ਆਯੂਸ਼
ਆਯੁਸ਼ ਮੰਤਰਾਲੇ ਨੇ ਆਪਣੀ ਕੈਂਟੀਨ ਵਿੱਚ ‘ਆਯੁਸ਼ ਆਹਾਰ’ ਉਪਲਬਧ ਕਰਵਾਇਆ
Posted On:
03 JAN 2022 4:11PM by PIB Chandigarh
ਆਯੁਸ਼ ਮੰਤਰਾਲੇ ਨੇ ਪੌਸ਼ਟਿਕ ਆਹਾਰ ਅਤੇ ਤੰਦਰੁਸਤ ਜੀਵਨ ਨੂੰ ਪ੍ਰੋਤਸਾਹਨ ਦਿੰਦੇ ਹੋਏ ਸੋਮਵਾਰ ਨੂੰ ਆਯੁਸ਼ ਭਵਨ ਸਥਿਤ ਆਪਣੀ ਕੈਂਟੀਨ ਵਿੱਚ ‘ਆਯੁਸ਼ ਆਹਾਰ’ ਉਪਲਬਧ ਕਰਵਾ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਹੈ।
ਇੱਕ ਪ੍ਰਯੋਗਿਕ ਪ੍ਰੋਜੈਕਟ ਦੇ ਰੂਪ ਵਿੰਚ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ‘ਆਯੁਸ਼ ਆਹਾਰ’ ਵਿੱਚ ਵੈਜੀਟੇਬਲ ਪੋਹਾ, ਭਾਜਣੀ ਵੜਾ, ਗਾਜਰ ਦਾ ਹਲਵਾ ਅਤੇ ਕੋਕਮ ਡਰਿੰਕ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਵਿਅੰਜਨ ਲੋਕਾਂ ਵਿਚਕਾਰ ਕਾਫ਼ੀ ਮਕਬੂਲ ਹਨ ਅਤੇ ਇਨ੍ਹਾਂ ਦੀ ਪੌਸ਼ਟਿਕਤਾ ਦਾ ਪੱਧਰ ਕਾਫ਼ੀ ਜ਼ਿਆਦਾ ਹੈ।
ਇਸ ਮੌਕੇ ‘ਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਿਆ ਰਾਜ਼ੇਸ਼ ਕੋਟੇਚਾ ਨੇ ਕਿਹਾ ਕਿ ਕੈਂਟੀਨ ਵਿੱਚ ਉਪਲਬਧ ਕਰਵਾਇਆ ਗਿਆ ਆਯੁਸ਼ ਆਹਾਰ ਸਿਹਤ ਲਈ ਲਾਭਦਾਇਕ ਅਤੇ ਅਸਾਨੀ ਨਾਲ ਪਚਣ ਵਾਲਾ ਹੈ। ਸ਼੍ਰੀ ਕੋਟੇਚਾ ਨੇ ਕਿਹਾ ਕਿ ਮੰਤਰਾਲੇ ਨੇ 2021 ਵਿੱਚ ਵਿਭਿੰਨ ਰਾਜਾਂ ਨਾਲ ਸਹਿਭਾਗਤਾ ਕੀਤੀ ਹੈ ਅਤੇ ਰਾਸ਼ਟਰੀ ਆਯੁਸ਼ ਮਿਸ਼ਨ ਤਹਿਤ ਕੁਝ ਸ਼ਲਾਘਾਯੋਗ ਕਾਰਜ ਕੀਤੇ ਹਨ। ਉਨ੍ਹਾਂ ਨੇ ਅੱਗੇ ਕਿਹਾ, ‘‘ਇਸ ਸਾਲ ਸਾਡਾ ਧਿਆਨ ਸਿੱਖਿਆ, ਖੋਜ, ਨਿਰਮਾਣ, ਜਨਤਕ ਸਿਹਤ ਅਤੇ ਸ਼ਾਸਨ ‘ਤੇ ਹੋਵੇਗਾ। ਅਸੀਂ ਸਿੰਗਲ ਖਿੜਕੀ ਪ੍ਰਣਾਲੀ ‘ਤੇ ਵੀ ਕੰਮ ਕਰ ਰਹੇ ਹਾਂ।’’
ਇਸ ਬੈਠਕ ਦੌਰਾਨ ਅਧਿਕਾਰੀਆਂ ਨੇ ਸਾਲ 2022 ਵਿੱਚ ਆਯੁਸ਼ ਜੀਵਨਸ਼ੈਲੀ ਨੂੰ ਪ੍ਰੋਤਸਾਹਨ ਦੇਣ ਲਈ ਆਪਣੀ ਕਾਰਜਯੋਜਨਾ ‘ਤੇ ਵੀ ਚਰਚਾ ਕੀਤੀ। ਇਸ ਮੌਕੇ ‘ਤੇ ਆਯੁਸ਼ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਪ੍ਰਮੋਦ ਕੁਮਾਰ ਪਾਠਕ ਨੇ ਕਿਹਾ ਕਿ ਆਯੁਸ਼ ਆਹਾਰ ਖਰੀਦਣ ਵਾਲਿਆਂ ਨੂੰ ਆਪਣੀ ਪ੍ਰਤੀਕਿਰਿਆ ਦੇਣ ਲਈ ਇੱਕ ਫਾਰਮ ਦਿੱਤਾ ਜਾਵੇਗਾ। ਇਨ੍ਹਾਂ ਪ੍ਰਤੀਕਿਰਿਆਵਾਂ ਦੇ ਅਧਾਰ ‘ਤੇ ਕੈਂਟੀਨ ਵਿੱਚ ਨਵੇਂ ਆਹਾਰ ਨੂੰ ਨਿਯਮਿਤ ਕੀਤਾ ਜਾਵੇਗਾ।
ਇਸ ਪ੍ਰੋਗਰਾਮ ਵਿੱਚ ਮੌਜੂਦ ਹੋਰ ਅਧਿਕਾਰੀਆਂ ਵਿੱਚ ਆਯੁਸ਼ ਮੰਤਰਾਲੇ ਦੀ ਸੰਯੁਕਤ ਸਕੱਤਰ ਕਵਿਤਾ ਗਰਗ ਅਤੇ ਡੀ ਸੇਂਥਿਲ ਪਾਂਡਿਅਨ ਵੀ ਸ਼ਾਮਲ ਸਨ।
**********
ਐੱਸਕੇ
(Release ID: 1787288)
Visitor Counter : 148