ਸੱਭਿਆਚਾਰ ਮੰਤਰਾਲਾ

ਐੱਨਜੀਐੱਮਏ 25 ਦਸੰਬਰ ਤੋਂ 2 ਜਨਵਰੀ ਤੱਕ ਚੰਡੀਗੜ੍ਹ ਵਿੱਚ ਕੁੰਭ-ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਏਗਾ


ਆਜ਼ਾਦੀ ਅੰਦੋਲਨ ਦੇ ਗੁਮਨਾਮ ਨਾਇਕਾਂ ’ਤੇ ਸਕਰਾਲ ਪੇਂਟਿੰਗ ਲਈ ਕਲਾਕਾਰ ਵਰਕਸ਼ਾਪਾਂ ਲਗਾਉਣਗੇ

Posted On: 24 DEC 2021 1:34PM by PIB Chandigarh

ਨੈਸ਼ਨਲ ਗੈਲਰੀ ਆਵ੍ ਮਾਡਰਨ ਆਰਟ (ਐੱਨਜੀਐੱਮਏ)ਨਵੀਂ ਦਿੱਲੀ 25 ਦਸੰਬਰ, 2021 ਤੋਂ ਜਨਵਰੀ, 2022 ਤੱਕ ਚੰਡੀਗੜ੍ਹ ਵਿੱਚ ਸਕਰਾਲ ਦੀ ਪੇਂਟਿੰਗ ਲਈ ਕਲਾ ਕੁੰਭ ਕਲਾਕਾਰ ਵਰਕਸ਼ਾਪ ਦੇ ਆਯੋਜਨ ਨਾਲ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਏਗਾ। ਇਹ ਉਤਸਵ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਗੁਮਨਾਮ ਨਾਇਕਾਂ ਦੀਆਂ ਵੀਰਤਾਂ ਦੀਆਂ ਕਹਾਣੀਆਂ ਦੀ ਪ੍ਰਤੀਨਿਧਤਾ ਤੇ ਅਧਾਰਿਤ ਹੈ। ਇਹ ਰਾਸ਼ਟਰੀ ਮਾਣ ਅਤੇ ਉੱਤਮਤਾ ਨੂੰ ਪ੍ਰਗਟ ਕਰਨ ਲਈ ਮਾਧਿਅਮ ਦੇ ਰੂਪ ਵਿੱਚ ਕਲਾ ਦੀ ਸਮਰੱਥਾ ਦਾ ਵਿਸ਼ਲੇਸ਼ਣ ਕਰਦੇ ਹੋਏ ਗਣਤੰਤਰ ਸਮਾਰੋਹ 2022 ਦਾ ਇੱਕ ਅਭਿੰਨ ਅੰਗ ਹੋਣਗੇ।

ਚੰਡੀਗੜ੍ਹ ਵਿੱਚ 25 ਦਸੰਬਰ 2021 ਤੋਂ ਜਨਵਰੀ 2022 ਤੱਕ 75 ਮੀਟਰ ਦੇ ਪੰਜ ਸਕਰਾਲ ਅਤੇ ਭਾਰਤ ਦੀਆਂ ਸਵਦੇਸ਼ੀ ਕਲਾਵਾਂ ਨੂੰ ਚਿਤਰਤ ਕਰਨ ਵਾਲੇ ਹੋਰ ਮਹੱਤਵਪੂਰਨ ਚਿੱਤਰਾਂ ਨੂੰ ਤਿਆਰ ਕਰਨ ਲਈ ਕਲਾਕਾਰ ਵਰਕਸ਼ਾਪਾਂ ਨਾਲ ਇਹ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। ਇਸੀ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਕੀਤਾ ਜਾ ਰਿਹਾ ਹੈ। ਕਲਾਕ੍ਰਿਤੀਆਂ ਵਿਭਿੰਨ ਕਲਾ ਰੂਪਾਂ ਦਾ ਪ੍ਰਤੀਬਿੰਬ ਹੋਣਗੀਆਂ ਜੋ ਪਰੰਪਰਾਗਤ ਅਤੇ ਆਧੁਨਿਕਤਾ ਦਾ ਇੱਕ ਅਨੂਠਾ ਮਿਸ਼ਰਣ ਬਣਾਉਂਦੀਆਂ ਹਨ। ਭਾਰਤ ਦੇ ਸੰਵਿਧਾਨ ਵਿੱਚ ਰਚਨਾਤਮਕ ਦ੍ਰਿਸ਼ਟਾਂਤਾਂ ਤੋਂ ਵੀ ਪ੍ਰੇਰਣਾ ਲਈ ਜਾਵੇਗੀ ਜਿਸ ਵਿੱਚ ਨੰਦਲਾਲ ਬੋਸ ਅਤੇ ਉਨ੍ਹਾਂ ਦੀ ਟੀਮ ਦੁਆਰਾ ਚਿਤਰਤ ਕਲਾਤਮਕ ਹਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਦੇਸ਼ ਦੇ ਵਿਭਿੰਨ ਸਥਾਨਾਂ ਦੇ ਲਗਭਗ 250 ਕਲਾਕਾਰ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਗੁਮਨਾਮ ਨਾਇਕਾਂ ਦੇ ਵੀਰਤਾਪੂਰਨ ਜੀਵਨ ਅਤੇ ਸੰਘਰਸ਼ਾਂ ਨੂੰ ਚਿਤਰਤ ਕਰਨਗੇ। ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ ਦੇ ਡਾਇਰੈਕਟਰ ਜਨਰਲ ਦੇ ਨਾਲ-ਨਾਲ ਉੱਘੇ ਸੀਨੀਅਰ ਕਲਾਕਾਰਾਂ ਦੁਆਰਾ ਕਲਾਕਾਰਾਂ ਦਾ ਭਰਪੂਰ ਮਾਰਗ ਦਰਸ਼ਨ ਕੀਤਾ ਜਾਵੇਗਾ।

ਪੂਰਾ ਪ੍ਰੋਗਰਾਮ ਇੱਕ ਸਮੂਹਿਕ ਸ਼ਕਤੀ ਤੇ ਕੇਂਦ੍ਰਿਤ ਹੈ ਅਤੇ ਰਾਸ਼ਟਰੀ ਆਧੁਨਿਕ ਕਲਾ ਗੈਲਰੀਨਵੀਂ ਦਿੱਲੀ ਨੇ ਇਸ ਵਕਰਸ਼ਾਪ ਲਈ ਚੰਡੀਗੜ੍ਹ ਵਿੱਚ ਚਿਤਕਾਰਾ ਯੂਨੀਵਰਸਿਟੀ ਤੋਂ ਸਹਿਯੋਗ ਪ੍ਰਾਪਤ ਕੀਤਾ ਹੈ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ ਦੇ 75 ਸਾਲ ਅਤੇ ਇਸ ਦੇ ਲੋਕਾਂਸੰਸਕ੍ਰਿਤੀ ਅਤੇ ਉਪਲਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਦਾ ਉਤਸਵ ਮਨਾਉਣ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਇਹ ਭਾਰਤ ਦੀ ਸਮਾਜਿਕ-ਸੱਭਿਆਚਾਰਕਰਾਜਨੀਤਕ ਅਤੇ ਆਰਥਿਕ ਪਛਾਣ ਬਾਰੇ ਪ੍ਰਗਤੀ ਦਾ ਚਿਤਰਣ ਹੈ। ਇਸ ਦਾ ਉਦੇਸ਼ ਐੱਨਜੀਐੱਮਏ ਦੇ ਡਾਇਰੈਕਟਰ ਜਨਰਲ ਸ਼੍ਰੀ ਅਦਵੈਤ ਗਰਨਾਇਕ ਦੀ ਕਲਾਤਮਕ ਦ੍ਰਿਸ਼ਟੀ ਅਨੁਸਾਰ ਵੱਡੇ ਪੈਮਾਨੇ ਤੇ ਸਕਰਾਲ ਤੇ ਅਹਿਮੀਅਤ ਦੇਣਾ ਹੈ।

ਚੰਡੀਗੜ੍ਹ ਵਿੱਚ ਲੱਦਾਖਜੰਮੂ- ਕਸ਼ਮੀਰਉੱਤਰ ਪ੍ਰਦੇਸ਼ਦਿੱਲੀਹਰਿਆਣਾਪੰਜਾਬਹਿਮਾਚਲ ਪ੍ਰਦੇਸ਼ਰਾਜਸਥਾਨ ਆਦਿ ਦੀਆਂ ਵੀਰਤਾ ਦੀਆਂ ਗਾਥਾਵਾਂ ਨੂੰ ਕਲਾਤਮਕ ਪ੍ਰਗਟਾਵਿਆਂ ਨਾਲ ਦਰਸਾਇਆ ਜਾਵੇਗਾ ਜੋ ਫੜਪਿਚਵਈਮਿਨੀਏਚਰਕਲਮਕਾਰੀਮੰਦਾਨਾ ਅਤੇ ਵਾਰਲਿਟੋ ਆਦਿ ਵਰਗੇ ਸਵਦੇਸ਼ੀ ਰੂਪਾਂ ਵਿੱਚੋਂ ਹੈ। ਸਕਰਾਲ ਸਮਕਾਲੀ ਪ੍ਰਗਟਾਵਿਆਂ ਨੂੰ ਵੀ ਪ੍ਰਤੀਬਿੰਬਤ ਕਰਨਗੇ ਜੋ ਭਾਰਤ ਦੀ ਅਮੀਰ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਦੇ ਸਾਰ ਨੂੰ ਪ੍ਰਦਰਸ਼ਿਤ ਕਰਨਗੇਨਾਲ ਹੀ ਸਾਡੇ ਗੁਮਨਾਮ ਨਾਇਕਾਂ ਦੇ ਸਰਬਉੱਚ ਬਲੀਦਾਨ ਅਤੇ ਯੋਗਦਾਨ ਦਾ ਵਿਸ਼ਲੇਸ਼ਣ ਵੀ ਕਰਨਗੇ।

 

 

 *********

ਐੱਨਬੀ/ਐੱਸਕੇ(Release ID: 1785127) Visitor Counter : 183