ਰਾਸ਼ਟਰਪਤੀ ਸਕੱਤਰੇਤ
ਪੀ ਐੱਨ ਪਣਿੱਕਰ ਨੇ ਇੱਕ ਬਹੁਤ ਹੀ ਸਰਲ ਅਤੇ ਸਭ ਤੋਂ ਪ੍ਰਭਾਵੀ ਸੰਦੇਸ਼ ਫੈਲਾਇਆ “ਵਾਇਚੂ ਵਲਾਰੁਕਾ: ਰਾਸ਼ਟਰਪਤੀ ਕੋਵਿੰਦ
ਭਾਰਤ ਦੇ ਰਾਸ਼ਟਰਪਤੀ ਨੇ ਸਵਰਗੀ ਸ਼੍ਰੀ ਪੀ ਐੱਨ ਪਣਿੱਕਰ ਦੀ ਮੂਰਤੀ ਤੋਂ ਪਰਦਾ ਹਟਾਇਆ
प्रविष्टि तिथि:
23 DEC 2021 1:53PM by PIB Chandigarh
ਮਰਹੂਮ ਸ਼੍ਰੀ ਪੀ ਐੱਨ ਪਣਿੱਕਰ ਅਨਪੜ੍ਹਤਾ ਦੀ ਬੁਰਾਈ ਨੂੰ ਦੂਰ ਕਰਨਾ ਚਾਹੁੰਦੇ ਸਨ। ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ, ਉਨ੍ਹਾਂ ਇੱਕ ਬਹੁਤ ਹੀ ਸਰਲ ਅਤੇ ਸਭ ਤੋਂ ਸ਼ਕਤੀਸ਼ਾਲੀ ਸੰਦੇਸ਼ - “ਵਾਯਿਚੂ ਵਲਾਰੁਕਾ” ਫੈਲਾਇਆ, ਜਿਸ ਦਾ ਅਰਥ ਹੈ “ਪੜ੍ਹੋ ਅਤੇ ਵਧੋ”। ਉਹ ਅੱਜ (23 ਦਸੰਬਰ, 2021) ਪੂਜਾਪੁਰਾ, ਤਿਰੂਵਨੰਤਪੁਰਮ ਵਿਖੇ ਸ਼੍ਰੀ ਪੀ ਐੱਨ ਪਣਿੱਕਰ ਦੀ ਮੂਰਤੀ ਤੋਂ ਪਰਦਾ ਹਟਾਉਣ ਤੋਂ ਬਾਅਦ ਸਭਾ ਨੂੰ ਸੰਬੋਧਨ ਕਰ ਰਹੇ ਸਨ। ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਪਨਿਕਰ ਨੇ ਲਾਇਬ੍ਰੇਰੀਆਂ ਅਤੇ ਸਾਖਰਤਾ ਨੂੰ ਲੋਕਾਂ ਦਾ ਅੰਦੋਲਨ ਬਣਾਇਆ। ਅਸਲ ਵਿੱਚ, ਉਨ੍ਹਾਂ ਇਸ ਨੂੰ ਇੱਕ ਮਕਬੂਲ ਸੱਭਿਆਚਾਰਕ ਅੰਦੋਲਨ ਬਣਾ ਦਿੱਤਾ।
ਰਾਸ਼ਟਰਪਤੀ ਨੇ ਕਿਹਾ ਕਿ ਕੇਰਲ ਦੀ ਇਹ ਵਿਲੱਖਣ ਵਿਸ਼ੇਸ਼ਤਾ ਹੈ ਕਿ ਹਰ ਪਿੰਡ, ਇੱਥੋਂ ਤੱਕ ਕਿ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਵੀ ਇੱਕ ਲਾਇਬ੍ਰੇਰੀ ਹੈ ਅਤੇ ਲੋਕ ਆਪਣੇ ਪਿੰਡ ਜਾਂ ਕਸਬੇ ਵਿੱਚ ਲਾਇਬ੍ਰੇਰੀ ਨਾਲ ਉਸੇ ਤਰ੍ਹਾਂ ਭਾਵਨਾਤਮਕ ਸਾਂਝ ਮਹਿਸੂਸ ਕਰਦੇ ਹਨ ਜਿਵੇਂ ਉਹ ਆਪਣੇ ਪਿੰਡ ਜਾਂ ਕਸਬੇ ਵਿੱਚ ਮੰਦਿਰ ਜਾਂ ਚਰਚ ਜਾਂ ਮਸਜਿਦ ਜਾਂ ਸਕੂਲ ਨਾਲ ਇੱਕ ਵਿਸ਼ੇਸ਼ ਸਾਂਝ ਮਹਿਸੂਸ ਕਰਦੇ ਹਨ। ਸ਼੍ਰੀ ਪਣਿੱਕਰ ਦੀ ਮੁਹਿੰਮ ਦੁਆਰਾ ਬਣਾਈਆਂ ਗਈਆਂ ਲਾਇਬ੍ਰੇਰੀਆਂ ਬਾਅਦ ਵਿੱਚ ਸਾਰੀਆਂ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਗਈਆਂ, ਜਿਨ੍ਹਾਂ ਦੀ ਕੇਰਲ ਦੀ ਸਾਖ਼ਰਤਾ ਲਹਿਰ ਇੱਕ ਪ੍ਰਭਾਵੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਕੇਰਲ ਦੇ ਸੱਭਿਆਚਾਰ ਵਿੱਚ ਲਾਇਬ੍ਰੇਰੀਆਂ ਦਾ ਕੇਂਦਰੀ ਸਥਾਨ ਰੱਖਣ ਦਾ ਕ੍ਰੈਡਿਟ ਸ਼੍ਰੀ ਪੀ ਐੱਨ ਪਣਿੱਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਆਮ ਲੋਕਾਂ ਨੂੰ ਲਾਇਬ੍ਰੇਰੀਆਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸ਼੍ਰੀ ਪਣਿੱਕਰ ਦੁਆਰਾ 1945 ਵਿੱਚ ਤਕਰੀਬਨ 50 ਛੋਟੀਆਂ ਲਾਇਬ੍ਰੇਰੀਆਂ ਦੇ ਨਾਲ ਸ਼ੁਰੂ ਕੀਤਾ ਗਿਆ ਗ੍ਰੰਥਸ਼ਾਲਾ ਸੰਗਮ, ਹਜ਼ਾਰਾਂ ਲਾਇਬ੍ਰੇਰੀਆਂ ਦੇ ਇੱਕ ਵੱਡੇ ਨੈੱਟਵਰਕ ਵਿੱਚ ਵਿਕਸਿਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀਆਂ ਦੇ ਇਸ ਵਿਸ਼ਾਲ ਨੈੱਟਵਰਕ ਜ਼ਰੀਏ ਕੇਰਲ ਦੇ ਆਮ ਲੋਕ ਸ੍ਰੀ ਨਾਰਾਇਣ ਗੁਰੂ, ਅਯੰਕਾਲੀ, ਵੀ ਟੀ ਭੱਟਾਥਿਰੀਪਾਦ ਅਤੇ ਹੋਰ ਮਹਾਨ ਗੁਰੂਆਂ ਦੇ ਵਿਚਾਰਾਂ ਅਤੇ ਆਦਰਸ਼ਾਂ ਤੋਂ ਜਾਣੂ ਹੋ ਸਕਦੇ ਹਨ। ਕੇਰਲ ਦੇ ਇੱਕ ਔਸਤ ਵਿਅਕਤੀ ਦੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਦਾ ਪਤਾ ਸ਼੍ਰੀ ਪਣਿੱਕਰ ਦੀ ਲਾਇਬ੍ਰੇਰੀ ਅਤੇ ਸਾਖਰਤਾ ਅੰਦੋਲਨ ਤੋਂ ਲਗਾਇਆ ਜਾ ਸਕਦਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਕੇਰਲ ਭਾਰਤ ਨੂੰ ਉਸ ਦੇ ਸੱਭਿਆਚਾਰਕ ਅਤੇ ਸਦਭਾਵਨਾਪੂਰਨ ਬਿਹਤਰੀਨ ਰੂਪ ਵਿੱਚ ਪ੍ਰਦਰਸ਼ਿਤ ਕਰਦਾ ਹੈ। ਇਸ ਨੇ ਦੁਨੀਆ ਦੇ ਸਾਰੇ ਹਿੱਸਿਆਂ ਦੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ, ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਨੂੰ ਬਰਕਰਾਰ ਰੱਖਦੇ ਹੋਏ ਵਿਭਿੰਨ ਸਭਿਆਚਾਰਾਂ ਅਤੇ ਧਰਮਾਂ ਨੂੰ ਜਜ਼ਬ ਕੀਤਾ ਹੈ। ਕੇਰਲ ਦੇ ਲੋਕਾਂ ਨੇ ਬਾਕੀ ਭਾਰਤ ਅਤੇ ਦੁਨੀਆ ਦੇ ਵਿਭਿੰਨ ਹਿੱਸਿਆਂ ਵਿੱਚ ਸਤਿਕਾਰ ਅਤੇ ਸਦਭਾਵਨਾ ਹਾਸਲ ਕੀਤੇ ਹਨ। ਕੇਰਲ ਤੋਂ ਭਾਰਤੀ ਡਾਇਸਪੋਰਾ ਦੇ ਉੱਦਮੀ ਮੈਂਬਰ ਨਾ ਸਿਰਫ਼ ਵੱਡੀ ਮਾਤਰਾ ਵਿੱਚ ਪੈਸੇ ਘਰ ਭੇਜ ਰਹੇ ਹਨ, ਸਗੋਂ ਉਨ੍ਹਾਂ ਆਪਣੇ ਕੰਮ ਦੇ ਸਥਾਨਾਂ ਵਜੋਂ ਅਪਣਾਈ ਗਈ ਭੂਮੀ ‘ਤੇ ਭਾਰਤ ਦਾ ਮਾਣ ਵੀ ਉੱਚਾ ਰੱਖਿਆ ਹੈ। ਕੇਰਲ ਦੇ ਸਰਵਿਸ ਸੈਕਟਰ ਦੇ ਪ੍ਰੋਫੈਸ਼ਨਲ, ਖ਼ਾਸ ਤੌਰ 'ਤੇ ਨਰਸਾਂ ਅਤੇ ਡਾਕਟਰਾਂ ਦਾ ਹਰ ਥਾਂ ਦੇ ਲੋਕ ਬਹੁਤ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ 'ਤੇ ਵਿਸ਼ਵਾਸ ਕਰਦੇ ਹਨ। ਹਾਲ ਹੀ ਵਿੱਚ, ਜਦੋਂ ਕੋਵਿਡ-ਮਹਾਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ, ਕੇਰਲ ਦੀਆਂ ਨਰਸਾਂ ਅਤੇ ਡਾਕਟਰ ਭਾਰਤ, ਮੱਧ-ਪੂਰਬ ਅਤੇ ਦੁਨੀਆ ਦੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਭ ਤੋਂ ਵੱਧ ਦਿਖਾਈ ਦੇਣ ਵਾਲੇ ਕੋਵਿਡ-ਜੋਧਿਆਂ ਵਿੱਚੋਂ ਇੱਕ ਸਨ। ਕੇਰਲ ਦੇ ਲੋਕ ਭਾਰਤ ਦਾ ਗੌਰਵ ਵਧਾਉਂਦੇ ਹਨ।
ਰਾਸ਼ਟਰਪਤੀ ਨੇ ਇਸ ਤੱਥ ਵੱਲ ਇਸ਼ਾਰਾ ਕੀਤਾ ਕਿ ਕੇਰਲ ਸੌ ਫੀਸਦੀ ਸਾਖਰਤਾ ਵਾਲਾ ਪਹਿਲਾ ਰਾਜ ਬਣ ਗਿਆ ਹੈ, ਉਨ੍ਹਾਂ ਨੇ ਕਿਹਾ ਕਿ 'ਸਾਕਸ਼ਰਾ ਕੇਰਲਮ' ਅੰਦੋਲਨ ਸ਼੍ਰੀ ਪਣਿੱਕਰ ਦੁਆਰਾ ਰੱਖੀ ਗਈ ਨੀਂਹ ਦੇ ਕਾਰਨ ਮਕਬੂਲ ਅਤੇ ਪ੍ਰਭਾਵੀ ਬਣਿਆ ਹੈ। ਕੇਰਲ ਵਿੱਚ ਉੱਚ ਸਾਖ਼ਰਤਾ ਅਤੇ ਸਿੱਖਿਆ ਦੇ ਪੱਧਰਾਂ ਦਾ ਗੁਣਾਤਮਕ ਪ੍ਰਭਾਵ ਪਿਆ ਹੈ। ਕੇਰਲ ਟਿਕਾਊ ਵਿਕਾਸ ਦੇ ਪਹਿਲੂਆਂ ਸਮੇਤ ਮਾਨਵ ਵਿਕਾਸ ਦੇ ਕਈ ਸੂਚਕ-ਅੰਕ 'ਤੇ ਦੂਸਰੇ ਰਾਜਾਂ ਦੀ ਅਗਵਾਈ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਰਲ ਦੀਆਂ ਇੱਕ ਤੋਂ ਬਾਅਦ ਇੱਕ ਸਰਕਾਰਾਂ ਨੇ ਪ੍ਰਗਤੀ ਅਤੇ ਵਿਕਾਸ ਦੇ ਏਜੰਡਾ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕੀਤਾ ਹੈ। ਇਸ ਲਈ, ਰਾਜ ਨੇ ਉੱਤਮਤਾ ਦੇ ਕਈ ਪੈਮਾਨਿਆਂ (ਮਾਰਕਰਾਂ) 