ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav g20-india-2023

ਕੇਂਦਰ ਨੇ ਸੋਇਆ ਮੀਲ ਨੂੰ 30 ਜੂਨ, 2022 ਤੱਕ ਲਈ ਲਾਜ਼ਮੀ ਵਸਤੂ ਐਲਾਨਿਆ


ਲਾਜ਼ਮੀ ਵਸਤੂ ਕਾਨੂੰਨ, 1955 ਦੀ ਅਨੁਸੂਚੀ ਵਿੱਚ ਸੋਧ ਕੀਤੀ ਗਈਬਜ਼ਾਰ ਵਿੱਚ ਇਸ ਵਸਤੂ ਦੀ ਵਿਕਰੀ ਅਤੇ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਇਹ ਫੈਸਲਾ ਲਿਆ ਗਿਆ

Posted On: 24 DEC 2021 7:24PM by PIB Chandigarh

ਸੋਇਆ ਮੀਲ ਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਲਾਜ਼ਮੀ ਵਸਤੂ ਕਾਨੂੰਨ, 1955 ਦੀ ਅਨੁਸੂਚੀ ਵਿੱਚ ਸੋਧ ਕਰਕੇ 30 ਜੂਨ, 2022 ਤੱਕ ਸੋਇਆ ਮੀਲ’ ਨੂੰ ਲਾਜ਼ਮੀ ਵਸਤੂ ਦੇ ਰੂਪ ਵਿੱਚ ਐਲਾਨ ਕਰਨ ਲਈ ਲਾਜ਼ਮੀ ਵਸਤੂ ਕਾਨੂੰਨ ਤਹਿਤ ਇੱਕ ਆਦੇਸ਼ ਅਧਿਸੂਚਿਤ ਕੀਤਾ ਹੈ। ਭਾਰਤ ਸਰਕਾਰ ਨੇ ਇੱਕ ਇਤਿਹਾਸਕ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ ਲਾਜ਼ਮੀ ਵਸਤੂ ਕਾਨੂੰਨ, 1955 ਦੀ ਅਨੁਸੂਚੀ ਵਿੱਚ ਕ੍ਰਮ ਸੰਖਿਆ (8) ਦੇ ਬਾਅਦ ‘(9) ਸੋਇਆ ਮੀਲ’ ਆਈਟਮ ਜੋੜੀ ਜਾਵੇਗੀ।

ਇਹ ਫੈਸਲਾ ਕੇਂਦਰ ਸਰਕਾਰ ਅਤੇ ਸਾਰੇ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਸੋਇਆ ਮੀਲ ਦੇ ਉਤਪਾਦਨਵੰਡ ਆਦਿ ਨੂੰ ਰੈਗੂਲੇਟ ਕਰਨ ਅਤੇ ਬਜ਼ਾਰ ਵਿੱਚ ਇਸ ਵਸਤੂ ਦੀ ਵਿਕਰੀ ਅਤੇ ਉਪਲਬਧਤਾ ਨੂੰ ਸੁਚਾਰੂ ਬਣਾਉਣ ਲਈ ਸਸ਼ਕਤ ਕਰੇਗਾ। ਇਹ ਅਨੁਚਿਤ ਬਜ਼ਾਰ ਪ੍ਰਥਾਵਾਂ ਤੇ ਰੋਕ ਲਗਾਏਗਾ ਅਤੇ ਪੋਲਟਰੀ ਫਾਰਮ ਅਤੇ ਪਸ਼ੂਆਂ ਦੇ ਭੋਜਨ ਦੇ ਨਿਰਮਾਤਾਵਾਂ ਵਰਗੇ ਉਪਭੋਗਤਾਵਾਂ ਲਈ ਉਪਲਬਧਤਾ ਵਿੱਚ ਵਾਧਾ ਕਰੇਗਾ।

 

 

************

ਡੀਜੇਐੱਨ/ਐੱਨਐੱਸ(Release ID: 1785126) Visitor Counter : 98