ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦਾ ਪਹਿਲਾ ਸਰਕਾਰੀ ਦੌਰਾ ਕੀਤਾ



ਕਦਮਤ ਅਤੇ ਐਂਡਰੋਥ ਟਾਪੂਆਂ ਵਿੱਚ ਦੋ ਆਰਟਸ ਅਤੇ ਸਾਇੰਸ ਕਾਲਜਾਂ ਦਾ ਉਦਘਾਟਨ ਕੀਤਾ



ਟਾਪੂਆਂ ਦਾ ਸਮਾਜਿਕ-ਆਰਥਿਕ ਵਿਕਾਸ ਰਾਸ਼ਟਰ ਦੇ ਵਿਕਾਸ ਦਾ ਅਭਿੰਨ ਅੰਗ ਹੈ: ਉਪ ਰਾਸ਼ਟਰਪਤੀ



ਲਕਸ਼ਦ੍ਵੀਪ ਨੂੰ ਈਕੋ-ਟੂਰਿਜ਼ਮ ਅਤੇ ਟਿਕਾਊ ਮੱਛੀ ਪਾਲਣ ਵਿੱਚ ਰੋਲ ਮਾਡਲ ਬਣਨਾ ਚਾਹੀਦਾ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕਿਹਾ 'ਲਕਸ਼ਦ੍ਵੀਪ ਨੂੰ ਇੱਕ ਬ੍ਰਾਂਡ ਨਾਮ ਬਣਾਓ'



ਉਪ ਰਾਸ਼ਟਰਪਤੀ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਅਤੇ ਗ੍ਰੀਨ ਊਰਜਾ ਵੱਲ ਤਬਦੀਲੀ ਲਈ ਲਕਸ਼ਦ੍ਵੀਪ ਦੀ ਸ਼ਲਾਘਾ ਕੀਤੀ

Posted On: 01 JAN 2022 3:37PM by PIB Chandigarh

 

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਆਪਣੇ ਪਹਿਲੇ ਸਰਕਾਰੀ ਦੌਰੇ 'ਤੇ ਕਦਮਤ ਅਤੇ ਐਂਡਰੋਥ ਟਾਪੂਆਂ ਵਿੱਚ ਆਰਟਸ ਅਤੇ ਸਾਇੰਸ ਦੇ ਦੋ ਕਾਲਜਾਂ ਦਾ ਉਦਘਾਟਨ ਕੀਤਾ।

 

ਉਪ ਰਾਸ਼ਟਰਪਤੀਜੋ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਦੋ ਦਿਨਾਂ ਦੌਰੇ 'ਤੇ ਹਨਦਾ ਯੂਟੀ ਦੇ ਪ੍ਰਸ਼ਾਸਕ ਸ਼੍ਰੀ ਪ੍ਰਫੁੱਲ ਪਟੇਲ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਹੁੰਚਣ 'ਤੇ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਗਾਰਡ ਆਵ੍ ਆਨਰ ਦਿੱਤਾ ਗਿਆ।

 

ਅੱਜ ਕਦਮਤ ਟਾਪੂ 'ਤੇ ਸਭਾ ਨੂੰ ਸੰਬੋਧਨ ਕਰਦੇ ਹੋਏਸ਼੍ਰੀ ਨਾਇਡੂ ਨੇ ਭਾਰਤ ਦੇ ਉਪ ਰਾਸ਼ਟਰਪਤੀ ਵਜੋਂ ਟਾਪੂਆਂ ਦੀ ਆਪਣੀ ਪਹਿਲੀ ਅਧਿਕਾਰਤ ਯਾਤਰਾ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਲਕਸ਼ਦ੍ਵੀਪ ਨੂੰ ਆਪਣੀ 'ਪ੍ਰਾਚੀਨ ਸੱਭਿਆਚਾਰਕ ਵਿਰਾਸਤ ਅਤੇ ਪ੍ਰਾਚੀਨ ਕੁਦਰਤੀ ਸੁੰਦਰਤਾ ਦੇ ਵਿਲੱਖਣ ਸੰਗਮ' ‘ਤੇ ਮਾਣ ਹੈ ਅਤੇ ਉਹ ਇਥੋਂ ਦੇ ਲੋਕਾਂ ਦੀ ਪਰਾਹੁਣਚਾਰੀ ਤੋਂ ਪ੍ਰਭਾਵਿਤ ਹੋਏ ਹਨ।

