ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਵੀਅਤਨਾਮੀ ਸੰਸਦੀ ਵਫ਼ਦ ਨੇ ਭਾਰਤ ਦੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ



ਉਪ ਰਾਸ਼ਟਰਪਤੀ ਨੇ ਕਿਹਾ ਕਿ ਬੁੱਧ ਧਰਮ ਦੋਵੇਂ ਸੱਭਿਆਚਾਰਾਂ ਤੇ ਸਮਾਜਾਂ ਨੂੰ ਆਪਸ ‘ਚ ਜੋੜਨ ਵਾਲਾ ਮਜ਼ਬੂਤ ਸੰਪਰਕ ਹੈ



ਉਪ ਰਾਸ਼ਟਰਪਤੀ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੀ ‘ਐਕਟ ਈਸਟ’ ਨੀਤੀ ਦਾ ਇੱਕ ਅਹਿਮ ਥੰਮ੍ਹ ਹੈ ਵੀਅਤਨਾਮ



ਭਾਰਤ ਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਅਧੀਨ ਆਰਥਿਕ ਸਹਿਯੋਗ ਇੱਕ ਅਹਿਮ ਥੰਮ੍ਹ ਹੈ



ਸ਼੍ਰੀ ਨਾਇਡੂ ਨੇ ਵੀਅਤਨਾਮ ਦੇ ਸੱਭਿਆਚਾਰਕ ਚਮਤਕਾਰਾਂ ਦੀ ਬਹਾਲੀ ਵਿੱਚ ਭਾਰਤ ਦਾ ਯੋਗਦਾਨ ਉਜਾਗਰ ਕੀਤਾ

Posted On: 17 DEC 2021 4:28PM by PIB Chandigarh

ਭਾਰਤ ਦੇ ਮਾਣਯੋਗ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਵੀਅਤਨਾਮ ਸਮਾਜਵਾਦੀ ਗਣਰਾਜ ਦੀ ਰਾਸ਼ਟਰੀ ਅਸੈਂਬਲੀ ਦੇ ਚੇਅਰਮੈਨ ਸ਼੍ਰੀ ਵਿਯੋਂਗ ਦਿਨ੍ਹ ਹਿਊ ਅਤੇ ਵੀਅਤਨਾਮ ਦੇ ਸੰਸਦੀ ਵਫ਼ਦ ਦੇ ਹੋਰਨਾਂ ਮੈਂਬਰਾਂ ਦਾ ਸੁਆਗਤ ਕੀਤਾ।

ਵਫ਼ਦ ਦਾ ਸੁਆਗਤ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸ਼੍ਰੀ ਵਿਯੋਂਗ ਦਿਨ੍ਹ ਹਿਊ ਦੀ ਅਗਵਾਈ ਹੇਠ ਵੀਅਤਨਾਮ ਦੀ ਰਾਸ਼ਟਰੀ ਅਸੈਂਬਲੀ ਸਮਾਜਿਕਆਰਥਿਕ ਪੁਨਰਸੁਰਜੀਤੀ ਸਮੇਤ ਵੀਅਤਨਾਮ ਦੇ ਕੋਵਿਡ–19 ਮਹਾਮਾਰੀ ਨੂੰ ਦਿੱਤੇ ਜਾਣ ਵਾਲੇ ਹੁੰਗਾਰਿਆਂ ਨੂੰ ਆਕਾਰ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੀ ਹੈ।

ਸਾਲ 2019 ਦੌਰਾਨ ਅੰਤਰਰਾਸ਼ਟਰੀ ਵੇਸਾਕ ਦਿਵਸ ਜਸ਼ਨਾਂ ਚ ਸ਼ਾਮਲ ਹੋਣ ਨਾਲ ਸਬੰਧਿਤ ਆਪਣੇ ਵੀਅਤਨਾਮ ਦੌਰੇ ਨੂੰ ਚੇਤੇ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਆਪਣੇ ਦੌਰੇ ਦੌਰਾਨ ਉਨ੍ਹਾਂ ਵੀਅਤਨਾਮ ਦੀ ਜਨਤਾ ਦੇ ਰੋਜ਼ਮੱਰਾ ਦੇ ਜੀਵਨ ਵਿੱਚ ਬੁੱਧ ਧਰਮ ਦੇ ਭਰਪੂਰ ਅਸਰ ਨੂੰ ਨੋਟ ਕੀਤਾ ਤੇ ਉਸੇ ਕਰਕੇ ਲੋਕਾਂ ਦਾ ਜੀਵਨਮਾਰਗ ਸੱਚਮੁਚ ਭਰਪੂਰ ਹੋਇਆ ਹੈ ਤੇ ਉਹੀ ਦੋਵੇਂ ਸੱਭਿਆਚਾਰਾਂ ਤੇ ਸਮਾਜਾਂ ਨੂੰ ਜੋੜਨ ਵਾਲਾ ਇੱਕ ਮਜ਼ਬੂਤ ਸੰਪਰਕ ਵਜੋਂ ਕੰਮ ਕਰ ਰਿਹਾ ਹੈ।

ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਵੀਅਤਨਾਮ ਭਾਰਤ ਦੀ ਐਕਟ ਈਸਟ’ ਨੀਤੀ ਦਾ ਇੱਕ ਅਹਿਮ ਥੰਮ੍ਹ ਹੈ ਅਤੇ ਭਾਰਤਪ੍ਰਸ਼ਾਂਤ ਖੇਤਰ ਦੀ ਦੂਰਦ੍ਰਿਸ਼ਟੀ ਲਈ ਇੱਕ ਪ੍ਰਮੁੱਖ ਭਾਈਵਾਲ ਹੈ। ਉਹ ਇਹ ਨੋਟ ਕਰਕੇ ਖੁਸ਼ ਹੋਏ ਕਿ ਭਾਰਤ-ਵੀਅਤਨਾਮ ਦੇ ਦੁਵੱਲੇ ਸਬੰਧ ਸਿਆਸੀ ਵਟਾਂਦਰੇ ਤੋਂ ਲੈ ਕੇ ਰੱਖਿਆ ਭਾਈਵਾਲੀਵਪਾਰਵਣਜ ਅਤੇ ਨਿਵੇਸ਼ ਸਬੰਧਾਂਵਿਕਾਸ ਸਹਿਯੋਗ ਅਤੇ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਤੱਕ ਸਹਿਯੋਗ ਦੇ ਵਿਆਪਕ ਖੇਤਰਾਂ ਵਿੱਚ ਵਿਭਿੰਨ ਕਿਸਮ ਦੇ ਹਨ।

ਦੋਵੇਂ ਦੇਸ਼ਾਂ ਵਿਚਾਲੇ ਸੰਸਦੀ ਸਹਿਯੋਗ ਬਾਰੇ ਬੋਲਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਬੰਧਿਤ ਸੰਸਦਾਂ ਵਿੱਚ ਭਾਰਤ-ਵੀਅਤਨਾਮ ਸੰਸਦੀ ਦੋਸਤੀ ਸਮੂਹ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਰਹੇ ਹਨ।

ਦਸੰਬਰ 2016 ‘ਚ ਵੀਅਤਨਾਮੀ ਰਾਸ਼ਟਰੀ ਅਸੈਂਬਲੀ ਦੇ ਤਤਕਾਲੀਨ ਚੇਅਰਪਰਸਨ Mme. ਨਗੂਏਨ ਥੀ ਕਿਮ ਨਗਾਨ ਦੀ ਫੇਰੀ 'ਤੇ ਪ੍ਰਤੀਬਿੰਬਤ ਕਰਦਿਆਂ ਸ਼੍ਰੀ ਨਾਇਡੂ ਨੇ ਉਜਾਗਰ ਕੀਤਾ ਕਿ ਸੰਸਦੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਲੋਕ ਸਭਾ ਅਤੇ ਵੀਅਤਨਾਮੀ ਨੈਸ਼ਨਲ ਅਸੈਂਬਲੀ ਵਿਚਾਲੇ ਇੱਕ ਸਹਿਯੋਗ ਸਮਝੌਤਾ ਸਹੀਬੰਦ ਕੀਤਾ ਗਿਆ ਸੀ।

ਸ਼੍ਰੀ ਨਾਇਡੂ ਨੇ ਇਹ ਵੀ ਉਜਾਗਰ ਕੀਤਾ ਕਿ ਭਾਰਤ ਅਤੇ ਵੀਅਤਨਾਮ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ਦੇ ਤਹਿਤ ਆਰਥਿਕ ਸਹਿਯੋਗ ਇੱਕ ਮਹੱਤਵਪੂਰਨ ਥੰਮ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਦੇ ਵਪਾਰ ਮੰਤਰਾਲਿਆਂ ਨੂੰ ਫਾਰਮਾਸਿਊਟੀਕਲਤੇਲ ਅਤੇ ਗੈਸਖਣਿਜਐਗਰੋ-ਪ੍ਰੋਸੈੱਸਿੰਗਆਈ.ਟੀ. ਅਤੇ ਖੇਤੀਬਾੜੀ ਉਤਪਾਦਾਂ ਵਰਗੇ ਵੱਖ-ਵੱਖ ਖੇਤਰਾਂ ਵਿੱਚ ਬਜ਼ਾਰ ਪਹੁੰਚ ਵਧਾਉਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

