾਗਾਂ ਦੇ ਸਾਹਮਣੇ ਉਠਾਉਂਦਾ ਰਿਹਾ ਹੈ। ਜ਼ਿਕਰਯੋਗ ਹੈ ਕਿ 2021 ਦੌਰਾਨ ਆਈਐੱਮਐੱਸਸੀ ਦੀਆਂ ਤਿੰਨ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਮੁੱਦਿਆਂ ਦਾ ਸਮਾਧਾਨ ਕਰਨ ਵਿੱਚ ਸਹਾਇਤਾ ਮਿਲੀ।
(IV) ਜੀ-ਈ-ਐੱਮ: ਜੀ-ਈ-ਐੱਮ ਦੇ ਜ਼ਰੀਏ ਇਸਪਾਤ ਸੰਬੰਧੀ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੁਆਰਾ ਗੁਡਸ ਅਤੇ ਸਰਵਿਸਿਜ਼ ਦੀ ਖਰੀਦ ਸਾਲ ਪ੍ਰਤੀ ਸਾਲ ਵਧਦੀ ਰਹੀ ਹੈ। ਅਪ੍ਰੈਲ-ਨਵੰਬਰ, 2021 ਦੌਰਾਨ ਆਡਰਾਂ ਦਾ ਮੁੱਲ ਪਿਛਲੇ ਸਾਲ ਦੀ ਬਰਾਬਰ ਮਿਆਦ ਦੀ ਤੁਲਨਾ ਵਿੱਚ 4943.14 ਪ੍ਰਤੀਸ਼ਤ ਅਧਿਕ ਰਿਹਾ ਹੈ। ਵਰਤਮਾਨ ਵਿੱਤ-ਵਰ੍ਹੇ ਦੇ ਦੌਰਾਨ ਨਵੰਬਰ, 2021 ਤੱਕ ਅਤੇ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੇ ਦੌਰਾਨ ਇਸਪਾਤ ਸੰਬੰਧੀ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੁਆਰਾ ਜੀ-ਈ-ਐੱਮ ਪੋਰਟਲ ਦੇ ਜ਼ਰੀਏ ਗੁਡਸ ਤੇ ਸਰਵਿਸਿਜ਼ ਦੀ ਖਰੀਦ ਦਾ ਵੇਰਵਾ ਹੇਠਾਂ ਦਿੱਤਾ ਜਾ ਰਿਹਾ ਹੈ:
|
ਅਪ੍ਰੈਲ-ਨਵੰਬਰ, 2020
|
ਅਪ੍ਰੈਲ-ਨਵੰਬਰ, 2021
|
ਸੰਗਠਨ
|
ਆਡਰਾਂ ਦੀ ਸੰਖਿਆ
|
ਆਡਰਾਂ ਦਾ ਮੁੱਲ (ਕਰੋੜ ਰੁਪਏ ਵਿੱਚ)
|
ਆਡਰਾਂ ਦੀ ਸੰਖਿਆ
|
ਆਡਰਾਂ ਦਾ ਮੁੱਲ (ਕਰੋੜ ਰੁਪਏ ਵਿੱਚ)
|
ਇਸਪਾਤ ਸੰਬੰਧੀ ਕੇਂਦਰੀ ਜਨਤਕ ਖੇਤਰ ਦੇ ਉੱਦਮ
|
2116
|
72.15
|
7068
|
3638.63
|
(V) ਐੱਮਐੱਸਐੱਮਈ ਭੁਗਤਾਨ: ਇਸਪਾਤ ਮੰਤਰਾਲੇ ਕੇਂਦਰੀ ਜਨਤਕ ਖੇਤਰ ਦੇ ਉੱਦਮਾਂ ਦੁਆਰਾ ਸੁਖਮ, ਲਘੁ ਅਤੇ ਮੱਧ ਉਦਮਾਂ (ਐੱਮਐੱਸਐੱਮਈ) ਨੂੰ ਸਮੇਂ ‘ਤੇ ਭੁਗਤਾਨ ਦੀ ਸਥਿਤੀ ਦੀ ਨਿਗਰਾਨੀ ਕਰਦਾ ਹੈ। ਇਹ ਨਿਗਰਾਨੀ ਸਪਤਾਹਿਕ ਅਧਾਰ ‘ਤੇ ਹੁੰਦੀ ਹੈ, ਤਾਕਿ ਉਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਭੁਗਤਾਨ ਸਮੇਂ ‘ਤੇ ਕਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਅਜਿਹੇ ਭੁਗਤਾਨ ਦੀ ਸਮੇਂ-ਸੀਮਾ 45 ਦਿਨ ਹੈ, ਜਿਸ ਦੇ ਤਹਿਤ ਵਰਤਮਾਨ ਵਿੱਤ-ਵਰ੍ਹੇ ਦੇ ਦੌਰਾਨ ਭੁਗਤਾਨ ਦਾ 97.4 ਪ੍ਰਤੀਸ਼ਤ ਤੀਹ ਦਿਨਾਂ ਵਿੱਚ ਕੀਤਾ ਜਾ ਰਿਹਾ ਹੈ। ਅਪ੍ਰੈਲ-ਨਵੰਬਰ, 2021 ਦੇ ਦੌਰਾਨ ਇਸਪਾਤ ਸਬੰਧੀ ਕੇਂਦਰੀ ਜਨਤਕ ਖੇਤਰ ਉੱਦਮਾਂ ਨੇ ਐੱਮਐੱਸਐੱਮਈ ਨੂੰ 3358.61 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜੋ ਪਿਛਲੇ ਵਰ੍ਹੇ ਦੀ ਬਰਾਬਰ ਮਿਆਦ ਦੇ ਦੌਰਾਨ ਕੀਤੇ ਗਏ 2041.61 ਕਰੋੜ ਰੁਪਏ ਦੇ ਭੁਗਤਾਨ ਤੋਂ 64.5 ਪ੍ਰਤੀਸ਼ਤ ਅਧਿਕ ਹੈ।
(VI) ਇਸਪਾਤ ਦਾ ਇਸਤੇਮਾਲ: ਵਿਭਿੰਨ ਸੈਕਟਰਾਂ ਵਿੱਚ ਇਸਪਾਤ ਦੇ ਇਸਤੇਮਾਲ ਨੂੰ ਹੁਲਾਰਾ ਦੇਣ ਦੇ ਲਈ ਇਸਪਾਤ ਮੰਤਰਾਲਾ ਸੰਯੁਕਤ ਤੌਰ ‘ਤੇ ਵਰਕਸ਼ਾਪਾਂ/ਵੈਬੀਨਾਰਾਂ ਦਾ ਆਯੋਜਨ ਕਰ ਰਿਹਾ ਹੈ, ਤਾਕਿ ਵਿਭਿੰਨ ਸੈਕਟਰਾਂ ਵਿੱਚ ਇਸਪਾਤ ਦੇ ਇਸਤੇਮਾਲ ਨੂੰ ਵਧਾਉਣ ਨਾਲ ਹੋਣ ਵਾਲੇ ਲਾਭਾਂ ਦੇ ਪ੍ਰਤੀ ਜਾਗਰੂਕਤਾ ਫੈਲਾ ਸਕੇ। ਇਸਪਾਤ ਮੰਤਰਾਲੇ ਨੇ ਆਈਐੱਨਐੱਸਡੀਏਜੀ, ਆਈਆਈਟੀ, ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਤੇ ਉਦੋਯਗ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ,ਤਾਕਿ ਲੰਬੇ (30 ਮੀਟਰ, 35 ਮੀਟਰ ਅਤੇ 40 ਮੀਟਰ) ਇਸਪਾਤ ਅਧਾਰਿਤ ਪੁਲਾਂ ਦਾ ਡਿਜ਼ਾਈਨ ਵਿਕਸਿਤ ਕੀਤਾ ਜਾ ਸਕੇ। ਤੀਹ ਮੀਟਰ ਵਾਲੇ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਦੇ ਲਈ ਮਾਹਿਰ ਉਸ ਦਾ ਮੁਲਾਂਕਣ ਕਰ ਰਹੇ ਹਨ।
ਤੇਲ ਅਤੇ ਗੈਸ ਸੈਕਟਰ ਵਿੱਚ ਸਵਦੇਸ਼ੀ ਇਸਪਾਤ ਨੂੰ ਪ੍ਰੋਤਸਾਹਨ ਦੇਣ ਨੂੰ ਰੋਡਮੈਪ ਬਣਾਉਣ ਦੇ ਲਈ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਾਲ ਸੰਯੁਕਤ ਤੌਰ ‘ਤੇ ਗਠਿਤ ਕਮੇਟੀ ਨੇ ਅਗਸਤ 2021 ਵਿੱਚ ਆਪਣੀ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ, ਕੌਸ਼ਲ ਵਿਕਾਸ ਮੰਤਰਾਲੇ, ਇਸਪਾਤ ਮੰਤਰਾਲੇ, ਬੀਆਈਐੱਸ, ਸੀਪੀਡਬਲਿਊਡੀ, ਆਈਆਈਟੀ ਤੇ ਉਦਯੋਗ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਕੇ ਇੱਕ ਜੁਇੰਟ ਵਰਕਿੰਗ ਗਰੁੱਪ ਵੀ ਬਣਾਇਆ ਗਿਆ ਹੈ। ਇਹ ਗਰੁੱਪ ਆਵਾਸ ਅਤੇ ਨਿਰਮਾਣ ਸੈਕਟਰ ਵਿੱਚ ਇਸਪਾਤ ਦੇ ਇਸਤੇਮਾਲ ਨੂੰ ਹੁਲਾਰਾ ਦੇਵੇਗਾ, ਤਾਕਿ ਮਾਨਕੀਕਰਣ ਦੇ ਤਹਿਤ ਇਸਪਾਤੀ ਸਟ੍ਰਕਚਰ ਵਾਲੇ ਮਕਾਨਾਂ ਦੀ ਡਿਜ਼ਾਈਨ ਅਤੇ ਨਕਸ਼ਾ ਬਣਾਇਆ ਜਾਵੇ।
