ਇਸਪਾਤ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਸਟੀਲ ਮੰਤਰੀ ਨੇ ਉੱਤਰ-ਪੱਛਮੀ ਖੇਤਰ ਦੇ ਪ੍ਰਮੁੱਖ ਸਟੀਲ ਖ਼ਪਤਕਾਰਾਂ ਨੂੰ ਇੱਕ ਬੈਠਕ ਵਿੱਚ ਸੰਬੋਧਨ ਕੀਤਾ

Posted On: 20 DEC 2021 2:06PM by PIB Chandigarh

ਕੇਂਦਰੀ ਸਟੀਲ ਮੰਤਰੀ, ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕੱਲ੍ਹ ਚੰਡੀਗੜ੍ਹ ਵਿੱਚ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ (ਸੇਲ) ਦੁਆਰਾ ਆਯੋਜਿਤ ਇੱਕ ਗਾਹਕ ਬੈਠਕ ਵਿੱਚ ਉੱਤਰ ਪੱਛਮੀ ਖੇਤਰ ਦੇ ਪ੍ਰਮੁੱਖ ਸਟੀਲ ਉਪਭੋਗਤਾਵਾਂ ਨੂੰ ਸੰਬੋਧਨ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸਿੰਘ ਨੇ ਜ਼ੋਰ ਦਿੱਤਾ ਕਿ ਵਧਦੀ ਘਰੇਲੂ ਖ਼ਪਤ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਸ਼ਟਰੀ ਸਟੀਲ ਨੀਤੀ ਦੇ ਅਨੁਸਾਰ ਭਾਰਤ ਵਿੱਚ ਸਟੀਲ ਦਾ ਉਤਪਾਦਨ 300 ਮਿਲੀਅਨ ਟਨ ਪ੍ਰਤੀ ਸਾਲ ਕਰਨ ਦੀ ਕਲਪਨਾ ਕੀਤੀ ਗਈ ਹੈ। ਕੇਂਦਰ ਸਰਕਾਰ ਬੁਨਿਆਦੀ ਢਾਂਚੇ, ਉਦਯੋਗ, ਨਿਰਯਾਤ ਆਦਿ ਨੂੰ ਸਮਰਥਣ ਦੇਣ ਲਈ ਅਰਥਵਿਵਸਥਾ ਦੇ ਵਿਭਿੰਨ ਮੋਰਚਿਆਂ 'ਤੇ ਕੰਮ ਕਰ ਰਹੀ ਹੈ। ਇਨ੍ਹਾਂ ਪ੍ਰਯਤਨਾਂ ਲਈ ਜ਼ਿਆਦਾ ਉਤਪਾਦਨ ਦੀ ਲੋੜ ਹੈ ਅਤੇ ਸਟੀਲ ਦੀ ਖ਼ਪਤ ਵਿੱਚ ਬਰਾਬਰ ਵਾਧਾ ਹੋਵੇਗਾ। ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਆਤਮਨਿਰਭਰ ਭਾਰਤ ਦੇ ਦਾਇਰੇ ਵਿੱਚ, ਸਾਰੇ ਹਿਤਧਾਰਕਾਂ ਨੂੰ ਸਟੀਲ ਮੰਤਰਾਲੇ ਦੁਆਰਾ ਸਾਰੇ ਯੋਗ ਸਮਰਥਣ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਸਰਕਾਰ ਦੀਆਂ ਵਿਭਿੰਨ ਪਹਿਲਾਂ ਅਤੇ ਯੋਜਨਾਵਾਂ ਨੂੰ ਰੇਖਾਂਕਿਤ ਕੀਤਾ ਜਿਨ੍ਹਾਂ ਦਾ ਉਦੇਸ਼ ਦੇਸ਼ ਵਿੱਚ ਆਮ ਤੌਰ 'ਤੇ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਕਰਨਾ ਅਤੇ ਖ਼ਾਸ ਤੌਰ 'ਤੇ ਦੇਸ਼ ਵਿੱਚ ਸਟੀਲ ਦੀ ਖ਼ਪਤ ਨੂੰ ਵਧਾਉਣਾ ਹੈ।

 

ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ, ਭਾਰਤ ਦੀ ਸਭ ਤੋਂ ਵੱਡੀ ਸਟੀਲ ਪਬਲਿਕ ਸੈਕਟਰ ਇਕਾਈ (ਪੀਐੱਸਯੂ), ਨੇ ਚੰਡੀਗੜ੍ਹ ਵਿਖੇ 19 ਦਸੰਬਰ ਨੂੰ ਇੱਕ ਕਸਟਮਰ ਮੀਟਿੰਗ ਦਾ ਆਯੋਜਨ ਕੀਤਾ ਜਿਸ ਵਿੱਚ ਸਟੀਲ ਉਦਯੋਗ ਦੇ ਵਿਭਿੰਨ ਹਿੱਸਿਆਂ ਦੀ ਨੁਮਾਇੰਦਗੀ ਕਰਨ ਵਾਲੇ 45 ਗਾਹਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਚੰਡੀਗੜ੍ਹ, ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਐੱਲਪੀਜੀ, ਬਾਇਲਰ, ਕੋਲਡ ਰੀਡਿਊਸਰ, ਪਾਈਪ ਨਿਰਮਾਤਾ, ਰੀਰੋਲਰ, ਰੇਲਵੇ ਫੈਬਰੀਕੇਟਰ, ਪ੍ਰੋਜੈਕਟ ਆਦਿ ਦੇ ਨੁਮਾਇੰਦੇ ਸ਼ਾਮਲ ਸਨ। ਗ੍ਰਾਹਕਾਂ ਨੇ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 2020 ਦੌਰਾਨ ਸਰਕਾਰ ਦੁਆਰਾ ਸੰਚਾਲਿਤ ਸੇਲ ਦੇ ਵਡਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਬੈਠਕ ਵਿੱਚ ਐੱਲਪੀਜੀ ਲੋੜਾਂ ਦੀ ਮਹੱਤਤਾ, ਭਵਿੱਖ ਵਿੱਚ ਪਲੇਟਾਂ ਦੀ ਮੰਗ, ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਮੰਗ, ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

 

 ਸੁਸ਼੍ਰੀ ਰਸਿਕਾ ਚੌਬੇ, ਐਡੀਸ਼ਨਲ ਸਕੱਤਰ, ਇਸਪਾਤ ਮੰਤਰਾਲਾ ਅਤੇ ਸੁਸ਼੍ਰੀ ਸੋਮਾ ਮੰਡਲ ਚੇਅਰਪਰਸਨ ਸੇਲ (SAIL) ਵੀ ਇਸ ਗੱਲਬਾਤ ਮੌਕੇ ਹਾਜ਼ਰ ਸਨ।

***********

 

ਐੱਮਵੀ/ਐੱਸਕੇ



(Release ID: 1783543) Visitor Counter : 132