ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਖੇਤਰੀ ਭਾਸ਼ਾਵਾਂ ਵਿੱਚ ਬਿਹਤਰ ਵਿਗਿਆਨ ਸੰਚਾਰ ਦਾ ਸੱਦਾ ਦਿੱਤਾ



ਵਿਗਿਆਨ ਸੰਵਾਦ ਨੂੰ ਵਧੇਰੇ ਸਮਾਵੇਸ਼ੀ ਅਤੇ ਜਮਹੂਰੀ ਹੋਣਾ ਚਾਹੀਦਾ ਹੈ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕਿਹਾ ਕਿ ਖੋਜਕਰਤਾਵਾਂ ਦੀ ਤਰੱਕੀ ਨੂੰ ਲੋਕਾਂ ਦੇ ਨੇੜੇ ਲਿਜਾਣ ਦੀ 'ਵਿਗਿਆਨਕ ਸਮਾਜਿਕ ਜ਼ਿੰਮੇਵਾਰੀ' ਹੈ



ਸਟੈੱਮ ਈਕੋਸਿਸਟਮ ਵਿੱਚ ਲਿੰਗ ਪਾੜੇ ਨੂੰ ਭਰਨ ਦੀ ਤੁਰੰਤ ਜ਼ਰੂਰਤ: ਉਪ ਰਾਸ਼ਟਰਪਤੀ



ਭਾਰਤੀ ਵਿਗਿਆਨੀਆਂ ਅਤੇ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਓ: ਸ਼੍ਰੀ ਨਾਇਡੂ; 'ਵਿਗਿਆਨ ਵਿੱਚ ਕਰੀਅਰ ਬਣਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰੋ'



ਉਪ ਰਾਸ਼ਟਰਪਤੀ ਨੇ ਰਾਸ਼ਟਰੀ ਗਣਿਤ ਦਿਵਸ 'ਤੇ ਭਾਰਤੀ ਵਿਗਿਆਨੀਆਂ ਦੀਆਂ ਜਨਮ ਸ਼ਤਾਬਦੀਆਂ ਦੇ ਸਾਲ ਭਰ ਚਲਣ ਵਾਲੇ ਸਮਾਰੋਹ ਦਾ ਉਦਘਾਟਨ ਕੀਤਾ; ਸ੍ਰੀਨਿਵਾਸ ਰਾਮਾਨੁਜਨ ਅਤੇ ਹੋਰਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 22 DEC 2021 6:41PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਖੇਤਰੀ ਭਾਸ਼ਾਵਾਂ ਵਿੱਚ ਬਿਹਤਰ ਵਿਗਿਆਨ ਸੰਚਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਲੋਕਾਂ ਤੱਕ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਪਹੁੰਚ ਕੀਤੀ ਜਾ ਸਕੇ ਅਤੇ ਉਨ੍ਹਾਂ ਵਿੱਚ ਵਿਗਿਆਨਕ ਭਾਵਨਾ ਪੈਦਾ ਕੀਤੀ ਜਾ ਸਕੇ। ਇਹ ਯਾਦ ਕਰਦੇ ਹੋਏ ਕਿ ਸੰਵਿਧਾਨ ਵਿੱਚ ਲੋਕਾਂ ਵਿੱਚ 'ਵਿਗਿਆਨਕ ਸੁਭਾਅ ਅਤੇ ਜਾਂਚ ਦੀ ਭਾਵਨਾ ਨੂੰ ਵਿਕਸਿਤ ਕਰਨ' ਨੂੰ ਇੱਕ ਬੁਨਿਆਦੀ ਫਰਜ਼ ਵਜੋਂ ਸੂਚੀਬੱਧ ਕੀਤਾ ਗਿਆ ਹੈ, ਸ਼੍ਰੀ ਨਾਇਡੂ ਨੇ ਕਿਤਾਬਾਂ, ਟੀਵੀ ਸ਼ੋਅ ਅਤੇ ਰੇਡੀਓ ਪ੍ਰਸਾਰਣ ਦੁਆਰਾ ਵਿਗਿਆਨ ਨੂੰ ਪ੍ਰਸਿੱਧ ਬਣਾਉਣ ਲਈ ਵੱਧ ਤੋਂ ਵੱਧ ਯਤਨ ਕਰਨ ਦਾ ਸੱਦਾ ਦਿੱਤਾ।

