ਸਹਿਕਾਰਤਾ ਮੰਤਰਾਲਾ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਨੈਚੁਰਲ ਫਾਰਮਿੰਗ 'ਤੇ ਨੈਸ਼ਨਲ ਕਨਕਲੇਵ' ਦੇ ਸਮਾਪਤੀ ਸੈਸ਼ਨ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨਾਂ ਨੂੰ ਸੰਬੋਧਨ ਕੀਤਾ



ਇਸ ਮੌਕੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸਮੇਤ ਕਈ ਪਤਵੰਤੇ ਵੀ ਮੌਜੂਦ ਸਨ



ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਇਸ ਸੈਮੀਨਾਰ ਦੇ ਪ੍ਰੇਰਣਾ ਸਰੋਤ ਹਨ, ਦੇਸ਼ ਭਰ ਦੇ ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਨੂੰ ਅਪਨਾਉਣਾ ਚਾਹੀਦਾ ਹੈ, ਇਸੇ ਲਈ ਉਨ੍ਹਾਂ ਨੇ ਇਸ ਮੁਹਿੰਮ ਨੂੰ ਗਤੀ ਦੇਣ ਦਾ ਨਿਸਚਾ ਕੀਤਾ ਅਤੇ ਅਪੀਲ ਵੀ ਕੀਤੀ



ਇਸ ਦੇ ਨਤੀਜੇ ਵਜੋਂ ਅੱਜ ਦੇਸ਼ ਭਰ ਦੇ ਲੱਖਾਂ ਕਿਸਾਨ ਹੌਲ਼ੀ-ਹੌਲ਼ੀ ਨੈਚੁਰਲ ਫਾਰਮਿੰਗ ਨੂੰ ਅਪਣਾ ਰਹੇ ਹਨ ਅਤੇ ਇਸ ਦੇ ਲਾਭਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਕਿਸਾਨ ਇਸ ਪ੍ਰਯੋਗ ਨੂੰ ਅੱਗੇ ਵਧਾ ਰਹੇ ਹਨ



ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਦੋਂ ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਜੀਡੀਪੀ ਵਿੱਚ ਖੇਤੀ ਦੇ ਯੋਗਦਾਨ ਨੂੰ ਸਦੀਵੀ ਰੂਪ ਵਿੱਚ ਅੱਗੇ ਲਿਜਾਣ ਦੀ ਪਹਿਲ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਰਾਜ ਦੇ ਮੁੱਖ ਮੰਤਰੀ ਵਜੋਂ ਕੀਤੀ ਸੀ



ਇੱਕ ਵਿਗਿਆਨਕ ਤਰੀਕੇ ਨਾਲ ਖੇਤੀ ਨੂੰ ਜੀਡੀਪੀ ਵਿੱਚ ਵੱਡਾ ਯੋਗਦਾਨਦਾਤਾ ਬਣਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਸਮ੍ਰਿਧੀ ਲਈ ਵੀ ਕੰਮ ਕੀਤਾ ਜਾ ਸਕਦਾ ਹੈ ਉਸ ਦੀ ਉਦਾਹਰਣ ਦੇਸ਼ ਵਿੱਚ ਸਭ ਤੋਂ ਪਹਿਲਾਂ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਉਸ ਸਮੇਂ ਦਿੱਤੀ ਗਈ



ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 10 ਸਾਲਾਂ ਤੋਂ

Posted On: 16 DEC 2021 5:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਨੈਚੁਰਲ ਫਾਰਮਿੰਗ ‘ਤੇ ਨੈਸ਼ਨਲ ਕਨਕਲੇਵ’ ਦੇ ਸਮਾਪਤੀ ਸੈਸ਼ਨ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰੀਆ ਦੇਵਵ੍ਰਤ ਅਤੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

