ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵੀਅਤਨਾਮ ਦੇ ਸੰਸਦੀ ਵਫ਼ਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 19 DEC 2021 6:23PM by PIB Chandigarh

ਸੋਸ਼ਲਿਸਟ ਰਿਪਬਲਿਕਨ ਆਵ੍ ਵੀਅਤਨਾਮ ਦੀ ਨੈਸ਼ਨਲ ਅਸੈਂਬਲੀ ਦੇ ਚੇਅਰਮੈਨ ਸ਼੍ਰੀ ਵਿਯੋਂਗ ਦਿਨ੍ਹ ਹਿਊ ਦੀ ਅਗਵਾਈ ਵਿੱਚ ਵੀਅਤਨਾਮ ਦੇ ਇੱਕ ਸੰਸਦੀ ਵਫ਼ਦ ਨੇ ਅੱਜ (19 ਦਸੰਬਰ, 2021) ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀਸ਼੍ਰੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ।

ਭਾਰਤ ਵਿੱਚ ਵਫ਼ਦ ਦਾ ਸੁਆਗਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਦੇ ਦਰਮਿਆਨ ਮੌਜੂਦਾ ਸਮੇਂ ਵਿੱਚ ਲੀਡਰਸ਼ਿਪ ਪੱਧਰ 'ਤੇ ਸ਼ਾਨਦਾਰ ਸਬੰਧ ਹਨ। ਸਾਡੇ ਲੋਕ ਮਹਾਤਮਾ ਗਾਂਧੀ ਅਤੇ ਰਾਸ਼ਟਰਪਤੀ ਹੋ ਚੀ ਮਿੰਹ ਦੇ ਆਦਰਸ਼ਾਂ ਦੀ ਕਦਰ ਕਰਦੇ ਹਨ। ਅੱਜਸਾਡੀ ਦੁਵੱਲੀ ਵਿਆਪਕ ਰਣਨੀਤਕ ਭਾਈਵਾਲੀ ਵਿੱਚ - ਰਾਜਨੀਤਿਕ ਸ਼ਮੂਲੀਅਤ ਤੋਂ ਵਪਾਰ ਅਤੇ ਨਿਵੇਸ਼ ਸਮਝੌਤਿਆਂਊਰਜਾ ਸਹਿਯੋਗਵਿਕਾਸ ਸਾਂਝੇਦਾਰੀਰੱਖਿਆ ਅਤੇ ਸੁਰੱਖਿਆ ਸਹਿਯੋਗ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਬਹੁਤ ਸਾਰੇ ਖੇਤਰ ਸ਼ਾਮਲ ਹਨ।

ਸਾਲ 2018 ਵਿੱਚ ਵੀਅਤਨਾਮ ਦੀ ਆਪਣੀ ਫੇਰੀ ਨੂੰ ਯਾਦ ਕਰਦੇ ਹੋਏਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਦੋਵਾਂ ਦੇਸ਼ਾਂ ਦਰਮਿਆਨ ਪ੍ਰਾਚੀਨ ਸੱਭਿਅਤਾ ਦੇ ਅਦਾਨ-ਪ੍ਰਦਾਨ ਨੂੰ ਦੇਖਿਆ ਹੈਜਿਸ ਵਿੱਚ ਵੀਅਤਨਾਮ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਸਾਡੇ ਮਜ਼ਬੂਤ ਬੋਧੀ ਸਬੰਧ ਸ਼ਾਮਲ ਹਨ।

ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਨਾਲ ਜੁੜੀਆਂ ਰੁਕਾਵਟਾਂ ਦੇ ਬਾਵਜੂਦ ਭਾਰਤ ਅਤੇ ਵੀਅਤਨਾਮ ਦੇ ਦਰਮਿਆਨ ਆਰਥਿਕ ਸਬੰਧ ਸਹੀ ਦਿਸ਼ਾ ਵਿੱਚ ਬਣੇ ਹੋਏ ਹਨ। ਉਹ ਇਹ ਦੇਖ ਕੇ ਵੀ ਖੁਸ਼ ਹਨ ਕਿ ਭਾਰਤ ਅਤੇ ਵੀਅਤਨਾਮ ਵਿਚਾਲੇ ਰੱਖਿਆ ਭਾਈਵਾਲੀ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਮਜ਼ਬੂਤ ਰੱਖਿਆ ਸਹਿਯੋਗ ਨਾਲ ਖੇਤਰ 'ਚ ਸ਼ਾਂਤੀਸੁਰੱਖਿਆ ਅਤੇ ਖੁਸ਼ਹਾਲੀ 'ਚ ਯੋਗਦਾਨ ਪਾਉਣਾ ਸੰਭਵ ਹੋਵੇਗਾ।

ਭਾਰਤ ਅਤੇ ਵੀਅਤਨਾਮ ਦੇ ਦਰਮਿਆਨ ਬਹੁਪੱਖੀ ਮੰਚਾਂ 'ਤੇ ਸਹਿਯੋਗ 'ਤੇ ਬੋਲਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਹੋਰ ਮੰਚਾਂ 'ਤੇ ਸਾਡੇ ਤਾਲਮੇਲ ਵਾਲੇ ਯਤਨਾਂ ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਆਵਾਜ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵੀਅਤਨਾਮ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਮੁਕਤਖੁੱਲ੍ਹੇਸ਼ਾਂਤੀਪੂਰਨਖੁਸ਼ਹਾਲਸਮਾਵੇਸ਼ੀ ਅਤੇ ਨਿਯਮ ਅਧਾਰਿਤ ਸੰਚਾਲਨ ਲਈ ਆਸੀਆਨ ਦੇ ਨਾਲ ਕੰਮ ਕਰ ਰਹੇ ਹਨ।

 

 

 **********

ਡੀਐੱਸ/ਏਕੇ


(Release ID: 1783310) Visitor Counter : 162