ਨੀਤੀ ਆਯੋਗ
azadi ka amrit mahotsav

ਏਆਈਐੱਮ, ਨੀਤੀ ਆਯੋਗ ਅਤੇ ਸੰਯੁਕਤ ਰਾਸ਼ਟਰ ਕੈਪੀਟਲ ਡਿਵੈਲਪਮੈਂਟ ਫੰਡ (ਯੂਐੱਨਸੀਡੀਐੱਫ) ਨੇ ਸਾਊਥ-ਸਾਊਥ ਇਨੋਵੇਸ਼ਨ ਪਲੈਟਫਾਰਮ ਦੇ ਤਹਿਤ ਪਹਿਲੇ ਐਗਰੀਟੈੱਕ ਕੋਹੋਰਟ ਦਾ ਐਲਾਨ ਕੀਤਾ


ਨੀਤੀ ਆਯੋਗ ਖੇਤੀਬਾੜੀ ਸੈਕਟਰ ਦੀ ਸਥਿਤੀ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਅਤੇ ਅਸੀਂ ਮੀਲ ਪੱਥਰ ਹਾਸਲ ਕਰਨ ਤੱਕ ਪ੍ਰਯਤਨ ਜਾਰੀ ਰੱਖਾਂਗੇ - ਡਾ. ਰਾਜੀਵ ਕੁਮਾਰ

Posted On: 21 DEC 2021 1:56PM by PIB Chandigarh

 ਅਟਲ ਇਨੋਵੇਸ਼ਨ ਮਿਸ਼ਨ (ਏਆਈਐੱਮ), ਨੀਤੀ ਆਯੋਗ ਅਤੇ ਸੰਯੁਕਤ ਰਾਸ਼ਟਰ ਕੈਪੀਟਲ ਡਿਵੈਲਪਮੈਂਟ ਫੰਡ (ਯੂਐੱਨਸੀਡੀਐੱਫ) ਨੇ ਆਪਣੇ ਅਕਾਂਖੀ ਇਨੋਵੇਟਿਵ ਐਗਰੀ-ਟੈੱਕ ਪ੍ਰੋਗਰਾਮ ਲਈ ਆਪਣਾ ਪਹਿਲਾ ਐਗਰੀਟੈੱਕ ਚੈਲੇਂਜ ਕੋਹੋਰਟ ਸ਼ੁਰੂ ਕੀਤਾ ਹੈ ਜਿਸਦਾ ਉਦੇਸ਼ ਏਸ਼ੀਆ ਅਤੇ ਅਫ਼ਰੀਕਾ ਦੇ ਛੋਟੇ ਕਿਸਾਨਾਂ ਦੀ ਮਹਾਮਾਰੀ ਤੋਂ ਬਾਅਦ ਦੇ ਸਮੇਂ ਵਿੱਚ ਮਦਦ ਕਰਨਾ ਹੈ। ਇਹ ਸਮਾਗਮ 21 ਦਸੰਬਰ, 2021 ਨੂੰ ਆਯੋਜਿਤ ਕੀਤਾ ਗਿਆ ਸੀ।

 

