ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਅਨਪੜ੍ਹਤਾ ਦੇ ਖ਼ਾਤਮੇ ਨੂੰ ਲੋਕ ਲਹਿਰ ਬਣਨਾ ਚਾਹੀਦਾ ਹੈ- ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਹਰ ਸਾਖਰ ਵਿਅਕਤੀ ਨੂੰ ਇੱਕ ਅਨਪੜ੍ਹ ਵਿਅਕਤੀ ਨੂੰ ਪੜ੍ਹਾਉਣ ਦੀ ਅਪੀਲ ਕੀਤੀ, ਜੋ ਨਾਗਰਿਕ ਦੀ ਨਿਜੀ ਸਮਾਜਿਕ ਜ਼ਿੰਮੇਵਾਰੀ-ਪੀਐੱਸਆਰ ਹੈ



ਸਕੂਲਾਂ ਦੁਆਰਾ ਵੀਕਐਂਡ 'ਤੇ ਬਾਲਗ਼ ਸਿੱਖਿਆ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ



ਡਿਜੀਟਲ ਸਾਖਰਤਾ ਅਤੇ ਵਿੱਤੀ ਸਾਖਰਤਾ ਵੀ ਬੁਨਿਆਦੀ ਸਾਖਰਤਾ ਵਾਂਗ ਮਹੱਤਵਪੂਰਨ - ਉਪ ਰਾਸ਼ਟਰਪਤੀ



ਸਾਖਰਤਾ ਆਤਮਵਿਸ਼ਵਾਸ ਪੈਦਾ ਕਰਦੀ ਹੈ ਅਤੇ ਇੱਕ ਵਿਅਕਤੀ ਦੇ ਜੀਵਨ ਨੂੰ ਹੋਰ ਸਨਮਾਨਜਨਕ ਬਣਾਉਂਦੀ ਹੈ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਨਹਿਰੂ ਅਤੇ ਟੈਗੋਰ ਸਾਖਰਤਾ ਪੁਰਸਕਾਰ ਪ੍ਰਦਾਨ ਕੀਤੇ

Posted On: 19 DEC 2021 12:55PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਨਿਜੀ ਖੇਤਰ ਸਮੇਤ ਸਾਰੇ ਹਿਤਧਾਰਕਾਂ ਨੂੰ ਅੱਗੇ ਆਉਣ ਅਤੇ ਬਾਲਗ਼ ਸਿੱਖਿਆ ਅਤੇ ਹੁਨਰ ਸਿਖਲਾਈ ਦੇ ਖੇਤਰ ਵਿੱਚ ਸਰਕਾਰ ਦੇ ਕੰਮ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਹਰੇਕ ਬਾਲਗ਼ ਨੂੰ ਸਾਖਰ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏਉਨ੍ਹਾਂ ਨੇ ਲੋਕਾਂ ਵਿੱਚ ਡਿਜੀਟਲ ਸਾਖਰਤਾ ਅਤੇ ਵਿੱਤੀ ਸਾਖਰਤਾ 'ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਅੱਜ ਨਵੀਂ ਦਿੱਲੀ ਵਿੱਚ ਵੱਕਾਰੀ ਨਹਿਰੂ ਅਤੇ ਟੈਗੋਰ ਸਾਖਰਤਾ ਪੁਰਸਕਾਰ ਪ੍ਰਦਾਨ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਆਈਟੀ ਅਤੇ ਡਿਜੀਟਲੀਕਰਣ ਜਿਹੇ ਵੱਖ-ਵੱਖ ਖੇਤਰਾਂ ਵਿੱਚ ਵੱਡੀ ਤਰੱਕੀ ਕਰਨ ਦੇ ਬਾਵਜੂਦ ਭਾਰਤ ਵਿੱਚ ਅਜੇ ਵੀ ਦੁਨੀਆ ਵਿੱਚ ਸਭ ਤੋਂ ਵੱਧ ਅਨਪੜ੍ਹ ਵਿਅਕਤੀਆਂ ਦੀ ਗਿਣਤੀ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਉਠਾਉਣ ਦਾ ਸੱਦਾ ਦਿੰਦਿਆਂਉਨ੍ਹਾਂ ਕਿਹਾ ਕਿ ਸਾਖਰਤਾ ਮੁਹਿੰਮ ਇੱਕ ਲੋਕ ਲਹਿਰ ਬਣਾਈ ਜਾਵੇ। ਉਨ੍ਹਾਂ ਕਿਹਾ, “ਪਿੰਡਾਂ ਅਤੇ ਬਸਤੀਆਂ ਦੇ ਹਰ ਪੜ੍ਹੇ-ਲਿਖੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਇਲਾਕੇ ਜਾਂ ਭਾਈਚਾਰਿਆਂ ਦੇ ਘੱਟੋ-ਘੱਟ ਇੱਕ ਵਿਅਕਤੀ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਕਿਵੇਂ ਲਿਖਣਾ ਹੈਡਿਜੀਟਲ ਡਿਵਾਈਸਾਂ ਨੂੰ ਕਿਵੇਂ ਚਲਾਉਣਾ ਹੈ ਅਤੇ ਸਰਕਾਰੀ ਸਕੀਮਾਂ ਦਾ ਲਾਭ ਕਿਵੇਂ ਲੈਣਾ ਹੈ” ਅਤੇ ਜੋ ਨਿਜੀ ਸਮਾਜਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕਇੱਕ ਨੂੰ ਪੜ੍ਹਾਏ’ ਨੂੰ ਸਿਰਫ਼ ਨਾਅਰਾ ਹੀ ਨਹੀਂ ਰਹਿਣਾ ਚਾਹੀਦਾਸਗੋਂ ਇਹ ਨੌਜਵਾਨਾਂ ਲਈ ਪ੍ਰੇਰਣਾਦਾਇਕ ਸ਼ਕਤੀ ਬਣਨਾ ਚਾਹੀਦਾ ਹੈ।

