ਜਹਾਜ਼ਰਾਨੀ ਮੰਤਰਾਲਾ

ਕੇਂਦਰੀ ਸ਼ਿਪਿੰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪ੍ਰਮੁੱਖ ਬੰਦਰਗਾਹਾਂ ਦੀ ਪੀਪੀਪੀ ਪ੍ਰੋਜੈਕਟਾਂ ਦੇ ਲਈ ਟੈਰਿਫ ਦਿਸ਼ਾ-ਨਿਰਦੇਸ਼, 2021 ਦਾ ਐਲਾਨ ਕੀਤਾ


ਪ੍ਰਮੁੱਖ ਬੰਦਰਗਾਹਾਂ ‘ਤੇ ਪੀਪੀਪੀ ਪ੍ਰੋਜੈਕਟਾਂ ਦੇ ਲਈ ਟੈਰਿਫ ਡੀ-ਰੇਗੁਲੈਸ਼ਨ ਸੁਧਾਰਾਂ ਦੀ ਦਿਸ਼ਾ ਵਿੱਚ ਸਰਕਾਰ ਦਾ ਪ੍ਰਮੁੱਖ ਕਦਮ ਹੈ

ਨਿੱਜੀ ਬੰਦਰਗਾਹਾਂ ਦੇ ਨਾਲ ਮੁਕਬਾਲਾ ਕਰਨ ਦੇ ਲਈ ਪ੍ਰਮੁੱਖ ਬੰਦਰਗਾਹਾਂ ‘ਤੇ ਪੀਪੀਪੀ ਰਿਆਇਤ ਪਾਉਣ ਵਾਲਿਆਂ ਨੂੰ ਬਰਾਬਰ ਅਵਸਰ ਪ੍ਰਦਾਨ ਕਰੇਗਾ

ਬਜ਼ਾਰ ਅਧਾਰਿਤ ਅਰਥਵਿਵਸਥਾ ਦੇ ਲਈ ਦਿਸ਼ਾ-ਨਿਰਦੇਸ਼, ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਨਗੇ, ਨਾਲ ਹੀ ਪ੍ਰਮੁੱਖ ਬੰਦਰਗਾਹਾਂ ਨੂੰ ਹੋਰ ਵੱਧ ਪ੍ਰਤੀਯੋਗੀ ਬਣਾਉਣਗੇ: ਸੋਨੋਵਾਲ

Posted On: 22 DEC 2021 6:17PM by PIB Chandigarh

ਬੰਦਰਗਾਹ ਖੇਤਰ ਦੇ ਲਈ ਇੱਕ ਵੱਡੇ ਸੁਧਾਰ ਦੇ ਤਹਿਤ, ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਪ੍ਰਮੁੱਖ ਬੰਦਰਗਾਹਾਂ ਦੀ ਪੀਪੀਪੀ ਪ੍ਰੋਜੈਕਟਾਂ ਦੇ ਲਈ ਟੈਰਿਫ ਦਿਸ਼ਾ-ਨਿਰਦੇਸ਼, 2021 ਦਾ ਐਲਾਨ ਕੀਤਾ। ਨਵੇਂ ਮੇਜਰ ਪੋਰਟ ਅਥਾਰਿਟੀ ਐਕਟ, 2021 ਦੇ 3.11.2021 ਤੋਂ ਪ੍ਰਭਾਵੀ ਹੋਣ ਦੇ ਬਾਅਦ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਜ਼ਰੂਰਤ ਮਹਿਸੂਸ ਹੋਈ। ਨਵੇਂ ਐਕਟ ਵਿੱਚ ਪ੍ਰਮੁੱਖ ਬੰਦਰਗਾਹਾਂ ਦੇ ਲਈ ਟੈਰਿਫ ਅਥਾਰਿਟੀ (ਟੀਏਐੱਮਪੀ) ਦੇ ਪ੍ਰਾਵਧਾਨ ਨੂੰ ਸਮਾਪਤ ਕਰ ਦਿੱਤਾ ਹੈ। ਦਿਸ਼ਾ-ਨਿਰਦੇਸ਼ ਪ੍ਰਮੁੱਖ ਬੰਦਰਗਾਹਾਂ ‘ਤੇ ਰਿਆਇਤ ਪਾਉਣ ਵਾਲੇ ਪ੍ਰੋਜੈਕਟਾਂ ਨੂੰ ਬਜ਼ਾਰ ਦੇ ਅਧਾਰ ‘ਤੇ ਟੈਰਿਫ ਨਿਰਧਾਰਿਤ ਕਰਨ ਦੀ ਇਜਾਜ਼ਤ ਦਿੰਦੇ ਹਨ।