 ਏਆਈਐੱਮ, ਨੀਤੀ ਆਯੋਗ ਨੇ ਯੂਐੱਨਸੀਡੀਐੱਫ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਅਤੇ ਰਾਬੋ ਫਾਊਂਡੇਸ਼ਨ ਨਾਲ ਸਾਂਝੇਦਾਰੀ ਵਿੱਚ ਇਸ ਵਰ੍ਹੇ ਜੁਲਾਈ 2021 ਵਿੱਚ ਇਨੋਵੇਸ਼ਨਜ਼, ਸੂਝਾਂ ਅਤੇ ਨਿਵੇਸ਼ਾਂ ਦੇ ਸਰਹੱਦਾਂ ਦੇ ਆਰ-ਪਾਰ ਦੇ ਆਦਾਨ-ਪ੍ਰਦਾਨ ਨੂੰ ਸਮਰੱਥ ਬਣਾਉਣ ਲਈ ਇੱਕ ਸਾਊਥ-ਸਾਊਥ ਇਨੋਵੇਸ਼ਨ ਪਲੈਟਫਾਰਮ ਲਾਂਚ ਕੀਤਾ। ਇਸ ਪਲੈਟਫਾਰਮ ਦੇ ਜ਼ਰੀਏ, ਭਾਰਤ, ਇੰਡੋਨੇਸ਼ੀਆ, ਮਲਾਵੀ, ਮਲੇਸ਼ੀਆ, ਕੀਨੀਆ, ਯੂਗਾਂਡਾ, ਜ਼ੈਂਬੀਆ ਵਿੱਚ ਉਭਰ ਰਹੇ ਬਜ਼ਾਰਾਂ ਦਰਮਿਆਨ ਅੰਤਰ-ਸਰਹੱਦ ਸਹਿਯੋਗ ਨੂੰ ਸਮਰੱਥ ਬਣਾਇਆ ਜਾਵੇਗਾ।

 

 ਇਸਦੇ ਪਹਿਲੇ ਪਲੈਟਫਾਰਮ ਐਗਰੀਟੈੱਕ ਚੈਲੇਂਜ ਕੋਹੋਰਟ ਅਤੇ ਐਗਰੀ-ਫਿਨਟੈੱਕ ਇਨੋਵੇਟਰਾਂ ਲਈ, ਦੋ ਟਰੈਕਾਂ- ਮੇਨ ਟ੍ਰੈਕ ਅਤੇ ਏਆਈਐੱਮ ਟ੍ਰੈਕ ਦੁਆਰਾ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਉਨ੍ਹਾਂ ਦੇ ਵਿਸਤਾਰ ਦੀ ਸੁਵਿਧਾ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਕੁੱਲ 100 ਐਪਲੀਕੇਸ਼ਨਾਂ ਵਿੱਚੋਂ ਕੁੱਲ 10 ਉੱਚ-ਵਿਕਾਸ ਵਾਲੇ ਇਨੋਵੇਟਰਾਂ ਨੂੰ ਮੁੱਖ ਟਰੈਕ ਵਿੱਚ ਚੁਣਿਆ ਗਿਆ ਹੈ। ਮੁੱਖ ਟਰੈਕ ਐਪਲੀਕੇਸ਼ਨਾਂ ਦਾ ਮੁੱਖ ਉਦੇਸ਼ 'ਚੁਣੇ ਗਏ ਅੰਤਰਰਾਸ਼ਟਰੀ ਬਜ਼ਾਰ ਵਿੱਚ ਵਿਸਤਾਰ - ਸਮਰਥਨ ਸਮਾਧਾਨ ਪਾਇਲਟ' ਸੀ।

 

 ਸਮੂਹ (ਕੋਹੋਰਟ) ਦੀ ਵਰਚੁਅਲ ਘੋਸ਼ਣਾ ਦੌਰਾਨ ਬੋਲਦਿਆਂ, ਵੀਸੀ, ਨੀਤੀ ਆਯੋਗ ਡਾ. ਰਾਜੀਵ ਕੁਮਾਰ ਨੇ ਕਿਹਾ, "ਭਾਰਤ ਵਿੱਚ, 50 ਪ੍ਰਤੀਸ਼ਤ ਤੋਂ ਵੱਧ ਅਬਾਦੀ ਖੇਤੀਬਾੜੀ 'ਤੇ ਨਿਰਭਰ ਹੈ ਅਤੇ ਇਸ ਦਾ ਜੀਡੀਪੀ ਵਿੱਚ ਤਕਰੀਬਨ 15-18% ਯੋਗਦਾਨ ਹੈ। ਕਿਉਂਕਿ ਖੇਤੀਬਾੜੀ ਇੱਕ ਅਜਿਹਾ ਖੇਤਰ ਹੈ ਜੋ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਆਕਰਸ਼ਿਤ ਕਰਦਾ ਹੈ, ਭਾਰਤੀ ਏਜੰਸੀਆਂ ਨੂੰ ਉਦਯੋਗ ਦੇ ਲੈਂਡਸਕੇਪ ਨੂੰ ਉਤਸ਼ਾਹਿਤ ਕਰਨ ਲਈ ਨੀਤੀਗਤ ਉਪਾਅ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਅਸੀਂ ਨੀਤੀ ਆਯੋਗ ਵਿੱਚ ਖੇਤੀਬਾੜੀ ਸੈਕਟੋਰਲ ਲੈਂਡਸਕੇਪ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ ਅਤੇ ਅਸੀਂ ਮੀਲ ਪੱਥਰ ਹਾਸਲ ਕੀਤੇ ਜਾਣ ਤੱਕ ਇਹ ਪ੍ਰਯਤਨ ਜਾਰੀ ਰੱਖਾਂਗੇ।”