ਲੋਕਾਂ ਦੇ ਜੀਵਨ 'ਤੇ ਬਣਾਉਟੀ ਬੁੱਧੀ ਵਰਗੀ ਟੈਕਨੋਲੋਜੀ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਵਿਗਿਆਨ ਦੇ ਸੰਵਾਦ ਨੂੰ ਹੁਣ ਵਧੇਰੇ ਸਮਾਵੇਸ਼ੀ ਅਤੇ ਲੋਕਤੰਤਰੀ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਗਿਆਨਕ ਭਾਈਚਾਰੇ ਨੂੰ ਆਪਣੇ ਖੇਤਰਾਂ ਵਿੱਚ ਤਰੱਕੀ ਨੂੰ ਲੋਕਾਂ ਦੇ ਨੇੜੇ ਲੈ ਕੇ ਜਾਣ ਦਾ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਉਨ੍ਹਾਂ ਕੋਲ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਸਮਾਨ ਇੱਕ ਵਿਗਿਆਨਕ ਸਮਾਜਿਕ ਜ਼ਿੰਮੇਵਾਰੀ ਜਾਂ ਐੱਸਐੱਸਆਰ ਹੈ।

ਉਪ ਰਾਸ਼ਟਰਪਤੀ ਨੇ ਅੱਜ ਰਾਸ਼ਟਰੀ ਗਣਿਤ ਦਿਵਸ 'ਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਵਿਗਿਆਨ ਪ੍ਰਸਾਰ ਦੁਆਰਾ ਆਯੋਜਿਤ ਭਾਰਤੀ ਵਿਗਿਆਨੀਆਂ ਦੀਆਂ ਜਨਮ ਸ਼ਤਾਬਦੀਆਂ ਦੇ ਸਾਲ ਭਰ ਚਲਣ ਵਾਲੇ ਸਮਾਰੋਹ ਦਾ ਉਦਘਾਟਨ ਕੀਤਾ। ਰਾਸ਼ਟਰੀ ਗਣਿਤ ਦਿਵਸ ਹਰ ਸਾਲ 22 ਨਵੰਬਰ ਨੂੰ ਪ੍ਰਸਿੱਧ ਭਾਰਤੀ ਗਣਿਤ-ਸ਼ਾਸਤਰੀ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਨ ਨੂੰ ਮਨਾਉਂਦੇ ਹੋਏ ਮਨਾਇਆ ਜਾਂਦਾ ਹੈ।

ਰਾਮਾਨੁਜਨ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਸ਼੍ਰੀ ਨਾਇਡੂ ਨੇ ਜ਼ੋਰ ਦਿੱਤਾ ਕਿ ਰਾਸ਼ਟਰ ਨਿਰਮਾਣ ਵਿੱਚ ਭਾਰਤੀ ਵਿਗਿਆਨੀਆਂ ਅਤੇ ਗਣਿਤ ਵਿਗਿਆਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਅੱਗੇ ਕਿਹਾ, "ਸਾਨੂੰ ਆਪਣੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਸੁਣਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਵਿਗਿਆਨ ਵਿੱਚ ਕਰੀਅਰ ਬਣਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ"।