(VII) ਕੋਵਿਡ 19 ਦਾ ਮੁਕਾਬਲਾ: ਕੋਵਿਡ-19 ਦੀ ਦੂਸਰੀ ਲਹਿਰ ਦੇ ਦੌਰਾਨ ਦੇਸ਼ ਦੀ ਤਰਲ ਮੈਡੀਕਲ ਆਕਸੀਜਨ (ਐੱਲਐੱਮਓ) ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਇਸਪਾਤ ਸੈਕਟਰ ਨੇ ਭਰਪੂਰ ਯੋਗਦਾਨ ਕੀਤਾ। ਇਸਪਾਤ ਪਲਾਂਟਾਂ ਤੋਂ ਐੱਲਐੱਮਓ ਦੀ ਸਪਲਾਈ, ਜੋ ਇੱਕ ਅਪ੍ਰੈਲ, 2021 ਨੂੰ ਸਿਰਫ 538 ਟਨ ਸੀ, ਉਸ ਨੂੰ ਤੇਜ਼ੀ ਨਾਲ ਵਧਾਇਆ ਗਿਆ ਅਤੇ 13 ਮਈ, 2021 ਨੂੰ ਉਹ 4749 ਟਨ ਤੱਕ ਪਹੁੰਚ ਗਈ। ਇਸਪਾਤ ਪਲਾਂਟਾਂ ਨੇ ਆਪਣੇ ਆਸ-ਪਾਸ ਲਗਭਗ 5,000 ਬੈੱਡਾਂ ਦੀ ਸਮਰੱਥਾ ਦੀ ਗੈਸ-ਅਧਾਰਿਤ ਆਕਸੀਜਨ ਵਾਲੀ ਵਿਸ਼ਾਲ ਕੋਵਿਡ ਉਪਚਾਰ ਸੁਵਿਧਾਵਾਂ ਸਥਾਪਿਤ ਕਰ ਦਿੱਤੀਆਂ।
(VIII) ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦਾ ਜਸ਼ਨ: ਜਨਤਕ ਅਤੇ ਨਿੱਜੀ ਸੈਕਟਰ ਦੀਆਂ ਇਸਪਾਤ ਕੰਪਨੀਆਂ ਨੇ 12 ਮਾਰਚ, 2021 ਤੋਂ ਸ਼ੁਰੂ ਹੋਣ ਵਾਲੇ ‘ਇੰਡੀਆ@75’ ਦੇ ਜਸ਼ਨ ਦੌਰਾਨ ਸਾਬਰਮਤੀ ਤੋਂ ਡਾਂਡੀ ਤੱਕ ਦੇ ਡਾਂਡੀ ਮਾਰਟ ਦੇ ਮਾਰਗ ‘ਤੇ ਪ੍ਰਦਰਸ਼ਨ ਵਾਹਨ, ਝਾਂਕੀਆਂ ਆਦਿ ਲਗਾਈਆਂ, ਜਿਨ੍ਹਾਂ ਵਿੱਚ ਸਵਦੇਸ਼ੀ ਅੰਦੋਲਨ ਕੰਪਨੀਆਂ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਵਿਭਿੰਨ ਗਤੀਵਿਧੀਆਂ ਦਾ ਵੀ ਸੰਚਾਲਨ ਕੀਤਾ, ਜਿਵੇਂ ਇਸਪਾਤ ਪਲਾਂਟਾਂ, ਖਾਣਾਂ, ਟਾਉਨਸ਼ਿਪ ਵਿੱਚ ਪੌਧੇ ਲਗਾਉਣੇ, ਯੂਟਿਊਬ/ਫੇਸਬੁਕ/ਟਵਿਟਰ ‘ਤੇ ਸੁਤੰਤਰਤਾ ਸੰਗ੍ਰਾਮ ਸੈਨਾਨੀਆਂ ਦੀ ਲੜੀ ਦਾ ਪ੍ਰਦਰਸ਼ਨ, ਗਾਂਧੀ ਜਯੰਤੀ ‘ਤੇ “ਗਾਂਧੀ ਦਾਸਤਾਨ” ਸਿਰਲੇਖ ਨਾਮਕ ਪ੍ਰਦਰਸ਼ਨੀ ਦਾ ਆਯੋਜਨ, ਏਕਤਾ ਦਿਵਸ ਦੇ ਅਵਸਰ ‘ਤੇ “ਰਨ ਫੋਰ ਯੂਨਿਟੀ” ਦਾ ਆਯੋਜਨ, ਵਿਦਿਆਰਥੀਆਂ ਦੇ ਲਈ ਇਸਪਾਤ ਪਲਾਂਟਾਂ ਦਾ ਗਾਇਡ ਅਧਾਰਿਤ ਟੂਰਿਜ਼ਮ ਤੇ ਸਕੂਲਾਂ ਵਿੱਚ ਵਿਭਿੰਨ ਸੱਭਿਆਚਾਰ/ਐਜੁਕੈਸ਼ਨਲ ਗਤੀਵਿਧੀਆਂ ਦਾ ਆਯੋਜਨ।
****
ਐੱਮਵੀ/ਐੱਸਕੇ
(Release ID: 1787403)
Visitor Counter : 187