ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਚਾਰ ਐੱਫਆਈਈ ਵਰਲਡ ਕਪਸ ਵਿੱਚ ਹਿੱਸਾ ਲੈਣ ਦੇ ਲਈ ਤਲਵਾਰਬਾਜ਼ ਭਵਾਨੀ ਦੇਵੀ ਨੂੰ 8.16 ਲੱਖ ਰੁਪਏ ਪ੍ਰਵਾਨ ਕੀਤੇ

Posted On: 24 DEC 2021 6:26PM by PIB Chandigarh

ਟੋਕਿਓ ਓਲੰਪੀਅਨ ਅਤੇ ਇਸ ਓਲੰਪਿਕਸ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ 2022 ਵਿੱਚ ਚਾਰ ਅੰਤਰਰਾਸ਼ਟਰੀ ਮੁਕਬਾਲਿਆਂ ਵਿੱਚ ਹਿੱਸਾ ਲੈਣ ਵਾਲੀ ਹੈ। ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਟਰੇਨਿੰਗ ਅਤੇ ਪ੍ਰਤਿਯੋਗਤਾ ਦੇ ਲਈ ਸਲਾਨਾ ਕੈਲੰਡਰ (ਏਸੀਟੀਸੀ) ਦੇ ਜ਼ਰੀਏ ਕੁੱਲ 8.16 ਲੱਖ ਰੁਪਏ ਦੀ ਰਕਮ ਪ੍ਰਵਾਨ ਕੀਤੀ ਹੈ ਤਾਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਵਾਨੀ ਦੇਵੀ ਦੀ ਹਿੱਸੇਦਾਰੀ ਸੁਗਮ ਕੀਤੀ ਜਾ ਸਕੇ।

 

ਇਸ ਸਾਲ ਦੀ ਸ਼ੁਰੂਆਤ ਵਿੱਚ ਟੋਕਿਓ ਖੇਡਾਂ ਵਿੱਚ ਰਾਉਂਡ ਆਵ੍ 32 ਵਿੱਚ ਹਾਰਨ ਤੋਂ ਪਹਿਲਾਂ ਉਨ੍ਹਾਂ ਨੇ ਆਪਣਾ ਵਿਅਕਤੀਗਤ ਸੇਬਰ ਮੈਚ ਦਾ ਪਹਿਲਾ ਰਾਉਂਡ ਜਿੱਤਿਆ ਸੀ। ਭਵਾਨੀ 4 ਜਨਵਰੀ ਤੋਂ ਜੌਰਜੀਆ ਦੇ ਤਬੀਲਿਸੀ ਵਿੱਚ ਇੱਕ ਟਰੇਨਿੰਗ ਕੈਂਪ ਵਿੱਚ ਹਿੱਸਾ ਲੇਵੇਗੀ, ਉਸ ਦੇ ਬਾਅਦ ਇਸੇ ਸ਼ਹਿਰ ਵਿੱਚ 14 ਤੋਂ 16 ਜਨਵਰੀ, 2022 ਨੂੰ ਹੋਣ ਵਾਲੇ ਇੰਟਰਨੈਸ਼ਨ ਫੇਂਸਿੰਗ ਫੈਡਰੇਸ਼ਨ (ਐੱਫਆਈਈ) ਦੇ ਵਰਲਡ ਕਪ ਵਿੱਚ ਹਿੱਸਾ ਲੇਵੇਗੀ। ਵਰਤਮਾਨ ਵਿੱਚ ਵਿਅਕਤੀਗਤ ਮਹਿਲਾ ਸੇਬਰ ਸ਼੍ਰੇਣੀ ਵਿੱਚ ਦੁਨੀਆ ਵਿੱਚ 55ਵੇਂ ਸਥਾਨ ‘ਤੇ ਬਰਕਰਾਰ ਭਵਾਨੀ ਇਸ ਦੇ ਬਾਅਦ ਕ੍ਰਮਵਾਰ 4 ਤੋਂ 5 ਮਾਰਚ ਅਤੇ 18 ਤੋਂ 19 ਮਾਰਚ ਨੂੰ ਗ੍ਰੀਸ ਅਤੇ ਬੇਲਜ਼ੀਅਮ ਵਿੱਚ ਹੋਣ ਵਾਲੇ ਐੱਫਆਈਈ ਵਰਲਡ ਕਪ ਵਿੱਚ ਹਿੱਸਾ ਲੇਵੇਗੀ।

 

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਵਿੱਤ ਵਰ੍ਹੇ 2021-22 ਦੇ ਲਈ ਮਾਰਚ 2022 ਤੱਕ ਫੇਂਸਿੰਗ ਐਸੋਸੀਏਸ਼ਨ ਆਵ੍ ਇੰਡੀਆ (ਐੱਫਏਆਈ) ਨੂੰ 3 ਕਰੋੜ ਰੁਪਏ ਦੀ ਏਸੀਟੀਸੀ ਰਕਮ ਪ੍ਰਵਾਨ ਕੀਤੀ। ਏਸੀਟੀਸੀ ਤੰਤਰ ਦੇ ਅਨੁਸਾਰ ਭਾਰਤ ਸਰਕਾਰ ਸਾਰੇ ਮਾਨਤਾ ਪ੍ਰਾਪਤ ਨੈਸ਼ਨਲ ਸਪੋਰਟਸ ਫੈਡਰੇਸ਼ਨਜ਼ (ਐੱਨਐੱਸਐੱਫਸ) ਨੂੰ ਹਰ ਵਿੱਤ ਵਰ੍ਹੇ ਵਿੱਚ ਅਨੁਦਾਨ ਜਾਰੀ ਕਰਦੀ ਹੈ ਜਿਸ ਦੇ ਲਈ ਉਹ ਐੱਨਐੱਸਐੱਫ ਦੇ ਦੀਰਘਕਾਲਿਕ ਅਨੁਮਾਨਾਂ, ਰਾਸ਼ਟਰੀ ਅਤੇ ਅੰਤਰਰਾਸ਼ਟੀ ਪ੍ਰਤਿਯੋਗਤਾਵਾਂ/ਕੈਂਪਾਂ ਅਤੇ ਐਥਲੀਟ ਟਰੇਨਿੰਗ ਪ੍ਰੋਗਰਾਮਾਂ ਤੋਂ ਗੁਜਰਦੀ ਹੈ।

 

*******

ਐੱਨਬੀ/ਓਏ



(Release ID: 1785129) Visitor Counter : 127


Read this release in: English , Urdu , Hindi , Marathi