ਸ਼੍ਰੀ ਨਾਇਡੂ ਨੇ ਉਨ੍ਹਾਂ ਛੇ ਵਿਗਿਆਨੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਜਨਮ ਸ਼ਤਾਬਦੀ ਵਿਗਿਆਨ ਪ੍ਰਸਾਰ ਮਨਾ ਰਿਹਾ ਹੈ - ਹਰ ਗੋਬਿੰਦ ਖੋਰਾਣਾ, ਜੀਐੱਨ ਰਾਮਾਚੰਦਰਨ, ਯੇਲਾਵਰਤੀ ਨਯੂਦੱਮਾ, ਬਾਲਾਸੁਬਰਾਮਣੀਅਮ ਰਾਮਾਮੂਰਤੀ, ਜੀਐੱਸ ਲੱਧਾ ਅਤੇ ਰਾਜੇਸ਼ਵਰੀ ਚੈਟਰਜੀ - ਇਨ੍ਹਾਂ ਸਾਰਿਆਂ ਦਾ ਜਨਮ 1922 ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਬਸਤੀਵਾਦੀ ਸ਼ਾਸਨ ਦੇ ਅਧੀਨ ਆਪਣੇ ਵਿਗਿਆਨਕ ਅਧਿਐਨ ਕਰਨ ਲਈ ਲੋੜੀਂਦੀ ਆਜ਼ਾਦੀ, ਸਨਮਾਨ ਅਤੇ ਜਗ੍ਹਾ ਪ੍ਰਦਾਨ ਨਹੀਂ ਕੀਤੀ ਗਈ, ਉਨ੍ਹਾਂ ਨੇ ਆਪਣੇ ਵਿਗਿਆਨਕ ਪ੍ਰਯਤਨਾਂ ਵਿੱਚ ਅਦੁੱਤੀ ਭਾਵਨਾ ਦਿਖਾਈ। ਸ਼੍ਰੀ ਨਾਇਡੂ ਨੇ ਦੇਸ਼ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਇਸ ਕੈਲੰਡਰ ਸਾਲ ਵਿੱਚ ਛੇ ਵਿਗਿਆਨੀਆਂ ਦੇ ਜੀਵਨ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਸੱਦਾ ਦਿੱਤਾ।

ਉਪ ਰਾਸ਼ਟਰਪਤੀ ਨੇ ਸਟੈੱਮ (ਵਿਗਿਆਨ, ਇੰਜਨੀਅਰਿੰਗ, ਟੈਕਨੋਲੋਜੀ ਅਤੇ ਗਣਿਤ) ਦੇ ਖੇਤਰ ਵਿੱਚ ਆਤਮ ਨਿਰੀਖਣ ਕਰਨ ਦਾ ਸੱਦਾ ਦਿੱਤਾ ਅਤੇ ਸੁਝਾਅ ਦਿੱਤਾ ਕਿ ਭਾਰਤ ਨੂੰ ਵਿਗਿਆਨਕ ਖੋਜ ਵਿੱਚ ਵਿਸ਼ਵ ਨੇਤਾ ਬਣਨ ਦਾ ਲਕਸ਼ ਰੱਖਣਾ ਚਾਹੀਦਾ ਹੈ। ਇਸ ਉਦੇਸ਼ ਲਈ, ਉਨ੍ਹਾਂ ਖੋਜ ਅਤੇ ਵਿਕਾਸ ਵਿੱਚ ਜਨਤਕ ਅਤੇ ਨਿਜੀ ਨਿਵੇਸ਼ਾਂ ਨੂੰ ਵਧਾਉਣ, ਵਿਦਵਾਨਾਂ ਨੂੰ ਨਾਮਵਰ ਪੀਅਰ-ਸਮੀਖਿਆ ਜਰਨਲਾਂ ਵਿੱਚ ਪੇਪਰ ਪ੍ਰਕਾਸ਼ਿਤ ਕਰਨ, ਪੇਟੈਂਟ ਪ੍ਰਣਾਲੀ ਵਿੱਚ ਰੁਕਾਵਟਾਂ ਨੂੰ ਹੱਲ ਕਰਨ ਅਤੇ ਵਿਆਪਕ ਕਾਰਜਾਂ ਨੂੰ ਲੱਭਣ ਵਾਲੇ ਵਾਅਦਾ ਕਰਨ ਵਾਲੇ ਵਿਚਾਰਾਂ ਨੂੰ ਪਾਲਣ ਲਈ ਉਤਸ਼ਾਹਿਤ ਕਰਨ ਦਾ ਸੁਝਾਅ ਦਿੱਤਾ।