 

ਲਕਸ਼ਦ੍ਵੀਪ ਦੀ ਖ਼ੂਬਸੂਰਤੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਹਰ ਕੋਈ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਟਾਪੂਆਂ ਦਾ ਦੌਰਾ ਜ਼ਰੂਰ ਕਰੇ। ਦੋਹਾਂ ਕਾਲਜਾਂ ਦਾ ਉਦਘਾਟਨ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਪ੍ਰਸਤੁਤ ਕੀਤੇ ਜਾ ਰਹੇ ਕੋਰਸ ਟਾਪੂਆਂ ਦੇ ਵਿਦਿਆਰਥੀਆਂਖ਼ਾਸ ਤੌਰ 'ਤੇ ਵਿਦਿਆਰਥਣਾਂ ਨੂੰ ਖੇਤਰ ਦੀਆਂ ਭੂਗੋਲਿਕ ਰੁਕਾਵਟਾਂ ਨੂੰ ਪਾਰ ਕਰਨ ਅਤੇ ਰੋਜ਼ਗਾਰ ਦੀ ਸੰਭਾਵਨਾ ਦੇ ਨਾਲ ਮਿਆਰੀ ਉੱਚ ਸਿੱਖਿਆ ਹਾਸਲ ਕਰਨ ਵਿੱਚ ਮਦਦ ਕਰਨਗੇ।

 

ਉਪ ਰਾਸ਼ਟਰਪਤੀਜੋ ਕਿ ਪਾਂਡੀਚੇਰੀ ਯੂਨੀਵਰਸਿਟੀ ਦੇ ਚਾਂਸਲਰ ਵੀ ਹਨਜਿਸ ਨਾਲ ਇਹ ਕਾਲਜ ਜੁੜੇ ਹੋਏ ਹਨਨੇ ਵਿਦਿਆਰਥੀਆਂ ਵਿੱਚ ਕੌਸ਼ਲ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ।  ਉਨ੍ਹਾਂ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਕਿ ਟਾਪੂਆਂ ਦੇ ਨੌਜਵਾਨਾਂ ਦੀ ਰੋਜ਼ਗਾਰ-ਯੋਗਤਾ ਨੂੰ ਵਧਾਉਣ ਲਈ ਕੌਸ਼ਲ ਵਿਕਾਸ ਦੇ ਹੋਰ ਛੋਟੀ ਮਿਆਦ ਦੇ ਕੋਰਸ ਸ਼ੁਰੂ ਕੀਤੇ ਜਾਣ।

 

ਲਕਸ਼ਦ੍ਵੀਪ ਦੀ ਬੇਅੰਤ ਈਕੋ-ਟੂਰਿਜ਼ਮ ਅਤੇ ਮੱਛੀ ਪਾਲਣ ਦੀ ਸੰਭਾਵਨਾ ਨੂੰ ਦੇਖਦੇ ਹੋਏਸ਼੍ਰੀ ਨਾਇਡੂ ਨੇ ਟਾਪੂਆਂ ਦੇ ਨੌਜਵਾਨਾਂ ਨੂੰ ਮੱਛੀ ਪਾਲਣਟੂਰਿਜ਼ਮ ਅਤੇ ਪ੍ਰਾਹੁਣਚਾਰੀ ਵਿਸ਼ਿਆਂ ਵਿੱਚ ਪ੍ਰਸਤੁਤ ਕੀਤੇ ਗਏ ਕੋਰਸਾਂ ਦੀ ਵਰਤੋਂ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਉੱਤਮਤਾ ਲਈ ਸਰਗਰਮੀ ਨਾਲ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੁਦਰਤੀ ਤੌਰ ਤੇ ਸੁਵਿਧਾ ਹਾਸਲ ਹੈ।

 

ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵੇਂ ਕਾਲਜ "ਨਾ ਸਿਰਫ਼ ਟਾਪੂਆਂ ਦੇ ਨੌਜਵਾਨਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨਗੇਬਲਕਿ ਇੱਕ ਸ਼ਕਤੀਸ਼ਾਲੀ ਗੁਣਾਤਮਕ ਪ੍ਰਭਾਵ ਪਾਉਣਗੇ ਅਤੇ ਖੇਤਰ ਦੇ ਸਮਾਜਿਕ-ਆਰਥਿਕ ਦ੍ਰਿਸ਼ ਨੂੰ ਮੁੜ ਪਰਿਭਾਸ਼ਿਤ ਕਰਨਗੇ।"

