ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦ੍ਰ ਯਾਦਵ ਨੇ ਕਿਹਾ- “ਹੁਨਰ ਹਾਟ” ਨੇ ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਪਾਰੰਪਰਿਕ ਕੌਸ਼ਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਪ੍ਰਦਾਨ ਕੀਤੀ
“ਹੁਨਰ ਹਾਟ” ਨੇ ਸ਼ਿਲਪਕਾਰਾਂ ਅਤੇ ਕਾਰੀਗਰਾਂ ਨੂੰ ਵਿਕਾਸ ਪ੍ਰਕਿਰਿਆ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੂੰ ਵਿੱਤੀ ਅਵਸਰ ਪ੍ਰਦਾਨ ਕੀਤੇ ਹਨ: ਸ਼੍ਰੀ ਭੂਪੇਂਦ੍ਰ ਯਾਦਵ
“ਹੁਨਰ ਹਾਟ” ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ ਅਤੇ ਦੇਸ਼ ਦੀ ਪ੍ਰਤਿਭਾ ਨੂੰ ਹੁਲਾਰਾ ਦੇਣ ਵਿੱਚ ਮਦਦਗਾਰ ਸਾਬਤ ਹੋਏ ਹਨ: ਸ਼੍ਰੀਮਤੀ ਮੀਨਾਕਸ਼ੀ ਲੇਖੀ
“ਹੁਨਰ ਹਾਟ” ਕਲਾ ਅਤੇ ਸ਼ਿਲਪ ਦੀ ਭਾਰਤੀ ਵਿਰਾਸਤ ਦੀ “ਰੱਖਿਆ, ਸੰਭਾਲ ਅਤੇ ਸੰਵਰਧਨ ਦਾ ਇੱਕ ਆਦਰਸ਼ ਮੰਚ” ਹੈ: ਸ਼੍ਰੀ ਮੁਖਤਾਰ ਅੱਬਾਸ ਨਕਵੀ
Posted On:
23 DEC 2021 4:24PM by PIB Chandigarh
ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਅਤੇ ਕਿਰਤ ਤੇ ਰੋਜ਼ਗਾਰ ਮੰਤਰੀ ਸ਼੍ਰੀ ਭੂਪੇਂਦ੍ਰ ਯਾਦਵ ਨੇ ਕਿਹਾ ਕਿ “ਹੁਨਰ ਹਾਟ” ਨੇ ਦੇਸ਼ ਦੇ ਛੋਟੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਪਾਰੰਪਰਿਕ ਕੌਸ਼ਲ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪਹਿਚਾਣ ਦਿੱਤੀ ਹੈ।
ਨਵੀਂ ਦਿੱਲੀ ਦੇ ਜਵਾਹਰਲਾਲ ਨੇਹਰੂ ਸਟੇਡੀਅਮ ਵਿੱਚ ਅੱਜ “ਹੁਨਰ ਹਾਟ” ਦੇ 35ਵੇਂ ਸੰਸਕਰਣ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਯਾਦਵ ਨੇ ਕਿਹਾ ਕਿ ਦੇਸ਼ ਦੇ ਸਮਾਜ ਦੇ ਹਰ ਖੇਤਰ ਅਤੇ ਹਰ ਵਰਗ ਵਿੱਚ ਕਲਾ ਅਤੇ ਸ਼ਿਲਪ ਕੌਸ਼ਲ ਦੀ ਅਨੋਖੀ ਪ੍ਰਤਿਭਾ ਹੈ। ਇਸ ਪ੍ਰਤਿਭਾ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ ਅਤੇ “ਹੁਨਰ ਹਾਟ” ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸ਼੍ਰੀ ਯਾਦਵ ਨੇ ਕਿਹਾ ਕਿ “ਹੁਨਰ ਹਾਟ” ਸੱਭਿਆਚਾਰ, ਸ਼ਿਲਪ ਅਤੇ ਰਚਨਾਤਮਕਤਾ ਦਾ ਸੰਗਮ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰੇਰਣਾ ਅਤੇ ਕੇਂਦਰੀ ਅਲਪਸੰਖਿਅਕ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਦੇ ਸਮਰਪਣ ਨੇ ਭਾਰਤੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਸਵਦੇਸ਼ੀ ਉਤਪਾਦਾਂ ਦੇ ਲਈ ਲੋੜੀਂਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਵਸਰ ਸੁਨਿਸ਼ਚਿਤ ਕੀਤੇ ਹਨ।
ਮੰਤਰੀ ਮਹੋਦਯ ਨੇ ਕਿਹਾ ਕਿ “ਹੁਨਰ ਹਾਟ” ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਵਿਕਾਸ ਪ੍ਰਕਿਰਿਆ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਕੇ ਉਨ੍ਹਾਂ ਨੇ ਵਿੱਤੀ ਅਵਸਰ ਪ੍ਰਦਾਨ ਕੀਤੇ ਹਨ।
ਇਸ ਅਵਸਰ ‘ਤੇ, ਕੇਂਦਰੀ ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ “ਹੁਨਰ ਹਾਟ” ਨੇ ਭਾਰਤੀ ਸੱਭਿਆਚਾਰ, ਕਲਾ ਅਤੇ ਦੇਸ਼ ਦੀ ਆਤਮਾ ਨੂੰ ਨਵੀਂ ਊਰਜਾ ਅਤੇ ਪ੍ਰੋਤਸਾਹਨ ਦਿੱਤਾ ਹੈ।
ਸ਼੍ਰੀਮਤੀ ਲੇਖੀ ਨੇ ਕਿਹਾ ਕਿ ਕੋਰੋਨਾ ਚੁਣੌਤੀਆਂ ਦੇ ਵਿੱਚ “ਹੁਨਰ ਹਾਟ” ਨੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ ਅਤੇ ਇਹ ਦੇਸ਼ ਦੀ ਪ੍ਰਤਿਭਾ ਨੂੰ ਹੁਲਾਰਾ ਦੇਣ ਵਿੱਚ ਮਦਦਗਾਰ ਸਾਬਿਤ ਹੋਇਆ ਹੈ।
ਇਸ ਅਵਸਰ ‘ਤੇ ਕੇਂਦਰੀ ਅਲਪਸੰਖਿਅਕ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ “ਹੁਨਰ ਹਾਟ” ਕਲਾ ਅਤੇ ਸ਼ਿਲਪ ਦੀ ਭਾਰਤੀ ਵਿਰਾਸਤ ਦੀ “ਰੱਖਿਆ, ਸੰਭਾਲ ਅਤੇ ਸੰਵਰਧਨ ਦਾ ਇੱਕ ਆਦਰਸ਼ ਮੰਚ” ਹੈ। “ਹੁਨਰ ਹਾਟ” “3ਵੀਜ਼-” “ਵਿਸ਼ਕਰਮਾ ਵਿਰਾਸਤ ਕਾ ਵਿਕਾਸ” ਦਾ “ਸ਼ਕਤੀਸ਼ਾਲੀ ਉਚਿਤ ਮੰਚ” ਸਾਬਿਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਾ ਸਿਰਫ ਦੇਸ਼ ਦੀ ਕਲਾ ਤੇ ਸ਼ਿਲਪ ਕੌਸ਼ਲ ਦੀ ਵਿਰਾਸਤ ਦੀ ਰੱਖਿਆ ਕੀਤੀ ਹੈ, ਬਲਕਿ ਇਸ ਨੇ ਸਵਦੇਸ਼ੀ ਉਤਪਾਦਾਂ ਨੂੰ ਨਵੀਂ ਊਰਜਾ ਅਤੇ ਬਜ਼ਾਰ ਦੇ ਅਵਸਰ ਵੀ ਪ੍ਰਦਾਨ ਕੀਤੇ ਹਨ।
