ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਖੇਤਰ ਨੂੰ ਪ੍ਰੋਤਸਾਹਨ : ਕੇਂਦਰੀ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਟੂਰਿਜ਼ਮ ਖੇਤਰ ਦੀਆਂ ਸੇਵਾਵਾਂ ਨੂੰ ਲੋਨ ਗਾਰੰਟੀ ਯੋਜਨਾ ਦੇ ਤਹਿਤ ਚੈੱਕ, ਸੈਂਕਸ਼ਨ ਲੈਟਰ ਸੌਂਪੇ
Posted On:
26 DEC 2021 7:26PM by PIB Chandigarh
ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬੀ ਖੇਤਰ ਵਿਕਾਸ (ਡੋਨਰ) ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਐਤਵਾਰ ਨੂੰ ਹੈਦਰਾਬਾਦ ਵਿੱਚ ਟੂਰਿਜ਼ਮ ਮੰਤਰਾਲੇ ਦੇ ਦੱਖਣੀ ਖੇਤਰ ਇਕਾਈ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਕੋਵਿਡ ਪ੍ਰਭਾਵਿਤ ਟੂਰਿਜ਼ਮ ਖੇਤਰ ਸੇਵਾਵਾਂ (ਐੱਲਜੀਐੱਸਸੀਏਟੀਐੱਸਐੱਸ) ਦੇ ਲਈ ਲੋਨ ਗਾਰੰਟੀ ਯੋਜਨਾ ਦੇ ਤਹਿਤ ਲੋਨ ਪ੍ਰਦਾਨ ਕਰਨ ਵਾਲੇ ਹਿਤਧਾਰਕਾਂ ਨੂੰ ਚੈੱਕ ਅਤੇ ਸੈਂਕਸ਼ਨ ਲੈਟਰ ਸੌਂਪੇ।
ਕੇਂਦਰੀ ਮੰਤਰੀ ਸ਼੍ਰੀ ਰੈੱਡੀ ਨੇ ਇਸ ਪ੍ਰੋਗਰਾਮ ਵਿੱਚ ਕਿਹਾ ਕਿ ਮੰਦਿਰ ਸ਼ਹਿਰ ਭਦ੍ਰਾਚਲਮ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਇਹ ‘ਰਾਮਾਇਣ ਸਰਕਿਟ’ ਦਾ ਅੰਤਿਮ ਸਟੇਸ਼ਨ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟੂਰਿਜ਼ਮ ‘ਤੇ ਇੱਕ ਮਸੌਦਾ ਨੀਤੀ ਤਿਆਰ ਕੀਤੀ ਜਾ ਰਹੀ ਹੈ।
ਸ਼੍ਰੀ ਰੈੱਡੀ ਨੇ ਕਿਹਾ ਕਿ ਟੂਰਿਜ਼ਮ ਉਦਯੋਗ ਕੋਵਿਡ-19 ਮਹਾਮਾਰੀ ਨਾਲ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਸੇਵਾ ਖੇਤਰਾਂ ਵਿੱਚੋਂ ਇੱਕ ਹੈ ਜਿਸ ਨੇ ਟੂਰਿਜ਼ਮ ਉਦਯੋਗ ਨਾਲ ਸੰਬੰਧਿਤ ਹਿਤਧਾਰਕਾਂ ਦੀ ਆਜੀਵਿਕਾ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਹਿਤਧਾਰਕਾਂ ਦੀਆਂ ਤਕਲੀਫਾਂ ਨੂੰ ਘੱਟ ਕਰਨ ਅਤੇ ਉਨ੍ਹਾਂ ਦੇ ਆਪਣੇ ਬਿਜ਼ਨਸਾਂ ਅਤੇ ਆਜੀਵਿਕਾ ਨੂੰ ਫਿਰ ਤੋਂ ਦੁਰੂਸਤ ਕਰਨ ਵਿੱਚ ਮਦਦ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਰਿਆਇਤੀ ਦਰਾਂ ‘ਤੇ ਕ੍ਰੈਡਿਟ ਗਾਰੰਟੀ ਯੋਜਨਾ ਦੇ ਤਹਿਤ ਲੋਨ ਦੇ ਰੂਪ ਵਿੱਚ ਵਿੱਤੀ ਸਹਾਇਤਾ ਦੇਣਾ ਚਾਹੁੰਦੇ ਹਨ। ਇਸ ਦੇ ਮੁੱਖ ਲਾਭਾਰਥੀ ਰਾਜ ਸਰਕਾਰਾਂ ਦੁਆਰਾ ਅਨੁਮੋਦਿਤ ਸਥਾਨਕ ਗਾਈਡਾਂ ਤੋਂ ਇਲਾਵਾ ਟੂਰ ਆਪਰੇਟਰਸ, ਟ੍ਰੈਵਲ ਏਜੈਂਟਸ, ਟੂਰਿਸਟ ਟਰਾਂਸਪੋਰਟ ਆਪਰੇਟਰਸ ਅਤੇ ਟੂਰਿਜ਼ਮ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਖੇਤਰੀ ਪੱਧਰ ਦੇ ਟੂਰਿਸਟ ਗਾਈਡ ਹੋਣਗੇ।
ਟੂਰਿਜ਼ਮ ਮੰਤਰਾਲੇ ਦੇ ਦੱਖਣ ਖੇਤਰ ਦਫਤਰ ਦੁਆਰਾ ਚੁਣੇ ਲਗਭਗ 32 ਐੱਲਜੀਐੱਸਸੀਏਟੀਐੱਸਐੱਸ ਬਿਨੈਕਾਰਾਂ ਨੂੰ ਅੱਜ ਹੈਦਰਾਬਾਦ ਸ਼ਹਿਰ ਵਿੱਚ ਆਯੋਜਿਤ ਇਸ ਪ੍ਰੋਗਰਾਮ ਵਿੱਚ ਲੋਨ ਗਾਰੰਟੀ ਯੋਜਨਾ ਦੇ ਤਹਿਤ ਚੈੱਕ ਅਤੇ ਸੈਂਕਸ਼ਨ ਲੈਟਰ ਦਿੱਤੇ ਗਏ।
ਇਸ ਯੋਜਨਾ ਦੇ ਤਹਿਤ ਟੂਰਿਜ਼ਮ ਮੰਤਰਾਲੇ ਦੁਆਰਾ ਸਵੀਕਾਰ ਕੀਤੀ ਹਰੇਕ ਐਪਲੀਕੇਸ਼ਨ ਨੂੰ 10 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾ ਰਿਹਾ ਹੈ। ਟੂਰਿਜ਼ਮ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਹਰੇਕ ਖੇਤਰੀ ਟੂਰਿਸਟ ਗਾਈਡ ਅਤੇ ਰਾਜ ਸਰਕਾਰ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਮਾਨਤਾ ਪ੍ਰਾਪਤ ਹਰੇਕ ਟੂਰਿਸਟ ਗਾਈਡ ਨੂੰ ਇੱਕ ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾ ਰਿਹਾ ਹੈ।
ਇਸ ਆਯੋਜਨ ਵਿੱਚ ਟੂਰਿਜ਼ਮ ਮੰਤਰਾਲਾ, ਵਿੱਤ ਮੰਤਰਾਲਾ, ਦੱਖਣ ਰਾਜਾਂ ਦੇ ਟੂਰਿਜ਼ਮ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਟੂਰਿਜ਼ਮ ਉਦਯੋਗ ਦੇ ਵਿਭਿੰਨ ਖੇਤਰਾਂ ਦੇ ਹਿਤਧਾਰਕਾਂ ਨੇ ਹਿੱਸਾ ਲਿਆ।
*****
ਐੱਨਬੀ/ਓਏ
(Release ID: 1785529)
Visitor Counter : 172