ਸਟੈੱਮ ਵਿੱਚ ਸਹੀ ਪ੍ਰਤਿਭਾ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਨਾਇਡੂ ਨੇ ਨੋਟ ਕੀਤਾ ਕਿ ਖੇਤਰ ਵਿੱਚ ਲਿੰਗ ਪਾੜੇ ਦੇ ਮੁੱਦੇ ਨੂੰ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇਖਿਆ ਕਿ ਭਾਵੇਂ ਸਟੈੱਮ ਖੇਤਰ ਵਿੱਚ 42 ਪ੍ਰਤੀਸ਼ਤ ਤੋਂ ਵੱਧ ਮਹਿਲਾ ਗ੍ਰੈਜੂਏਟ ਹਨ, ਕੇਵਲ 16.6% ਔਰਤਾਂ ਖੋਜਕਰਤਾਵਾਂ ਸਿੱਧੇ ਤੌਰ 'ਤੇ ਖੋਜ ਅਤੇ ਵਿਕਾਸ ਗਤੀਵਿਧੀਆਂ ਵਿੱਚ ਰੁੱਝੀਆਂ ਹੋਈਆਂ ਹਨ। ਉਨ੍ਹਾਂ ਨੇ ਇੱਕ ਯੋਗ ਮਾਹੌਲ ਸਿਰਜਣ ਦਾ ਸੱਦਾ ਦਿੱਤਾ ਤਾਂ ਜੋ ਵੱਧ ਤੋਂ ਵੱਧ ਲੜਕੀਆਂ ਗਣਿਤ ਅਤੇ ਵਿਗਿਆਨ ਵਿੱਚ ਕਰੀਅਰ ਬਣਾ ਸਕਣ।

ਇਹ ਨੋਟ ਕਰਦੇ ਹੋਏ ਕਿ ਬਹੁਤ ਸਾਰੇ ਬੱਚੇ ਸਕੂਲਾਂ ਵਿੱਚ ਗਣਿਤ ਅਤੇ ਵਿਗਿਆਨ ਲਈ ਡਰ ਪੈਦਾ ਕਰ ਲੈਂਦੇ ਹਨ, ਸ਼੍ਰੀ ਨਾਇਡੂ ਨੇ ਅਨੁਭਵੀ ਸਿੱਖਣ ਦੇ ਤਰੀਕਿਆਂ ਦੁਆਰਾ ਵਿਸ਼ੇ ਵਿੱਚ ਦਿਲਚਸਪੀ ਪੈਦਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਹਾ, "ਬੱਚਿਆਂ ਨੂੰ ਨੰਬਰਾਂ ਨਾਲ ਦੋਸਤੀ ਕਰਨ ਲਈ ਬੁਝਾਰਤਾਂ, ਪ੍ਰਦਰਸ਼ਨਾਂ ਅਤੇ ਹੋਰ ਗਤੀਵਿਧੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।"

ਇਸ ਸਮਾਗਮ ਦੌਰਾਨ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਕੇ ਵਿਜੈ ਰਾਘਵਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਸ਼੍ਰੀਵਰੀ ਚੰਦਰਸ਼ੇਖਰ, ਚੇਅਰਮੈਨ, ਡਾਇਰੈਕਟਰ ਵਿਗਿਆਨ ਪ੍ਰਸਾਰ ਡਾ. ਨਕੁਲ ਪਰਾਸ਼ਰ ਅਤੇ ਹੋਰ ਹਾਜ਼ਰ ਸਨ।

 

***********

ਐੱਮਐੱਸ/ਆਰਕੇ



(Release ID: 1784427) Visitor Counter : 129