ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਸਿੱਖਿਆ ਪ੍ਰਣਾਲੀ ਦਾ ਭਾਰਤੀਕਰਣ ਕਰਨ ਦੀ ਜ਼ਰੂਰਤ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਭਾਰਤ ਨੂੰ ਇਨੋਵੇਸ਼ਨ ਅਤੇ ਲਰਨਿੰਗ ਦੇ ਗਲੋਬਲ ਹੱਬ ਵਜੋਂ ਉਭਰਨ ਦੀ ਲੋੜ 'ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੂੰ ਕਦੇ ਵਿਸ਼ਵ ਗੁਰੂ ਵਜੋਂ ਜਾਣਿਆ ਜਾਂਦਾ ਸੀ ਅਤੇ ਸੰਪੂਰਨ ਸਿੱਖਿਆ ਦੀ ਗੌਰਵਪੂਰਨ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਦਾ ਸੱਦਾ ਦਿੱਤਾ



ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਇੱਕ ਸੰਪੂਰਨ ਅਤੇ ਦੂਰਦਰਸ਼ੀ ਦਸਤਾਵੇਜ਼ ਹੈ, ਸਿੱਖਿਆ ਦੇ ਸੂਚਕਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਸਿੱਖਿਆ ਦੇ ਲੋਕਤੰਤਰੀਕਰਣ ਵਿੱਚ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ



ਉਪ ਰਾਸ਼ਟਰਪਤੀ ਨੇ ਰਿਸ਼ੀਹੁੱਡ ਯੂਨੀਵਰਸਿਟੀ ਦਾ ਉਦਘਾਟਨ ਕੀਤਾ

Posted On: 18 DEC 2021 2:35PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਭਾਰਤ ਦੀ ਪ੍ਰਾਚੀਨ ਬੁੱਧੀਮਤਾਗਿਆਨ ਪਰੰਪਰਾਵਾਂ ਅਤੇ ਵਿਰਾਸਤ ਦੇ ਮਹਾਨ ਭੰਡਾਰ 'ਤੇ ਅਧਾਰਿਤ ਸਿੱਖਿਆ ਪ੍ਰਣਾਲੀ ਦੇ 'ਭਾਰਤੀਕਰਣਦਾ ਸੱਦਾ ਦਿੱਤਾ। ਇਹ ਸੁਝਾਅ ਦਿੰਦੇ ਹੋਏ ਕਿ ਬਸਤੀਵਾਦੀ ਸਿੱਖਿਆ ਪ੍ਰਣਾਲੀ ਨੇ ਲੋਕਾਂ ਵਿੱਚ ਇੱਕ ਹੀਣ ਭਾਵਨਾ ਅਤੇ ਅੰਤਰ ਪੈਦਾ ਕੀਤਾ ਹੈਉਨ੍ਹਾਂ ਸਿੱਖਿਆ ਪ੍ਰਣਾਲੀ ਵਿੱਚ ਮੁੱਲ-ਅਧਾਰਿਤ ਤਬਦੀਲੀ ਦਾ ਸੱਦਾ ਦਿੱਤਾਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੁਆਰਾ ਕਲਪਨਾ ਕੀਤੀ ਗਈ ਹੈ। ਉਨ੍ਹਾਂ ਭਾਰਤ ਨੂੰ ਇਨੋਵੇਸ਼ਨਲਰਨਿੰਗ ਅਤੇ ਬੌਧਿਕ ਅਗਵਾਈ ਦੇ ਇੱਕ ਗਲੋਬਲ ਹੱਬ ਵਜੋਂ ਉਭਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

 