ਊਰਜਾ ਖੇਤਰ ਵਿੱਚ ਵੀਅਤਨਾਮ ਦੇ ਨਾਲ ਭਾਰਤ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਅਤੇ ਆਪਸੀ ਲਾਹੇਵੰਦ ਭਾਈਵਾਲੀ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦੀ ONGC ਵਿਦੇਸ਼ ਲਿਮਟਿਡ (OVL) ਦੀ ਵੀਅਤਨਾਮ ਦੇ ਔਫ਼ਸ਼ੋਰ ਊਰਜਾ ਪ੍ਰੋਜੈਕਟਾਂ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਦੀ ਮੌਜੂਦਗੀ ਹੈ ਅਤੇ ਉਹ 15 ਸਾਲ ਦੇ ਵਿਸਤਾਰ ਦੀ ਮੰਗ ਕਰਨ ਲਈ ਉਤਸੁਕ ਹੈ ਕਿਉਂਕਿ OVL ਅਤੇ ਪੈਟਰੋ-ਵੀਅਤਨਾਮ (PVN) ਵਿਚਕਾਰ ਮਈ 2023 ਤੋਂ ਬਾਅਦ ਮੌਜੂਦਾ MOU ਦੀ ਮਿਆਦ ਖਤਮ ਹੋ ਰਹੀ ਹੈ।

ਸ਼੍ਰੀ ਨਾਇਡੂ ਨੇ ਰੱਖਿਆ ਉਦਯੋਗ ਸਹਿਯੋਗਸਮੁੰਦਰੀ ਸੁਰੱਖਿਆਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਆ ਵਰਗੇ ਖੇਤਰਾਂ ਵਿੱਚ ਵੀਅਤਨਾਮ ਦੇ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

ਸ਼੍ਰੀ ਨਾਇਡੂ ਨੇ ਇਸ ਬਾਰੇ ਇਹ ਵੀ ਦੱਸਿਆ ਕਿ ਭਾਰਤ ਤੇ ਵੀਅਤਨਾਮ ਦੋਵੇਂ UNSC ਵਿੱਚ ਗ਼ੈਰ-ਸਥਾਈ ਮੈਂਬਰਾਂ ਦੇ ਰੂਪ ਵਿੱਚ ਮਿਲ ਕੇ ਕੰਮ ਕਰ ਰਹੇ ਹਨ ਜੋ ਬਦਲੇ ਵਿੱਚ ਮਹਾਮਾਰੀ ਤੋਂ ਬਾਅਦ ਦੇ ਵਿਸ਼ਵ ਰਾਜਨੀਤਕ ਅਤੇ ਆਰਥਿਕ ਵਿਵਸਥਾ ਨੂੰ ਰੂਪ ਦੇਣ ਵਿੱਚ ਯੋਗਦਾਨ ਪਾ ਰਹੇ ਹਨ।

ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਭਾਰਤ ਆਪਣੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਅਤੇ ਇੰਡੋ-ਪੈਸੀਫਿਕ (ਏਓਆਈਪੀ) ਬਾਰੇ ਆਸੀਆਨ ਦੇ ਦ੍ਰਿਸ਼ਟੀਕੋਣ ਦੇ ਵਿਚਕਾਰ ਮਜ਼ਬੂਤ ਕੇਂਦਰਮੁਖਤਾ ਅਨੁਸਾਰ ਵੀਅਤਨਾਮ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਦੀ ਆਸ ਰੱਖ ਰਿਹਾ ਹੈ।

ਕੋਵਿਡ-19 ਸਹਿਯੋਗ 'ਤੇ ਬੋਲਦਿਆਂਸ਼੍ਰੀ ਨਾਇਡੂ ਨੇ ਕਿਹਾ ਕਿ ਦਸੰਬਰ 2020 ਵਿੱਚ ਭਾਰਤ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਵਿਚਕਾਰ ਵਰਚੁਅਲ ਸਮਿਟ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਵਿੱਚ ਸਹਿਯੋਗ ਕਰਦਿਆਂ ਬਹੁ-ਆਯਾਮੀ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਲਈ ਦੋਵਾਂ ਦੇਸ਼ਾਂ ਦਾ ਮਾਰਗਦਰਸ਼ਨ ਕੀਤਾ।