https://static.pib.gov.in/WriteReadData/userfiles/image/image0016A5B.jpg

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸੈਮੀਨਾਰ ਨੈਚੁਰਲ ਫਾਰਮਿੰਗ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਇਸ ਦੇ ਲਾਭਾਂ ਬਾਰੇ ਸਹੀ ਢੰਗ ਨਾਲ ਜਾਣੂ ਕਰਵਾਉਣ ਲਈ ਕਰਵਾਇਆ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇਸ ਸੈਮੀਨਾਰ ਲਈ ਪ੍ਰੇਰਣਾ ਸਰੋਤ ਹਨ। ਦੇਸ਼ ਭਰ ਦੇ ਕਿਸਾਨਾਂ ਨੂੰ ਨੈਚੁਰਲ ਫਾਰਮਿੰਗ ਨੂੰ ਅਪਨਾਉਣਾ ਚਾਹੀਦਾ ਹੈ, ਇਸ ਲਈ ਉਨ੍ਹਾਂ ਨੇ ਇਸ ਮੁਹਿੰਮ ਨੂੰ ਗਤੀ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਅਪੀਲ ਵੀ ਕੀਤੀ ਹੈ ਅਤੇ ਇਸ ਦੇ ਨਤੀਜੇ ਵਜੋਂ ਦੇਸ਼ ਭਰ ਦੇ ਲੱਖਾਂ ਕਿਸਾਨ ਹੌਲ਼ੀ-ਹੌਲ਼ੀ ਨੈਚੁਰਲ ਫਾਰਮਿੰਗ ਨੂੰ ਅਪਣਾ ਰਹੇ ਹਨ। ਇਸ ਦੇ ਲਾਭ ਦੇਖ ਕੇ ਬਹੁਤ ਸਾਰੇ ਕਿਸਾਨ ਇਸ ਦੇ ਪ੍ਰਯੋਗ ਨੂੰ ਅੱਗੇ ਵਧਾ ਰਹੇ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜਦੋਂ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਸ਼ਾਇਦ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਨਰੇਂਦਰ ਮੋਦੀ ਨੇ ਇੱਕ ਰਾਜ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਸ਼ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਖੇਤੀਬਾੜੀ ਦੇ ਯੋਗਦਾਨ ਨੂੰ ਸਦੀਵੀ ਰੂਪ ਵਿੱਚ ਵਧਾਉਣ ਦੀ ਪਹਿਲ ਕੀਤੀ ਸੀ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਸਾਲਾਂ ਤੋਂ ਜੀਡੀਪੀ ਦਾ ਹਿੱਸਾ ਰਿਹਾ ਹੈ ਪਰ ਖੇਤੀ ਉਤਪਾਦਨ ਰਾਹੀਂ ਜੀਡੀਪੀ ਵਿੱਚ ਵੀ ਵਾਧਾ ਹੋ ਸਕਦਾ ਹੈ ਅਤੇ ਖੇਤੀ ਨੂੰ ਵਿਗਿਆਨਕ ਢੰਗ ਨਾਲ ਜੀਡੀਪੀ ਵਿੱਚ ਵੱਡਾ ਯੋਗਦਾਨ ਪਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਸਮ੍ਰਿਧੀ ਲਈ ਵੀ ਕੰਮ ਕੀਤਾ ਜਾ ਸਕਦਾ ਹੈ ਉਸਦੀ ਉਦਾਹਰਣ ਦੇਸ਼ ਵਿੱਚ ਪਹਿਲੀ ਵਾਰ ਜਦੋਂ ਮੋਦੀ ਜੀ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦਿੱਤੀ ਸੀ। ਕਈ ਸਾਲਾਂ ਤੱਕ ਖੇਤੀਬਾੜੀ ਵਿੱਚ 10% ਵਿਕਾਸ ਦਰ ਨੂੰ ਬਰਕਰਾਰ ਰੱਖ ਕੇ, ਗੁਜਰਾਤ ਵਿੱਚ ਉਸਨੂੰ ਕਾਮਯਾਬ ਬਣਾਇਆ, ਕਈ ਤਜਰਬੇ ਕੀਤੇ। ਕ੍ਰਿਸ਼ੀ ਮਹੋਤਸਵ ਰਾਹੀਂ ਸਾਰੇ ਵਿਸਥਾਰ ਕਾਰਜਾਂ ਨੂੰ ਕਿਸਾਨ ਤੱਕ ਪਹੁੰਚਾਇਆ ਗਿਆ, ਕਿਸਾਨ ਤਹਿਸੀਲ ਦਫ਼ਤਰ ਜਾਂ ਜ਼ਿਲ੍ਹਾ ਦਫ਼ਤਰ ਜਾਣ ਦੀ ਬਜਾਏ ਤਹਿਸੀਲ ਅਤੇ ਜ਼ਿਲ੍ਹਾ ਦਫ਼ਤਰ ਪਿੰਡ ਪਹੁੰਚ ਗਏ, ਕਿਸਾਨਾਂ ਨੇ ਆਪਣੇ ਪਿੰਡ ਵਿੱਚ ਬੈਠ ਕੇ ਸਾਰੇ ਲਾਭ ਪ੍ਰਾਪਤ ਕੀਤੇ, ਇਸ ਪ੍ਰਕਾਰ ਦੇ ਪ੍ਰਯੋਗ ਕੀਤੇ ਗਏ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕੀਤਾ ਅਤੇ ਗੁਜਰਾਤ ਵਰਗੇ ਰਾਜ ਵਿੱਚ ਮਾਇਕ੍ਰੋ ਇਰੀਗੇਸ਼ਨ ਰਾਹੀਂ ਸਿੰਚਾਈ ਵਾਲੀ ਜ਼ਮੀਨ ਨੂੰ ਕਈ ਗੁਣਾ ਵਧਾਉਣ ਦਾ ਕੰਮ ਕੀਤਾ। ਪਾਣੀ ਉਨ੍ਹਾਂ ਹੀ ਸੀ ਪਰ ਇਸ ਦੀ ਸਹੀ ਅਤੇ ਵਿਗਿਆਨਕ ਵਰਤੋਂ ਕਰਕੇ ਸਿੰਚਾਈ ਕਈ ਗੁਣਾ ਵਧ ਗਈ। ਉਨ੍ਹਾਂ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ 10 ਸਾਲਾਂ ਤੋਂ ਵੱਧ ਸਮੇਂ ਤੱਕ 10 ਫੀਸਦੀ ਖੇਤੀ ਵਿਕਾਸ ਦਰ ਨੂੰ ਬਣਾਈ ਰੱਖਣ ਦਾ ਰਿਕਾਰਡ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਕਿਸਾਨਾਂ ਨੂੰ 2019 ਤੋਂ ਨੈਚੁਰਲ ਫਾਰਮਿੰਗ ਅਪਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੋ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹਾਂ, ਉਹ ਨਾ ਸਿਰਫ਼ ਜ਼ਮੀਨ ਦੀ ਉਤਪਾਦਕਤਾ ਨੂੰ ਘਟਾਉਂਦੀਆਂ ਹਨ, ਬਲਕਿ ਪਾਣੀ ਦੇ ਭੰਡਾਰਨ ਦੀ ਸ਼ਕਤੀ ਨੂੰ ਵੀ ਘਟਾਉਂਦੀਆਂ ਹਨ ਅਤੇ ਖੇਤੀਬਾੜੀ ਉਤਪਾਦਾਂ ਦੇ ਰੂਪ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਵੀ ਮਨੁੱਖੀ ਸਰੀਰ ਲਈ ਹਾਨੀਕਾਰਕ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਲਾਂ ਪੁਰਾਣੀ ਸਾਡੀ ਰਵਾਇਤੀ ਅਤੇ ਨੈਚੁਰਲ ਫਾਰਮਿੰਗ ਨੂੰ ਮੁੜ ਸੁਰਜੀਤ ਕਰਨ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਦੇ ਕਰੋੜਾਂ ਕਿਸਾਨ ਭਰਾਵਾਂ ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਜਦੋਂ ਮੋਦੀ ਜੀ ਸੱਦਾ ਦਿੰਦੇ ਹਨ ਤਾਂ ਇਹ ਸਿਰਫ਼ ਇੱਕ ਸੱਦਾ ਹੀ ਨਹੀਂ ਹੁੰਦਾ, ਬਲਕਿ ਉਹ ਇਸ ਲਈ ਇੱਕ ਕਾਰਜ ਯੋਜਨਾ ਬਣਾਉਂਦੇ ਹਨ, ਧਿਆਨ ਨਾਲ ਇਸ ਨੂੰ ਖੁਦ ਡਿਜ਼ਾਈਨ ਕਰਦੇ ਹਨ ਅਤੇ ਇਸ ਦੀ ਨਿਗਰਾਨੀ ਕਰਦੇ ਹਨ। ਹੇਠਲੇ ਪੱਧਰ ਤੱਕ ਇਸਦੇ ਲਾਗੂ ਹੋਣ ਦੀ ਚਿੰਤਾ ਵੀ ਕਰਦੇ ਹਨ ਅਤੇ ਅੱਜ ਦਾ ਪ੍ਰੋਗਰਾਮ ਉਸੇ ਦਾ ਇੱਕ ਹਿੱਸਾ ਹੈ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਚਾਰੀਆ ਦੇਵਵ੍ਰਤ ਅਤੇ ਹੋਰ ਬਹੁਤ ਸਾਰੇ ਖੇਤੀ ਵਿਗਿਆਨੀਆਂ ਨੇ ਇੱਕ ਦੇਸੀ ਗਾਂ ਨਾਲ 30 ਏਕੜ ਜ਼ਮੀਨ ਦੀ ਨੈਚੁਰਲ ਫਾਰਮਿੰਗ ਕੀਤੀ ਹੈ ਅਤੇ ਇਸ ਲਈ ਇੱਕ ਰੁਪਏ ਦੀ ਖਾਦ ਜਾਂ ਕੀਟਨਾਸ਼ਕ ਦੀ ਵੀ ਵਰਤੋਂ ਨਹੀਂ ਕੀਤੀ ਗਈ, ਇਸ ਤਰ੍ਹਾਂ ਦੇ ਪ੍ਰਯੋਗ ਨੂੰ ਅੱਗੇ ਵਧਾਇਆ ਗਿਆ ਹੈ। ਇਸ ਮੁਹਿੰਮ ਨਾਲ ਜ਼ਮੀਨ ਦੇ ਪਾਣੀ ਨੂੰ ਸੰਭਾਲਣ ਦੀ ਸ਼ਕਤੀ ਵੀ ਵਧੇਗੀ, ਗੰਡੋਇਆਂ ਰਾਹੀਂ ਬਣਾਈ ਗਈ ਇਸ ਕੁਦਰਤੀ ਖਾਦ ਨਾਲ ਜ਼ਮੀਨ ਦੀ ਉਤਪਾਦਕਤਾ ਵਧਦੀ ਹੈ, ਖੇਤੀ 'ਤੇ ਹੋਣ ਵਾਲੇ ਖਰਚੇ ਵੀ ਘੱਟ ਹੁੰਦੇ ਹਨ, ਧਰਤੀ ਹੇਠਲੇ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਸਾਨੂੰ ਜੈਵਿਕ ਉਤਪਾਦ ਵੀ ਮਿਲਦੇ ਹਨ, ਜਿਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਸਹਿਕਾਰਤਾ ਮੰਤਰਾਲਾ ਸਥਾਪਤ ਕਰਨ ਦਾ ਇਤਿਹਾਸਿਕ ਫ਼ੈਸਲਾ ਲਿਆ ਹੈ, ਆਜ਼ਾਦੀ ਦੇ 75 ਸਾਲਾਂ ਤੱਕ ਦੇਸ਼ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਰੋੜਾਂ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਤਰਫੋਂ ਮੈਂ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਦੀ ਪਹਿਲ ਕਰਨ ਲਈ ਪ੍ਰਧਾਨ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਸ਼੍ਰੀ ਸ਼ਾਹ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਰਾਹੀਂ ਵਿੱਤ ਅਤੇ ਮੱਛੀ-ਪਾਲਣ ਸਮੇਤ ਕਈ ਖੇਤਰਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ, ਪਰ ਇਸਦੀ ਵੱਧ ਤੋਂ ਵੱਧ ਵਰਤੋਂ ਅਤੇ ਸਭ ਤੋਂ ਵੱਧ ਸਸ਼ਕਤੀਕਰਣ ਦੇਸ਼ ਦੇ ਛੋਟੇ ਕਿਸਾਨਾਂ ਦਾ ਹੋਵੇਗਾ। ਦੇਸ਼ ਵਿੱਚ ਨੈਚੁਰਲ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਵੱਧ ਤੋਂ ਵੱਧ ਕਿਸਾਨ ਇਸ ਨੂੰ ਅਪਣਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਜੈਵਿਕ ਭੋਜਨ ਪਦਾਰਥਾਂ ਦਾ ਉਚਿਤ ਮੁੱਲ ਮਿਲੇ।

