ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਸਰਕਾਰ ਸੀਪੀਜੀਆਰਏਐੱਮਐੱਸ ਨੂੰ ਦਿਵਯਾਂਗ ਨਾਗਰਿਕਾਂ ਸਮੇਤ ਸਾਰਿਆਂ ਦੇ ਲਈ ਅਧਿਕ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਉਣ ਦੇ ਲਈ ਕੰਮ ਕਰ ਰਹੀ ਹੈ: ਡਾ. ਜਿਤੇਂਦਰ ਸਿੰਘ

Posted On: 08 DEC 2021 4:37PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ)ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ)ਪ੍ਰਧਾਨ ਮੰਤਰੀ ਦਫਤਰ; ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ; ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੀਪੀਜੀਆਰਏਐੱਮਐੱਸ ਨੂੰ ਦਿਵਯਾਂਗ ਨਾਗਰਿਕਾਂ ਸਮੇਤ ਸਾਰਿਆਂ ਦੇ ਲਈ ਅਧਿਕ ਸਮਾਵੇਸ਼ੀ ਅਤੇ ਪਹੁੰਚਯੋਗ ਬਣਾਉਣ ਦੇ ਲਈ ਕੌਮਨ ਸਰਵਿਸ ਸੈਂਟਰ (ਸੀਐੱਸਸੀ) ਲਗਾਇਆ ਹੈ।

ਅੱਜ ਲੋਕਸਭਾ ਵਿੱਚ ਇੱਕ ਪ੍ਰ੍ਸ਼ਨ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਸ਼੍ਰੀ ਸਿੰਘ ਨੇ ਕਿਹਾ ਕਿ ਕੇਂਦ੍ਰੀਕ੍ਰਿਤ ਲੋਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨੀ ਪ੍ਰਣਾਲੀ (ਸੀਪੀਜੀਆਰਏਐੱਮਐੱਸ) ਇੱਕ ਨਿਰੰਤਰ ਵਿਕਸਿਤ ਹੋਣ ਵਾਲਾ ਮੰਚ ਹੈ ਜੋ ਇਸ ਨੂੰ ਹੋਰ ਅਧਿਕ ਕੁਸ਼ਲ ਅਤੇ ਸਭ ਦੁਆਰਾ ਉਪਯੋਗ ਕੀਤੇ ਜਾਣ ਵਾਲਾ ਬਣਾਉਣ ਦੇ ਲਈ ਨਵੀਆਂ ਉਪਲੱਬਧ ਟੈਕਨੋਲੋਜੀ ਦੇ ਅਨੁਸਾਰ ਇਸ ਨਾਲ ਨਵੀਆਂ ਸੁਵਿਧਾਵਾਂ ਨੂੰ ਜੋੜਣ ਦਾ ਪ੍ਰਯਤਨ ਕਰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪਿਛਲੇ 10 ਵਰ੍ਹਿਆਂ ਵਿੱਚ ਸੀਪੀਜੀਆਰਏਐੱਮਐੱਸ ਪਲੈਟਫਾਰਮ ਦੇ ਤਹਿਤ ਕੁੱਲ 1,28,74,337 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 1,19,90,434 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ। ਇਸੇ ਤਰ੍ਹਾਂ, ਜਨਵਰੀ 2021 ਵਿੱਚ ਸੀਪੀਜੀਆਰਏਐੱਮਐੱਸ ਵਿੱਚ ਅਪੀਲ ਸੁਵਿਧਾ ਸ਼ੁਰੂ ਹੋਣ ਦੇ ਬਾਅਦ ਤੋਂ ਸੀਪੀਜੀਆਰਏਐੱਮਐੱਸ ਵਿੱਚ ਕੁੱਲ 67,677 ਅਪੀਲਾਂ ਕੀਤੀਆਂ ਗਈਆਂ।

 

ਕੇਂਦਰੀ ਮੰਤਰੀ ਨੇ ਦੱਸਿਆ ਕਿ ਸੀਪੀਜੀਆਰਏਐੱਮਐੱਸ ਨੂੰ ਕਈ ਹੋਰ ਸ਼ਿਕਾਇਤ ਪੋਰਟਲਾਂ ਦੇ ਨਾਲ ਜੋੜਿਆ ਗਿਆ ਹੈ। ਪੀਐੱਮਓ ਪੀਜੀ ਪੋਰਟਲ, ਰਾਸ਼ਟਰਪਤੀ ਸਕੱਤਰੇਤ ਪੀਜੀ ਪੋਰਟਲ, ਕੈਬਨਿਟ ਸਕੱਤਰੇਤ ਪੀਜੀ ਪੋਰਟਲ ਅਤੇ ਪੈਨਸ਼ਨ ਤੇ ਪੈਨਸ਼ਨਰਾਂ ਭਲਾਈ ਵਿਭਾਗ, ਸੁਖਮ ਲਘੁ ਅਤੇ ਮੱਧ ਉੱਦਮ ਮੰਤਰਾਲੇ ਅਤੇ ਭਾਰਤੀ ਪ੍ਰਤੀਭੂਤੀ ਤੇ ਵਿਨਿਯਮ ਬੋਰਡ ਦੇ ਸ਼ਿਕਾਇਤ ਪੋਰਟਲ ਸੀਪੀਜੀਆਰਏਐੱਮਐੱਸ ਦੇ ਨਾਲ ਏਕੀਕ੍ਰਿਤ ਹਨ। ਸੀਪੀਜੀਆਰਏਐੱਮਐੱਸ ਨੇ ਵੈੱਬ ਏਪੀਆਈ ਦੇ ਮਾਧਿਅਮ ਨਾਲ ਅਸਾਮ, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਹਰਿਆਣਾ, ਝਾਰਖੰਡ, ਜੰਮੂ ਅਤੇ ਕਸ਼ਮੀਰ, ਕੇਰਲ, ਕਰਨਾਟਕ, ਮੱਧ ਪ੍ਰਦੇਸ਼, ਮੇਘਾਲਯ, ਪੰਜਾਬ, ਰਾਜਸ਼ਥਾਨ, ਉੱਤਰਾਖੰਡ ਤੇ ਉੱਤਰ ਪ੍ਰਦੇਸ਼ ਦੇ ਸ਼ਿਕਾਇਤ ਪੋਰਟਲਾਂ ਨੂੰ ਵੀ ਜੋੜਿਆ ਹੈ।

<><><><><> 

ਐੱਸਐੱਨਸੀ/ਆਰਆਰ



(Release ID: 1779818) Visitor Counter : 119


Read this release in: English , Urdu , Hindi