ਰੱਖਿਆ ਮੰਤਰਾਲਾ

ਏਅਰ ਮਾਰਸ਼ਲ ਅਮਿਤ ਦੇਵ ਨੇ ਜਨਰਲ ਬਿਪਿਨ ਰਾਵਤ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ

Posted On: 10 DEC 2021 11:40AM by PIB Chandigarh

ਪੱਛਮੀ ਵਾਯੂ ਕਮਾਨ ਦੇ ਏਅਰ ਔਫਿਸਰ ਕਮਾਂਡਿੰਗ-ਇਨ-ਚੀਫ ਏਅਰ ਮਾਰਸ਼ਲ ਅਮਿਤ ਦੇਵ ਨੇ ਪੱਛਮੀ ਵਾਯੂ ਕਮਾਨ ਦੇ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਤਰਫੋਂ ਜਨਰਲ ਬਿਪਿਨ ਰਾਵਤ, ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਯੁੱਧ ਸੇਵਾ ਮੈਡਲ, ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਏਡੀਸੀ, ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ), ਉਨ੍ਹਾਂ ਦੀ ਪਤਨੀ ਸ਼੍ਰੀਮਤੀ ਮਧੁਲਿਕਾ ਰਾਵਤ ਅਤੇ ਹੈਲੀਕੌਪਟਰ ਦੁਰਘਟਨਾ ਵਿੱਚ ਵੀਰਗਤੀ  ਨੂੰ ਪ੍ਰਾਪਤ ਹੋਣ ਵਾਲੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਦੇਹਾਂਤ ‘ਤੇ ਦੁਖ ਅਤੇ ਸੰਵੇਦਨਾ ਵਿਅਕਤ ਕੀਤੀ ਹੈ।

ਏਅਰ ਮਾਰਸ਼ਲ ਨੇ ਹਥਿਆਰਬੰਦ ਬਲਾਂ ਦੇ ਲਈ ਜਨਰਲ ਰਾਵਤ ਦੇ ਯੋਗਦਾਨ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ ਦੇ ਲਈ ਉਨ੍ਹਾਂ ਦੇ ਪ੍ਰਯਾਸ ਰਾਸ਼ਟਰ ਦੇ ਸਮ੍ਰਿਤੀ-ਪਟਲ ‘ਤੇ ਸਦੈਵ ਅਮਿਟ ਰਹਿਣਗੇ।

 

***

ਏਬੀਬੀ/ਆਈਐੱਨ/ਡੀਕੇ/ਐੱਮਐੱਸ



(Release ID: 1780165) Visitor Counter : 128