ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਉੱਤਰ ਪ੍ਰਦੇਸ਼ ਵਿੱਚ ਮੇਰਠ ਅਤੇ ਮੁਜ਼ੱਫਰਨਗਰ ਵਿੱਚ 9,119 ਕਰੋੜ ਰੁਪਏ ਦੀ 240 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦੀ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ


ਸ਼੍ਰੀ ਗਡਕਰੀ ਨੇ 6 ਲੇਨ ਈਸਟਰਨ ਪੇਰਿਫੇਰਲ ਐਕਸਪ੍ਰੈੱਸ ਵੇਅ ‘ਤੇ ਪਹਿਲਾ ਇੰਟੈਲੀਜੈਂਸ ਟਰਾਂਸਪੋਰਟ ਸਿਸਟਮ (ਆਈਟੀਐੱਸ) ਲਾਂਚ ਕੀਤਾ

Posted On: 23 DEC 2021 5:45PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਉੱਤਰ ਪ੍ਰਦੇਸ਼ ਵਿੱਚ ਮੇਰਠ ਅਤੇ ਮੁਜ਼ੱਫਰਨਗਰ ਵਿੱਚ 9,119 ਕਰੋੜ ਰੁਪਏ ਦੀ 240 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

 

ਮੇਰਠ ਵਿੱਚ ਕੁੱਲ 8,364 ਕਰੋੜ ਰੁਪਏ ਲਾਗਤ ਦੇ 6 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਅਤੇ ਨੀਂਹ ਪੱਥਰ ਰੱਖਦੇ ਹੋਏ, ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੇ ਨਾਲ ਕਿਸਾਨਾਂ ਨੂੰ ਆਪਣੀਆਂ ਫਸਲਾਂ ਬਜ਼ਾਰ ਤੱਕ ਲਿਆਉਣਾ ਅਸਾਨ ਹੋ ਜਾਵੇਗਾ, ਜਿਸ ਨਾਲ ਉਨ੍ਹਾਂ ਦਾ ਆਰਥਿਕ ਉਥਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਦਯੋਗ ਦਾ ਇੱਕ ਵੱਡਾ ਕੇਂਦਰ ਹੋਣ ਦੇ ਨਾਤੇ, ਇਹ ਨਵੇਂ ਰਾਜਮਾਰਗ ਮੇਰਠ ਨੂੰ ਵਿਕਾਸ ਦੀ ਇੱਕ ਨਵੀਂ ਰਾਹ ‘ਤੇ ਲੈ ਜਾਣਗੇ।

 

ਮੁਜ਼ੱਫਰਨਗਰ ਵਿੱਚ 755 ਕਰੋੜ ਰੁਪਏ ਦੀ 3 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਦੌਰਾਨ ਮੌਜੂਦ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਗਡਕਰੀ ਨੇ ਆਰਥਿਕ ਸਮ੍ਰਿੱਧੀ ਦੇ ਲਈ ਟੈਕਨੋਲੋਜੀ ਤੇ ਰਿਸਰਚ ਦੇ ਦੋਹਣ ਦੇ ਦੁਆਰਾ ਕਿਸਾਨਾਂ ਦੇ ਕਲਿਆਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮੁੱਚੇ ਵਿਕਾਸ, ਆਤਮਨਿਰਭਰਤਾ ਅਤੇ ਟਿਕਾਊ ਵਿਕਾਸ ਦੇ ਲਈ ਈਥੇਨੌਲ, ਹਾਈਡ੍ਰੋਜਨ ਅਤੇ ਹਰ ਜੈਵਿਕ ਈਂਧਣ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

 

ਸ਼੍ਰੀ ਗਡਕਰੀ ਨੇ ਡਾਸਨਾ, ਗਾਜ਼ੀਆਬਾਦ ਵਿੱਚ 6 ਲੇਨ ਈਸਟ੍ਰਨ ਪੈਰੀਫੇਰਲ ਐਕਸਪ੍ਰੈੱਸਵੇਅ ‘ਤੇ ਪਹਿਲਾ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ (ਆਈਟੀਐੱਸ) ਵੀ ਲਾਂਚ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਕ੍ਰਾਂਤੀਕਾਰੀ ਟੈਕਨੋਲੋਜੀ ਨਾਲ ਟਰੈਫਿਕ ਦੀਆਂ ਸਮੱਸਿਆਵਾਂ ਨੂੰ ਸੀਮਤ ਕਰਕੇ, ਇਨਫ੍ਰਾਸਟ੍ਰਕਚਰ ਦੇ ਕੁਸ਼ਲ ਉਪਯੋਗ, ਟਰੈਫਿਕ ਬਾਰੇ ਪਹਿਲਾਂ ਸੂਚਨਾ ਦੇ ਕੇ ਉਪਯੋਗਕਰਤਾਵਾਂ ਦੀ ਸਹਾਇਤਾ ਕਰਨ ਅਤੇ ਯਾਤਰਾ ਦੇ ਸਮੇਂ ਵਿੱਚ ਕਮੀ ਦੇ ਨਾਲ ਟਰੈਫਿਕ ਕੁਸ਼ਲਤਾ ਹਾਸਲ ਹੋਵੇਗੀ, ਨਾਲ ਹੀ ਯਾਤਰੀਆਂ ਦੀ ਸੁਰੱਖਿਆ ਤੇ ਸਹੂਲੀਅਤ ਵਿੱਚ ਵੀ ਵਾਧਾ ਹੋਵੇਗਾ। 

 

ਸ਼੍ਰੀ ਗਡਕਰੀ ਨੇ ਚਿਪਿਯਾਨਾ, ਗੌਤਮ ਬੁੱਧ ਨਗਰ ਵਿੱਚ ਰੇਲ ਓਵਰ ਪ੍ਰੋਜੈਕਟ ਦਾ ਵੀ ਨਿਰੀਖਣ ਕੀਤਾ।

 

****

ਐੱਮਜੇਪੀਐੱਸ



(Release ID: 1784917) Visitor Counter : 164


Read this release in: English , Urdu , Hindi , Tamil