ਦਿੱਲੀ ਵਿੱਚ ਇੱਕ ਸਮਾਗਮ ਵਿੱਚ ਰਿਸ਼ੀਹੁੱਡ ਯੂਨੀਵਰਸਿਟੀ ਦਾ ਉਦਘਾਟਨ ਕਰਦੇ ਹੋਏਉਪ ਰਾਸ਼ਟਰਪਤੀ ਨੇ ਯਾਦ ਕੀਤਾ ਕਿ ਭਾਰਤ ਨੂੰ ਕਦੇ ਵਿਸ਼ਵ ਗੁਰੂ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਸਾਡੇ ਪਾਸ ਨਾਲੰਦਾਤਕਸ਼ਸ਼ਿਲਾ ਅਤੇ ਪੁਸ਼ਪਗਿਰੀ ਜਿਹੀਆਂ ਮਹਾਨ ਸੰਸਥਾਵਾਂ ਸਨ ਜਿੱਥੇ ਦੁਨੀਆ ਦੇ ਕੋਨੇ-ਕੋਨੇ ਤੋਂ ਵਿਦਿਆਰਥੀ ਸਿੱਖਣ ਲਈ ਆਉਂਦੇ ਸਨ”,  ਅਤੇ ਕਿਹਾ ਕਿ ਭਾਰਤ ਨੂੰ ਉਹ ਪ੍ਰਮੁੱਖ ਸਥਾਨ ਦੁਬਾਰਾ ਹਾਸਲ ਕਰਨਾ ਚਾਹੀਦਾ ਹੈ।

 

ਇਹ ਯਾਦ ਕਰਦੇ ਹੋਏ ਕਿ ਭਾਰਤ ਪਾਸ ਸੰਪੂਰਨ ਸਿੱਖਿਆ ਦੀ ਗੌਰਵਪੂਰਣ ਪਰੰਪਰਾ ਰਹੀ ਹੈਉਨ੍ਹਾਂ ਉਸ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਅਤੇ ਵਿੱਦਿਅਕ ਲੈਂਡਸਕੇਪ ਨੂੰ ਟਰਾਂਸਫੋਰਮ ਕਰਨ ਦਾ ਸੱਦਾ ਦਿੱਤਾਅਤੇ ਰਿਸ਼ੀਹੁੱਡ ਜਿਹੀਆਂ ਨਵੀਆਂ ਯੂਨੀਵਰਸਿਟੀਆਂ ਨੂੰ ਇਸ ਸਬੰਧ ਵਿੱਚ ਅਗਵਾਈ ਕਰਨ ਦੀ ਤਾਕੀਦ ਕੀਤੀ। ਇਹ ਨੋਟ ਕਰਦਿਆਂ ਕਿ ਰਾਸ਼ਟਰ ਦੀ ਟਰਾਂਸਫੋਰਮੇਸ਼ਨ ਵਿੱਚ ਸਿੱਖਿਆ ਦੀ ਅਹਿਮ ਭੂਮਿਕਾ ਹੁੰਦੀ ਹੈਉਨ੍ਹਾਂ ਨੇ ਸਿੱਖਿਆ ਨੂੰ 'ਮਿਸ਼ਨਵਜੋਂ ਅਪਣਾਉਣ ਦਾ ਸੱਦਾ ਦਿੱਤਾ।

 

