ਨੀਤੀ ਆਯੋਗ
ਨੀਤੀ ਆਯੋਗ ਨੇ ਯੁਨਾਈਟਿਡ ਨੇਸ਼ਨਸ ਵਰਲਡ ਫੂਡ ਪ੍ਰੋਗਰਾਮ ਦੇ ਨਾਲ ਉਦੇਸ਼ ਘੋਸ਼ਣਾ-ਪੱਤਰ ‘ਤੇ ਦਸਤਖਤ ਕੀਤੇ
ਸਾਂਝੇਦਾਰੀ ਦੇ ਤਹਿਤ ਮੋਟੇ ਅਨਾਜ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਵਿੱਚ ਭਾਰਤ ਨੂੰ ਵਿਸ਼ਵ ਦੀ ਅਗਵਾਈ ਕਰਨ ਵਿੱਚ ਸਮਰਥਨ ਦਿੱਤਾ ਜਾਣਾ ਹੈ
ਉਦੇਸ਼ ਪੱਤਰ ਦੇ ਤਹਿਤ ਨੀਤੀ ਆਯੋਗ ਅਤੇ ਵਰਲਡ ਫੂਡ ਪ੍ਰੋਗਰਾਮ ਦੇ ਵਿੱਚ ਰਣਨੀਤਕ ਤੇ ਤਕਨੀਕੀ ਸਹਿਯੋਗ ‘ਤੇ ਧਿਆਨ ਦਿੱਤਾ ਜਾਵੇਗਾ
Posted On:
21 DEC 2021 10:39AM by PIB Chandigarh
ਬਾਜਰੇ ਪ੍ਰਜਾਤੀ ਦੀਆਂ ਫਸਲਾਂ (ਜਵਾਰ, ਬਾਜਰਾ, ਰਾਗੀ, ਮਡੁਵਾ, ਸਾਵਾਂ, ਕੋਦੋਂ, ਕੁਟਕੀ, ਕੰਗਨੀ, ਚੀਨਾ ਆਦਿ ਮੋਟੇ ਅਨਾਜ) ਦੇ ਮਹੱਤਵ ਨੂੰ ਪਹਿਚਾਣ ਕਰਕੇ ਭਾਰਤ ਸਰਕਾਰ ਨੇ 2018 ਨੂੰ ਮਿਲੇਟਸ ਵਰ੍ਹੇ ਦੇ ਰੂਪ ਵਿੱਚ ਮਣਾਇਆ ਸੀ, ਤਾਕਿ ਮੋਟੇ ਅਨਾਜ ਦੇ ਉਤਪਾਦਨ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। ਇਸ ਪਹਿਲ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਸਰਕਾਰ ਨੇ ਯੂਨਾਈਟਿਡ ਨੈਸ਼ਨਲ ਜਨਰਲ ਅਸੈਂਬਲੀ ਵਿੱਚ 2023 ਨੂੰ ਅੰਤਰਰਾਸ਼ਟਰੀ ਬਾਜਰਾ ਦਿਵਸ ਦੇ ਰੂਪ ਵਿੱਚ ਐਲਾਨ ਕਰਨ ਦੇ ਪ੍ਰਸਤਾਵ ਦੀ ਅਗਵਾਈ ਕੀਤੀ ਸੀ।
