ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਭਾਰਤ ਦੇ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕਰਾਂਤ ਦਾ ਦੌਰਾ ਕੀਤਾ



ਆਈਐੱਨਐੱਸ ਵਿਕਰਾਂਤ ਨੂੰ ਆਤਮਨਿਰਭਰ ਭਾਰਤ ਦਾ ਮਹਾਨ ਪ੍ਰਤੀਕ ਦੱਸਿਆ



'ਆਈਐੱਨਐੱਸ ਵਿਕਰਾਂਤ ਸਾਡੀਆਂ ਰੱਖਿਆ ਤਿਆਰੀਆਂ ਨੂੰ ਵੱਡਾ ਹੁਲਾਰਾ ਦੇਵੇਗਾ': ਉਪ ਰਾਸ਼ਟਰਪਤੀ



ਸ਼੍ਰੀ ਨਾਇਡੂ ਨੇ ਭਾਰਤੀ ਜਲ ਸੈਨਾ ਅਤੇ ਕੋਚੀ ਸ਼ਿਪਯਾਰਡ ਲਿਮਿਟਿਡ ਦੀ ਸ਼ਲਾਘਾ ਕੀਤੀ

Posted On: 02 JAN 2022 6:46PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕੋਚੀ ਵਿੱਚ ਭਾਰਤ ਦੇ ਸਵਦੇਸ਼ੀ ਹਵਾਈ ਜਹਾਜ਼ ਵਾਹਕ ਆਈਐੱਨਐੱਸ ਵਿਕਰਾਂਤ ਦਾ ਦੌਰਾ ਕੀਤਾ। ਇਸ ਵਾਹਕ ਨੂੰ ‘ਆਤਮਾਨਿਰਭਰ ਭਾਰਤ ਵੱਲ ਸਾਡੀ ਮੁਹਿੰਮ ਲਈ ਇੱਕ ਮਹਾਨ ਪ੍ਰਤੀਕ’ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਈਐੱਨਐੱਸ ਵਿਕਰਾਂਤ ਸਵਦੇਸ਼ੀ ਵਾਹਕ ਦੇ ਰਾਸ਼ਟਰ ਦੇ ਸੁਪਨੇ ਨੂੰ ਸਾਕਾਰ ਕਰਦਾ ਹੈ।

ਉੱਥੇ ਪਹੁੰਚਣ 'ਤੇ, ਸ਼੍ਰੀ ਨਾਇਡੂ ਨੂੰ ਕੋਚੀ ਸ਼ਿਪਯਾਰਡ ਲਿਮਿਟਿਡ ਦੇ ਸੀਐੱਮਡੀ, ਸ਼੍ਰੀ ਮਧੂ ਐੱਸ ਨਾਇਰ ਅਤੇ ਭਾਰਤੀ ਜਲ ਸੈਨਾ ਦੇ ਅਧਿਕਾਰੀਆਂ ਦੁਆਰਾ ਨਿਰਮਾਣ ਪ੍ਰਕਿਰਿਆ ਅਤੇ ਵਾਹਕ ਦੀ ਸੰਖੇਪ ਜਾਣਕਾਰੀ ਬਾਰੇ ਇੱਕ ਪੇਸ਼ਕਾਰੀ ਦਿੱਤੀ ਗਈ। ਬਾਅਦ ਵਿੱਚ ਉਪ ਰਾਸ਼ਟਰਪਤੀ ਨੂੰ ਵਾਹਕ ਦੇ ਫਲਾਈਟ ਡੈੱਕ 'ਤੇ ਲਿਜਾਇਆ ਗਿਆ ਅਤੇ ਉਨ੍ਹਾਂ ਨੂੰ ਫਲਾਈਟ ਡੈੱਕ ਦੇ ਡਿਜ਼ਾਈਨ ਅਤੇ ਸਮਰੱਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

CLP_6925.JPG

 

CLP_6901.JPG

 

CLP_6889.JPG

CLP_6870.JPG

 

ਕੋਚੀ ਵਿੱਚ ਡੀਆਰਡੀਓ ਫੈਸਿਲਿਟੀ, ਨੇਵਲ ਫਿਜ਼ੀਕਲ ਐਂਡ ਓਸ਼ੀਅਨੋਗ੍ਰਾਫਿਕ ਲੈਬਾਰਟਰੀ (ਐੱਨਪੀਓਐੱਲ) ਵਿੱਚ ਬਾਅਦ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ, ਸ਼੍ਰੀ ਨਾਇਡੂ ਨੇ ਕਿਹਾ ਕਿ ਉਹ ਆਈਐੱਨਐੱਸ ਵਿਕਰਾਂਤ ਦਾ ਦੌਰਾ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਨੇ ਇਸ ਨੂੰ ਇੱਕ 'ਤਕਨੀਕੀ ਚਮਤਕਾਰ' ਕਿਹਾ। ਸ਼੍ਰੀ ਨਾਇਡੂ ਨੇ ਜਹਾਜ਼ ਵਾਹਕ ਦੇ ਨਿਰਮਾਣ ਵਿੱਚ ਭਾਰਤੀ ਜਲ ਸੈਨਾ ਅਤੇ ਕੋਚੀ ਸ਼ਿਪਯਾਰਡ ਲਿਮਿਟਿਡ ਦਰਮਿਆਨ ਸਹਿਯੋਗ ਦੀ ਸ਼ਲਾਘਾ ਕੀਤੀ।

ਉਪ ਰਾਸ਼ਟਰਪਤੀ ਨੇ ਦੇਖਿਆ ਕਿ ਆਈਐੱਨਐੱਸ ਵਿਕਰਾਂਤ ਸਮੁੰਦਰਾਂ ’ਤੇ ਸਾਡੀਆਂ ਰੱਖਿਆ ਤਿਆਰੀਆਂ ਨੂੰ ਵੱਡਾ ਹੁਲਾਰਾ ਦੇਵੇਗਾ। ਉਨ੍ਹਾਂ ਨੇ ਅੱਗੇ ਕਿਹਾ “ਇੱਕ ਮਜ਼ਬੂਤ ਜਲ ਸੈਨਾ ਅਸਲ ਵਿੱਚ ਦੇਸ਼ ਦੇ ਵਿਕਾਸ ਲਈ ਪਹਿਲੀ ਸ਼ਰਤ ਹੈ ਅਤੇ ਏਅਰਕ੍ਰਾਫਟ ਕੈਰੀਅਰ ਦਾ ਨਿਰਮਾਣ ਸਹੀ ਦਿਸ਼ਾ ਵਿੱਚ ਇੱਕ ਕਦਮ ਹੈ।”

ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਉਦਯੋਗ ਮੰਤਰੀ, ਕੇਰਲ ਸਰਕਾਰ ਸ਼੍ਰੀ ਪੀ. ਰਾਜੀਵ ਅਤੇ ਹੋਰ ਪਤਵੰਤੇ ਇਸ ਦੌਰੇ ਦੌਰਾਨ ਮੌਜੂਦ ਸਨ। 

 

*****

 

ਐੱਮਐੱਸ/ਆਰਕੇ



(Release ID: 1787035) Visitor Counter : 161