 

ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਲਕਸ਼ਦ੍ਵੀਪ ਟਾਪੂਆਂ ਦਾ ਵਿਕਾਸ ਰਾਸ਼ਟਰ ਦੇ ਵਿਕਾਸ ਦਾ ਅਭਿੰਨ ਅੰਗ ਹੈ।

 

ਸ਼੍ਰੀ ਨਾਇਡੂ ਨੇ ਟਾਪੂਆਂ 'ਤੇ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰਨ ਪਾਬੰਦੀ ਨੂੰ ਲਾਗੂ ਕਰਨ ਲਈ ਲਕਸ਼ਦ੍ਵੀਪ ਦੇ ਲੋਕਾਂ ਅਤੇ ਪ੍ਰਸ਼ਾਸਨ ਦੇ ਸੰਕਲਪ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਤੱਥ ਦੀ ਵੀ ਸ਼ਲਾਘਾ ਕੀਤੀ ਕਿ ਦੋ ਵਰ੍ਹਿਆਂ ਦੇ ਅਰਸੇ ਵਿੱਚ ਇਹ ਟਾਪੂ 100 ਪ੍ਰਤੀਸ਼ਤ ਗ੍ਰੀਨ ਊਰਜਾ ਵੱਲ ਵਧ ਰਹੇ ਹਨ।

 

ਉਨ੍ਹਾਂ 'ਸਵੱਛ ਲਕਸ਼ਦ੍ਵੀਪਪ੍ਰੋਗਰਾਮ ਦੇ ਤਹਿਤ ਟਾਪੂ ਦੇ ਉੱਚੇ ਸਵੱਛ ਮਾਨਕਾਂ ਨੂੰ ਜਾਰੀ ਰੱਖਣ ਲਈ ਇੱਕ ਜਨ ਅੰਦੋਲਨ ਚਲਾਉਣ ਦਾ ਸੱਦਾ ਦਿੱਤਾ।

 

ਸਿੱਖਿਆ ਵਿੱਚ 'ਐਪਲੀਕੇਸ਼ਨਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏਸ਼੍ਰੀ ਨਾਇਡੂ ਨੇ ਟਾਪੂਆਂ ਦੇ ਨੌਜਵਾਨਾਂ ਨੂੰ ਪੀਣਯੋਗ ਪਾਣੀ ਦੀ ਕਮੀ ਵਰਗੇ ਟਾਪੂਆਂ ਦੇ ਲੰਬੇ ਸਮੇਂ ਤੋਂ ਲੰਬਿਤ ਮੁੱਦਿਆਂ ਲਈ ਇਨੋਵੇਟਿਵ ਸਮਾਧਾਨ ਲੱਭਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ "ਸਿੱਖਿਆ ਦੀ ਅਸਲ ਸ਼ਕਤੀ ਉਦੋਂ ਪ੍ਰਗਟ ਹੁੰਦੀ ਹੈ ਜਦੋਂ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਗਿਆਨਕੌਸ਼ਲ ਅਤੇ ਕਦਰਾਂ-ਕੀਮਤਾਂ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਜਾਂਦਾ ਹੈ।"

 

ਟੂਰਿਜ਼ਮ ਅਤੇ ਮੱਛੀ ਪਾਲਣ ਨੂੰ ਲਕਸ਼ਦ੍ਵੀਪ ਦੀ ਸਭ ਤੋਂ ਵੱਡੀ ਤਾਕਤ ਦੱਸਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਟਾਪੂਆਂ ਨੂੰ ਦੇਸ਼ ਦੀ ਨਾਜ਼ੁਕ ਅਤੇ ਸੰਵੇਦਨਸ਼ੀਲ ਜੈਵ ਵਿਵਿਧਤਾ ਨੂੰ ਖ਼ਤਰੇ ਵਿੱਚ ਪਾਏ ਬਿਨਾਂਈਕੋ-ਟੂਰਿਜ਼ਮ ਅਤੇ ਟਿਕਾਊ ਮੱਛੀ ਪਾਲਣ ਵਿੱਚ ਦੇਸ਼ ਲਈ ਰੋਲ ਮਾਡਲ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ। ਉਨ੍ਹਾਂ ਪਾਣੀ ਹੇਠਾਂ ਵਿਛਾਈ ਗਈ ਔਪਟੀਕਲ ਫਾਈਬਰ ਕਨੈਕਟੀਵਿਟੀਹਵਾਈ ਅੱਡਿਆਂ ਦਾ ਵਿਸਤਾਰਬੁਨਿਆਦੀ ਢਾਂਚੇ ਦੀ ਮਜ਼ਬੂਤੀ ਅਤੇ ਕੁਝ ਟਾਪੂਆਂ 'ਤੇ ਵਾਟਰ ਵਿਲਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਵਰਗੀਆਂ ਵਿਭਿੰਨ ਪਹਿਲਾਂ ਨੂੰ ਸ਼ਲਾਘਾਯੋਗ ਪ੍ਰਯਤਨਾਂ ਵਜੋਂ ਨੋਟ ਕੀਤਾ।