ਸ਼੍ਰੀ ਨਾਇਡੂ ਨੇ ਆਕਸੀਜਨ ਨਾਲ ਸਬੰਧਿਤ ਉਪਕਰਣਾਂ ਦੀ ਸਮੇਂਸਿਰ ਸਪਲਾਈ ਕਰਨ ਅਤੇ ਹਾਲ ਹੀ ਦੀ ਦੂਜੀ ਲਹਿਰ ਦੌਰਾਨ ਮਹਾਮਾਰੀ ਵਿਰੁੱਧ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਲਈ ਵੀਅਤਨਾਮ ਦੀ ਸਰਕਾਰ ਅਤੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਾਲ 2020 ਵਿੱਚ ਇੰਡੀਅਨ ਰੈੱਡ ਕ੍ਰਾੱਸ ਸੋਸਾਇਟੀ ਨੂੰ 40,000 ਫੇਸ-ਮਾਸਕ ਗਿਫਟ ਕਰਨ ਲਈ ਨੈਸ਼ਨਲ ਅਸੈਂਬਲੀ ਦਾ ਧੰਨਵਾਦ ਵੀ ਕੀਤਾ।

ਬੁੱਧ ਧਰਮ ਅਤੇ ਚਾਮ ਪਰੰਪਰਾਵਾਂ ਦੀ ਸਾਂਝੀ ਵਿਰਾਸਤ ਰਾਹੀਂ ਭਾਰਤ ਤੇ ਵੀਅਤਨਾਮ ਦੇ ਸਾਂਝੇ ਇਤਿਹਾਸਕ ਅਤੇ ਸੱਭਿਅਕ ਸਬੰਧਾਂ ਨੂੰ ਉਜਾਗਰ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਵੱਧ ਤੋਂ ਵੱਧ ਆਪਸੀ ਜਾਗਰੂਕਤਾ ਅਤੇ ਸੱਭਿਆਚਾਰਕਸੈਰ-ਸਪਾਟਾ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਲਈ ਇਨ੍ਹਾਂ ਦਾ ਲਾਭ ਉਠਾਉਣਾ ਚਾਹੀਦਾ ਹੈ।

ਸ਼੍ਰੀ ਨਾਇਡੂ ਨੇ ਵੀਅਤਨਾਮ ਦੇ ਸੱਭਿਆਚਾਰਕ ਅਜੂਬਿਆਂ - ਮਾਇ ਸਨ (MEE-SUN ਵਜੋਂ ਉਚਾਰਿਆ ਗਿਆ) ਮੰਦਿਰ ਕੰਪਲੈਕਸ ਦੀ ਬਹਾਲੀ ਵਿੱਚ ਭਾਰਤ ਦੇ ਪੁਰਾਤੱਤਵ ਸਰਵੇਖਣ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ।

2022 ਵਿੱਚ ਭਾਰਤ ਤੇ ਵੀਅਤਨਾਮ ਵਿਚਾਲੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਦੇ ਮੌਕੇ 'ਤੇਸ਼੍ਰੀ ਨਾਇਡੂ ਨੇ ਦੋਵੇਂ ਸੰਸਦਾਂ ਨੂੰ ਨਵੀਂ ਦਿੱਲੀ ਅਤੇ ਹਨੋਈ ਦੋਵਾਂ ਵਿੱਚ ਕੁਝ ਯਾਦਗਾਰੀ ਸਾਂਝੇ ਸਮਾਗਮ ਆਯੋਜਿਤ ਕਰਨ ਦੀ ਯੋਜਨਾ ਬਣਾਉਣ ਦਾ ਪ੍ਰਸਤਾਵ ਦਿੱਤਾ।

ਸ਼੍ਰੀ ਵਿਯੋਂਗ ਦਿਨ੍ਹ ਹਿਊ ਦੀ ਅਗਵਾਈ ਵਾਲੇ ਵਫ਼ਦ ਨੇ ਦੋਵੇਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਅਜਿਹੇ ਦੌਰੇ ਨਾਲ ਮੌਜੂਦਾ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

 

 

 **********

ਐੱਮਐੱਸ/ਆਰਕੇ


(Release ID: 1782886) Visitor Counter : 168


Read this release in: English , Urdu , Hindi , Tamil