ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸਲਾਨਾ ਸਮੀਖਿਆ – ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ


ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) 2.0 ਦੇ ਤਹਿਤ ਹੁਣ ਤੱਕ 80.5 ਲੱਖ ਕਨੈਕਸ਼ਨ ਜਾਰੀ ਕੀਤੇ ਗਏ
ਟਰਾਂਸਪੋਰਟ ਈਂਧਣ ਦੀ ਮਾਰਕੀਟਿੰਗ ਦੇ ਲਈ ਸੰਸ਼ੋਧਿਤ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 10 ਕੰਪਨੀਆਂ ਅਧਿਕਾਰਤ
ਈਥੇਨੌਲ ਬਲੈਂਡਿਡ ਪੈਟ੍ਰੋਲ ਪ੍ਰੋਗਰਾਮ ਦੇ ਲਈ, ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਦੁਆਰਾ 302.30 ਕਰੋੜ ਲੀਟਰ ਈਥੇਨੌਲ ਦੀ ਖਰੀਦ ਕੀਤੀ ਗਈ

Posted On: 23 DEC 2021 10:21AM by PIB Chandigarh

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਤੇਲ ਤੇ ਕੁਦਰਤੀ ਗੈਸ ਦੀ ਖੋਜ ਅਤੇ ਉਤਪਾਦਨ, ਰਿਫਾਈਨਿੰਗ, ਡਿਸਟ੍ਰੀਬਿਊਸ਼ਨ ਅਤੇ ਮਾਰਕੀਟਿੰਗ, ਆਯਾਤ, ਨਿਰਯਾਤ ਅਤੇ ਪੈਟ੍ਰੋਲੀਅਮ ਉਤਪਾਦਾਂ ਦੀ ਸੰਭਾਲ ਨਾਲ ਜੁੜਿਆ ਹੈ। ਸਾਡੀ ਅਰਥਵਿਵਸਥਾ ਦੇ ਲਈ ਤੇਲ ਅਤੇ ਗੈਸ ਦੇ ਮਹੱਤਵਪੂਰਨ ਆਯਾਤ ਹੋਣ ਦੇ ਕਾਰਨ, ਮੰਤਰਾਲੇ ਨੇ ਊਰਜਾ ਪਹੁੰਚ, ਊਰਜਾ ਕੁਸ਼ਲਤਾ, ਊਰਜਾ ਸਥਿਰਤਾ ਅਤੇ ਊਰਜਾ ਸੁਰੱਖਿਆ ਜਿਹੇ ਪ੍ਰਾਥਮਿਕਤਾਵਾਂ ਨੂੰ ਪੂਰਾ ਕਰਨ ਦੇ ਲਈ ਸਾਰੇ ਘਰੇਲੂ ਪੈਟ੍ਰੋਲੀਅਮ ਸੰਸਾਧਨਾਂ ਦੇ ਉਤਪਾਦਨ ਅਤੇ ਦੋਹਨ ਨੂੰ ਵਧਾਉਣ ਦੇ ਲਈ ਕਈ ਪਹਿਲਾ ਕੀਤੀਆਂ ਹਨ। ਚਾਲੂ ਵਰ੍ਹੇ ਵਿੱਚ ਮੰਤਰਾਲੇ ਨੇ ਨਿਮਨਲਿਖਿਤ ਪਹਿਲ ਕੀਤੀ ਹੈ:-

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ: ਗਰੀਬ ਮਹਿਲਾਵਾਂ ਨੂੰ ਬਿਨਾ ਕਿਸੇ ਜਮਾਂ ਰਕਮ ਦੇ 8 ਕਰੋੜ ਮੁਫਤ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਮਈ, 2016 ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੀ ਸ਼ੁਰੂਆਤ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਯੋਜਨਾ ਦੇ ਦੂਸਰੇ ਪੜਾਅ ਉੱਜਵਲਾ 2.0 ਨੂੰ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਵਿੱਚ 10 ਅਗਸਤ, 2021 ਨੂੰ ਅਖਿਲ ਭਾਰਤੀ ਅਧਾਰ ‘ਤੇ ਇੱਕ ਕਰੋੜ ਤੋਂ ਜ਼ਿਆਦਾ ਐੱਲਪੀਜੀ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਸ਼ੁਰੂ ਕੀਤਾ ਜਿਸ ਵਿੱਚ ਕਨੈਕਸ਼ਨ ਦੇ ਨਾਲ-ਨਾਲ ਗੈਸ ਦੀ ਪਹਿਲੀ ਰਿਫਿਲ ਅਤੇ ਸਟੋਵ ਮੁਫਤ ਪ੍ਰਦਾਨ ਕੀਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ 01.12.2021 ਤੱਕ ਕੁੱਲ 80.5 ਲੱਖ ਕਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਹ ਮੰਤਰਾਲੇ ਦੈਨਿਕ ਅਧਾਰ ‘ਤੇ ਇਸ ਯੋਜਨਾ ਦੇ ਲਾਗੂ ਕਰਨ ਦੀ ਨਿਗਰਾਨੀ ਕਰ ਰਿਹਾ ਹੈ।