ਵਰਤਮਾਨ ਵਿੱਚ, ਵੱਡੇ ਬੰਦਰਗਾਹਾਂ ‘ਤੇ ਪੀਪੀਪੀ ਰਿਆਇਤਗ੍ਰਾਹੀ ਭਾਰਤ ਦੇ ਸਾਰੇ ਪ੍ਰਮੁੱਖ ਬੰਦਰਗਾਹਾਂ ਦੇ ਜ਼ਰੀਏ ਸੰਚਾਲਿਤ ਹੋਣ ਵਾਲੀ ਕੁੱਲ ਆਵਾਜਾਈ ਦਾ ਲਗਭਗ 50ਹਿੱਸੇਦਾਰੀ ਰੱਖਦੇ ਹਨ। ਬਜ਼ਾਰ ਅਧਾਰਿਤ ਟੈਰਿਫ ਬਦਲਾਅ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਨਿੱਜੀ ਬੰਦਰਗਾਹਾਂ ਦੇ ਨਾਲ ਮੁਕਾਬਲਾ ਕਰਨ ਦੇ ਲਈ ਪ੍ਰਮੁੱਖ ਬੰਦਰਗਾਹਾਂ ‘ਤੇ ਪੀਪੀਪੀ ਰਿਆਇਤ ਪਾਉਣ ਵਾਲਿਆਂ ਨੂੰ ਇੱਕ ਬਰਾਬਰ ਅਵਸਰ ਪ੍ਰਦਾਨ ਹੋਣਗੇ। ਪ੍ਰਮੁੱਖ ਬੰਦਰਗਾਹਾਂ ‘ਤੇ ਪੀਪੀਪੀ ਰਿਆਇਤ ਪਾਉਣ ਵਾਲਿਆਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ (ਟੀਏਐੱਮਪੀ ਦੁਆਰਾ) ਦੀਆਂ ਸ਼ਰਤਾਂ ਦੇ ਤਹਿਤ ਕੰਮ ਕਰਨ ਦੇ ਲਈ ਮਜਬੂਰ ਕੀਤਾ ਗਿਆ ਸੀ, ਜਦਕਿ ਗੈਰ-ਪ੍ਰਮੁੱਖ ਬੰਦਰਗਾਹਾਂ ‘ਤੇ ਨਿੱਜੀ ਅਪਰੇਟਰਾਂ/ਪੀਪੀਪੀ ਪ੍ਰੋਜੈਕਟਾਂ ਬਜ਼ਾਰ ਦੇ ਅਧਾਰ ‘ਤੇ ਟੈਰਿਫ ਚਾਰਜ ਕਰਨ ਦੇ ਲਈ ਸੁਤੰਤਰ ਸਨ। ਇਹ ਨਵੇਂ ਦਿਸ਼ਾ-ਨਿਰਦੇਸ਼ ਭਵਿੱਖ ਦੇ ਪੀਪੀਪੀ ਪ੍ਰੋਜੈਕਟਾਂ ‘ਤੇ ਵੀ ਲਾਗੂ ਹੋਣਗੇ, ਇਨ੍ਹਾਂ ਵਿੱਚ ਉਹ ਪ੍ਰੋਜੈਕਟ ਵੀ ਸ਼ਾਮਲ ਹਨ ਜੋ ਹਾਲੇ ਬੋਲੀ ਦੇ ਪੱਧਰ ‘ਤੇ ਹਨ।

