ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਕੁੱਲ ਕਵਰੇਜ 135.99 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ 70 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.38% ਹੈ, ਜੋ ਮਾਰਚ 2020 ਤੋਂ ਆਪਣੇ ਉੱਚਤਮ ਪੱਧਰ ‘ਤੇ ਹੈ
ਪਿਛਲੇ 24 ਘੰਟਿਆਂ ਵਿੱਚ 7,447 ਨਵੇਂ ਕੇਸ ਦਰਜ
ਭਾਰਤ ਦਾ ਐਕਟਿਵ ਕੇਸਲੋਡ ਇਸ ਸਮੇਂ 86,415 ਹੈ
ਸਪਤਾਹਿਕ ਪਾਜ਼ਿਟਿਵਿਟੀ ਦਰ (0.63) ਪਿਛਲੇ 33 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ
Posted On:
17 DEC 2021 9:40AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 70,46,805 ਖੁਰਾਕਾਂ ਲਗਾਉਣ ਦੇ ਨਾਲ ਅੱਜ ਸੱਤ ਵਜੇ ਸਵੇਰ ਤੱਕ ਦੀਆਂ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਦੇਸ਼ ਦਾ ਕੋਵਿਡ-19 ਟੀਕਾਕਰਣ ਕਵਰੇਜ 135.99 ਕਰੋੜ (1,35,99,96,267) ਦੇ ਪਾਰ ਪਹੁੰਚ ਗਈ । ਇਸ ਨੂੰ 1,42,79,769 ਸੈਸ਼ਨਾਂ ਦੇ ਜ਼ਰੀਏ ਪੂਰਾ ਕੀਤਾ ਗਿਆ ।
ਅੱਜ ਸਵੇਰ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ:
|
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,85,958
|
|
ਦੂਸਰੀ ਖੁਰਾਕ
|
96,29,532
|
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,83,666
|
|
ਦੂਸਰੀ ਖੁਰਾਕ
|
1,67,42,999
|
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
48,38,74,667
|
|
ਦੂਸਰੀ ਖੁਰਾਕ
|
28,50,59,645
|
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
19,08,70,116
|
|
ਦੂਸਰੀ ਖੁਰਾਕ
|
13,75,94,350
|
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,92,84,012
|
|
ਦੂਸਰੀ ਖੁਰਾਕ
|
8,81,71,322
|
|
ਕੁੱਲ
|
1,35,99,96,267
|
ਪਿਛਲੇ 24 ਘੰਟਿਆਂ ਵਿੱਚ 7,886 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ ( ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,41,62,765 ਹੈ ।
ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.38% ਹੈ , ਜੋ ਮਾਰਚ 2020 ਤੋਂ ਆਪਣੇ ਉੱਚਤਮ ਪੱਧਰ ‘ਤੇ ਹੈ ।
पिछले 24 घंटों में कुल 7,447 नये मामले दर्ज किये गये।
ਪਿਛਲੇ 50 ਦਿਨਾਂ ਤੋਂ 15 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆਉਣ ਦਾ ਰੁਝਾਨ ਲਗਾਤਾਰ ਬਣਿਆ ਹੋਇਆ ਹੈ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ-ਜੁਲੇ ਅਤੇ ਨਿਰੰਤਰ ਯਤਨਾਂ ਦਾ ਨਤੀਜਾ ਹੈ।
ਪਿਛਲੇ 24 ਘੰਟਿਆਂ ਵਿੱਚ ਕੁੱਲ 7,447 ਨਵੇਂ ਕੇਸ ਦਰਜ ਕੀਤੇ ਗਏ ।
ਇਸ ਸਮੇਂ ਐਕਟਿਵ ਕੇਸਲੋਡ 86,415 ਹੈ। ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.25% ਹੈ , ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ ।
ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 12 ,59,952 ਟੈਸਟ ਕੀਤੇ ਗਏ। ਸਮੁੱਚੇ ਤੌਰ ’ਤੇ ਭਾਰਤ ਵਿੱਚ ਹੁਣ ਤੱਕ 66.15 ਕਰੋੜ ਤੋਂ ਅਧਿਕ ( 66,15,07,694 ) ਟੈਸਟ ਕੀਤੇ ਗਏ ਹਨ ।
ਇੱਕ ਤਰਫ਼ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.63% ਹੈ, ਜੋ ਪਿਛਲੇ 33 ਦਿਨਾਂ ਤੋਂ 1% ਤੋਂ ਹੇਠਾਂ ਕਾਇਮ ਹੈ । ਰੋਜ਼ਾਨਾ ਪਾਜ਼ਿਟਿਵਿਟੀ ਦਰ 0.59% ਦਰਜ ਕੀਤੀ ਗਈ ਹੈ । ਉਹ ਵੀ ਪਿਛਲੇ 74 ਦਿਨਾਂ ਤੋਂ 2% ਤੋਂ ਹੇਠਾਂ ਅਤੇ ਲਗਾਤਾਰ 109 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ ।
****
ਐੱਮਵੀ/ਏਐੱਲ
(Release ID: 1782788)
ਵਿਜ਼ੀਟਰ ਕਾਊਂਟਰ : 165