 

 

ਰਿਫਿਲ ਪੋਰਟੇਬੀਲਿਟੀ: ਗਾਹਕ ਸੇਵਾ ਦੇ ਹਿਤ ਵਿੱਚ ਡਿਸਟ੍ਰੀਬਿਉਟਰਾਂ ਦੇ ਵਿੱਚ ਪ੍ਰਤੀਯੋਗਤਾ ਪੈਦਾ ਕਰਨ ਦੇ ਲਈ, ਰਿਫਿਲ ਪੋਰਟੇਬੀਲਿਟੀ ਨੂੰ ਲਾਗੂ ਕੀਤਾ ਗਿਆ ਹੈ ਜਿਸ ਨਾਲ ਗਾਹਕ ਗੈਸ ਰਿਫਿਲ ਬੁੱਕ ਕਰਦੇ ਸਮੇਂ ਆਪਣੇ ਡਿਸਟ੍ਰੀਬਿਉਟਰ ਨੂੰ ਚੁਣਨ ਵਿੱਚ ਸਮਰੱਥ ਹੋ ਗਏ ਹਨ। ਅਜਿਹੀ ਸਥਿਤੀ ਵਿੱਚ, ਕੋਈ ਅਜਿਹਾ ਗਾਹਕ ਜੋ ਆਪਣੇ ਮੂਲ ਡਿਸਟ੍ਰੀਬਿਉਟਰ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਹੈ, ਉਹ ਉਸੇ ਕੰਪਨੀ ਦੇ ਡਿਸਟ੍ਰੀਬਿਉਟਰਾਂ ਦੀ ਸੂਚੀ ਵਿੱਚੋਂ ਕਿਸੇ ਵੀ ਇੱਕ ਡਿਸਟ੍ਰੀਬਿਉਟਰ ਨੂੰ ਚੁਣ ਸਕਦਾ ਹੈ ਜੋ ਉਸ ਦੇ ਇਲਾਕੇ/ਖੇਤਰ ਵਿੱਚ ਸੇਵਾ ਪ੍ਰਦਾਨ ਕਰ ਰਿਹਾ ਹੈ। ਇਸ ਨਾਲ ਗ੍ਰਾਹਕਾਂ ਨੂੰ ਗੈਸ ਡਿਸਟ੍ਰੀਬਿਉਟਰ ਚੁਣਨ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ ਪ੍ਰੇਰਣਾ ਤਾਂ ਦਿੰਦੀ ਹੀ ਹੈ, ਡਿਸਟ੍ਰੀਬਿਉਟਰਾਂ ਨੂੰ ਵੀ ਗ੍ਰਾਹਕਾਂ ਨੂੰ ਸਰਵੋਤਮ ਸ਼੍ਰੇਣੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਆਪਣੀ ਪ੍ਰਦਰਸ਼ਨ ਰੇਟਿੰਗ ਵਿੱਚ ਸੁਧਾਰ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਹਰ ਵਾਰ ਗੈਸ ਰਿਫਿਲ ਦੇ ਲਈ ਡਿਸਟ੍ਰੀਬਿਉਟਰ ਚੁਣਨ ਦੀ ਆਜ਼ਾਦੀ ਐੱਲਪੀਜੀ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਡਿਜੀਟਲ ਸੇਵਾਵਾਂ ਦਾ ਇੱਕ ਹੋਰ ਵਿਸਤਾਰ ਹੈ।

 

