ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਰਾਏਗੜ੍ਹ ਕਿਲੇ ਦਾ ਦੌਰਾ ਕੀਤਾ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਦਿੱਤੀ

Posted On: 06 DEC 2021 7:00PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (6 ਦਸੰਬਰ, 2021 ਨੂੰ) ਮਹਾਰਾਸ਼ਟਰ ਵਿੱਚ ਰਾਏਗੜ੍ਹ ਕਿਲੇ ਦਾ ਦੌਰਾ ਕੀਤਾ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਨੂੰ ਉਨ੍ਹਾਂ ਦੀ ਸਮਾਧੀ 'ਤੇ ਸ਼ਰਧਾਂਜਲੀ ਅਰਪਿਤ ਕੀਤੀ।

 

1.jpg

 

ਰਾਸ਼ਟਰਪਤੀ ਨੇ ਕਿਹਾ ਕਿ ਉਹ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਮਿਲਣ ਲਈ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਉਨ੍ਹਾਂ ਲਈ ਤੀਰਥ ਯਾਤਰਾ ਵਰਗੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਸ਼ਿਵਾਜੀ ਮਹਾਰਾਜ ਦੀ ਯੋਗ ਅਗਵਾਈ ਵਿੱਚ ਜਿੱਥੇ ਪੂਰੇ ਖੇਤਰ ਦਾ ਮਾਣ ਵਧਿਆ, ਉੱਥੇ ਹੀ ਦੇਸ਼ ਭਗਤੀ ਦਾ ਜਜ਼ਬਾ ਮੁੜ ਉੱਭਰਿਆ। ਉਨ੍ਹਾਂ ਕਿਹਾ ਕਿ 19ਵੀਂ ਸਦੀ ਦੀ ਸੰਸਕ੍ਰਿਤ ਰਚਨਾ 'ਸ਼ਿਵਰਾਜ-ਵਿਜਯ' ਵਿੱਚ ਸ਼ਿਵਾਜੀ ਮਹਾਰਾਜ ਦੇ ਚਰਿੱਤਰ ਦਾ ਵਰਣਨ ਬਹੁਤ ਪ੍ਰਭਾਵੀ ਢੰਗ ਨਾਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਸਕਦਾ ਹੈ ਤਾਂ ਜੋ ਲੋਕ ਖ਼ਾਸ ਕਰਕੇ ਨੌਜਵਾਨ ਪੀੜ੍ਹੀ ਸ਼ਿਵਾਜੀ ਮਹਾਰਾਜ ਦੀ ਮਹਾਨ ਸ਼ਖ਼ਸੀਅਤ ਅਤੇ ਵਿਲੱਖਣ ਕਾਰਜਾਂ ਤੋਂ ਜਾਣੂ ਹੋ ਸਕੇ।

 

2.jpg3.jpg

 

ਰਾਸ਼ਟਰਪਤੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਦੀ ਸੋਚ ਭਵਿੱਖਮੁਖੀ ਸੀ। ਉਨ੍ਹਾਂ 'ਅਸ਼ਟ-ਪ੍ਰਧਾਨ' ਵਜੋਂ ਜਾਣੇ ਜਾਂਦੇ ਆਪਣੇ ਮੰਤਰੀ ਮੰਡਲ ਦੀ ਮਦਦ ਨਾਲ ਬਹੁਤ ਸਾਰੇ ਦੂਰਗਾਮੀ ਪ੍ਰਭਾਵ ਵਾਲੇ ਫ਼ੈਸਲੇ ਲਏ। ਉਨ੍ਹਾਂ ਕਿਹਾ ਕਿ ਛਤਰਪਤੀ ਸ਼ਿਵਾਜੀ ਨੇ ਭਾਰਤ ਦੀ ਪਹਿਲੀ ਆਧੁਨਿਕ ਜਲ ਸੈਨਾ ਬਣਾਈ ਸੀ।


 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ-              

 *********


ਡੀਐੱਸ/ਐੱਸਐੱਚ/ਏਕੇ



(Release ID: 1778691) Visitor Counter : 119