 

ਆਜੀਵਕਾ ਦੇ ਪਹਿਲੂ 'ਤੇਸ਼੍ਰੀ ਨਾਇਡੂ ਨੇ ਲੋਕਾਂ ਦੇ ਕੌਸ਼ਲ ਨੂੰ ਅਪਗ੍ਰੇਡ ਕਰਨ ਅਤੇ ਉਨ੍ਹਾਂ ਨੂੰ ਗਲੋਬਲ ਮਾਪਦੰਡਾਂ ਦੇ ਅਨੁਰੂਪ ਅੱਪ-ਟੂ-ਡੇਟ ਬਣਾਉਣ ਦੀ ਕਰੀਬੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਲਕਸ਼ਦ੍ਵੀਪ ਦੇ ਉਤਪਾਦਾਂ ਲਈ ਇੱਕ ਬ੍ਰਾਂਡ ਨਾਮ ਬਣਾਉਣ ਲਈ ਬਿਹਤਰ ਮੁੱਲ-ਵਾਧੇ ਅਤੇ ਵਧੇਰੇ ਦਿੱਖ ਦੇ ਨਾਲ ਉੱਚ ਗੁਣਵੱਤਾ ਆਊਟਪੁੱਟ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਸਮੁੰਦਰੀ ਬੂਟੀ ਦੀ ਵੱਡੇ ਪੱਧਰ 'ਤੇ ਕਾਸ਼ਤਮੱਛੀ ਪਾਲਣ ਸੈਕਟਰ ਦੇ ਆਧੁਨਿਕੀਕਰਣ ਦੇ ਉਪਾਵਾਂ ਅਤੇ ਜੈਵਿਕ ਨਾਰੀਅਲ ਤੇਲ ਅਤੇ ਕੋਇਰ ਦੇ ਉਤਪਾਦਨ ਨੂੰ ਵਧਾਉਣ ਵੱਲ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕੀਤੀ।

 

ਇਸ ਮੌਕੇ ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਤੰਦਰੁਸਤ ਸਰੀਰ ਅਤੇ ਤੰਦਰੁਸਤ ਦਿਮਾਗ਼ ਲਈ ਯੋਗਾ ਅਤੇ ਖੇਡਾਂ ਵਰਗੀਆਂ ਸਰੀਰਕ ਗਤੀਵਿਧੀਆਂ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਲਾਭਾਰਥੀਆਂ ਨੂੰ ਨਾਰੀਅਲ ਦੇ ਦਰੱਖਤ ਉੱਤੇ ਚੜ੍ਹਨ ਵਾਲੇ ਯੰਤਰ ਅਤੇ ਹੋਰ ਉਪਕਰਣ ਵੀ ਵੰਡੇ।

 

ਸਮਾਗਮ ਦੌਰਾਨ ਲਕਸ਼ਦ੍ਵੀਪ ਯੂਟੀ ਦੇ ਪ੍ਰਸ਼ਾਸਕਸ਼੍ਰੀ ਪ੍ਰਫੁੱਲ ਪਟੇਲਸਾਂਸਦ ਸ਼੍ਰੀ ਮੁਹੰਮਦ ਫੈਜ਼ਲ ਪੀਪੀਪਾਂਡੀਚੇਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ਼੍ਰੀ ਗੁਰਮੀਤ ਸਿੰਘਸੀਨੀਅਰ ਅਧਿਕਾਰੀਵਿਦਿਆਰਥੀਅਧਿਆਪਕ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

 ***********

 

ਐੱਮਐੱਸ/ਆਰਕੇ/ਡੀਪੀ


(Release ID: 1786840) Visitor Counter : 201