ਨਿਰਬਾਧ ਗੈਰ-ਸਬਸਿਡੀ ਵਾਲਾ ਐੱਲਪੀਜੀ ਕਨੈਕਸ਼ਨ (ਸਾਰੇ ਕਾਉਂਟਰਾਂ ‘ਤੇ): ਨਵੇਂ ਕਨੈਕਸ਼ਨ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਅਸਾਨ ਬਣਾਉਣ ਦੇ ਲਈ, ਐੱਲਪੀਜੀ ਗੈਰ-ਸਬਸਿਡੀ ਵਾਲੇ ਘਰੇਲੂ ਕਨੈਕਸ਼ਨ ਨੂੰ ਗ੍ਰਾਹਕਾਂ ਦੀ ਪਹਿਚਾਣ (ਆਈਡੀ) ਦੇ ਜ਼ਰੂਰੀ ਪ੍ਰਮਾਣ ਅਤੇ ਪਤੇ ਦੇ ਸਵੈ-ਐਲਾਨ ਦੇ ਨਾਲ ਕਿਸੇ ਵੀ ਕਾਉਂਟਰ ਤੋਂ ਜਾਰੀ ਕੀਤਾ ਜਾ ਸਕਦਾ ਹੈ। ਜੇਕਰ ਗਾਹਕ ਗੈਰ-ਸਬਸਿਡੀ ਵਾਲੇ ਕਨੈਕਸ਼ਨ ਲੈਣ ਤੋਂ ਬਾਅਦ ਸਬਸਿਡੀ ਪ੍ਰਾਪਤ ਕਰਨ ਦੇ ਲਈ ਦਸਤਾਵੇਜ਼ ਜਮਾਂ ਕਰਨਾ ਚਾਹੁੰਦਾ ਹੈ, ਤਾਂ ਓਐੱਮਸੀ ਅਤੇ ਐੱਨਆਈਸੀ ਡਿਡੁਪ ਕਲੀਅਰੈਂਸ ਦੇ ਅਧੀਨ ਉਹ ਪਤੇ ਦਾ ਸਵੈ-ਐਲਾਨ ਦੀ ਜਗਾਂ ਪਤੇ ਦਾ ਹੋਰ ਪ੍ਰਮਾਣ ਜਮਾਂ ਕਰਕੇ ਸਬਸਿਡੀ ਵਾਲੇ ਕਨੈਕਸ਼ਨ ਵਿੱਚ ਬਦਲਣ ਵਿੱਚ ਸਮਰੱਥ ਹੈ।

     

ਗੈਰ-ਮੁਦ੍ਰੀਕ੍ਰਿਤ ਖੋਜਾਂ ਦਾ ਵਿਕਾਸ: ਨਵੰਬਰ, 2021 ਤੱਕ ਕੁੱਲ 09 ਖੋਜਾਂ (ਨਾਮਾਂਕਣ ਤੋਂ 03 (ਓਐੱਨਜੀਸੀ ਤੋਂ 03) ਅਤੇ ਪੀਐੱਸਸੀ ਤੋਂ 06) ਦਾ ਮੁਦ੍ਰੀਕਰਨ ਕੀਤਾ ਗਿਆ ਹੈ। ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਮਿਤੀ 8.11.2019 ਦੇ ਸੰਕਲਪ ਦੇ ਅਨੁਸਾਰ, ਟਰਾਂਸਪੋਰਟ ਈਂਧਣ ਦੀ ਮਾਰਕੀਟਿੰਗ ਦੇ ਲਈ ਅਧਿਕਾਰਤ ਕਰਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਸੰਸ਼ੋਧਿਤ ਕੀਤਾ, ਜਿਸ ਨਾਲ ਵਪਾਰ ਕਰਨ ਵਿੱਚ ਅਸਾਨੀ ਨੂੰ ਹੁਲਾਰਾ ਮਿਲੇਗਾ ਅਤੇ ਰਿਟੇਲ ਖੇਤਰ ਵਿੱਚ ਨਿਵੇਸ਼ ਕਰਨ ਦੇ ਲਈ ਨਿੱਜੀ ਖਿਡਾਰੀਆਂ ਨੂੰ ਪ੍ਰੋਤਸਾਹਨ ਮਿਲੇਗਾ। ਉਕਤ ਸੰਕਲਪ “ਥੋਕ” ਅਤੇ ” ਰਿਟੇਲ” ਬਿਜ਼ਨਸ ਦੇ ਲਈ ਸਿਰਫ ਮੋਟਰ ਸਪਿਰਿਟ ਅਤੇ ਹਾਈ ਸਪੀਡ ਡੀਜ਼ਲ ਦੀ ਮਾਰਕੀਟਿੰਗ ਦੇ ਲਈ ਲਾਗੂ ਹੁੰਦਾ ਹੈ। ਇਸ ਦੇ ਇਲਾਵਾ, ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, 16 ਦਸੰਬਰ, 2021 ਤੱਕ 10 ਕੰਪਨੀਆਂ ਨੂੰ ਮਾਰਕੀਟਿੰਗ ਦੇ ਲਈ ਅਧਿਕਾਰਤ ਕੀਤਾ ਗਿਆ ਹੈ।