'ਤੇ ਆਪਣੀ ਲੀਡਰਸ਼ਿਪ ਸਥਿਤੀ ਨੂੰ ਕਾਇਮ ਰੱਖਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ 19 ਜੂਨ ਨੂੰ ‘ਰੀਡਿੰਗ ਡੇ’ ਵਜੋਂ ਸ਼੍ਰੀ ਪਣਿੱਕਰ ਦੀ ਪੁਣਯਤਿਥੀ (ਬਰਸੀ) ਮਨਾਉਣਾ ਮਹਾਨ ਰਾਸ਼ਟਰ ਨਿਰਮਾਤਾ ਨੂੰ ਸ਼ਰਧਾਂਜਲੀ ਦੇਣ ਦਾ ਸਭ ਤੋਂ ਚੰਗਾ ਤਰੀਕਾ ਹੈ। ਸ਼੍ਰੀ ਪੀ ਐੱਨ ਪਣਿੱਕਰ ਦੇ ਮਿਸ਼ਨ ਨੂੰ ਸਮਰਪਣ ਦੇ ਨਾਲ ਅੱਗੇ ਵਧਾਉਣ ਲਈ ਪਣਿੱਕਰ ਫਾਊਂਡੇਸ਼ਨ ਦੀ ਸ਼ਲਾਘਾ ਕਰਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਫਾਊਂਡੇਸ਼ਨ ਸਮਾਵੇਸ਼ੀ ਵਿਕਾਸ ਦੇ ਉਦੇਸ਼ ਨੂੰ ਸਾਕਾਰ ਕਰਨ ਲਈ ਇੱਕ ਸਾਧਨ ਵਜੋਂ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਫਾਊਂਡੇਸ਼ਨ ਨੇ ਇਸ ਸਦੀ ਦੀ ਸ਼ੁਰੂਆਤ ਤੋਂ ਹੀ ਗ੍ਰਾਮੀਣ ਖੇਤਰਾਂ ਵਿੱਚ ਡਿਜੀਟਲ ਲਰਨਿੰਗ ਸ਼ੁਰੂ ਕੀਤੀ ਸੀ ਅਤੇ ਇਸ ਕੋਸ਼ਿਸ਼ ਨੇ ਹਜ਼ਾਰਾਂ ਘਰਾਂ ਵਿੱਚ ਡਿਜੀਟਲ ਲਾਇਬ੍ਰੇਰੀਆਂ ਸਥਾਪਿਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਪੀ ਐੱਨ ਪੈਨਿਕਰ ਨੈਸ਼ਨਲ ਰੀਡਿੰਗ ਮਿਸ਼ਨ ਜਿਹੀਆਂ ਪਹਿਲਾਂ ਜ਼ਰੀਏ ਪਹੁੰਚ ਤੋਂ ਬਾਹਰ ਦੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਫਾਊਂਡੇਸ਼ਨ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਸੰਸਕ੍ਰਿਤ ਦੀ ਇੱਕ ਕਹਾਵਤ 'ਅੰਮ੍ਰਿਤੰ ਤੂ ਵਿਦਯਾ' ( 'Amritam tu Vidya'), ਜਿਸ ਦਾ ਅਰਥ ਹੈ ਕਿ ਸਿੱਖਿਆ ਜਾਂ ਸਿੱਖਣਾ ਅੰਮ੍ਰਿਤ ਦੀ ਤਰ੍ਹਾਂ ਹੈ, ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਪਣਿੱਕਰ ਫਾਊਂਡੇਸ਼ਨ ਲਰਨਿੰਗ ਦੇ ਇਸ ਅੰਮ੍ਰਿਤ ਨੂੰ ਪੂਰੇ ਦੇਸ਼ ਵਿੱਚ ਵੰਡ ਰਹੀ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ
***********
ਡੀਐੱਸ/ਐੱਸਐੱਚ
(रिलीज़ आईडी: 1784688)
आगंतुक पटल : 205