 

 ਕੋਹੋਰਟ ਛੋਟੇ ਕਿਸਾਨਾਂ ਦੀ ਵੈਲਿਊ ਚੇਨ ਵਿੱਚ ਕਈ ਤਰ੍ਹਾਂ ਦੇ ਸਮਾਧਾਨਾਂ ਦੀ ਨੁਮਾਇੰਦਗੀ ਕਰਦਾ ਹੈ, ਜਿਸ ਵਿੱਚ ਮਿੱਟੀ ਦਾ ਵਿਸ਼ਲੇਸ਼ਣ, ਖੇਤੀ ਪ੍ਰਬੰਧਨ ਅਤੇ ਕਾਬਲੀਅਤ, ਡੇਅਰੀ ਈਕੋਸਿਸਟਮ, ਕਾਰਬਨ ਕ੍ਰੈਡਿਟ, ਸੌਰ-ਅਧਾਰਿਤ ਕੋਲਡ ਸਟੋਰੇਜ, ਡਿਜੀਟਲ ਮਾਰਕਿਟ ਪਲੇਸ, ਫਿਨਟੈੱਕ, ਪਸ਼ੂਆਂ ਦਾ ਬੀਮਾ, ਆਦਿ ਸ਼ਾਮਲ ਹਨ।

 

 ਡਾਇਰੈਕਟਰ, ਸੰਮਲਿਤ ਵਿੱਤ ਪ੍ਰੈਕਟਿਸ ਏਰੀਆ, ਯੂਐੱਨਸੀਡੀਐੱਫ ਹੈਨਰੀ ਡੋਮੇਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, “ਯੂਐੱਨਸੀਡੀਐੱਫ ਡਿਜੀਟਲ ਯੁੱਗ ਵਿੱਚ ਕਿਸੇ ਨੂੰ ਵੀ, ਖ਼ਾਸ ਤੌਰ 'ਤੇ ਘੱਟ ਵਿਕਸਿਤ ਦੇਸ਼ਾਂ ਵਿੱਚ, ਪਿੱਛੇ ਨਾ ਛੱਡਣ ਲਈ ਕੰਮ ਕਰ ਰਿਹਾ ਹੈ। ਏਸ਼ੀਆ ਅਤੇ ਅਫ਼ਰੀਕਾ ਵਿੱਚ ਸਾਡੀ ਸ਼ਮੂਲੀਅਤ ਕਮਜ਼ੋਰ ਵਰਗਾਂ ਦੇ ਜੀਵਨ ਵਿੱਚ ਸੁਧਾਰ ਕਰਨ ਅਤੇ ਐੱਸਡੀਜੀਸ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਸਹਿਯੋਗੀ ਪਹਿਲਾਂ 'ਤੇ ਅਧਾਰਿਤ ਹੈ। ਦੋਵਾਂ ਖੇਤਰਾਂ ਦਰਮਿਆਨ ਤਾਲਮੇਲ ਅਤੇ ਸਿੱਖਣ ਦੇ ਮੌਕੇ ਬਹੁਤ ਜ਼ਿਆਦਾ ਹਨ, ਜੋ ਕਿ ਇੱਕ ਪ੍ਰਫੁੱਲਤ ਇਨੋਵੇਸ਼ਨ ਈਕੋਸਿਸਟਮ ਦੁਆਰਾ ਦਰਸਾਇਆ ਗਿਆ ਹੈ ਜੋ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਸਾਊਥ-ਸਾਊਥ ਪਲੈਟਫਾਰਮ ਇਸ ਦਿਸ਼ਾ ਵਿੱਚ ਗਿਆਨ ਅਤੇ ਸਮਾਧਾਨਾਂ ਦੇ ਆਦਾਨ-ਪ੍ਰਦਾਨ ਨੂੰ ਸਮਰੱਥ ਬਣਾਉਣ ਲਈ ਇੱਕ ਸਹਿ-ਰਚਨਾ ਹੈ, ਜਿਸ ਵਿੱਚ ਐਗਰੀਟੈੱਕ ਚੈਲੇਂਜ ਸ਼ੁਰੂਆਤੀ ਪਹਿਲ ਵਜੋਂ ਹੈ।  ਅਸੀਂ ਸਮੂਹ ਦਾ ਸੁਆਗਤ ਕਰਕੇ ਅਤੇ ਏਸ਼ੀਆ ਅਤੇ ਅਫ਼ਰੀਕਾ ਦੇ ਛੋਟੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਉਹਨਾਂ ਦੇ ਸਮਾਧਾਨ ਨੂੰ ਅਪਣਾਉਣ ਦੀ ਸੁਵਿਧਾ ਦੇਣ ਲਈ ਉਨ੍ਹਾਂ ਨਾਲ ਕੰਮ ਕਰਕੇ ਬਹੁਤ ਖੁਸ਼ ਹਾਂ।"

 

 ਆਉਣ ਵਾਲੇ ਹਫ਼ਤਿਆਂ ਵਿੱਚ, ਚੁਣੇ ਗਏ ਭਾਗੀਦਾਰਾਂ ਨੂੰ ਸਿੱਧੇ ਉਦਯੋਗ ਲਿੰਕੇਜ, ਟਾਰਗੇਟ ਮਾਰਕੀਟ ਅਤੇ ਸੈਕਟਰ ਦੀ ਸਮਝ, ਨਿਵੇਸ਼ਕ ਕਨੈਕਟਸ, ਸਰਹੱਦਾਂ ਦੇ ਪਾਰ ਵਿਸਤਾਰ ਕਰਨ ਲਈ ਸੂਝ ਅਤੇ ਵਿੱਤੀ ਗ੍ਰਾਂਟ ਪ੍ਰਾਪਤ ਕਰਨ ਦੇ ਮੌਕੇ ਦੁਆਰਾ ਆਪਣੇ ਅੰਤਰਰਾਸ਼ਟਰੀ ਵਿਸਤਾਰ ਨੂੰ ਸਮਰੱਥ ਬਣਾਉਣ ਲਈ ਸਮਰਥਨ ਪ੍ਰਾਪਤ ਹੋਵੇਗਾ।

 

 ਆਪਣੇ ਸੰਬੋਧਨ ਵਿੱਚ, ਮਿਸ਼ਨ ਡਾਇਰੈਕਟਰ, ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ, ਡਾ. ਚਿੰਤਨ ਵੈਸ਼ਨਵ ਨੇ ਕਿਹਾ, ਪਿਛਲੇ ਦਹਾਕੇ ਵਿੱਚ ਭਾਰਤ ਦਾ ਇਨੋਵੇਸ਼ਨ ਈਕੋਸਿਸਟਮ ਤੇਜ਼ੀ ਨਾਲ ਪਰਿਪੱਕ ਹੋਇਆ ਹੈ ਅਤੇ ਭਾਰਤੀ ਉੱਦਮੀਆਂ ਅਤੇ ਖੋਜਕਰਤਾਵਾਂ ਦੀ ਰਚਨਾਤਮਕਤਾ ਅਤੇ ਜੋਸ਼ ਸਭ ਤੋਂ ਕਠਿਨ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।  ਐਗਰੀਟੈੱਕ ਚੈਲੇਂਜ ਛੋਟੇ ਕਿਸਾਨਾਂ ਦੀ ਵਿੱਤੀ ਸਿਹਤ ਨੂੰ ਬਿਹਤਰ ਬਣਾਉਣ 'ਤੇ ਫੋਕਸਡ ਹੈ ਅਤੇ ਬਾਅਦ ਵਿੱਚ ਹੱਲ ਦਾ ਵਿਸਤਾਰ ਕਰਨ ਲਈ ਸਹਾਇਤਾ ਦੇ ਨਾਲ, ਗਲੋਬਲ ਸੈਂਟਰ ਫਾਰ ਫਾਈਨੈਂਸ਼ੀਅਲ ਹੈਲਥ ਦੇ ਅਧੀਨ ਯੂਐੱਨਸੀਡੀਐੱਫ ਦੇ ਕੰਮ ਦੇ ਹਿੱਸੇ ਵਜੋਂ ਭਾਗੀਦਾਰਾਂ ਨੂੰ ਨਵੇਂ ਬਜ਼ਾਰਾਂ ਵਿੱਚ ਉਨ੍ਹਾਂ ਦੇ ਹੱਲਾਂ ਨੂੰ ਬਣਾਉਣ ਅਤੇ ਉਨ੍ਹਾਂ ਦੀ ਜਾਂਚ ਕਰਨ ਵਿੱਚ ਮਦਦ ਕਰਨ ਲਈ ਕੰਮ ਕਰੇਗਾ।

 

 ਚੈਲੇਂਜ ਇੱਕ ਸਮਰਪਿਤ ਏਆਈਐੱਮ-ਟਰੈਕ ਦੇ ਤਹਿਤ ਏਆਈਐੱਮ-ਇੰਕਿਊਬੇਟਿਡ ਸ਼ੁਰੂਆਤੀ ਪੜਾਅ ਦੇ ਇਨੋਵੇਟਰਸ ਨਾਲ ਵੀ ਜੁੜ ਰਿਹਾ ਹੈ, ਤਾਂ ਜੋ ਅੰਤਰਰਾਸ਼ਟਰੀ ਵਿਸਤਾਰ ਲਈ ਤਿਆਰੀ ਵਿੱਚ ਮਦਦ ਕੀਤੀ ਜਾ ਸਕੇ। ਸਿੰਚਾਈ ਟੈਕਨੋਲੋਜੀ, ਫਿਨਟੈੱਕ, ਔਨਲਾਈਨ ਮਾਰਕਿਟ ਪਲੇਸ, ਸਮਾਰਟ ਫਾਰਮਿੰਗ, ਕੋਲਡ ਸਟੋਰੇਜ ਸਮੇਤ ਹੋਰ ਖੇਤਰਾਂ ਵਿੱਚ 15 ਹੋਰ ਏਆਈਐੱਮ-ਇੰਕਿਊਬੇਟਿਡ ਇਨੋਵੇਟਰਾਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਨੂੰ ਗਲੋਬਲ ਮਾਹਿਰਾਂ ਦੁਆਰਾ ਲਈਆਂ ਜਾਣ ਵਾਲੀਆਂ ਮਾਸਟਰ ਕਲਾਸਾਂ ਦੁਆਰਾ ਵਿਸਤਾਰ ਦਾ ਪਤਾ ਲਗਾਉਣ ਲਈ ਸਹਾਇਤਾ ਅਤੇ ਉਦਯੋਗ ਦੇ ਸਲਾਹਕਾਰਾਂ ਨਾਲ ਜੁੜਨ ਦਾ ਮੌਕਾ ਮਿਲੇਗਾ।

 

