ਸੈਰ ਸਪਾਟਾ ਮੰਤਰਾਲਾ
ਬ੍ਰਾਂਡ ਇੰਡੀਆ ਨੂੰ ਹੁਲਾਰਾ ਦੇਣ ਲਈ 20 ਦੂਤਾਵਾਸਾਂ ਵਿੱਚ ਟੂਰਿਜ਼ਮ ਅਧਿਕਾਰੀ ਨਿਯੁਕਤ : ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ
ਭਾਰਤ ਵਿੱਚ ਟੌਪ 75 ਡੈਸਟੀਨੇਸ਼ਨਾਂ ਨੂੰ ਅੰਤਰਰਾਸ਼ਟਰੀ ਮਾਨਕਾਂ ‘ਤੇ ਵਿਕਸਿਤ ਕੀਤਾ ਜਾਵੇਗਾ : ਟੂਰਿਜ਼ਮ ਮੰਤਰੀ
ਟੂਰਿਜ਼ਮ ਖੇਤਰ ਨੂੰ ਤੇਜ਼ੀ ਨਾਲ ਪੁਨਰਜੀਵਿਤ ਕਰਨ ਲਈ ਦੋਵੇਂ ਖੁਰਾਕ ਦੇ ਨਾਲ ਪੂਰਨ ਟੀਕਾਕਰਣ ਸੁਨਿਸ਼ਚਿਤ ਕਰੋ : ਕੇਂਦਰੀ ਮੰਤਰੀ ਦੀ ਅਪੀਲ
Posted On:
04 DEC 2021 5:11PM by PIB Chandigarh
ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਗੋਆ ਵਿੱਚ ਆਯੋਜਿਤ ਇੱਕ ਪ੍ਰੈੱਸ ਕਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਪਿਛਲੇ ਮਹੀਨੇ 20 ਦੂਤਾਵਾਸਾਂ ਵਿੱਚ ਟੂਰਿਜ਼ਮ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀਆਂ ਭਾਰਤ ਨੂੰ ਇੱਕ ਟੂਰਿਜ਼ਮ ਕੇਂਦਰ ਦੇ ਰੂਪ ਵਿੱਚ ਹੁਲਾਰਾ ਦੇਣ ਦੇ ਨਾਲ - ਨਾਲ ਉਨ੍ਹਾਂ ਦੇਸ਼ਾਂ ਦੇ ਟੂਰਿਸਟਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਕੀਤੀਆਂ ਗਈਆਂ ਹਨ ਜੋ ਭਾਰਤ ਅਕਸਰ ਆਉਂਦੇ ਰਹਿੰਦੇ ਹਨ । ਜਿਨ੍ਹਾਂ ਦੇਸ਼ਾਂ ਤੋਂ ਟੂਰਿਸਟ ਭਾਰਤ ਆਉਂਦੇ ਹਨ ਉਨ੍ਹਾਂ ਸਾਰੇ ਦੇਸ਼ਾਂ ਦੇ ਦੂਤਾਵਾਸਾਂ ਵਿੱਚ ਟੂਰਿਜ਼ਮ ਸਬਡਿਵਿਜਨ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ । ਟੂਰਿਜ਼ਮ ਮੰਤਰਾਲਾ ਭਾਰਤ ਆਉਣ ਵਾਲੇ ਵਿਦੇਸ਼ੀ ਟੂਰਿਸਟਾਂ ਦੀ ਮਦਦ ਲਈ ਸਿਹਤ ਵਿਭਾਗ , ਨਾਗਰਿਕ ਹਵਾਬਾਜ਼ੀ ਵਿਭਾਗ , ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਵਿਭਾਗ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਗੋਆ ਵਿੱਚ ਟੂਰਿਜ਼ਮ ਸੰਬੰਧੀ ਪਹਿਲ