ਸਿੱਖਿਆ ਦੇ ਮੋਰਚੇ 'ਤੇ ਸਰਬਪੱਖੀ ਸੁਧਾਰ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਖੋਜ ਦੀ ਗੁਣਵੱਤਾਹਰ ਪੱਧਰ 'ਤੇ ਅਧਿਆਪਨਅੰਤਰਰਾਸ਼ਟਰੀ ਏਜੰਸੀਆਂ ਦੁਆਰਾ ਦਰਜਾਬੰਦੀਗ੍ਰੈਜੂਏਟਾਂ ਦੀ ਰੋਜ਼ਗਾਰ ਯੋਗਤਾ ਅਤੇ ਸਿੱਖਿਆ ਪ੍ਰਣਾਲੀ ਦੇ ਹੋਰ ਕਈ ਪਹਿਲੂਆਂ ਨੂੰ ਟੋਨ-ਅੱਪ ਕਰਨ ਦੀ ਜ਼ਰੂਰਤ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਵਿਭਿੰਨ ਮੁੱਦਿਆਂ ਨੂੰ ਹੱਲ ਕਰਨ ਅਤੇ ਭਾਰਤ ਨੂੰ ਇੱਕ ਵਾਰ ਫਿਰ ਤੋਂ ਵਿਸ਼ਵ ਗੁਰੂ ਬਣਨ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਐੱਨਈਪੀ ਸਿੱਖਿਆ ਦੇ ਗੁਣਵੱਤਾ ਸੂਚਕਾਂ ਵਿੱਚ ਭਾਰੀ ਸੁਧਾਰ ਕਰਨ ਦੀ ਸਾਡੀ ਕੋਸ਼ਿਸ਼ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

 

ਐੱਨਈਪੀ ਨੂੰ ਇੱਕ ਦੂਰਅੰਦੇਸ਼ੀ ਦਸਤਾਵੇਜ਼ ਦੱਸਦਿਆਂਜੋ ਭਾਰਤ ਵਿੱਚ ਸਿੱਖਿਆ ਦੇ ਲੈਂਡਸਕੇਪ ਨੂੰ ਬਦਲ ਸਕਦਾ ਹੈਉਨ੍ਹਾਂ ਕਿਹਾ ਕਿ ਇਹ ਸਿੱਖਿਆ ਨੂੰ ਇੱਕ ਸੰਪੂਰਨਮੁੱਲ-ਅਧਾਰਿਤ ਅਤੇ ਸਿੱਖਣ ਦਾ ਆਨੰਦਦਾਇਕ ਅਨੁਭਵ ਬਣਾ ਸਕਦਾ ਹੈ। ਉਨ੍ਹਾਂ ਕਿਹਾ "ਅੰਤਰ-ਅਨੁਸ਼ਾਸਨੀ ਸਿੱਖਿਆਖੋਜ ਅਤੇ ਗਿਆਨ ਉਤਪਾਦਨਸੰਸਥਾਵਾਂ ਨੂੰ ਖੁਦਮੁਖਤਿਆਰੀਬਹੁ-ਭਾਸ਼ਾਈ ਸਿੱਖਿਆਅਤੇ ਅਜਿਹੇ ਬਹੁਤ ਸਾਰੇ ਮਹੱਤਵਪੂਰਨ ਨੀਤੀ ਉਪਾਵਾਂ 'ਤੇ ਜ਼ੋਰ ਦੇਣ ਦੇ ਨਾਲਅਸੀਂ ਸਿੱਖਿਆ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਇੱਕ ਵੱਡੀ ਤਬਦੀਲੀ ਵੱਲ ਵਧ ਰਹੇ ਹਾਂ।

 

ਹਰੇਕ ਵਿੱਦਿਅਕ ਅਦਾਰੇ ਨੂੰ ਐੱਨਈਪੀ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਅਪੀਲ ਕਰਦੇ ਹੋਏਉਪ ਰਾਸ਼ਟਰਪਤੀ ਨੇ ਸਵਾਮੀ ਵਿਵੇਕਾਨੰਦ ਦੇ ਮਕਬੂਲ ਸ਼ਬਦਾਂ ਨੂੰ ਯਾਦ ਕੀਤਾ: ਅਸੀਂ ਉਹ ਸਿੱਖਿਆ ਚਾਹੁੰਦੇ ਹਾਂ ਜਿਸ ਨਾਲ ਚਰਿੱਤਰ ਦਾ ਨਿਰਮਾਣ ਹੋਵੇਮਨ ਦੀ ਤਾਕਤ ਵਧੇਬੁੱਧੀ ਦਾ ਵਿਸਤਾਰ ਹੋਵੇਅਤੇ ਜਿਸ ਨਾਲ ਕੋਈ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ।"

