ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਉੱਤਰ-ਪੂਰਬੀ ਮੁੰਬਈ, ਮਹਾਰਾਸ਼ਟਰ ਵਿੱਚ ਕੱਲ੍ਹ ਦਿਵਯਾਂਗਜਨਾਂ ਦੇ ਲਈ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ

Posted On: 23 DEC 2021 5:40PM by PIB Chandigarh

ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲੇ, ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਦਿਵਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਕਰਨ ਦੇ ਲਈ ਇੱਕ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ 24 ਦਸੰਬਰ, 2021 ਨੂੰ ਦਿਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੁਆਰਾ ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ ਉੱਤਰੀ ਮੁੰਬਈ ਦੇ ਸਹਿਯੋਗ ਨਾਲ ਰਾਮਾਨੰਦ ਆਰਯ ਡੀ.ਏ.ਵੀ. ਕਾਲਜ, ਸਟੇਸ਼ਨ ਰੋਡ, ਭਾਂਡੁਪ (ਪੂਰਬ), ਉੱਤਰ-ਪੂਰਬੀ ਮੁੰਬਈ, ਮਹਾਰਾਸ਼ਟਰ ਵਿੱਚ ਕੀਤਾ ਜਾਵੇਗਾ।

ਵਿਭਾਗ ਦੁਆਰਾ ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੇ ਗਏ ਐੱਸਓਪੀ ਦਾ ਪਾਲਨ ਕਰਦੇ ਹੋਏ ਉੱਤਰ-ਪੂਰਬੀ ਨਿਰਵਾਚਨ ਖੇਤਰ, ਮੁੰਬਈ ਦੇ 1416 ਦਿਵਯਾਂਗਜਨਾਂ ਨੂੰ 1.34 ਕਰੋੜ ਰੁਪਏ ਦੀ ਕੁੱਲ ਰਕਮ ਵਾਲੇ 2588 ਸਹਾਇਤਾ ਤੇ ਸਹਾਇਕ ਉਪਕਰਣਾਂ ਦੀ ਵੰਡ ਮੁਫਤ ਤੌਰ ‘ਤੇ ਕੀਤੀ ਜਾਵੇਗੀ। ਇਸ ਸਾਲ ਜੁਲਾਈ, ਅਗਸਤ ਅਤੇ ਸਤੰਬਰ ਮਹੀਨੇ ਵਿੱਚ ਉੱਤਰ-ਪੂਰਬੀ ਨਿਰਵਾਚਨ ਖੇਤਰ, ਮੁੰਬਈ ਦੇ ਵਿਭਿੰਨ ਸਥਾਨਾਂ ਵਿੱਚ ਚੁਣੇ ਲਾਭਾਰਥੀਆਂ ਦੀ ਪਹਿਚਾਣ ਕੀਤੀ ਗਈ ਸੀ, ਜਿਨ੍ਹਾਂ ਦੇ ਲਈ ਇਨ੍ਹਾਂ ਸਹਾਇਕ ਉਪਕਰਣਾਂ ਦੀ ਵੰਡ ਕੀਤੀ ਜਾਣੀ ਹੈ।

ਇਸ ਕੈਂਪ ਵਿੱਚ ਵਿਭਿੰਨ ਸ੍ਰੇਣੀਆਂ ਦੇ ਦਿਵਯਾਂਗਜਨਾਂ ਦੇ ਲਈ ਵਿਭਿੰਨ ਪ੍ਰਕਾਰ ਦੇ ਸਹਾਇਕ ਉਪਕਰਣ ਵੰਡੇ ਜਾਣਗੇ ਜਿਵੇਂ ਟ੍ਰਾਈਸਾਈਕਲ, ਵ੍ਹੀਲਚੇਅਰ, ਬੈਸਾਖੀ, ਹਿਅਰਿੰਗ ਏਡ ਮਸ਼ੀਨ, ਬ੍ਰੇਲ ਕਿਟ, ਸਮਾਰਟ ਫੋਨ, ਕੁਸ਼ਠ ਰੋਗ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਲਈ ਏਡੀਐੱਲ ਕਿਟ, ਸੀ.ਪੀ. ਚੇਅਰ ਆਦਿ।

24 ਦਸੰਬਰ, 2021 ਨੂੰ ਆਯੋਜਿਤ ਹੋਣ ਵਾਲੇ ਇਸ ਉਦਘਾਟਨ ਕੈਂਪ ਸਮਾਰੋਹ ਵਿੱਚ ਸ਼੍ਰੀ ਰਾਮਦਾਸ ਅਠਾਵਲੇ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਰਾਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਦੇਵੇਂਦ੍ਰ ਫੜਣਵੀਸ, ਵਿਰੋਧੀ ਧਿਰ ਦੇ ਨੇਤਾ, ਮਹਾਰਾਸ਼ਟਰ ਵਿਧਾਨ ਸਭਾ ਅਤੇ ਸ੍ਰੀ ਮਨੋਜ ਕੋਟਕ, ਸਾਂਸਦ, ਉੱਤਰ-ਪੂਰਬੀ ਮੁੰਬਈ ਵੀ ਮੌਜੂਦ ਰਹਿਣਗੇ।

ਇਸ ਸਮਾਰੋਹ ਦੇ ਦੌਰਾਨ ਸ਼੍ਰੀਮਤੀ ਅੰਜਲੀ ਭਵਾਰਾ, ਸਕੱਤਰ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ, ਡਾ. ਪ੍ਰਬੋਧ ਸੇਠ, ਸੰਯੁਕਤ ਸਕੱਤਰ, ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ, ਐਲਿਮਕੋ ਅਤੇ ਜ਼ਿਲ੍ਹਾ ਪ੍ਰਸ਼ਾਸਨ, ਮੁੰਬਈ (ਮਹਾਰਾਸ਼ਟਰ) ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਰਹਿਣਗੇ।

****

 ਐੱਮਜੀ/ਆਰਐੱਨਐੱਮ



(Release ID: 1784918) Visitor Counter : 147


Read this release in: English , Urdu , Hindi , Tamil