ਮਿਸ਼ਨ ਮੋਡ ਵਿੱਚ ਅਨਪੜ੍ਹਤਾ ਨੂੰ ਖਤਮ ਕਰਨ ਦਾ ਸੱਦਾ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਸਕੂਲਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਹਫ਼ਤੇ ਦੇ ਅੰਤ ਵਿੱਚ ਆਪਣੇ ਖੇਤਰਾਂ ਵਿੱਚ ਬਾਲਗ਼ ਸਿੱਖਿਆ ਮੁਹਿੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ, “ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਲਈ ਕੁਝ ਵਾਧੂ ਅੰਕ ਦਿੱਤੇ ਜਾਣੇ ਚਾਹੀਦੇ ਹਨ

ਬਾਲਗ਼ ਸਿੱਖਿਆ ਦੇ ਉਦੇਸ਼ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ ਸਾਰੇ ਪੁਰਸਕਾਰ ਜੇਤੂਆਂ ਦੀ ਪ੍ਰਸ਼ੰਸਾ ਕਰਦੇ ਹੋਏਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਭਾਰਤ ਨੂੰ ਇੱਕ ਪੂਰੀ ਤਰ੍ਹਾਂ ਸਾਖਰ ਅਤੇ ਪੜ੍ਹਿਆ-ਲਿਖਿਆ ਰਾਸ਼ਟਰ ਬਣਾਉਣ ਦਾ ਸੰਕਲਪ ਲੈਣ ਲਈ ਕਿਹਾ। ਸਾਖਰਤਾ ਅਤੇ ਸਿੱਖਿਆ ਲੋਕਾਂ ਨੂੰ ਕਰਦੀਆਂ ਹਨ। ਉਨ੍ਹਾਂ ਕਿਹਾ, "ਉਹ ਤਬਦੀਲੀ ਅਤੇ ਤਰੱਕੀ ਦੇ ਬੁਨਿਆਦੀ ਸਾਧਨ ਵਜੋਂ ਕੰਮ ਕਰਦੇ ਹਨ” ਅਨਪੜ੍ਹਤਾ ਤੋਂ ਇਲਾਵਾਉਨ੍ਹਾਂ ਗ਼ਰੀਬੀਸ਼ਹਿਰੀ-ਗ੍ਰਾਮੀਣ ਪਾੜਾਸਮਾਜਿਕ ਭੇਦਭਾਵ ਅਤੇ ਲਿੰਗ ਭੇਦ ਜਿਹੀਆਂ ਵੱਖ-ਵੱਖ ਚੁਣੌਤੀਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਇਹ ਨੋਟ ਕਰਦੇ ਹੋਏ ਕਿ ਸਾਖਰਤਾ ਦੀਆਂ ਉੱਚ ਦਰਾਂ ਕਿਸੇ ਦੇਸ਼ ਦੀ ਆਰਥਿਕ ਤਰੱਕੀ ਅਤੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਨਾਲ ਸਿੱਧੇ ਤੌਰ 'ਤੇ ਸਬੰਧਤ ਹਨਸ਼੍ਰੀ ਨਾਇਡੂ ਨੇ ਸੁਝਾਅ ਦਿੱਤਾ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚਸਾਖਰਤਾ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਵੱਖ-ਵੱਖ ਵਿਕਾਸ ਪ੍ਰੋਗਰਾਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਅਤੇ ਨਤੀਜਿਆਂ ਵਿੱਚ ਮਦਦ ਕਰਦੀ ਹੈ। ਹੁਨਰ ਸਿੱਖਿਆ ਲਈ ਸਾਖਰਤਾ ਨੂੰ ਪਹਿਲੀ ਸ਼ਰਤ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਾ ਸਿਰਫ਼ ਵਿਅਕਤੀ ਵਿੱਚ ਆਤਮਵਿਸ਼ਵਾਸ ਪੈਦਾ ਕਰਦੀ ਹੈ ਬਲਕਿ ਸਮਾਜਿਕ ਜੀਵਨ ਨੂੰ ਵਧੇਰੇ ਸਰਗਰਮ ਅਤੇ ਸਨਮਾਨਜਨਕ ਬਣਾਉਣ ਵਿੱਚ ਵੀ ਮਦਦ ਕਰਦੀ ਹੈ।