ਐੱਸਡੀਜੀਸ ਨੂੰ ਪ੍ਰਾਪਤ ਕਰਨ ਵਿੱਚ ਮਦਦ ਲਈ ਏਸ਼ੀਆ ਅਤੇ ਅਫ਼ਰੀਕਾ ਵਿੱਚ ਆਪਣੀ ਸ਼ਮੂਲੀਅਤ 'ਤੇ ਜ਼ੋਰ ਦਿੰਦੇ ਹੋਏ, ਅੰਜਨੀ ਬਾਂਸਲ, ਪ੍ਰਾਈਵੇਟ ਸੈਕਟਰ ਪਾਰਟਨਰਸ਼ਿਪ ਲੀਡ, ਬਿਲ ਐਂਡ ਮੇਲਿੰਡਾ ਗੇਟਸ ਫਾਊਂਡੇਸ਼ਨ ਨੇ ਕਿਹਾ, “ਏਸ਼ੀਆ ਅਤੇ ਅਫ਼ਰੀਕਾ ਵਿੱਚ ਸਾਡੀ ਸ਼ਮੂਲੀਅਤ ਐੱਸਡੀਜੀਸ ਨੂੰ ਪ੍ਰਾਪਤ ਕਰਨ ਵਿੱਚ ਮਦਦ ਲਈ ਸਹਿਯੋਗੀ ਪਹਿਲਾਂ 'ਤੇ ਅਧਾਰਿਤ ਹੈ। ਦੋਵਾਂ ਖੇਤਰਾਂ ਦਰਮਿਆਨ ਤਾਲਮੇਲ ਅਤੇ ਸਿੱਖਣ ਦੇ ਬੇਅੰਤ ਮੌਕੇ ਹਨ, ਇੱਕ ਸੰਪੰਨ ਇਨੋਵੇਟਿਵ ਈਕੋਸਿਸਟਮ ਦੁਆਰਾ ਦਰਸਾਏ ਗਏ ਹਨ ਜੋ ਬਹੁਤ ਸਾਰੀਆਂ ਸਾਂਝੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ। ਐਗਰੀਟੈੱਕ ਚੈਲੇਂਜ ਸਾਊਥ-ਸਾਊਥ ਪਲੇਟਫਾਰਮ ਦੀ ਇੱਕ ਸ਼ੁਰੂਆਤੀ ਪਹਿਲ ਹੈ ਜੋ ਦੋਵਾਂ ਖੇਤਰਾਂ ਦਰਮਿਆਨ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਮਾਧਾਨਾਂ ਦੀ ਸੁਵਿਧਾ ਲਈ ਬਣਾਇਆ ਗਿਆ ਹੈ। ਸਾਨੂੰ ਇਸ ਚੁਣੌਤੀ ਦਾ ਸੁਆਗਤ ਕਰਨ ਅਤੇ ਏਸ਼ੀਆ ਅਤੇ ਅਫ਼ਰੀਕਾ ਦੇ ਛੋਟੇ ਕਿਸਾਨਾਂ ਦੁਆਰਾ ਉਨ੍ਹਾਂ ਦੇ ਸਮਾਧਾਨਾਂ ਨੂੰ ਅਪਣਾਉਣ ਨੂੰ ਬਿਹਤਰ ਬਣਾਉਣ ਅਤੇ ਵਧਾਉਣ ਲਈ ਉਨ੍ਹਾਂ ਨਾਲ ਕੰਮ ਕਰਕੇ ਖੁਸ਼ੀ ਹੋ ਰਹੀ ਹੈ।”

 

 ਕਨਸੋਲਾਟਾ ਅਕਾਯੋ, ਸਹਾਇਕ ਕਮਿਸ਼ਨਰ, ਖੇਤੀਬਾੜੀ ਸੂਚਨਾ ਅਤੇ ਸੰਚਾਰ, ਖੇਤੀਬਾੜੀ, ਪਸ਼ੂ ਉਦਯੋਗ ਅਤੇ ਮੱਛੀ ਪਾਲਣ ਮੰਤਰਾਲਾ, ਯੂਗਾਂਡਾ ਸਰਕਾਰ ਨੇ ਕਿਹਾ ਕਿ ਮੰਤਰਾਲਾ ਇਸ ਦੱਖਣ-ਦੱਖਣ ਸਹਿਯੋਗ ਦੀ ਮਹੱਤਤਾ ਨੂੰ ਲੈ ਕੇ ਉਤਸੁਕ ਹੈ, ਖ਼ਾਸ ਤੌਰ 'ਤੇ ਭਾਰਤ ਤੋਂ ਇਨੋਵੇਸ਼ਨਸ ਨੂੰ ਸਮਰੱਥ ਬਣਾਉਣ ਅਤੇ ਉਹ ਯੂਗਾਂਡਾ ਦੇ ਐਗਰੀਟੈੱਕ ਈਕੋਸਿਸਟਮ ਵਿੱਚ ਕੀ ਜੋੜ ਸਕਦੇ ਹਨ, ਕਿਉਂਕਿ ਉਹ ਖੇਤੀਬਾੜੀ ਖੇਤਰ ਵਿੱਚ ਲਗਾਤਾਰ ਚੁਣੌਤੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।