ii. ਗੈਸ ਗ੍ਰਿਡ: ਗੈਸ ਗ੍ਰਿਡ ਦੇ ਹਿੱਸੇ ਦੇ ਰੂਪ ਵਿੱਚ ਸਤੰਬਰ, 2021 ਤੱਕ ਕੁੱਲ 21,735 ਕਿਲੋਮੀਟਰ ਪਾਈਪਲਾਈਨ ਵਿਛਾਈ ਗਈ ਹੈ।

ਈਥੇਨੌਲ ਬਲੈਂਡਿਡ ਪੈਟ੍ਰੋਲ (ਈਬੀਪੀ) ਪ੍ਰੋਗਰਾਮ: ਈਥੇਨੌਲ ਸਪਲਾਈ ਵਰ੍ਹੇ (ਈਐੱਸਵਾਈ) 2020-21 ਦੌਰਾਨ, ਤੇਲ ਮਾਰਕੀਟਿੰਗ ਕੰਪਨੀਆਂ (ਓਐੱਮਸੀ) ਨੇ 31.11.2021 ਤੱਕ ਬਲੈਂਡਿਡ ਉਦੇਸ਼ ਦੇ ਲਈ 302.30 ਕਰੋੜ ਲੀਟਰ ਈਥੇਨੌਲ ਦੀ ਖਰੀਦ ਕੀਤੀ ਹੈ। ਮੌਜੂਦਾ ਈਥੇਨੌਲ ਸਪਲਾਈ ਵਰ੍ਹੇ (ਈਐੱਸਵਾਈ) 2021-22 ਦੇ ਲਈ ਫੀਡਸਟੌਕ ਦੇ ਅਨੁਸਾਰ ਵਧੀ ਹੋਈ ਈਥੇਨੌਲ ਦੀਆਂ ਕੀਮਤਾਂ ਦਾ ਐਲਾਨ ਸੀ ਹੈਵੀ ਮੋਲਾਸੇਸ ਰੂਟ ਨਾਲ 46.66/- ਪ੍ਰਤੀ ਲੀਟਰ, ਬੀ ਹੈਵੀ ਮੋਲਾਸੇਸ ਰੂਟ ਨਾਲ 59.08/- ਰੁਪਏ ਪ੍ਰਤੀ ਲੀਟਰ, ਗੰਨੇ ਦਾ ਰਸ/ਚੀਨੀ/ਚੀਨੀ ਸਿਰਪ ਰੂਟ ਨਾਲ 63.45/- ਰੁਪਏ ਪਤ੍ਰੀ ਲੀਟਰ, ਮੱਕਾ ਅਤੇ ਖਰਾਬ ਖੁਰਾਕ ਰੂਟ ਨਾਲ 52.92/- ਰੁਪਏ ਪ੍ਰਤੀ ਲੀਟਰ ਅਤੇ ਐੱਫਸੀਆਈ ਵਿੱਚ ਉਪਲੱਬਧ ਸਰਪਲੱਸ ਰਾਈਸ ਰੂਟ ਨਾਲ 56.87/- ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਕੀਤੀ ਗਈ ਹੈ। 

ਬਾਇਓਡੀਜ਼ਲ ਬਲੈਂਡਿੰਗ ਪ੍ਰੋਗਰਾਮ: ਪੈਟ੍ਰੋਲੀਅਮ ਅਤੇ ਨੈਚੁਰਲ ਗੈਸ ਮੰਤਰੀ ਨੇ 4 ਮਈ, 2021 ਨੂੰ ਇੰਡੀਅਨ ਆਇਲ ਦੇ ਟਿਕਰੀਕਲਾਂ ਟਰਮਿਨਲ, ਦਿੱਲੀ ਤੋਂ ਈਓਆਈ ਯੋਜਨਾ ਦੇ ਤਹਿਤ ਯੂਕੋ (ਯੂਜ਼ਡ ਕੁਕਿੰਗ ਆਇਲ) ਅਧਾਰਿਤ ਬਾਇਓਡੀਜ਼ਲ ਬਲੈਂਡਿੰਗ ਡੀਜ਼ਲ ਦੀ ਪਹਿਲੀ ਸਪਲਾਈ ਨੂੰ ਹਰੀ ਝੰਡੀ ਦਿਖਾਈ। ਬਾਇਓਡੀਜ਼ਲ ‘ਤੇ ਜੀਐੱਸਟੀ ਦਰ, ਜਿਸ ਨੂੰ ਡੀਜ਼ਲ ਦੇ ਨਾਲ ਬਲੈਂਡਿੰਗ ਦੇ ਲਈ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਵੇਚਿਆ ਜਾਂਦਾ ਹੈ, ਨੂੰ ਵਿੱਤ ਮੰਤਰਾਲੇ ਨੇ 12% ਤੋਂ ਘਟਾ ਕੇ 5% ਕਰ ਦਿੱਤਾ ਹੈ ਜੋ 1 ਅਕਤੂਬਰ, 2021 ਤੋਂ ਪ੍ਰਭਾਵੀ ਹੈ।

ਸਸਟੇਨੇਬਲ ਅਲਟਰਨੇਟਿਵ ਟੁਵਰਡਸ ਐਫੋਰਡੇਬਲ ਟਰਾਂਸਪੋਰਟੇਸ਼ਨ (ਐੱਸਏਟੀਏਟੀ): “ਸਸਟੇਨੇਬਲ ਅਲਟਰਨੇਟਿਵ ਟੁਵਰਡਸ ਐਫੋਰਡੇਬਲ ਟਰਾਂਸਪੋਰਟੇਸ਼ਨ (ਐੱਸਏਟੀਏਟੀ)” ਪਹਿਲ ਦੀ ਸ਼ੁਰੂਆਤ 1 ਅਕਤੂਬਰ 2018 ਨੂੰ ਕੀਤੀ ਗਈ ਸੀ, ਜਿਸ ਵਿੱਚ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਕੰਪ੍ਰੈਸਡ ਬਾਇਓ ਗੈਸ (ਸੀਬੀਜੀ) ਦੀ ਖਰੀਦ ਦੇ ਲਈ ਸੰਭਾਵਿਤ ਉੱਦਮੀ ਨਾਲ ਐਕਸਪ੍ਰੈਸ਼ਨ ਆਵ੍ ਇੰਟਰਸਟ (ਈਓਆਈ) ਮੰਗਾ ਰਹੀ ਹੈ। ਇਸ ਪਹਿਲ ਦੇ ਤਹਿਤ, 15 ਦਸੰਬਰ 2021 ਤੱਕ 2700 ਲੈਟਰਸ ਆਵ੍ ਇੰਟੈਂਟ (ਐੱਲਓਆਈ) ਜਾਰੀ ਕੀਤੇ ਗਏ ਹਨ। 26 ਆਰਓ ਦੇ ਮਾਧਿਅਮ ਨਾਲ 16 ਪਲਾਂਟਾਂ ਨਾਲ ਸੀਬੀਜੀ ਦੀ ਸਪਲਾਈ ਸ਼ੁਰੂ ਕੀਤੀ ਗਈ ਅਤੇ ਗੁਜਰਾਤ ਵਿੱਚ ਇੱਕ ਸਥਾਨ ‘ਤੇ ਸੀਜੀਡੀ ਨੈਟਵਰਕ ਵਿੱਚ ਸੀਬੀਜੀ ਭਰੀ ਗਈ।  

ਨਿਆਮਕ ਅਨੁਪਾਲਨ ਭਾਰ ਵਿੱਚ ਕਮੀ: ਅਨੁਪਾਲਨ ਭਾਰ ਨੂੰ ਘੱਟ ਕਰਨਾ, ਪ੍ਰਕਿਰਿਆਵਾਂ ਦਾ ਸਰਲੀਕਰਨ ਅਤੇ ‘ਵਪਾਰ ਕਰਨ ਵਿੱਚ ਅਸਾਨੀ’ ਵਿੱਚ ਸੁਧਾਰ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਇੱਕ ਟਿਕਾਊ ਪ੍ਰਕਿਰਿਆ ਹੈ। ਵਰ੍ਹੇ 2021 ਵਿੱਚ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਵਿਸ਼ੇਸ਼ ਅਭਿਯਾਨ ਵਿੱਚ ਕੁੱਲ 276 ਅਨੁਪਾਲਨ ਘੱਟ ਕੀਤੇ ਗਏ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਗਿਆ।

ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਪ੍ਰਦਰਸ਼ ਸੰਕੇਤਕ: 01.12.2021 ਨੂੰ ਉਤਪਾਦਨ 42.65 ਐੱਮਟੀਓਈ (ਤੇਲ- 19.88 ਐੱਮਐੱਮਟੀ; ਗੈਸ- 22.77 ਬੀਸੀਐੱਮ) ਹੈ। ਹੁਣ ਤੱਕ 1,56,580 ਵਰਗ ਕਿਲੋਮੀਟਰ ਖੇਤਰ ਵਿੱਚ ਫੈਲੇ ਕੁੱਲ 105 ਐਕਸਪਲੋਰੇਸ਼ਨ ਬਲਾਕ ਅਲਾਟ ਕੀਤੇ ਗਏ ਹਨ। 30.11.2021 ਤੱਕ 50 ਤੇਲ ਖੋਜਾਂ ਦਾ ਮੁਦ੍ਰੀਕਰਨ ਕੀਤਾ ਗਿਆ। 30.11.2021 ਤੱਕ ਹਾਈਡ੍ਰੋਕਾਰਬਨ ਬੁਨਿਆਦੀ ਢਾਂਚੇ ‘ਤੇ 2,75,781 ਕਰੋੜ ਰੁਪਏ ਖਰਚ ਕੀਤੇ ਗਏ। ਉੱਜਵਲਾ 2.0 ਦੇ ਤਹਿਤ 01.12.2021 ਤੱਕ 1.29 ਕਰੋੜ ਪ੍ਰਵਾਨ ਐਪਲੀਕੇਸ਼ਨਾਂ ਵਿੱਚੋਂ 80.5 ਲੱਖ ਐੱਲਪੀਜੀ ਕਨੈਕਸ਼ਨ ਜਾਰੀ ਕੀਤੇ ਗਏ। ਇੰਡੀਅਨ ਗੇਸ ਐਕਸਚੇਂਜ ਜੂਨ 2020 ਵਿੱਚ ਲਾਂਚ ਹੋਇਆ। ਸਤੰਬਰ, 2021 ਤੱਕ 21,735 ਕਿਲੋਮੀਟਰ ਗੈਸ ਪਾਈਪਲਾਈਨ ਵਿਛਾਈ ਗਈ। 31.10.2021 ਤੱਕ ਕੁੱਲ 83.7 ਲੱਖ ਪੀਐੱਨਜੀ (ਡੀ) ਕਨੈਕਸ਼ਨ ਅਤੇ 3532 ਸੀਐੱਨਜੀ ਸਟੇਸ਼ਨ ਜਾਰੀ। ਹੁਣ ਤੱਕ ਵਿਦੇਸ਼ ਸੰਪੱਤੀ ਵਿੱਚ ਕੈਪੇਕਸ 22,681 ਕਰੋੜ ਰੁਪਏ ਹੈ। ਵਿੱਤ ਵਰ੍ਹੇ 2019 ਦੇ ਬਾਅਦ ਤੋਂ ਵਿਦੇਸ਼ੀ ਤੇਲ ਤੇ ਗੈਸ ਸੰਪੱਤੀਆਂ ਤੋਂ ~56 ਐੱਮਐੱਮਟੀਓਈ ਦਾ ਉਤਪਾਦਨ (ਟੀਚੇ ਦਾ 50% ਹਾਸਲ ਕੀਤਾ ਗਿਆ) ਹੋਇਆ।

ਡੀਐੱਸਐੱਫ-III: ਡੀਐੱਸਐੱਫ-III ਨੂੰ 10 ਜੂਨ 2021 ਨੂੰ ਪੈਟ੍ਰੋਲੀਅਮ ਅਤੇ ਨੈਚੁਰਲ ਗੈਸ ਮੰਤਰੀ ਦੁਆਰਾ ਲਾਂਚ ਕੀਤਾ ਗਿਆ ਸੀ। ਉਸ ਦੇ ਬਾਅਦ 30.07.2021 ਨੂੰ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਦੀ ਮੌਜੂਦਗੀ ਵਿੱਚ ਡੀਐੱਸਐੱਫ-III ‘ਤੇ ਇੱਕ ਪ੍ਰੋਮੋਸ਼ਨਲ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ।