ਮੰਤਰੀ ਨੇ ਕਿਹਾ, ਗੋਆ ਆਪਣਾ 60ਵਾਂ ਮੁਕਤੀ ਸਾਲ ਮਨਾ ਰਿਹਾ ਹੈ ਅਤੇ ਸਰਕਾਰ ਰਾਜ ਵਿੱਚ ਟੂਰਿਜ਼ਮ ਸੰਬੰਧੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਗੋਆ ਟੂਰਿਜ਼ਮ ਖੇਤਰ ਦੇ ਉਨ੍ਹਾਂ ਪ੍ਰਮੁੱਖ ਰਾਜਾਂ ਵਿੱਚੋਂ ਇੱਕ ਹੈ ਜਿੱਥੇ ਜ਼ਿਆਦਾਤਰ ਵਿਸ਼ਵ ਵਿਰਾਸਤ ਸਥਾਨ ਹਨ । ਇਸ ਲਈ ਮੰਤਰਾਲੇ ਨੇ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਗੋਆ ‘ਤੇ ਵਿਸ਼ੇਸ਼ ਧਿਆਨ ਦੇਣ ਦਾ ਫ਼ੈਸਲਾ ਲਿਆ ਹੈ । ਉਨ੍ਹਾਂ ਨੇ ਕਿਹਾ ਕਿ ਵੱਡੀ ਮਾਤਰਾ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਟੂਰਿਸਟ ਅਕਸਰ ਗੋਆ ਆਉਂਦੇ ਹਨ ਅਤੇ ਇੱਕ ਖੇਤਰ ਦੇ ਰੂਪ ਵਿੱਚ ਟੂਰਿਜ਼ਮ ਦਾ ਰਾਜ ‘ਤੇ ਬਹੁਤ ਪ੍ਰਭਾਵ ਪੈਂਦਾ ਹੈ ।
ਸ਼੍ਰੀ ਰੈੱਡੀ ਨੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਮੰਤਰਾਲਾ ਗੋਆ ਲਈ ਟੂਰਿਜ਼ਮ ਤੋਂ ਅਧਿਕਤਮ ਲਾਭ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰ ਅਤੇ ਗੋਆ ਟੂਰਿਜ਼ਮ ਵਿਕਾਸ ਨਿਗਮ ਦੇ ਨਾਲ - ਨਾਲ ਗੋਆ ਟੂਰਿਜ਼ਮ ਦੇ ਨਾਲ ਮਿਲ ਕੇ ਕੰਮ ਕਰੇਗਾ ।
ਟੂਰਿਜ਼ਮ ਮੰਤਰਾਲਾ ਸਾਗਰ ਮਾਲਾ ਦੇ ਤਹਿਤ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਰੇਲ ਮੰਤਰਾਲਾ, ਨਾਗਰਿਕ ਹਵਾਬਾਜ਼ੀ ਮੰਤਰਾਲਾ ਅਤੇ ਜਹਾਜ਼ਰਾਨੀ ਮੰਤਰਾਲੇ ਦੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ । ਉਨ੍ਹਾਂ ਨੇ ਕਿਹਾ , ਕਰੂਜ਼ ਟੂਰਿਜ਼ਮ ਨੂੰ ਇੱਕ ਮਿਸ਼ਨ ਮੋਡ ‘ਤੇ ਵਿਕਸਿਤ ਕੀਤਾ ਜਾਵੇਗਾ ਜਿਸ ਦੇ ਨਾਲ ਗੋਆ ਨੂੰ ਕਾਫ਼ੀ ਲਾਭ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਰੂਜ਼ ਟੂਰਿਜ਼ਮ ਦੇ ਜ਼ਰੀਏ ਚੇਨਈ , ਵਿਜਾਗ ਅਤੇ ਅੰਡੇਮਾਨ ਨੂੰ ਗੋਆ ਨਾਲ ਜੋੜਨ ਦੀ ਯੋਜਨਾ ਹੈ । ਉਨ੍ਹਾਂ ਨੇ ਐਡਵੇਂਚਰ ਟੂਰਿਜ਼ਮ ਅਤੇ ਈਕੋ-ਟੂਰਿਜ਼ਮ ਦੀਆਂ ਸੰਭਾਵਨਾਵਾਂ ਅਤੇ ਪ੍ਰੋਤਸਾਹਨ ਬਾਰੇ ਵੀ ਦੱਸਿਆ ।
