ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਬੱਚਿਆਂ ਵਿੱਚ ਵਿਕਲਾਂਗਤਾ ਦਾ ਜਲਦੀ ਪਤਾ ਲਗਾਉਣਾ ਬਹੁਤ ਹੀ ਜ਼ਰੂਰੀ ਹੈ:ਸ਼੍ਰੀ ਰਾਮਦਾਸ ਅਠਾਵਲੇ
ਨਵੀ ਮੁੰਬਈ ਵਿੱਚ ਰਾਸ਼ਟਰੀ ਬੌਧਿਕ ਦਿੱਵਿਯਾਂਗਜਨ ਸਸ਼ਕਤੀਕਰਣ ਸੰਸਥਾਨ ਦੇ ਖੇਤਰੀ ਕੇਂਦਰ ਦਾ ਉਦਘਾਟਨ
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਲਈ ਦਿੱਵਿਯਾਂਗਜਨ ਸਰਵਉੱਚ ਪ੍ਰਥਾਮਿਕਤਾ ਹਨ
Posted On:
24 DEC 2021 5:50PM by PIB Chandigarh
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਬੱਚਿਆਂ ਵਿੱਚ ਵਿਕਲਾਂਗਤਾ ਦਾ ਜਲਦੀ ਪਤਾ ਲਗਾਉਣਾ ਬਹੁਤ ਹੀ ਮਹੱਤਵਪੂਰਣ ਹੈ ਜਿਸ ਦੇ ਨਾਲ ਅਸੀਂ ਉਨ੍ਹਾਂ ਨੂੰ ਜਲਦੀ ਸਹਾਇਤਾ ਪ੍ਰਦਾਨ ਕਰ ਸਕਣ ਅਤੇ ਉਨ੍ਹਾਂ ਦਾ ਸਰਬਉੱਤਮ ਵਿਕਾਸ ਸੁਨਿਸ਼ਚਿਤ ਕਰ ਸਕਣ । ਉਨ੍ਹਾਂ ਨੇ ਬੱਚਿਆਂ ਦੇ ਮਾਤਾ - ਪਿਤਾ ਨੂੰ ਆਪਣੇ ਬੱਚਿਆਂ ਨੂੰ 6 ਮਹੀਨੇ ਦੀ ਉਮਰ ਪੂਰਾ ਹੋਣ ਤੋਂ ਪਹਿਲਾਂ ਕਿਸੇ ਚਿਕਿਤਸਿਕ ਦੇ ਕੋਲ ਲੈ ਜਾਣ ਦੀ ਤਾਕੀਦ ਕੀਤੀ ਜਿਸ ਦੇ ਨਾਲ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਸੇ ਪ੍ਰਕਾਰ ਦੀ ਵਿਕਲਾਂਗਤਾ ਨਾਲ ਪੀੜਤ ਹਨ ਜਾਂ ਨਹੀਂ ਹੈ। ਸ਼੍ਰੀ ਰਾਮਦਾਸ ਅਠਾਵਲੇ ਨੇ ਇਹ ਗੱਲਾਂ ਨਵੀ ਮੁੰਬਈ ਵਿੱਚ ਰਾਸ਼ਟਰੀ ਬੌਧਿਕ ਦਿੱਵਿਯਾਂਗਜਨ ਸਸ਼ਕਤੀਕਰਣ ਸੰਸਥਾਨ (ਐੱਨਆਈਈਪੀਆਈਡੀ) ਦੇ ਨਵੇਂ ਖੇਤਰੀ ਕੇਂਦਰ ਦੇ ਉਦਘਾਟਨ ਮੌਕੇ ’ਤੇ ਕੀਤੀ ।
ਸ਼੍ਰੀ ਅਠਾਵਲੇ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਅਧੀਨ 7 ਰਾਸ਼ਟਰੀ ਸੰਸਥਾਨਾਂ ਅਤੇ 7 ਸੰਪੂਰਨ ਖੇਤਰੀ ਕੇਂਦਰਾਂ ਵਿੱਚ ਸਥਿਤ 14 ਕਰਾਸ-ਡਿਸਏਬਿਲਿਟੀ ਅਰਲੀ ਇਨਟਰਵੈਂਸ਼ਨ ਸੈਂਟਰ ਪਹਿਲਾਂ ਤੋਂ ਹੀ ਕਾਰਜਸ਼ੀਲ ਹਨ। ਸ਼੍ਰੀ ਅਠਾਵਲੇ ਨੇ ਕਿਹਾ ਕਿ ਦਿੱਵਿਯਾਂਗਜਨ ਹਮੇਸ਼ਾ ਤੋਂ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਲਈ ਸਰਵਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੁਲਭ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਨਾਲ ਦਿੱਵਿਯਾਂਗਜਨ ਲਈ ਭਵਨ ਸੁਲਭ ਹੋ ਸਕੇ। ਦਿੱਵਿਯਾਂਗਜਨ ਅਧਿਕਾਰ ਐਕਟ-2016 ਦੇ ਤਹਿਤ ਦਿੱਵਿਯਾਂਗਜਨਾਂ ਦੇ ਮੌਜੂਦਾ ਪ੍ਰਕਾਰਾਂ ਨੂੰ 7 ਤੋਂ ਵਧਾ ਕੇ 21 ਕਰ ਦਿੱਤਾ ਗਿਆ ਹੈ । ਸਰਕਾਰੀ ਨੌਕਰੀਆਂ ਵਿੱਚ ਦਿੱਵਿਯਾਂਗਜਨਾਂ ਲਈ ਰਿਜਰਵੇਸ਼ਨ ਦੀ ਸੀਮਾ ਨੂੰ 3% ਤੋਂ ਵਧਾ ਕੇ 4% ਕਰ ਦਿੱਤਾ ਗਿਆ ਹੈ , ਜਦੋਂ ਕਿ ਉੱਚ ਸਿੱਖਿਆ ਵਿੱਚ ਉਨ੍ਹਾਂ ਦੀ ਲਈ ਰਿਜਰਵੇਸ਼ਨ ਨੂੰ 3 % ਤੋਂ ਵਧਾ ਕੇ 5% ਕਰ ਦਿੱਤਾ ਗਿਆ ਹੈ ।
ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਿਕ ਬਿਮਾਰੀ ਵਾਲੇ ਵਿਅਕਤੀਆਂ ਨੂੰ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 13 ਭਾਸ਼ਾਵਾਂ ਵਿੱਚ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੁਆਰਾ 24x7 ਟੋਲ-ਫ੍ਰੀ ਮੇਂਟਲ ਹੈਲਥ ਰਿਹੈਬਿਲੀਟੇਸ਼ਨ ਹੈਲਪਲਾਈਨ ਕਿਰਨ ( 1800 - 599 - 0019 ) ਦੀ ਸ਼ੁਰੂਆਤ ਕੀਤੀ ਗਈ ਹੈ ।
ਨਵੀ ਮੁੰਬਈ ਵਿੱਚ ਐੱਨਆਈਈਪੀਆਈਡੀ ਦੇ ਨਵੇਂ ਭਵਨ ਦਾ ਉਦਘਾਟਨ ਕਰਦੇ ਹੋਏ ਮੰਤਰੀ ਸ਼੍ਰੀ ਅਠਾਵਲੇ ਨੇ ਕਿਹਾ ਕਿ ਕਈ ਦਿੱਵਿਯਾਂਗਜਨਾਂ ਵਿੱਚ ਅਸਾਧਾਰਣ ਪ੍ਰਤਿਭਾਵਾਂ ਹਨ ਅਤੇ ਐੱਨਆਈਈਪੀਆਈਡੀ ਵਰਗੇ ਸੰਸਥਾਨ ਉਨ੍ਹਾਂ ਨੂੰ ਜ਼ਰੂਰੀ ਟ੍ਰੇਨਿੰਗ ਪ੍ਰਦਾਨ ਕਰਦੇ ਹਨ ਜਿਸ ਦੇ ਨਾਲ ਉਨ੍ਹਾਂ ਨੂੰ ਨੌਕਰੀ ਪ੍ਰਾਪਤ ਹੋ ਸਕੇ ਅਤੇ ਉਹ ਸੁਤੰਤਰ ਜੀਵਨ ਪ੍ਰਾਪਤ ਕਰ ਸਕਣ ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀਮਤੀ ਪ੍ਰਤਿਮਾ ਭੌਮਿਕ ਕੋਲਕਾਤਾ ਵਿੱਚ ਆਯੋਜਿਤ ਹੋਏ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ , ਜਿੱਥੇ ਨੈਸ਼ਨਲ ਇੰਸਟੀਟਿਊਟ ਫਾਰ ਲੋਕੋਮੋਟਰ ਡਿਸੇਬਿਲਿਟੀਜ ( ਦਿੱਵਿਯਾਂਗਜਨ ) ਦੀ ਦੋ ਇਮਾਰਤਾਂ ਦਾ ਉਦਘਾਟਨ ਕੀਤਾ ਗਿਆ ।
ਸਭਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀਮਤੀ ਪ੍ਰਤੀਮਾ ਭੌਮਿਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦਿੱਵਿਯਾਂਗਜਨਾਂ ਨੂੰ ਦਿੱਵਿਯਾਂਗ ਦਾ ਨਾਮ ਦੇ ਕੇ ਸਨਮਾਨਿਤ ਕੀਤਾ ਹੈ । ਉਨ੍ਹਾਂ ਨੇ ਕਿਹਾ ਕਿ ਐੱਨਆਈਐੱਲਡੀ , ਕੋਲਕਾਤਾ ਦੀਆਂ ਇਮਾਰਤਾਂ ਨਾਲ ਦਿੱਵਿਯਾਂਗਜਨਾਂ ਦੇ ਸਮਾਵੇਸ਼ੀ ਵਿਕਾਸ ਕਰਨ ਵਿੱਚ ਮਦਦ ਮਿਲੇਗੀ ।
ਨਵੀ ਮੁੰਬਈ ਦੇ ਐੱਨਆਈਈਪੀਆਈਡੀ , ਸਿਕੰਦਰਾਬਾਦ ਦੇ ਖੇਤਰੀ ਕੇਂਦਰ ਦਾ ਨਿਰਮਿਤ 5 ਮੰਜ਼ਿਲਾਂ ਭਵਨ 14.67 ਕਰੋੜ ਰੁਪਏ ਦੀ ਲਾਗਤ ਨਾਲ 3000 ਵਰਗ ਮੀਟਰ ਖੇਤਰ ਵਿੱਚ ਬਣਿਆ ਹੋਇਆ ਹੈ । ਇਸ ਭਵਨ ਦਾ ਨਿਰਮਾਣ ਜੀ +5 ਮੰਜ਼ਿਲਾਂ ਵਿੱਚ ਕੀਤਾ ਗਿਆ ਹੈ ਜਿਸ ਵਿੱਚ ਵਿਸ਼ੇਸ਼ ਸਕੂਲ, ਅਰੰਭਿਕ ਦਖਲ, ਚਿਕਿਤਸਾ , ਕੌਸ਼ਲ ਟ੍ਰੇਨਿੰਗ , ਲਾਇਬ੍ਰੇਰੀ , ਕਾਨਫਰੰਸ ਰੂਮ , ਟ੍ਰੇਂਨੀਆਂ ਲਈ ਹੋਸਟਲ , ਪਰਿਵਾਰਿਕ ਕਾਟੇਜ , ਰਾਹਤ ਦੇਖਭਾਲ ਯੂਨਿਟ , ਸਟਾਫ ਕੁਆਟਰ ਸਹਿਤ ਕੁੱਲ 56 ਕਮਰੇ ਹਨ। ਇਹ ਇਮਾਰਤ ਪੂਰਨ ਰੂਪ ਨਾਲ ਸਾਰੇ ਦਿੱਵਿਯਾਂਗਜਨਾਂ ਲਈ ਅਸਾਨ ਪਹੁੰਚ ਵਾਲੀਆਂ ਸੁਵਿਧਾਵਾਂ ਪ੍ਰਦਾਨ ਕਰਦੀ ਹੈ ਅਤੇ ਭਾਰਤ ਸਰਕਾਰ ਦੇ ਤਾਲਮੇਲਪੂਰਨ ਦਿਸ਼ਾ-ਨਿਰਦੇਸ਼ਾਂ ਦਾ ਅਨੁਪਾਲਨ ਕਰਦੀ ਹੈ ।
ਇਹ ਭਵਨ ਮਨੋਵਿਗਿਆਨਕ ਮੁਲਾਂਕਣ , ਵਿਵਹਾਰਿਕ ਸੰਸ਼ੋਧਨ , ਪੇਰੈਂਟਸ ਕੌਸਲਿੰਗ , ਵਿਸ਼ੇਸ਼ ਸਿੱਖਿਆ ਮੁਲਾਂਕਣ ਅਤੇ ਪ੍ਰੋਗਰਾਮਿੰਗ , ਉਪਚਾਰਾਤਮਕ ਟ੍ਰੇਨਿੰਗ , ਵੋਕੇਸ਼ਨਲ ਟ੍ਰੇਨਿੰਗ ਅਤੇ ਕੌਸ਼ਲ ਵਿਕਾਸ , ਅਰੰਭਿਕ ਦਖਲ, ਵਿਵਸਾਇਕ ਚਿਕਿਤਸਾ ਸੇਵਾਵਾਂ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕਰੇਗਾ । ਐੱਨਆਈਈਪੀਆਈਡੀ ਖੇਤਰੀ ਕੇਂਦਰ , ਨਵੀ ਮੁੰਬਈ ਦੇ ਨਵੇਂ ਭਵਨ ਦੇ ਪਰਿਚਾਲਨ ਸਹਾਇਤਾ ਦੇ ਮਾਧਿਅਮ ਰਾਹੀਂ ਮਹਾਰਾਸ਼ਟਰ , ਗੋਆ, ਗੁਜਰਾਤ ਅਤੇ ਰਾਜਸਥਾਨ ਰਾਜਾਂ ਵਿੱਚ ਬੌਧਿਕ ਅਤੇ ਵਿਕਾਸਾਤਮਿਕ ਦਿਵਿਯਾਂਗਾਂ ਲਈ ਆਪਣੀਆਂ ਸੇਵਾਵਾਂ ਅਤੇ ਆਉਟਰੀਚ ਪ੍ਰੋਗਰਾਮਾਂ ਦਾ ਵਿਸਤਾਰ ਕਰਨ ਵਿੱਚ ਸਮਰੱਥ ਹੋਵੇਗਾ ।
ਐੱਨਆਈਐੱਲਡੀ, ਕੋਲਕਾਤਾ ਵਿੱਚ ਨਿਰਮਿਤ 3 ਮੰਜ਼ਿਲਾਂ ਹੋਸਟਲ 10.35 ਕਰੋੜ ਰੁਪਏ ਦੀ ਲਾਗਤ ਨਾਲ 2869 ਵਰਗ ਮੀਟਰ ਦੇ ਖੇਤਰ ਵਿੱਚ ਬਣਾਇਆ ਗਿਆ ਹੈ । ਭਵਨ ਵਿੱਚ 104 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਡਾਇਨਿੰਗ ਹਾਲ ਦੇ ਨਾਲ 114 ਬੈੱਡ ਅਤੇ ਕਿਚਨ ਵਾਲੇ 57 ਕਮਰਾਂ ਦੀ ਵਿਵਸਥਾ ਹੈ ।
ਐੱਨਆਈਏਲਡੀ , ਕੋਲਕਾਤਾ ਦਾ ਨਿਰਮਿਤ 3 ਮੰਜ਼ਿਲਾਂ ਸਿੱਖਿਅਕ ਭਵਨ 10.35 ਕਰੋੜ ਰੁਪਏ ਦੀ ਲਾਗਤ ਨਾਲ 2256 ਵਰਗ ਮੀਟਰ ਦੇ ਖੇਤਰ ਵਿੱਚ ਬਣਿਆ ਹੋਇਆ ਹੈ । ਇਸ ਭਵਨ ਵਿੱਚ ਯੂਜੀ ਕਲਾਸਾਂ ਵਿੱਚ 110 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ 04 ਵੱਡੇ ਕਲਾਸਰੂਮ , ਪੀਜੀ ਕਲਾਸਾਂ ਵਿੱਚ 20 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ 04 ਛੋਟੇ ਕਲਾਸਰੂਮ , 02 ਫੈਕਲਟੀ ਰੂਮ ਅਤੇ 220 ਲੋਕਾਂ ਦੀ ਸਮਰੱਥਾ ਵਾਲੇ ਪ੍ਰੀਖਿਆ ਹਾਲ ਦੀ ਵਿਵਸਥਾ ਹੈ ।
ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਅਤੇ ਸ਼੍ਰੀਮਤੀ ਪ੍ਰਤਿਮਾ ਭੌਮਿਕ ਦੁਆਰਾ ਪਾਤਰ ਲਾਭਾਰਥੀਆਂ ਨੂੰ ਟੀਚਿੰਗ ਲਰਨਿੰਗ ਮੈਟੀਰੀਅਲ( ਟੀਐੱਲਐੱਮ ) ਕਿੱਟਾਂ ਵੰਡੀਆਂ ਗਈਆਂ।
************
ਐੱਮਜੀ/ਆਰਐੱਨਐੱਮ
(Release ID: 1785798)
Visitor Counter : 148