ਐਲੀਮੈਂਟਰੀ ਪੱਧਰ 'ਤੇ ਵਿਸ਼ਵਵਿਆਪੀ ਕੁੱਲ ਨਾਮਾਂਕਣ ਅਨੁਪਾਤ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਸਾਰੇ ਹਿਤਧਾਰਕਾਂ ਦੀ ਸ਼ਲਾਘਾ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਤੱਥ 'ਤੇ ਆਪਣੀ ਖੁਸ਼ੀ ਜ਼ਾਹਰ ਕੀਤੀ ਕਿ ਭਾਰਤੀ ਲੜਕੀਆਂ ਦੀ ਪ੍ਰਾਇਮਰੀ ਪੱਧਰ 'ਤੇ ਲੜਕਿਆਂ ਦੇ ਮੁਕਾਬਲੇ ਸਕੂਲ ਦਾਖਲੇ ਦੀ ਦਰ ਜ਼ਿਆਦਾ ਹੈ। ਉਨ੍ਹਾਂ ਅੱਗੇ ਕਿਹਾ, “ਸਾਨੂੰ ਸਰਵਵਿਆਪੀ ਕਾਰਜਸ਼ੀਲ ਸਾਖਰਤਾ ਤੋਂ ਹੁਨਰ ਸਿੱਖਿਆ ਅਤੇ ਜੀਵਨ ਭਰ ਸਿੱਖਣ ਵੱਲ ਅੱਗੇ ਵਧਣ ਦੀ ਜ਼ਰੂਰਤ ਹੈ।

ਬਾਲਗ਼ ਸਿੱਖਿਆ ਦੇ ਵੱਖ-ਵੱਖ ਪਹਿਲੂਆਂ 'ਤੇ ਜ਼ੋਰ ਦੇਣ ਲਈ ਨਵੀਂ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦੇ ਹੋਏਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਪਹੁੰਚ ਸਮਾਜਿਕ-ਆਰਥਿਕ ਅਤੇ ਸੱਭਿਆਚਾਰਕ ਵਿਕਾਸ ਦੇ ਜੀਵਨ ਭਰ ਦੇ ਮੌਕਿਆਂ ਦਾ ਲਾਭ ਉਠਾ ਕੇ ਵਿਕਾਸ ਅਤੇ ਵਿਕਾਸ ਦੇ ਨਵੇਂ ਰਾਹ ਖੋਲ੍ਹਦੀ ਹੈ। ਉਨ੍ਹਾਂ ਅੱਗੇ ਕਿਹਾ, "ਇਹ ਬਾਲਗ਼ ਸਿੱਖਿਆ ਕੇਂਦਰਾਂ ਦੇ ਵਿਕਾਸ ਅਤੇ ਪ੍ਰਚਾਰ ਲਈ ਕ੍ਰਾਊਡ ਫੰਡਿੰਗ ਅਤੇ ਔਨਲਾਈਨ ਅਤੇ ਐਪ-ਅਧਾਰਿਤ ਟੈਕਨੋਲੋਜੀ ਦੀ ਵਰਤੋਂਸੈਟੇਲਾਈਟ ਅਧਾਰਿਤ ਟੈਲੀਵਿਜ਼ਨ ਚੈਨਲਔਨਲਾਈਨ ਅਧਿਐਨ ਸਰੋਤ ਅਤੇ ਲਾਇਬ੍ਰੇਰੀਆਂ ਸਮੇਤ ਕਈ ਤਰੀਕਿਆਂ ਦੀ ਸਿਫ਼ਾਰਸ਼ ਕਰਦਾ ਹੈ"।

