ਵਿੱਤ ਮੰਤਰਾਲਾ
ਗੁਜਰਾਤ ਵਿੱਚ ਇਨਕਮ ਟੈਕਸ ਵਿਭਾਗ ਦਾ ਤਲਾਸ਼ੀ ਅਭਿਯਾਨ
प्रविष्टि तिथि:
07 DEC 2021 11:43AM by PIB Chandigarh
ਇਨਕਮ ਟੈਕਸ ਵਿਭਾਗ ਨੇ ਅਹਿਮਦਾਬਾਦ ਵਿੱਚ 23 ਨਵੰਬਰ, 2021 ਨੂੰ ਇੱਕ ਵੱਡੇ ਵਪਾਰਕ ਸਮੂਹਾਂ ਦੇ ਪਰਿਸਰਾਂ ਦੀ ਤਲਾਸ਼ੀ ਲਈ ਅਤੇ ਜ਼ਬਤੀ (seizure) ਦੀ ਕਾਰਵਾਈ ਕੀਤੀ ਹੈ। ਇਹ ਵਪਾਰਕ ਸਮੂਹ ਅਹਿਮਦਾਬਾਦ ਵਿੱਚ ਮੁੱਖ ਤੌਰ ‘ਤੇ ਸਟੇਨਲੈੱਸ ਸਟੀਲ ਅਤੇ ਮੈਟਲ ਪਾਈਪਾਂ ਦਾ ਵਪਾਰ ਕਰਦਾ ਹੈ। ਇਸ ਦੌਰਾਨ ਅਹਿਮਦਾਬਾਦ ਅਤੇ ਮੁੰਬਈ ਸਥਿਤ ਸਮੂਹ ਦੇ 30 ਤੋਂ ਵੱਧ ਪਰਿਸਰਾਂ ‘ਤੇ ਤਲਾਸ਼ੀ ਕਾਰਵਾਈ ਕੀਤੀ ਗਈ।
ਤਲਾਸ਼ੀ ਅਭਿਯਾਨ ਦੇ ਦੌਰਾਨ ਵੱਡੇ ਪੈਮਾਨੇ ‘ਤੇ ਇਤਰਾਜ਼ਯੋਗ ਦਸਤਾਵੇਜ਼, ਫੁਟਕਰ ਕਾਗਜ਼ਾਤ, ਡਿਜੀਟਲ ਪ੍ਰਮਾਣ ਆਦਿ ਬਰਾਮਦ ਹੋਏ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਨ੍ਹਾਂ ਸਬੂਤਾਂ ਵਿੱਚ ਸਮੂਹ ਦੇ ਅਣ-ਐਲਾਨੀ ਇਨਕਮ ਦਾ ਪੂਰਾ ਹਿਸਾਬ-ਕਿਤਾਬ ਦਰਜ ਹੈ, ਜਿਸ ‘ਤੇ ਬਾਕੀ ਟੈਕਸ ਨਹੀਂ ਦਿੱਤਾ ਗਿਆ ਸੀ। ਸਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਗਰੁੱਪ ਮਾਲ ਅਤੇ ਸਕ੍ਰੈਪ ਦੀ ਨਕਦੀ ਵਿਕ੍ਰੀ ਕਰਦਾ ਰਿਹਾ ਹੈ, ਜਿਸ ਦਾ ਕੋਈ ਹਿਸਾਬ ਨਹੀਂ ਰੱਖਿਆ ਗਿਆ ਹੈ। ਬਹੀ-ਖਾਤਿਆਂ ਵਿੱਚ ਇਸ ਨੂੰ ਦਰਜ ਨਹੀਂ ਕੀਤਾ ਗਿਆ ਹੈ। ਇਸ ਦੇ ਇਲਾਵਾ, ਅਣ-ਐਲਾਨੀ ਨਕਦੀ ਨੂੰ ਕਰਜ਼ ਵਿੱਚ ਦੇਣਾ ਅਤੇ ਉਸ ‘ਤੇ ਵਿਆਜ ਵਸੂਲਨਾ, ਨਕਦੀ ਖਰਚ, ਖਰਚ ਦਾ ਜਾਲੀ ਹਿਸਾਬ, ਆਦਿ ਦਾ ਵੀ ਪਤਾ ਚੱਲਿਆ ਹੈ। ਇਹ ਸਾਰੇ ਅਪਰਾਧਿਕ ਸਬੂਤ ਹਨ। ਸਮੂਹ ਦੇ ਮੁੱਖ ਕਰਤਾ-ਧਰਤਾ ਨੇ ਟੈਕਸ-ਯੋਗ ਇਨਕਮ ਨੂੰ ਘੱਟ ਦਿਖਾਉਣ ਦੇ ਇਰਾਦੇ ਨਾਲ ਖਾਤਿਆਂ ਵਿੱਚ ਭਾਰੀ ਹੇਰ-ਫੇਰ ਕੀਤਾ ਹੈ। ਕੁਝ ਬੇਨਾਮੀ ਸੰਪੱਤੀਆਂ ਦਾ ਵੀ ਪਤਾ ਚੱਲਿਆ ਹੈ।
ਤਲਾਸ਼ੀ ਵਿੱਚ 1.80 ਕਰੋੜ ਰੁਪਏ ਨਕਦ ਅਤੇ 8.30 ਕਰੋੜ ਰੁਪਏ ਦੀ ਕੀਮਤ ਦੇ ਆਭੂਸ਼ਣਾਂ ਨੂੰ ਜ਼ਬਤ ਕੀਤਾ ਗਿਆ ਹੈ। ਇਹ ਸਭ ਅਣ-ਐਲਾਨੇ ਹਨ ਅਤੇ ਇਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਹੁਣ ਤੱਕ 18 ਬੈਂਕ ਲੌਕਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਤਲਾਸ਼ੀ ਅਭਿਯਾਨ ਵਿੱਚ 500 ਕਰੋੜ ਰੁਪਏ ਤੋਂ ਵੱਧ ਦਾ ਅਣ-ਐਲਾਨਿਆ ਲੈਣ-ਦੇਣ ਪਕੜਿਆ ਗਿਆ ਹੈ।
ਇਸ ਸੰਬੰਧ ਵਿੱਚ ਜਾਂਚ ਹਾਲੇ ਜਾਰੀ ਹੈ।
****
ਆਰਐੱਮ/ਕੇਐੱਮਐੱਨ
(रिलीज़ आईडी: 1779293)
आगंतुक पटल : 199