ਇਸਪਾਤ ਮੰਤਰਾਲਾ

ਆਰਆਈਐੱਨਐੱਲ ਵਿੱਚ ਪ੍ਰਤਿਸ਼ਿਠਤ ਹਫ਼ਤਾਵਰੀ ਸਮਾਰੋਹ ਦਾ ਆਯੋਜਨ

Posted On: 18 DEC 2021 7:14PM by PIB Chandigarh

ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ (ਆਰਆਈਐੱਨਐੱਲ-ਵੀਐੱਸਪੀ) ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਤਹਿਤ 13 ਤੋਂ 19 ਦਸੰਬਰ 2021 ਤੱਕ ਸਾਲ 1971 ਦੇ ਯੁੱਧ ਵਿੱਚ ਭਾਰਤ ਦੀ ਜਿੱਤ ਦੇ ਸਬੰਧ ਵਿੱਚ ‘ਪ੍ਰਤਿਸ਼ਿਠਤ ਹਫ਼ਤਾਵਰੀ ਸਮਾਰੋਹ’ਮਨਾਇਆ ਜਾ ਰਿਹਾ ਹੈ।

ਇਸ ਸਿਲਸਿਲੇ ਵਿੱਚ ਅੱਜ ਸਵੇਰੇ ਉਕੂਨਗਰਮ ਵਿੱਚ ‘ਪੈਦਲ ਤੁਰਨ’ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਵਿੱਚ ਉਕੂਨਗਰਮ ਟਾਊਨਸ਼ਿਪ ਦੇ ਵਿਭਿੰਨ ਸਕੂਲਾਂ ਦੇ ਐੱਨਸੀਸੀ ਕੈਡੇਟਾਂ (ਲੜਕੇ ਅਤੇ ਲੜਕੀਆਂ), ਹੋਮਗਾਰਡ, ਕਰਮਚਾਰੀਆਂ ਅਤੇ ਆਸਪਾਸ ਦੇ ਖੇਤਰਾਂ ਤੋਂ ਨੌਜਵਾਨਾਂ ਸਮੇਤ ਲਗਭਗ ਪੰਜ ਸੌ ਲੋਕਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਸ਼੍ਰੀ ਅਭਿਜੀਤ ਚਕਰਵਰਤੀ ਸੀਜੀਐੱਮ (ਵਰਕਸ) ਆਈ/ਸੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।

 

 

ਸ਼੍ਰੀ ਅਭਿਜੀਤ ਚਕਰਵਰਤੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ਸਾਲ 1971 ਦੇ ਯੁੱਧ ਵਿੱਚ ਭਾਰਤ ਦੀ ਜਿੱਤ ਨੂੰ ਯਾਦ ਕੀਤਾ ਅਤੇ ਨੌਜਵਾਨਾਂ ਨੂੰ ਦੇਸ਼ ਦੀ ਪ੍ਰਗਤੀ ਵਿੱਚ ਮਦਦ ਕਰਨ ਲਈ ਸਖ਼ਤ ਮਿਹਨਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿਭਿੰਨ ਖੇਡ ਵਿਧਾਵਾਂ ਵਿੱਚ ਨਿਯਮਿਤ ਰੂਪ ਨਾਲ ਖੇਡ ਗਤੀਵਿਧੀਆਂ ਦਾ ਆਯੋਜਨ ਕਰਨ ਅਤੇ ਵਿਭਿੰਨ ਖੇਡਾਂ ਅਤੇ ਮੁਕਾਬਲਿਆਂ ਵਿੱਚ ਪ੍ਰਭਾਵੀ ਕੋਚਿੰਗ ਪ੍ਰਦਾਨ ਕਰਨ ਲਈ ਖੇਡ ਵਿਭਾਗ ਦੀ ਸ਼ਲਾਘਾ ਕੀਤੀ।

 

 *******

 

ਐੱਮਵੀ/ਐੱਸਕੇ



(Release ID: 1783197) Visitor Counter : 167


Read this release in: English , Urdu , Hindi , Tamil