ਨਹਿਰੂ ਅਤੇ ਟੈਗੋਰ ਸਾਖਰਤਾ ਪੁਰਸਕਾਰਾਂ ਦੇ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੰਦੇ ਹੋਏਉਪ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਉਹ 'ਸਿੱਖਿਅਤ ਅਤੇ ਸਮਰੱਥ ਭਾਰਤ'- ਇੱਕ ਸਿੱਖਿਅਤ ਅਤੇ ਸਸ਼ਕਤ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਆਪਣਾ ਕੰਮ ਜਾਰੀ ਰੱਖਣਗੇ।

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਭਾਰਤੀ ਬਾਲਗ਼ ਸਿੱਖਿਆ ਸੰਘ (ਆਈਏਈਏ) 1966 ਤੋਂ ਨਹਿਰੂ ਸਾਖਰਤਾ ਪੁਰਸਕਾਰ ਅਤੇ 1987 ਤੋਂ ਟੈਗੋਰ ਸਾਖਰਤਾ ਪੁਰਸਕਾਰ ਨਾਲ ਸਿੱਖਿਆ ਅਤੇ ਰਾਸ਼ਟਰੀ ਵਿਕਾਸ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਪ੍ਰਦਾਨ ਕਰਦਾ ਆ ਰਿਹਾ ਹੈ। ਪ੍ਰੋ.ਪੀ ਆਦੀਨਾਰਾਇਣ ਰੈੱਡੀ ਅਤੇ ਪ੍ਰੋ.ਐੱਮ ਸੀ ਰੈੱਡਪਾ ਰੈੱਡੀ ਨੂੰ ਕ੍ਰਮਵਾਰ ਸਾਲ 2019 ਅਤੇ 2020 ਲਈ ਨਹਿਰੂ ਸਾਖਰਤਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆਜਦ ਕਿ ਪ੍ਰੋ. ਅਨੀਤਾ ਦਿਘੇ ਅਤੇ ਸ੍ਰੀਮਤੀ ਨਿਸ਼ਾਤ ਫਾਰੂਕ ਨੂੰ ਪਿਛਲੇ ਦੋ ਸਾਲਾਂ ਲਈ ਕ੍ਰਮਵਾਰ ਟੈਗੋਰ ਸਾਖਰਤਾ ਪੁਰਸਕਾਰ ਮਿਲੇ ਹਨ।

ਭਾਰਤੀ ਬਾਲਗ਼ ਸਿੱਖਿਆ ਸੰਘ ਦੇ ਪ੍ਰਧਾਨ ਪ੍ਰੋ ਐੱਲ ਰਾਜਾਆਈਏਈਏ ਦੇ ਜਨਰਲ ਸਕੱਤਰ ਸ਼੍ਰੀ ਸੁਰੇਸ਼ ਖੰਡੇਲਵਾਲਆਈਏਈਏ ਦੇ ਸਲਾਹਕਾਰ ਸ਼੍ਰੀ ਕੇ ਸੀ ਚੌਧਰੀ ਅਤੇ ਹੋਰ ਇਸ ਮੌਕੇ ਹਾਜ਼ਰ ਸਨ।

 

 

 ************

ਐੱਮਐੱਸ/ਆਰਕੇ/ਡੀਪੀ


(Release ID: 1783294) Visitor Counter : 205