ਪੀਐੱਸਏ ਪਲਾਂਟਾਂ ਦੀ ਸਥਾਪਨਾ: ਕੋਵਿਡ-19 ਦੀ ਦੂਸਰੀ ਲਹਿਰ ਅਤੇ ਦੇਸ਼ ਭਰ ਦੇ ਵਿਭਿੰਨ ਰਾਜਾਂ ਵਿੱਚ ਆਕਸੀਜਨ ਦੀ ਸਪਲਾਈ ਦੀ ਕਮੀ ਦੇ ਕਾਰਨ ਪੈਦਾ ਹੋਈ ਵਿਕਟ ਸਥਿਤੀ ਨੂੰ ਦੇਖਦੇ ਹੋਏ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਨਿਰਦੇਸ਼ਾਂ ਦੇ ਅਨੁਸਾਰ, 13 ਤੇਲ ਜਨਤਕ ਉੱਦਮਾਂ ਨੂੰ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਓਡੀਸ਼ਾ, ਕਰਨਾਟਕ, ਕੇਰਲ, ਗੁਜਰਾਤ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਦਿੱਲੀ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਸੀਐੱਸਆਰ ਗਤੀਵਿਧੀ ਦੇ ਤਹਿਤ ਲੋੜੀਂਦੀ ਸਮਰੱਥਾ ਦੇ ਪ੍ਰੈਸ਼ਰ ਸਿਵੰਗ ਐਡਜ਼ੋਪਸ਼ਨ (ਪੀਐੱਸਏ) ਆਕਸੀਜਨ ਪਲਾਂਟ ਸਥਾਪਿਤ ਕਰਨ ਦੇ ਲਈ 110 ਹਸਪਤਾਲਾਂ ਨੂੰ ਸੌਂਪਿਆ ਗਿਆ ਸੀ ਤਾਕਿ ਇਨ੍ਹਾਂ ਹਸਪਤਾਲਾਂ/ਜ਼ਿਲ੍ਹਿਆਂ ਵਿੱਚ ਆਕਸੀਜਨ ਦੀ ਕਮੀ ਦੀ ਸਮੱਸਿਆ ਦਾ ਉਚਿਤ ਤੌਰ ‘ਤੇ ਨਿਪਟਾਰਾ ਕੀਤਾ ਜਾ ਸਕੇ। ਸੀਪੀਐੱਸਈ 98840 ਐੱਲਪੀਐੱਮ ਦੀ ਸੰਯੁਕਤ ਸਮਰੱਥਾ ਦੇ ਪੀਐੱਸਏ ਪਲਾਂਟ ਸਥਾਪਿਤ ਕਰ ਰਹੇ ਹਨ। ਕੁੱਲ 101 ਪਲਾਂਟ ਚਾਲੂ ਹੋ ਗਏ ਹਨ ਅਤੇ ਹੋਰ ਬਾਅਦ ਵਿੱਚ ਚਾਲੂ ਹੋਣ ਦੀ ਸਥਿਤੀ ਵਿੱਚ ਹਨ।

 

ਜੰਬੋ ਸੁਵਿਧਾਵਾਂ ਦੀ ਸਥਾਪਨਾ: ਕੁਝ ਰਿਫਾਈਨਰੀਆਂ ਵਿੱਚ, ਐੱਲਐੱਮਓ (ਲਿਕਵਿਡ ਮੈਡੀਕਲ ਆਕਸੀਜਨ) ਦਾ ਉਤਪਾਦਨ ਨਹੀਂ ਹੁੰਦਾ ਹੈ, ਲੇਕਿਨ ਘੱਟ ਦਬਾਵ ‘ਤੇ ਆਕਸੀਜਨ ਉਪਲੱਬਧ ਹੁੰਦੀ ਹੈ। ਇਸ ਨੂੰ ਲਿਕਵੀਫਾਈਡ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸਿਲੰਡਰ ਦੇ ਮਾਧਿਅਮ ਨਾਲ ਢੋਇਆ ਜਾਂ ਟਰਾਂਸਪੋਰਟ ਵੀ ਨਹੀਂ ਕੀਤਾ ਜਾ ਸਕਦਾ ਹੈ। ਕਿਉਂਕਿ ਇਸ ਆਕਸੀਜਨ ਦਾ ਉਪਯੋਗ ਮੈਡੀਕਲ ਉਦੇਸ਼ਾਂ ਦੇ ਲਈ ਕੀਤਾ ਜਾ ਸਕਦਾ ਹੈ, ਇਸ ਲਈ ਰਾਜ ਸਰਕਾਰਾਂ ਦੇ ਤਾਲਮੇਲ ਨਾਲ ਰਿਫਾਈਨਰੀ ਪਰਿਸਰ ਦੇ ਨਿਕਟ ਜੰਬੋ ਕੋਵਿਡ ਦੇਖਭਾਲ ਸੁਵਿਧਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਅਜਿਹੀਆਂ ਸੁਵਿਧਾਵਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