ਸ਼੍ਰੀ ਸੋਨੋਵਾਲ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਟ੍ਰਾਂਸ-ਸ਼ਿਪਮੈਂਟ ਅਤੇ ਕੋਸਟਲ ਸ਼ਿਪਿੰਗ ਦੇ ਲਈ ਟੈਰਿਫ ਵਿੱਚ ਰਿਆਇਤਾਂ ਭਵਿੱਖ ਦੇ ਸਾਰੇ ਪੀਪੀਪੀ ਪ੍ਰੋਜੈਕਟਾਂ ‘ਤੇ ਲਾਗੂ ਹੁੰਦੀਆਂ ਰਹਿਣਗੀਆਂ। ਦਰਅਸਲ, ਸਰਕਾਰ ਨੇ ਇੱਕ ਕਦਮ ਹੋਰ ਅੱਗੇ ਵਧ ਕੇ ਟ੍ਰਾਂਸ-ਸ਼ਿਪਮੈਂਟ ਕਾਰਗੋ ਦੇ ਲਈ ਭੁਗਤਾਨ ਯੋਗ ਰੌਅਲਟੀ ਹੁਣ ਆਮ ਕੰਟੇਨਰ ਤੋਂ 1.0 ਗੁਨਾ (ਪਹਿਲੇ 1.5 ਗੁਨਾ) ਹੋਵੇਗੀ। ਇਸੇ ਤਰ੍ਹਾਂ, ਤੱਟੀ ਕਾਰਗੋ ਦੇ ਲਈ, ਰਿਆਇਤ ਪਾਉਣ ਵਾਲਿਆਂ ਨੂੰ ਸਰਕਾਰ ਦੀ ਤੱਟੀ ਰਿਆਇਤ ਦੇ ਅਨੁਸਾਰ ਵਿਦੇਸ਼ੀ ਕਾਰਗੋ ਦੇ ਲਈ ਭੁਗਤਾਨ ਯੋਗ ਰੌਅਲਟੀ ਦਾ ਕੇਵਲ 40 ਫੀਸਦੀ (ਪਹਿਲਾਂ 60 ਫੀਸਦੀ ਸੀ) ਦੇਣਾ ਹੋਵੇਗਾ। ਪਾਰਦਰਸ਼ਤਾ ਦੇ ਲਈ, ਨਿਰਧਾਰਿਤ ਟੈਰਿਫ ਨੂੰ ਕੰਪਨੀਆਂ ਦੀ ਵੈਬਸਾਈਟ ‘ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

ਸ਼੍ਰੀ ਸੋਨੋਵਾਲ ਨੇ ਕਿਹਾ ਕਿ ਇਹ ਦਿਸ਼ਾ-ਨਿਰੇਦਸ਼ ਇਸ ਖੇਤਰ ਦੇ ਲਈ ਬਜ਼ਾਰ ਅਧਾਰਿਤ ਅਰਥਵਿਵਸਥਾ ਦੇ ਯੁੱਗ ਦੀ ਸ਼ੁਰੂਆਤ ਕਰਨਗੇ ਅਤੇ ਪ੍ਰਮੁੱਖ ਬੰਦਰਗਾਹਾਂ ਨੂੰ ਪ੍ਰਤੀਯੋਗੀ ਬਣਾਉਣ ਲਈ ਇੱਕ ਲੰਬਾ ਰਸਤਾ ਤੈਅ ਕਰਨਗੇ। ਉਨ੍ਹਾਂ ਨੇ ਕਿਹਾ ਕਿ ਬਜ਼ਾਰ ਨਾਲ ਜੁੜੇ ਟੈਰਿਫ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਸਰਕਾਰ ਚਾਲੂ ਸਪਤਾਹ ਨੂੰ ‘ਸੁਸ਼ਾਸਨ ਸਪਤਾਹ’ ਦੇ ਰੂਪ ਵਿੱਚ ਮਨਾ ਰਹੀ ਹੈ।

***

ਐੱਮਜੇਪੀਐੱਸ/ਐੱਮਐੱਸ/ਜੇਕੇ



(Release ID: 1784686) Visitor Counter : 96


Read this release in: English , Urdu , Hindi