ਮੋਟੇ ਅਨਾਜਾਂ ਨੂੰ ਪ੍ਰੋਤਸਾਹਨ ਦੇਣ ਦੇ ਲਈ ਕਈ ਕਦਮ ਉਠਾਏ ਗਏ, ਜਿਨ੍ਹਾਂ ਵਿੱਚ ਉਤਕ੍ਰਿਸ਼ਟਤਾ ਕੇਂਦਰਾਂ ਦੀ ਸਥਾਪਨਾ, ਰਾਸ਼ਟਰੀ ਖੁਰਾਕ ਸੁਰੱਖਿਆ ਵਿੱਚ ਪੋਸ਼ਕ ਅਨਾਜ ਨੂੰ ਸ਼ਾਮਲ ਕਰਨਾ ਅਤੇ ਕਈ ਰਾਜਾਂ ਵਿੱਚ ਮਿਲੇਟ ਮਿਸ਼ਨ ਦੀ ਸਥਾਪਨਾ ਕਰਨਾ ਸ਼ਾਮਲ ਹੈ। ਇਸ ਦੇ ਬਾਵਜੂਦ ਉਤਪਾਦਨ, ਵੰਡ ਅਤੇ ਉਪਭੋਗਤਾਵਾਂ ਦੁਆਰਾ ਮੋਟੇ ਅਨਾਜਾਂ ਨੂੰ ਅਪਣਾਉਣ ਨਾਲ ਜੁੜੀਆਂ ਕਈ ਚੁਣੌਤੀਆਂ ਕਾਇਮ ਹਨ।
ਵਿਤਰਣ ਪ੍ਰਣਾਲੀ ਦੇ ਤਹਿਤ, ਸਮਾਂ ਆ ਗਿਆ ਹੈ ਕਿ ਅਸੀਂ ਖੁਰਾਕ ਵੰਡ ਪ੍ਰੋਗਰਾਮਾਂ ਦਾ ਧਿਆਨ ‘ਕੈਲਰੀ ਸਿਧਾਂਤ’ ਤੋਂ ਹਟਾ ਕੇ ਜ਼ਿਆਦਾ ਵਿਵਿਧ ਖੁਰਾਕ ਸੰਕੁਲ ਪ੍ਰਦਾਨ ਕਰਨ ‘ਤੇ ਲਗਾਓ, ਜਿਸ ਵਿੱਚ ਮੋਟੇ ਅਨਾਜ ਨੂੰ ਸ਼ਾਮਲ ਕੀਤਾ ਜਾਵੇ, ਤਾਕਿ ਸਕੂਲ ਜਾਣ ਦੀ ਉਮਰ ਤੋਂ ਛੋਟੇ ਬੱਚਿਆਂ ਅਤੇ ਪ੍ਰਜਨਨ-ਯੋਗ ਮਹਿਲਾਵਾਂ ਦੀ ਪੋਸ਼ਣ ਸਥਿਤੀ ਵਿੱਚ ਸੁਧਾਰ ਲਿਆਂਦਾ ਜਾ ਸਕੇ। ਨੀਤੀ ਆਯੋਗ ਅਤੇ ਵਰਲਡ ਫੂਡ ਪ੍ਰੋਗਰਾਮ ਦਾ ਇਰਾਦਾ ਹੈ ਕਿ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਵਿਵਸਥਿਤ ਅਤੇ ਕਾਰਗਰ ਤਰੀਕੇ ਨਾਲ ਕੀਤਾ ਜਾਵੇ।
ਨੀਤੀ ਆਯੋਗ ਨੇ ਯੂਨਾਈਟਿਡ ਨੇਸ਼ਨਜ਼ ਫੂਡ ਪ੍ਰੋਗਰਾਮ ਦੇ ਨਾਲ 20 ਦਸੰਬਰ, 2021 ਨੂੰ ਇੱਕ ਉਦੇਸ਼ ਘੋਸ਼ਣਾ-ਪੱਤਰ ‘ਤੇ ਦਸਤਖਤ ਕੀਤੇ ਹਨ। ਇਸ ਸਾਂਝੇਦਾਰੀ ਦੇ ਤਹਿਤ ਮੋਟੇ ਅਨਾਜ ਦੀ ਮੁੱਖਧਾਰਾ ਵਿੱਚ ਲਿਆਉਣ ‘ਤੇ ਧਿਆਨ ਦਿੱਤਾ ਜਾਵੇਗਾ ਅਤੇ 2023 ਨੂੰ ਅੰਤਰਰਾਸ਼ਟਰੀ ਕਦੰਨ ਵਰ੍ਹੇ ਹੋਣ ਦੇ ਨਾਤੇ ਇਸ ਅਵਸਰ ‘ਤੇ ਭਾਰਤ ਨੂੰ ਗਿਆਨ ਦੇ ਆਦਾਨ-ਪ੍ਰਦਾਨ ਦੇ ਖੇਤਰ ਵਿੱਚ ਵਿਸ਼ਵ ਦੀ ਅਗਵਾਈ ਕਰਨ ਵਿੱਚ ਸਮਰਥਨ ਦਿੱਤਾ ਜਾਵੇਗਾ। ਇਸ ਦੇ ਇਲਾਵਾ, ਇਸ ਸਾਂਝੇਦਾਰੀ ਦਾ ਟੀਚਾ ਹੈ ਛੋਟੀ ਜੋਤ ਦੇ ਕਿਸਾਨਾਂ ਦੇ ਲਈ ਨਿਰੰਤਰ ਆਜੀਵਿਕਾ ਦੇ ਅਵਸਰ ਬਣਾਉਣਾ, ਜਲਵਾਯੂ ਪਰਿਵਰਤਨ ਨੂੰ ਦੇਖਦੇ ਹੋਏ ਸਮਰੱਥਾਵਾਂ ਨੂੰ ਅਪਣਾਉਣਾ ਅਤੇ ਖੁਰਾਕ ਪ੍ਰਣਾਲੀ ਵਿੱਚ ਬਦਲਾਅ ਲਿਆਉਣਾ।
ਉਦੇਸ਼ ਘੋਸ਼ਣਾ-ਪੱਤਰ ਦੇ ਤਹਿਤ ਨੀਤੀ ਆਯੋਗ ਅਤੇ ਵਰਲਡ ਫੂਡ ਪ੍ਰੋਗਰਾਮ ਦੇ ਵਿੱਚ ਰਣਨੀਤਕ ਤੇ ਤਕਨੀਕੀ ਸਹਿਯੋਗ ‘ਤੇ ਧਿਆਨ ਦਿੱਤਾ ਜਾਣਾ ਹੈ, ਤਾਕਿ ਭਾਰਤ ਵਿੱਚ ਉਨੰਤ ਖੁਰਾਕ ਅਤੇ ਪੋਸ਼ਣ ਸੁਰੱਖਿਆ ਦੇ ਲਈ ਜਲਵਾਯੂ ਦਾ ਸਾਹਮਣਾ ਕਰਨ ਵਾਲੀ ਖੇਤੀਬਾੜੀ ਨੂੰ ਮਜ਼ਬੂਤ ਕੀਤਾ ਜਾਵੇ।
ਦੇਵੇਂ ਪੱਖ ਇਨ੍ਹਾਂ ਗਤੀਵਿਧੀਆਂ ‘ਤੇ ਮਿਲ ਕੇ ਕੰਮ ਕਰਨਗੇ:
· ਪ੍ਰਾਥਮਿਕਤਾ ਪ੍ਰਾਪਤ ਰਾਜਾਂ ਵਿੱਚ ਮੋਟੇ ਅਨਾਜ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਰਣਨੀਤੀ ਨੂੰ ਅੱਗੇ ਵਧਾਉਣ ਦੇ ਸੰਦਰਭ ਵਿੱਚ ਉਤਕ੍ਰਿਸ਼ਟ ਵਿਵਹਾਰਾਂ ਦਾ ਸੰਯੁਕਤ ਵਿਕਾਸ।
· ਰਾਜ ਸਰਕਾਰਾਂ, ਆਈਆਈਐੱਮਆਰ ਅਤੇ ਹੋਰ ਸਬੰਧਿਤ ਸੰਘਾਂ ਦੀ ਮਦਦ ਨਾਲ ਚੁਣੇ ਹੋਏ ਰਾਜਾਂ ਵਿੱਚ ਗਹਿਣ ਗਤੀਵਿਧੀਆਂ ਦੇ ਜ਼ਰੀਏ ਮੋਟੇ ਅਨਾਜ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਲਈ ਤਕਨੀਕੀ ਸਮਰਥਨ ਪ੍ਰਦਾਨ ਕਰਨਾ। ਦੋਵੇਂ ਪੱਖ ਸੰਯੁਕਤ ਤੌਰ ‘ਤੇ ਭਾਰਤ ਸਰਕਾਰ ਦੇ ਮੰਤਰਾਲਿਆਂ, ਰਾਜ ਸਰਕਾਰਾਂ ਦੇ ਸੰਬੰਧਿਤ ਵਿਭਾਗਾਂ, ਚੁਣੇ ਹੋਏ ਅਕਾਦਮਿਕ ਸੰਸਥਾਨਾਂ ਅਤੇ ਮੋਟੇ ਅਨਾਜ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਖੇਤਰ ਵਿੱਚ ਵਰਕਿੰਗ ਔਰਗਨਾਈਜ਼ੇਸ਼ਨਜ਼ ਦੇ ਲਈ ਰਾਸ਼ਟਰੀ ਵਿਚਾਰ-ਵਟਾਂਦਰੇ ਦਾ ਆਯੋਜਨ ਕਰਨਗੇ।
