ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਦੀ ਗੁਜਰਾਤ ਵਿੱਚ ਤਲਾਸ਼ੀ ਦੀ ਕਾਰਵਾਈ
Posted On:
10 DEC 2021 2:21PM by PIB Chandigarh
ਇਨਕਮ ਟੈਕਸ ਵਿਭਾਗ ਨੇ 03.12.2021 ਨੂੰ ਆਵਾਸੀ ਤੇ ਵਣਜਕ ਪਰਿਸਰਾਂ ਦੇ ਨਿਰਮਾਣ, ਭੂਮੀ ਸੰਬੰਧੀ ਲੈਣ-ਦੇਣ ਦੇ ਨਾਲ-ਨਾਲ ਰੀਅਲ ਇਸਟੇਟ ਵਿੱਤਪੋਸ਼ਣ ਦੇ ਵਪਾਰ ਵਿੱਚ ਲਗੇ ਸੂਰਤ ਦੇ ਇੱਕ ਪ੍ਰਮੁੱਖ ਗਰੁੱਪ ‘ਤੇ ਤਲਾਸ਼ੀ ਤੇ ਜ਼ਬਤੀ ਦੀ ਕਾਰਵਾਈ ਕੀਤੀ। ਇਸ ਤਲਾਸ਼ੀ ਦੀ ਕਾਰਵਾਈ ਵਿੱਚ ਸੂਰਤ ਤੇ ਮੁੰਬਈ ਦੇ 40 ਤੋਂ ਵੱਧ ਪਰਿਸਰਾਂ ਨੂੰ ਸ਼ਾਮਲ ਕੀਤਾ ਗਿਆ।
ਤਲਾਸ਼ੀ ਕਾਰਵਾਈ ਦੇ ਦੌਰਾਨ, ਗਰੁੱਪ ਦੀਆਂ ਕੰਪਨੀਆਂ ਦੇ ਮਾਮਲੇ ਵਿੱਚ ਬਹੀ-ਖਾਤੇ ਦੀ ਸਮਾਨਾਂਤਰ ਸੈਟ ਸਮੇਤ ਵਿਭਿੰਨ ਇਤਰਾਜ਼ਯੋਗ ਦਸਤਾਵੇਜ਼ੀ ਅਤੇ ਡਿਜੀਟਲ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਜ਼ਬਤ ਕੀਤਾ ਗਿਆ ਹੈ। ਗਰੁੱਪ ਦੀਆਂ ਕੁਝ ਕੰਪਨੀਆਂ ਦੇ ਲੈਣ-ਦੇਣ ਨੂੰ ਜਟਿਲ ਕੋਡਕੇ ਰੂਪ ਵਿੱਚ ਰੱਖਿਆ ਗਿਆ ਸੀ, ਲੇਕਿਨ ਕਾਰਵਾਈ ਦਸਤੇ ਦੁਆਰਾ ਸਫਲਤਾਪੂਰਵਕ ਡਿਕੋਡ ਕੀਤਾ ਗਿਆ। ਇਨ੍ਹਾਂ ਸਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਫਲੈਟ/ਭੂਮੀ ਦੀ ਵਿਕ੍ਰੀ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬ ਨਕਦ ਪ੍ਰਾਪਤੀ ਕੀਤੀ ਗਈ, ਜਿਸ ਨੂੰ ਨਿਯਮਿਤ ਬਹੀ-ਖਾਤੇ ਵਿੱਚ ਦਰਜ ਨਹੀਂ ਪਾਇਆ ਗਿਆ। ਹਿੱਸੇਦਾਰਾਂ ਦੁਆਰਾ ਬੇਹਿਸਾਬ ਨਕਦੀ ਪਾਉਣ, ਨਕਦ ਭੁਗਤਾਨ ਦੁਆਰਾ ਫਰਜ਼ੀ ਆਵਾਸ ਲੋਨ ਦੀ ਐਂਟਰੀ ਤੇ ਬਿਨਾ ਵੇਰਵੇ ਦੇ ਨਕਦ ਖਰਚ ਆਦਿ ਦੇ ਸਬੂਤ ਵੀ ਪਾਏ ਗਏ ਹਨ। ਇਸ ਦੇ ਇਲਾਵਾ, ਬਹੀ-ਖਾਤੇ ਦੀ ਜਾਂਚ ਤੇ ਤਲਾਸ਼ੀ ਕਾਰਵਾਈ ਦੇ ਦੌਰਾਨ ਜ਼ਬਤ ਕੀਤੇ ਗਏ ਸਬੂਤਾਂ ਤੋਂ ਅਚੱਲ ਸੰਪੱਤੀ ਵਿੱਚ ਬਿਨਾ ਵੇਰਵੇ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਅਤੇ 100 ਕਰੋੜ ਤੋਂ ਵੱਧ ਦਾ ਲੋਨ ਵਿੱਤਪੋਸ਼ਣ ਦਾ ਪਤਾ ਚਲਦਾ ਹੈ।
ਤਲਾਸ਼ੀ ਦੀ ਕਾਰਵਾਈ ਵਿੱਚ 3 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਤੇ 3 ਕਰੋੜ ਰੁਪਏ ਮੁੱਲ ਦੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ, ਜਦਕਿ ਇੱਕ ਦਰਜਨ ਤੋਂ ਵੱਧ ਬੈਂਕ ਲੌਕਰਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਤਲਾਸ਼ੀ ਦੀ ਕਾਰਵਾਈ ਨਾਲ ਕੁੱਲ੍ਹ ਮਿਲਾ ਕੇ 650 ਕਰੋੜ ਰੁਪਏ ਦੀ ਅਨੁਮਾਨਤ ਅਣ-ਐਲਾਨੀ ਰਸੀਦਾਂ ਅਤੇ ਇੰਦਰਾਜ਼ਾਂ ਦੀ ਸ਼ੱਕੀ ਪ੍ਰਕਿਰਤੀ ਦੀਆਂ ਐਂਟਰੀਆਂ ਦਾ ਪਤਾ ਚੱਲਿਆ ਹੈ।
****
ਆਰਐੱਮ/ਕੇਐੱਮਐੱਨ
(Release ID: 1780730)
Visitor Counter : 183