 

ਉਨ੍ਹਾਂ ਕਿਹਾ “ਅਸੀਂ ਯੂਗਾਂਡਾ ਦੇ ਖੇਤੀ-ਉਦਯੋਗੀਕਰਣ ਪ੍ਰੋਗਰਾਮ ਨੂੰ ਚਲਾਉਣ ਵਿੱਚ ਡਿਜੀਟਲ ਟਰਾਂਸਫੋਰਮੇਸ਼ਨ ਦੀ ਰਣਨੀਤਕ ਸੰਭਾਵਨਾ ਨੂੰ ਪਹਿਚਾਣਦੇ ਹਾਂ। ਡਿਜੀਟਲ ਟੈਕਨੋਲੋਜੀਆਂ ਜਾਣਕਾਰੀ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਪ੍ਰਭਾਵੀ ਹਨ ਜੋ ਬਹੁਤ ਸਾਰੇ ਛੋਟੇ ਕਿਸਾਨਾਂ ਲਈ ਮਾਰਕੀਟ ਪਹੁੰਚ ਵਿੱਚ ਰੁਕਾਵਟ ਪਾਉਂਦੀਆਂ ਹਨ, ਐਕਸਟੈਂਸ਼ਨ ਸੇਵਾਵਾਂ ਦੁਆਰਾ ਗਿਆਨ ਵਿੱਚ ਵਾਧਾ ਕਰਦੀਆਂ ਹਨ, ਅਤੇ ਸਪਲਾਈ ਚੇਨ ਪ੍ਰਬੰਧਨ ਵਿੱਚ ਸੁਧਾਰ ਕਰਦੀਆਂ ਹਨ। ਖੇਤੀਬਾੜੀ ਵਿੱਚ ਡਿਜੀਟਲ ਟਰਾਂਸਫੋਰਮੇਸ਼ਨ ਲਈ ਸਾਡੀ ਅਰਥਵਿਵਸਥਾ ਦੇ ਕਈ ਖੇਤਰਾਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ;  ਅਤੇ ਅਸਲ ਵਿੱਚ ਸਰਕਾਰ, ਨਿੱਜੀ ਖੇਤਰ ਅਤੇ ਵਿਕਾਸ ਭਾਈਵਾਲਾਂ ਦੁਆਰਾ ਸਾਂਝੇ ਪ੍ਰਯਤਨਾਂ ਦੀ ਜ਼ਰੂਰਤ ਹੈ।”

 