ਸ਼੍ਰੀ ਨਕਵੀ ਨੇ ਕਿਹਾ ਕਿ ਪਿਛਲੇ ਲਗਭਗ 6 ਵਰ੍ਹਿਆਂ ਵਿੱਚ “ਹੁਨਰ ਹਾਟ” ਦੇ ਜ਼ਰੀਏ 7 ਲੱਖ 50 ਹਜ਼ਾਰ ਤੋਂ ਵੱਧ ਕਾਰੀਗਰਾਂ, ਸ਼ਿਲਪਕਾਰਾਂ ਤੇ ਉਨ੍ਹਾਂ ਨਾਲ ਜੁੜੇ ਲੋਕਾਂ ਨੂੰ ਰੋਜ਼ਗਾਰ ਤੇ ਸਵੈਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਵਿੱਚ 40 ਫੀਸਦੀ ਤੋਂ ਅਧਿਕ ਮਹਿਲਾ ਕਾਰੀਗਰ ਹਨ।
ਇਸ ਅਵਸਰ ‘ਤੇ ਸਾਬਕਾ ਕੇਂਦਰੀ ਮੰਤਰੀ ਤੇ ਸਾਂਸਦ ਡਾ. ਹਰਸ਼ਵਰਧਨ, ਸਾਂਸਦ ਸ਼੍ਰੀ ਮਨੋਜ ਤਿਵਾਰੀ ਅਤੇ ਸ਼੍ਰੀ ਪ੍ਰਵੇਸ਼ ਸਾਹਿਬ ਸਿੰਘ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਸਨ।
ਅੱਜ ਤੋਂ 5 ਜਨਵਰੀ, 2022 ਤੱਕ ਆਯੋਜਿਤ ਕੀਤੇ ਜਾ ਰਹੇ ਇਸ 14-ਦਿਨਾਂ “ਹੁਨਰ ਹਾਟ” ਵਿੱਚ 30 ਤੋਂ ਵੱਧ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 700 ਤੋਂ ਵੱਧ ਕਾਰੀਗਰ ਅਤੇ ਸ਼ਿਲਪਕਾਰ ਹਿੱਸਾ ਲੈ ਰਹੇ ਹਨ।
ਸਿਹਤ, ਸਵੱਛਤਾ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ “ਹੁਨਰ ਹਾਟ” ਵਿੱਚ ਲੋੜੀਂਦਾ ਅਤੇ ਜ਼ਰੂਰੀ ਵਿਵਸਥਾ ਕੀਤੀ ਗਈ ਹੈ। “ਹੁਨਰ ਹਾਟ” ਵਿੱਚ ਪ੍ਰਵੇਸ਼ ਦੇ ਲਈ ਮਾਸਕ ਪਾਉਣਾ/ਪਹਿਨਣਾ ਲਾਜ਼ਮੀ ਹੈ। ਟੂਰਿਸਟਾਂ ਨੂੰ ਮਾਸਕ ਵੀ ਮੁਫਤ ਉਪਲੱਬਧ ਕਰਵਾਏ ਜਾਣਗੇ। ਹੁਨਰ ਹਾਟ ਦੇ ਪੂਰੇ ਪਰਿਸਰ ਵਿੱਚ ਸਾਫ-ਸਫਾਈ, ਸਵੱਛਤਾ ਅਤੇ ਸੁਰੱਖਿਆ ਬਣਾਈ ਰੱਖਣ ਦੇ ਲਈ 350 ਤੋਂ ਜ਼ਿਆਦਾ ਸਫਾਈ ਕਰਮਚਾਰੀ ਅਤੇ 200 ਤੋਂ ਜ਼ਿਆਦਾ ਸੁਰੱਖਿਆ ਕਰਮੀ ਤੈਨਾਤ ਹਨ। ਆਯੋਜਨ ਸਥਲ ਦੇ ਕੋਲ ਇੱਕ ਅਲੱਗ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ ਜਿਸ ਦਾ ਪ੍ਰਬੰਧਨ 50 ਲੋਕਾਂ ਦੀ ਟੀਮ ਕਰ ਰਹੀ ਹੈ। ਹੁਨਰ ਹਾਟ ਦੇ ਵਿਸ਼ਵਕਰਮਾ ਵਾਟਿਕਾ, ਮੇਰਾ ਗਾਂਵ ਮੇਰਾ ਦੇਸ਼ ਅਤੇ ਬਾਵਰਚੀਖਾਨਾ ਖੰਡਾਂ ਦੇ ਪ੍ਰਬੰਧਨ ਵਿੱਚ ਕੁੱਲ 40 ਲੋਕਾਂ ਦੀ ਤਿੰਨ ਟੀਮਾਂ ਲਗੀਆਂ ਹੋਈਆਂ ਹਨ। ਸੀਸੀਟੀਵੀ ਕੈਮਰੇ ਅਤੇ ਡ੍ਰੋਨ ਕੈਮਰਿਆਂ ਨਾਲ ਵੀ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਦਰਸ਼ਕਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਲਈ ਸਾਰੇ ਉਪਾਅ ਕੀਤੇ ਗਏ ਹਨ।
ਅਸਾਮ, ਆਂਧਰਾ ਪ੍ਰਦੇਸ਼, ਬਿਹਾਰ, ਗੁਜਰਾਤ, ਲੱਦਾਖ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਝਾਰਖੰਡ, ਨਾਗਾਲੈਂਡ, ਮੇਘਾਲਯ, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਪੱਛਮ ਬੰਗਾਲ, ਮਣੀਪੁਰ, ਗੋਆ, ਪੁਡੂਚੇਰੀ, ਛੱਤੀਸਗੜ੍ਹ, ਤੇਲੰਗਾਨਾ, ਚੰਡੀਗੜ੍ਹ ਅਤੇ ਹਰਿਆਣਾ ਸਮੇਤ 30 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਤਕ੍ਰਿਸ਼ਟ ਅਤੇ ਸੁੰਦਰ ਸਵਦੇਸ਼ੀ ਹੱਥਾਂ ਨਾਲ ਬਣੇ ਉਤਪਾਦ ਉਪਲੱਬਧ ਹਨ। ਇਸ “ਹੁਨਰ ਹਾਟ” ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਦੇ ਪਾਰੰਪਰਿਕ ਵਿਅੰਜਨ ਵੀ ਉਪਲੱਬਧ ਹਨ।
ਪੰਕਜ ਉਧਾਸ, ਅਲਤਾਫ ਰਾਜਾ, ਦਲੇਰ ਮੇਹੰਦੀ, ਸੁਰੇਸ਼ ਵਾਡੇਕਰ, ਸੁਦੇਸ਼ ਭੋਂਸਲੇ, ਕਵਿਤਾ ਕ੍ਰਿਸ਼ਣਮੂਰਤੀ, ਅਮਿਤ ਕੁਮਾਰ, ਮਨੋਜ ਤਿਵਾਰੀ, ਪਵਣ ਸਿੰਘ, ਭੂਮੀ ਤ੍ਰਿਵੇਦੀ, ਮੋਹਿਤ ਖੰਨਾ, ਜਸਵੀਰ ਜੱਸੀ, ਪ੍ਰਿਯਾ ਮਲਿਕ, ਅਹਸਾਨ ਕੁਰੈਸ਼ੀ ਅਤੇ ਰੇਖਾ ਰਾਜ ਜਿਹੇ ਪ੍ਰਸਿੱਧ ਕਲਾਕਾਰਾਂ ਦੁਆਰਾ ਵਿਭਿੰਨ ਸੱਭਿਆਚਾਰਕ ਤੇ ਸੰਗੀਤ ਪ੍ਰੋਗਰਾਮ ਅਤੇ ਪੁਨੀਤ ਇੱਸਰ, ਗੂਫੀ ਪੇਂਟਲ ਤੇ ਹੋਰਾਂ ਦੁਆਰਾ ਇਤਿਹਾਸਿਕ ਲੜੀਵਾਰ “ਮਹਾਭਾਰਤ” ਦਾ ਸਿੱਧਾ ਪ੍ਰਦਰਸ਼ਨ “ਹੁਨਰ ਹਾਟ” ਦਾ ਪ੍ਰਮੁੱਖ ਆਕਰਸ਼ਣ ਹਨ। 31 ਦਸੰਬਰ 2021 ਦੇ ਬਾਅਦ ਸਾਰੇ ਪ੍ਰਮੁੱਖ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
*****
ਐੱਨ. ਏਓ(ਐੱਮਓਐੱਮਏ ਰਿਲੀਜ਼)
(Release ID: 1784919)
Visitor Counter : 108