 

ਸਿੱਖਿਆ ਦੇ ਲੋਕਤੰਤਰੀਕਰਣ ਅਤੇ ਲਰਨਿੰਗ ਨੂੰ ਆਖਰੀ ਸਿਰੇ ਤੱਕ ਲਿਜਾਣ ਵਿੱਚ ਟੈਕਨੋਲੋਜੀ ਦੀ ਮਹੱਤਵਪੂਰਨ ਭੂਮਿਕਾ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਚੰਗੀ ਸਿੱਖਿਆ ਨੂੰ ਆਖਰੀ ਸਿਰੇ ਤੱਕ ਲਿਜਾਇਆ ਜਾਂਦਾ ਹੈ ਤਾਂ ਵਿਦਿਆਰਥੀਆਂ ਦੀ ਅਣਵਰਤੀ ਸਮਰੱਥਾ ਨੂੰ ਇੱਕ ਵੱਡੇ ਭਲੇ ਲਈ ਵਰਤਿਆ ਜਾ ਸਕਦਾ ਹੈ।

 

ਸ਼੍ਰੀ ਨਾਇਡੂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਕਠਿਨ ਪ੍ਰਸਥਿਤੀਆਂ ਨੂੰ ਸੰਜਮ ਅਤੇ ਹਿੰਮਤ ਨਾਲ ਨਜਿੱਠਣ ਦੀ ਯੋਗਤਾ ਪੈਦਾ ਕਰਨ ਦੀ ਤਾਕੀਦ ਕੀਤੀ। ਇਹੀ ਲੀਡਰਸ਼ਿਪ ਹੈ। ਉਨ੍ਹਾਂ ਅੱਗੇ ਕਿਹਾ ਅਤੇ ਅਜਿਹੀਆਂ ਲੀਡਰਸ਼ਿਪ ਸਮਰੱਥਾਵਾਂ ਨੂੰ ਵਿਕਸਿਤ ਕਰਨ ਲਈਸਾਨੂੰ ਆਪਣੇ ਸ਼ਾਨਦਾਰ ਅਤੀਤ ਅਤੇ ਰਿਸ਼ੀਆਂ ਦੀ ਸਿਆਣਪ ਤੋਂ ਸਬਕ ਲੈਣ ਦੀ ਲੋੜ ਹੈ।

 

ਇਸ ਮੌਕੇਸੰਸਦ ਮੈਂਬਰ ਅਤੇ ਰਿਸ਼ੀਹੁੱਡ ਯੂਨੀਵਰਸਿਟੀ ਦੇ ਚਾਂਸਲਰਸ਼੍ਰੀ ਸੁਰੇਸ਼ ਪ੍ਰਭੂਰਿਸ਼ੀਹੁੱਡ ਯੂਨੀਵਰਸਿਟੀ ਦੇ ਸਹਿ-ਸੰਸਥਾਪਕ ਅਤੇ ਦੇਵ ਸੰਸਕ੍ਰਿਤੀ ਵਿਸ਼ਵਵਿਦਿਆਲਿਆ ਦੇ ਪ੍ਰੋ-ਵਾਈਸ ਚਾਂਸਲਰਡਾ. ਚਿਨਮਯ ਪਾਂਡੇਰਿਸ਼ੀਹੁੱਡ ਯੂਨੀਵਰਸਿਟੀ ਦੇ ਦੋਵੇਂ ਸਹਿ-ਸੰਸਥਾਪਕ ਸ਼੍ਰੀ ਅਸ਼ੋਕ ਗੋਇਲ ਅਤੇ ਸ਼੍ਰੀ ਮੋਤੀਲਾਲ ਓਵਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

 

 

  ***********

 

ਐੱਮਐੱਸ/ਆਰਕੇ


(Release ID: 1783100) Visitor Counter : 194


Read this release in: English , Urdu , Hindi , Tamil , Telugu