https://static.pib.gov.in/WriteReadData/userfiles/image/image002HI0M.jpg

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਅਗਵਾਈ 'ਚ ਸਹਿਕਾਰਤਾ ਮੰਤਰਾਲਾ ਦੇਸ਼ ਦੇ ਅੰਦਰ ਅਜਿਹੀਆਂ ਪ੍ਰਯੋਗਸ਼ਾਲਾਵਾਂ ਦਾ ਜਾਲ ਵਿਛਾਉਣ ਦਾ ਯਤਨ ਕਰ ਰਿਹਾ ਹੈ, ਜੋ ਦੇਸ਼ ਦੀ ਜ਼ਮੀਨ ਦੀ ਪਰਖ ਕਰਨ, ਜ਼ਮੀਨ 'ਚ ਰਸਾਇਣਕ ਖਾਦਾਂ ਦੀ ਪ੍ਰਮਾਣਿਕਤਾ ਅਤੇ ਜੈਵਿਕ ਪਦਾਰਥਾਂ ਨੂੰ ਪ੍ਰਮਾਣਿਤ ਕਰਨ, ਜਿਸ ਨਾਲ ਕਿਸਾਨ ਨੂੰ ਵੱਧ ਕੀਮਤ ਮਿਲੇਗੀ। ਉਨ੍ਹਾਂ ਕਿਹਾ ਕਿ ਅਮੂਲ ਅਤੇ ਕੁਝ ਹੋਰ ਸਹਿਕਾਰੀ ਸੰਸਥਾਵਾਂ ਸਾਡੇ ਇਸ ਵਿਚਾਰ ਨੂੰ ਅੱਗੇ ਵਧਾਉਣ ਵਿੱਚ ਜੁਟੀਆਂ ਹੋਈਆਂ ਹਨ ਅਤੇ ਮੈਨੂੰ ਯਕੀਨ ਹੈ ਕਿ ਜਦੋਂ ਜ਼ਮੀਨ ਅਤੇ ਉਪਜ ਦੋਵਾਂ ਨੂੰ ਅਜਿਹੀ ਲੈਬਾਰਟਰੀ ਰਾਹੀਂ ਪ੍ਰਮਾਣਿਤ ਕੀਤਾ ਜਾਵੇਗਾ ਤਾਂ ਇਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਵਧੀਆ ਭਾਅ ਮਿਲੇਗਾ ਅਤੇ ਮੰਡੀ ਅਤੇ ਨੈਚੁਰਲ ਫਾਰਮਿੰਗ ਨੂੰ ਹੁਲਾਰਾ ਅਤੇ ਤਾਕਤ ਵੀ ਮਿਲੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਮੁੱਢਲੀਆਂ ਤਿਆਰੀਆਂ ਚਲ ਰਹੀਆਂ ਹਨ ਅਤੇ ਮੈਨੂੰ ਯਕੀਨ ਹੈ ਕਿ ਇੱਕ ਸਾਲ ਦੇ ਅੰਦਰ ਅਸੀਂ ਘੱਟੋ-ਘੱਟ ਦੋ ਰਾਜਾਂ ਵਿੱਚ ਨੈਚੁਰਲ ਫਾਰਮਿੰਗ ਨੂੰ ਅਪਣਾਉਣ ਵਾਲੇ ਸਾਰੇ ਕਿਸਾਨਾਂ ਲਈ ਮਾਰਕੀਟਿੰਗ ਚੇਨ ਬਣਾਉਣ ਦੇ ਯੋਗ ਹੋਵਾਂਗੇ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅੱਜ ਇੱਥੇ ਮੌਜੂਦਗੀ ਨੈਚੁਰਲ ਫਾਰਮਿੰਗ ਦੀ ਇਸ ਮੁਹਿੰਮ ਨੂੰ ਬਹੁਤ ਬਲ ਦੇਵੇਗੀ। ਦੇਸ਼ ਦਾ ਕਿਸਾਨ ਸ਼੍ਰੀ ਨਰੇਂਦਰ ਮੋਦੀ ਜੀ ਦੇ ਸ਼ਬਦਾਂ 'ਤੇ ਭਰੋਸਾ ਕਰਦਾ ਹੈ, ਕਈ ਸਾਲਾਂ ਬਾਅਦ 2014 ਤੋਂ ਮੋਦੀ ਜੀ ਵੱਲੋਂ ਦੇਸ਼ ਦੀ ਅਰਥਵਿਵਸਥਾ ਵਿੱਚ ਕਿਸਾਨ ਨੂੰ ਕੇਂਦਰ ਬਿੰਦੂ ਬਣਾਉਣ ਲਈ ਕੀਤੇ ਗਏ ਯਤਨਾਂ ਕਰਕੇ ਉਸ 'ਤੇ ਕਿਸਾਨ ਦਾ ਵਿਸ਼ਵਾਸ ਵਧਿਆ ਹੈ।

 

******

 

ਐੱਨਡਬਲਿਊ/ਆਰਕੇ/ਏਡੀ/ਆਰਆਰ 


(Release ID: 1782514) Visitor Counter : 154


Read this release in: English , Urdu , Hindi , Bengali