ਭਾਰਤ ਵਿੱਚ ਟੌਪ 75 ਸਥਾਨਾਂ ਨੂੰ ਅੰਤਰਰਾਸ਼ਟਰੀ ਮਾਨਕਾਂ ‘ਤੇ ਵਿਕਸਿਤ ਕੀਤਾ ਜਾਵੇਗਾ
ਸ਼੍ਰੀ ਰੈੱਡੀ ਨੇ ਇਹ ਵੀ ਕਿਹਾ ਕਿ ਮੰਤਰਾਲੇ ਦੇ ਖਰਚ ਦਾ ਇੱਕ ਵੱਡਾ ਹਿੱਸਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮੌਜੂਦ ਕਈ ਟੂਰਿਜ਼ਮ ਸਥਾਨਾਂ ਅਤੇ ਸਰਕਿਟ ਵਿੱਚ ਟੂਰਿਜ਼ਮ ਨਾਲ ਸੰਬੰਧਿਤ ਗੁਣਵੱਤਾਪੂਰਣ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਜਾਂਦਾ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਮਨਾਉਣ ਲਈ ਦੇਸ਼ ਦੇ ਟੌਪ 75 ਡੈਸਟੀਨੇਸ਼ਨਾਂ ਨੂੰ ਅੰਤਰਰਾਸ਼ਟਰੀ ਮਾਨਕਾਂ ‘ਤੇ ਵਿਕਸਿਤ ਕੀਤਾ ਜਾਵੇਗਾ । ਉਨ੍ਹਾਂ ਨੇ ਕਿਹਾ , ਇਸ ਦੇ ਲਈ ਸਾਰੇ ਵਿਭਾਗਾਂ ਨੇ ਅਪਣੀ ਰਾਏ ਦਿੱਤੀ ਹੈ । ਕੈਬਨਿਟ ਦੀ ਮਨਜ਼ੂਰੀ ਮਿਲਣ ਦੇ ਬਾਅਦ ਉਨ੍ਹਾਂ 75 ਡੈਸਟੀਨੇਸ਼ਨਾਂ ਨੂੰ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਰੂਪ ਵਿਕਸਿਤ ਕਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾਵੇਗਾ ।
ਸ਼੍ਰੀ ਰੈੱਡੀ ਨੇ ਜ਼ੋਰ ਦੇ ਕੇ ਕਿਹਾ ਕਿ ਟੂਰਿਜ਼ਮ ਖੇਤਰ ਦੇ ਨਿਰੰਤਰ ਵਿਕਾਸ ਲਈ ਟੀਕਿਆਂ ਦੀਆਂ ਦੋਵੇਂ ਖੁਰਾਕ ਦੇ ਨਾਲ ਪੂਰਨ ਟੀਕਾਕਰਣ ਕਾਫ਼ੀ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ, ਜੋ ਲੋਕ ਟੀਕਾ ਲਗਵਾ ਰਹੇ ਹਨ ਉਨ੍ਹਾਂ ਨੂੰ ਕੋਵਿਡ-19 ਟੀਕੇ ਦੀਆਂ ਦੋਵੇਂ ਖੁਰਾਕ ਸਮੇਂ ‘ਤੇ ਲਗਵਾ ਲੈਣੀਆਂ ਚਾਹੀਦੀਆਂ ਹਨ। ਇਸ ਨਾਲ ਟੂਰਿਜ਼ਮ ਖੇਤਰ ਨੂੰ ਹੋਰ ਅਧਿਕ ਗਤੀ ਨਾਲ ਪੁਨਰਜੀਵਿਤ ਕਰਨ ਵਿੱਚ ਮਦਦ ਮਿਲੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਅਨੁਰੋਧ ਹੈ ਕਿ ਉਹ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚ ਲਾਭਾਰਥੀਆਂ ਦਾ ਅਧਿਕਤਮ ਟੀਕਾਕਰਣ ਸੁਨਿਸ਼ਚਿਤ ਕਰਨ। ਮੰਤਰੀ ਨੇ ਭਰੋਸਾ ਦਿੱਤਾ ਕਿ ਟੀਕਾਕਰਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ ਕਿਉਂਕਿ ਕੇਂਦਰ ਰਾਜ ਸਰਕਾਰਾਂ ਨੂੰ ਉਨ੍ਹਾਂ ਦੀ ਜ਼ਰੂਰਤਾਂ ਦੇ ਅਨੁਸਾਰ ਸਮਰੱਥ ਟੀਕਿਆਂ ਦੀ ਸਪਲਾਈ ਕਰਨ ਲਈ ਤਿਆਰ ਹੈ ।