 ਕਾਰਜਕਾਰੀ ਡਾਇਰੈਕਟਰ, ਗ੍ਰਾਮੀਣ ਅਤੇ ਵਿਕਾਸ ਬੈਂਕਿੰਗ/ਸਲਾਹਕਾਰ, ਰਾਬੋ ਬੈਂਕ,  ਅਰਿੰਦਮ ਦੱਤਾ ਨੇ ਚੁਣੌਤੀਆਂ ਬਾਰੇ ਗੱਲ ਕੀਤੀ ਅਤੇ ਖੇਤੀਬਾੜੀ ਨੂੰ ਅਣਪਛਾਤੇ ਕਾਰਕਾਂ ਦਾ ਵਿਸ਼ਾ ਦਸਦਿਆਂ ਕਿਹਾ, "ਜਦੋਂ ਕਿ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਖੇਤੀਬਾੜੀ ਇੱਕ ਜੀਵਨ ਰੇਖਾ ਹੈ, ਇਹ ਇੱਕ ਉੱਚ ਜੋਖਮ ਵਾਲਾ ਖੇਤਰ ਵੀ ਹੈ। ਇਹ ਕੀਮਤਾਂ, ਨੀਤੀਆਂ, ਬਿਮਾਰੀਆਂ ਤੋਂ ਲੈ ਕੇ ਅਸਥਿਰ ਮੌਸਮ ਅਤੇ ਜਲਵਾਯੂ ਪਰਿਵਰਤਨ ਤੱਕ ਅਣਪਛਾਤੇ ਕਾਰਕਾਂ ਦੇ ਅਧੀਨ ਹੈ। ਰਾਬੋ ਫਾਊਂਡੇਸ਼ਨ ਨੂੰ ਐਗਰੀਟੈੱਕ ਚੈਲੇਂਜ ਦਾ ਸਮਰਥਨ ਕਰਨ ਵਿੱਚ ਖੁਸ਼ੀ ਹੋ ਰਹੀ ਹੈ, ਜੋ ਕਿ ਇੱਕ ਵਧੇਰੇ ਸਵੈ-ਨਿਰਭਰ ਅਤੇ ਸ਼ੋਕ ਰਿਸਪੌਂਸਿਵ ਐਗਰੀਕਲਚਰ ਈਕੋਸਿਸਟਮ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਪਰੰਪਰਾਗਤ ਪਹੁੰਚ ਦੇ ਨਾਲ-ਨਾਲ ਇਨੋਵੇਸ਼ਨਾਂ 'ਤੇ ਸਾਡੇ ਫੋਕਸ ਦੇ ਨਾਲ ਜੁੜਿਆ ਹੋਇਆ ਹੈ, ਜੋ ਭੋਜਨ ਸੁਰੱਖਿਆ ਦੇ ਮੁੱਦੇ ਨੂੰ ਹੱਲ ਕਰ ਸਕਦਾ ਹੈ ਅਤੇ ਛੋਟੇ ਕਿਸਾਨਾਂ ਨੂੰ ਵੀ ਲਾਭ ਪਹੁੰਚਾ ਸਕਦਾ ਹੈ।" 

 ਇਸ ਤੋਂ ਇਲਾਵਾ, 130 ਤੋਂ ਵੱਧ ਇਨੋਵੇਟਰ ਸਨ ਜਿਨ੍ਹਾਂ ਨੇ ਛੋਟੇ ਕਿਸਾਨਾਂ ਲਈ ਮੁੱਖ ਉਤਪਾਦਕਤਾ, ਜਲਵਾਯੂ ਖ਼ਤਰੇ ਅਤੇ ਸਪਲਾਈ ਚੇਨ ਗੈਪ ਨੂੰ ਹੱਲ ਕਰਨ ਵਾਲੇ ਸਮਾਧਾਨਾਂ ਨਾਲ ਚੁਣੌਤੀ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਸੀ। ਐਗਰੀਟੈੱਕ ਚੈਲੇਂਜ ਗਰੁੱਪ ਬਣਾਉਣ ਲਈ, ਏਸ਼ੀਆ ਅਤੇ ਅਫ਼ਰੀਕਾ ਦੇ ਉਦਯੋਗ, ਬੈਂਕਿੰਗ ਅਤੇ ਈਕੋਸਿਸਟਮ ਲੀਡਰਾਂ ਨੂੰ ਸ਼ਾਮਲ ਕਰਨ ਵਾਲੇ ਗਲੋਬਲ ਜਿਊਰੀ ਨੂੰ ਸਮਾਧਾਨਾਂ ਦਾ ਇੱਕ ਚੋਣਵਾਂ ਸੈੱਟ ਪੇਸ਼ ਕੀਤਾ ਗਿਆ ਸੀ।

**********

 ਡੀਐੱਸ/ਏਕੇਜੇ


(Release ID: 1783984) Visitor Counter : 177


Read this release in: English , Urdu , Hindi , Tamil , Telugu