 

ਪਲਾਂਟ ਦਾ ਨਾਮ

ਸਥਾਨ

ਆਕਸੀਜਨ ਯੁਕਤ ਬੈੱਡ ਸਮਰੱਥਾ

ਸਥਿਤੀ

ਪਾਨੀਪਤ ਨਾਪਥਾ ਕ੍ਰੈਕਰ, ਆਈਓਸੀਐੱਲ

 

 ਪਾਨੀਪਤ, ਹਰਿਆਣਾ

500 ਬੈੱਡ

 

ਅਪਰੇਸ਼ਨਲ

 ਸੀਪੀਸੀਐੱਲ (ਆਈਓਸੀਐੱਲ)

ਚੇਨੱਈ, ਟੀ. ਐੱਨ.

 

60 ਬੈੱਡ

 

ਅਪਰੇਸ਼ਨਲ

ਬੀਨਾ ਰਿਫਾਈਨਰੀ

 

ਬੀਨਾ, ਮੱਧ ਪ੍ਰਦੇਸ਼

 

200 ਬੈੱਡ

 

ਅਪਰੇਸ਼ਨਲ

 ਕੋਚੀ ਰਿਫਾਈਨਰੀ

ਕੋਚੀ, ਕੇਰਲ

350 ਬੈੱਡ

 

ਅਪਰੇਸ਼ਨਲ

 ਐੱਚਐੱਮਈਐੱਲ

ਕਨਕਵਾਲ, ਬਠਿੰਡਾ

 

100 ਬੈੱਡ

 

ਅਪਰੇਸ਼ਨਲ

 

 

 

ਸੀਪੀਸੀਐੱਲ ਦੇ ਤਹਿਤ ਗੈਸੋਲੀਨ ਡਿਸਲਫਰਾਈਜੇਸ਼ਨ (ਡੀਜੀਐੱਸ) ਇਕਾਈ- ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫੰਰਸਿੰਗ ਦੇ ਮਾਧਿਅਮ ਨਾਲ 17.02.2021 ਨੂੰ ਈਂਧਣ ਗੁਣਵੱਤਾ ਅੱਪਗ੍ਰੇਡੇਸ਼ਨ ਪ੍ਰੋਜੈਕਟ ਦੇ ਤਹਿਤ ਗੈਸੋਲੀਨ ਡਿਸਲਫਰਾਈਜ਼ੇਸ਼ਨ (ਜੀਡੀਐੱਸ) ਯੂਨਿਟ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ। ਆਈਓਸੀਐੱਲ ਦੀ ਬੋਂਗਈਗਾਂਵ ਰਿਫਾਈਨਰੀ ਵਿੱਚ ਇੰਡਮੈਕਸ ਪ੍ਰੋਜੈਕਟ 22.02.2021 ਨੂੰ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ। ਬੀਪੀਸੀਐੱਲ ਦੀ ਕੋਚਿ ਰਿਫਾਈਨਰੀ ਵਿੱਚ ਪ੍ਰੋਪਲੀਨ ਡੈਰੀਵੈਟਿਵਸ ਪੈਟ੍ਰੋਕੈਮਿਕਲ ਪ੍ਰੋਜੈਕਟ (ਪੀਡੀਪੀਪੀ) ਨੂੰ ਪ੍ਰਧਾਨ ਮੰਤਰੀ ਨੇ 14.02.2021 ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ।

******

ਵਾਈਬੀ/ਆਰਕੇਐੱਮ



(Release ID: 1785528) Visitor Counter : 168