· ਗਿਆਨ ਪ੍ਰਬੰਧਨ ਮੰਚਾਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਹੁਲਾਰਾ ਦੇ ਕੇ ਮੋਟੇ ਅਨਾਜ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਉਦੇਸ਼ ਨਾਲ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਲਾਭ ਦੇ ਲਈ ਭਾਰਤ ਦੀ ਵਿਸ਼ੇਸ਼ਤਾ ਦਾ ਉਪਯੋਗ ਕਰਨਾ।
ਇਸ ਸਾਂਝੇਦਾਰੀ ਨਾਲ ਇਨ੍ਹਾਂ ਚਾਰ ਪੜਾਵਾਂ ਵਿੱਚ ਲਾਭ ਪ੍ਰਾਪਤ ਹੋਵੇਗਾ:
ਪਹਿਲਾ ਪੜਾਅ: ਕਦੰਨ ਨੂੰ ਮੁੱਖਧਾਰਾ ਵਿੱਚ ਲਿਆਉਣ ਅਤੇ ਉਸ ਨਾਲ ਸੰਬੰਧਿਤ ਰਣਨੀਤੀ ਨੂੰ ਅੱਗੇ ਵਧਾਉਣ ਦੇ ਲਈ ਉਤਕ੍ਰਿਸ਼ਟ ਵਿਵਹਾਰ ਦਾ ਸਮੁੱਚਾ ਵਿਕਾਸ।
ਦੂਸਰਾ ਪੜਾਅ: ਗਿਆਨ ਨੂੰ ਸਾਂਝਾ ਕਰਨ ਅਤੇ ਚੁਣੇ ਹੋਏ ਰਾਜਾਂ ਦੇ ਨਾਲ ਤੀਬਰ ਗਤੀਵਿਧੀਆਂ ਦੇ ਜ਼ਰੀਏ ਬਾਜਰਾ ਪ੍ਰਜਾਤੀ ਨੂੰ ਤੇਜ਼ੀ ਨਾਲ ਮੁੱਖਧਾਰਾ ਵਿੱਚ ਲਿਆਉਣ ਦਾ ਸਮਰਥਨ।
ਤੀਸਰਾ ਪੜਾਅ: ਬਾਜਰਾ ਪ੍ਰਜਾਤੀ ਨੂੰ ਮੁੱਖਧਾਰਾ ਵਿੱਚ ਲਿਆਉਣ ਬਾਰੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਭਾਰਤ ਦੀ ਮੁਹਾਰਤ ਦਾ ਉਪਯੋਗ।
ਚੌਥਾ ਪੜਾਅ: ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰਨ ਦੇ ਲਈ ਸਮਰੱਥਾ ਨਿਰਮਾਣ ਅਤੇ ਹਰ ਤਰ੍ਹਾਂ ਦੇ ਮਾਹੌਲ ਦੇ ਅਨੁਕੂਲ ਆਜੀਵਿਕਾ ਅਵਸਰ।
*****
ਡੀਐੱਸ/ਏਕੇਜੇ
(Release ID: 1783983)
Visitor Counter : 236