ਸਿੱਖਿਆ ਮੰਤਰਾਲਾ
ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ 100 ਦਿਨਾਂ ਦੇ ਪੜ੍ਹਾਈ ਅਭਿਆਨ ‘ਪੜ੍ਹੇ ਭਾਰਤ’ ਦੀ ਸ਼ੁਰੂਆਤ ਕੀਤੀ, ‘ਯੁਵਾ ਮਿੱਤਰਾਂ’ ਨਾਲ ਆਪਣੀ ਪੜ੍ਹਨ ਸੂਚੀ ਜਾਰੀ ਕਰਨ ਦਾ ਸੱਦਾ ਦਿੱਤਾ
Posted On:
01 JAN 2022 3:27PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ 100 ਦਿਨਾਂ ਦੇ ਪੜ੍ਹਾਈ ਅਭਿਆਨ ਦੀ ਸ਼ੁਰੂਆਤ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਅਨੁਰੂਪ ਕੀਤੀ ਹੈ, ਜੋ ਸਥਾਨਕ ਮਾਂ ਬੋਲੀ/ਖੇਤਰੀ/ਜਨਜਾਤੀ ਭਾਸ਼ਾ ਵਿੱਚ ਬੱਚਿਆਂ ਦੇ ਲਈ ਉਮਰ ਅਨੁਸਾਰ ਪਾਠ ਪੁਸਤਕਾਂ ਦੀ ਉਪਲਬਧਤਾ ਯਕੀਨੀ ਕਰਕੇ ਬੱਚਿਆਂ ਲਈ ਆਨੰਦਪੂਰਵਕ ਪੜ੍ਹਨ ਸੰਸਕ੍ਰਿਤੀ ਨੂੰ ਪ੍ਰੋਤਸਾਹਨ ਦੇਣ ‘ਤੇ ਜ਼ੋਰ ਦਿੰਦਾ ਹੈ।
ਅਭਿਆਨ ਦੀ ਸ਼ੁਰੂਆਤ ਕਰਦੇ ਹੋਏ ਮੰਤਰੀ ਨੇ ਪੜ੍ਹਾਈ ਦੇ ਮਹੱਤਵ ਨੂੰ ਦਰਸਾਇਆ ਕਿ ਬੱਚਿਆਂ ਨੂੰ ਨਿਰੰਤਰ ਅਤੇ ਜੀਵਨ ਭਰ ਸਿੱਖਦੇ ਰਹਿਣਾ ਚਾਹੀਦਾ ਹੈ, ਇਸ ਤਰ੍ਹਾਂ ਨਾਲ ਉਨ੍ਹਾਂ ਦਾ ਵਿਕਾਸ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪੜ੍ਹਨ ਦੀ ਆਦਤ, ਜੇਕਰ ਘੱਟ ਉਮਰ ਵਿੱਚ ਪੈਦਾ ਕੀਤੀ ਜਾਂਦੀ ਹੈ ਤਾਂ ਇਹ ਦਿਮਾਗ ਦੇ ਵਿਕਾਸ ਵਿੱਚ ਮਦਦ ਕਰਦੀ ਹੈ ਅਤੇ ਕਲਪਨਾ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਬੱਚਿਆਂ ਲਈ ਅਨੁਕੂਲ ਸਿੱਖਣ ਦਾ ਮਾਹੌਲ ਪ੍ਰਦਾਨ ਕਰਦੀ ਹੈ।
ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੜ੍ਹਨਾ ਸਿੱਖਣ ਦਾ ਅਧਾਰ ਹੈ ਜੋ ਵਿਦਿਆਰਥੀਆਂ ਨੂੰ ਅਜ਼ਾਦ ਰੂਪ ਨਾਲ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ, ਰਚਨਾਤਮਕਤਾ, ਆਲੋਚਨਾਤਮਕ ਸੋਚ, ਸ਼ਬਦਾਵਲੀ ਅਤੇ ਮੌਖਿਕ ਅਤੇ ਲਿਖਤੀ ਦੋਵਾਂ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ ਦੀ ਸਮਰੱਥਾ ਵਿਕਸਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੱਚਿਆਂ ਨੂੰ ਉਨ੍ਹਾਂ ਦੇ ਆਲ਼ੇ-ਦੁਆਲ਼ੇ ਅਤੇ ਵਾਸਤਵਿਕ ਜੀਵਨ ਦੀ ਸਥਿਤੀ ਨਾਲ ਜੋੜਨ ਵਿੱਚ ਮਦਦ ਕਰਦਾ ਹੈ। ਉਨ੍ਹਾਂ ਨੇ ਇੱਕ ਸਹਾਇਕ ਵਾਤਾਵਰਣ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜਿਸ ਵਿੱਚ ਵਿਦਿਆਰਥੀ ਆਨੰਦ ਲਈ ਪੜ੍ਹਨ ਅਤੇ ਆਪਣੇ ਹੁਨਰ ਨੂੰ ਇੱਕ ਅਜਿਹੀ ਪ੍ਰਕਿਰਿਆ ਜ਼ਰੀਏ ਵਿਕਸਿਤ ਕਰਨ ਜੋ ਆਨੰਦਾਇਕ ਅਤੇ ਸਥਾਈ ਹੋਵੇ ਅਤੇ ਜੋ ਜੀਵਨ ਭਰ ਉਨ੍ਹਾਂ ਦੇ ਨਾਲ ਰਹੇ।
ਸ਼੍ਰੀ ਪ੍ਰਧਾਨ ਨੇ ਉਨ੍ਹਾਂ 5 ਪੁਸਤਕਾਂ ਦੇ ਨਾਮ ਸਾਂਝੇ ਕੀਤੇ ਜਿਨ੍ਹਾਂ ਨੂੰ ਉਨ੍ਹਾਂ ਨੇ ਪੜ੍ਹਨ ਲਈ ਚੁਣਿਆ ਹੈ। ਉਨ੍ਹਾਂ ਨੇ ਸਾਰਿਆਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਅਪਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਸਾਰਿਆਂ ਨੂੰ ਕਿਤਾਬਾਂ ਨੂੰ ਸਾਂਝੀਆਂ ਕਰਨ ਦਾ ਵੀ ਸੱਦਾ ਦਿੱਤਾ, ਜੋ ਉਹ ਪੜ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਸੁਝਾਅ ਦੇਣ ਲਈ ਵੀ ਕਿਹਾ।
ਪੜ੍ਹੇ ਭਾਰਤ ਅਭਿਆਨ ਵਿੱਚ ਬਾਲਵਾਟਿਕਾ ਤੋਂ 8ਵੀਂ ਕਲਾਸ ਤੱਕ ਪੜ੍ਹਨ ਵਾਲੇ ਬੱਚਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਹ ਅਭਿਆਨ 1 ਜਨਵਰੀ, 2022 ਤੋਂ 10 ਅਪ੍ਰੈਲ, 2022 ਤੱਕ 100 ਦਿਨਾਂ (14 ਹਫ਼ਤਿਆਂ) ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਪਾਠ ਅਭਿਆਨ ਦਾ ਉਦੇਸ਼ ਬੱਚਿਆਂ, ਅਧਿਆਪਕਾਂ, ਮਾਤਾ-ਪਿਤਾ, ਸਮਾਜ, ਅਕਾਦਮਿਕ ਸੰਸਥਾਵਾਂ ਆਦਿ ਸਮੇਤ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਸਾਰੇ ਹਿਤਧਾਰਕਾਂ ਦੀ ਭਾਗੀਦਾਰੀ ਵਧਾਉਣਾ ਹੈ। ਪ੍ਰਤੀ ਸਮੂਹ ਪ੍ਰਤੀ ਹਫ਼ਤੇ ਇੱਕ ਗਤੀਵਿਧੀ ਨੂੰ ਪੜ੍ਹਨ ਨੂੰ ਮਨੋਰੰਜਕ ਬਣਾਉਣ ਅਤੇ ਪੜ੍ਹਨ ਦੀ ਖੁਸ਼ੀ ਨਾਲ ਜੀਵਨ ਭਰ ਦਾ ਸਬੰਧ ਬਣਾਉਣ ‘ਤੇ ਧਿਆਨ ਦੇਣ ਨਾਲ ਤਿਆਰ ਕੀਤਾ ਗਿਆ ਹੈ। ਇਸ ਅਭਿਆਨ ਨੂੰ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਮਿਸ਼ਨ ਦੇ ਦ੍ਰਿਸ਼ਟੀਕੋਣ ਅਤੇ ਟੀਚਿਆਂ ਨਾਲ ਵੀ ਜੋੜਿਆ ਗਿਆ ਹੈ।
100 ਦਿਨਾਂ ਦਾ ਪੜ੍ਹਾਈ ਅਭਿਆਨ ਮਾਂ ਬੋਲੀ/ਸਥਾਨਕ/ਖੇਤਰੀ ਭਾਸ਼ਾਵਾਂ ਸਮੇਤ ਭਾਰਤੀ ਭਾਸ਼ਾਵਾਂ ‘ਤੇ ਧਿਆਨ ਕੇਂਦਰਿਤ ਕਰੇਗਾ। ਇਸ ਸਬੰਧ ਵਿੱਚ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਵੀ ਇਸ ਅਭਿਆਨ ਨਾਲ ਏਕੀਕ੍ਰਿਤ ਕੀਤਾ ਗਿਆ ਹੈ। ਇਸ ਦਿਵਸ ਨੂੰ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ/ਸਥਾਨਕ ਭਾਸ਼ਾ ਵਿੱਚ ਪੜ੍ਹਨ ਲਈ ਪ੍ਰੋਤਸਾਹਿਤ ਕਰਕੇ ਦੇਸ਼ ਭਰ ਵਿੱਚ ‘ਕਹਾਨੀ ਪੜ੍ਹੋ ਅਪਨੀ ਭਾਸ਼ਾ ਮੇਂ’ ਦੀ ਗਤੀਵਿਧੀ ਨਾਲ ਮਨਾਇਆ ਜਾਵੇਗਾ। ਇਸ ਨਾਲ ਸਾਡੇ ਸਮਾਜ ਦੀ ਸਥਾਨਕ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਪ੍ਰੋਤਸਾਹਨ ਦੇਣ ਵਿੱਚ ਮਦਦ ਮਿਲੇਗੀ।
ਇਸ ਲਈ 100 ਦਿਨਾਂ ਦੇ ਪੜ੍ਹਾਈ ਅਭਿਆਨ ਦੀ ਕਲਪਨਾ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਸਕੂਲਾਂ, ਅਧਿਆਪਕਾਂ, ਮਾਪਿਆਂ ਅਤੇ ਸਮੁਦਾਏ ਨੂੰ ਹਰ ਸੰਭਵ ਤਰੀਕੇ ਨਾਲ ਸਮਰਥਨ ਅਤੇ ਪ੍ਰਤੋਸਾਹਿਤ ਕਰਨ ਅਤੇ ਬੱਚਿਆਂ ਨੂੰ ਆਨੰਦਮਈ ਤਰੀਕੇ ਨਾਲ ਸਿੱਖਣ ਦੇ ਅਨੁਭਵ ਲਈ ਪੜ੍ਹਨ ਲਈ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਸਾਡੇ ਬੱਚਿਆਂ ਲਈ ਮਜ਼ਬੂਤ ਨੀਂਹ ਬਣਾਉਣ ਲਈ ਇਸ ਅਭਿਆਨ ਵਿੱਚ ਪੂਰੇ ਦਿਲ ਨਾਲ ਭਾਗ ਲੈਣ ਲਈ ਸਾਰੇ ਹਿਤਧਾਰਕਾਂ ਨੂੰ ਸੱਦਾ ਦਿੰਦਾ ਹੈ।
**********
ਐੱਮਜੇਪੀਐੱਸ/ਏਕੇ
(Release ID: 1786878)
Visitor Counter : 229