ਸ਼੍ਰੀ ਰੈੱਡੀ ਨੇ ਨਾਗਰਿਕਾਂ ਨੂੰ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਲਈ ਵੀ ਤਾਕੀਦ ਕੀਤੀ ਕਿਉਂਕਿ ਵਿਸ਼ਵ ਮਹਾਮਾਰੀ ਦੇ ਪਹਿਲੇ ਸਾਲ ਦੇ ਬਾਅਦ ਦੇਸ਼ ਵਿੱਚ ਟੂਰਿਜ਼ਮ ਵਿੱਚ ਲਗਾਤਾਰ ਵਾਧਾ ਵੇਖਿਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ , ਦੇਸ਼ ਵਿੱਚ ਘਰੇਲੂ ਟੂਰਿਜ਼ਮ ਦਿਖ ਰਿਹਾ ਹੈ ਅਤੇ ਉਸ ਵਿੱਚ ਤੇਜ਼ੀ ਦਾ ਰੁਝਾਨ ਹੈ । ਫਿਲਹਾਲ ਦੁਨੀਆ ਭਰ ਵਿੱਚ ਕੋਵਿਡ 19 ਦੀ ਤੀਜੀ ਲਹਿਰ ਦੀ ਅਸ਼ੰਕਾ ਜਤਾਈ ਜਾ ਰਹੀ ਹੈ ਅਤੇ ਇਸ ਲਈ ਮੈਂ ਲੋਕਾਂ ਨੂੰ ਅਨੁਰੋਧ ਕਰਦਾ ਹਾਂ ਕਿ ਉਹ ਟੂਰਿਜ਼ਮ ਸਥਾਨਾਂ ਦੀ ਯਾਤਰਾ ਦੇ ਦੌਰਾਨ ਕੋਵਿਡ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਨ।
ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਕੋਵਿਡ-19 ਪ੍ਰੋਟੋਕੋਲ ਦੇ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ । ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੇਸ਼ ਅਤੇ ਦੁਨੀਆ ਦੀਆਂ ਹਾਲੀਆ ਘਟਨਾਵਾਂ ਅਤੇ ਕੋਵਿਡ ਦੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖ ਰਹੀ ਹੈ । ਉਨ੍ਹਾਂ ਨੇ ਕਿਹਾ, ਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਆਪਣੇ ਯਤਨਾਂ ਨਾਲ ਤੀਜੀ ਲਹਿਰ ਨੂੰ ਨਿਯੰਤ੍ਰਿਤ ਕਰ ਸਕਦੇ ਹਾਂ।
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਵਾਈ. ਨਾਇਕ ਨੇ ਗੋਆ ਵਿੱਚ ਪੂਰੀਆਂ ਹੋ ਚੁੱਕੀਆਂ ਅਤੇ ਜਾਰੀ ਵਿਕਾਸ ਗਤੀਵਿਧੀਆਂ ਬਾਰੇ ਦੱਸਿਆ । ਸ਼੍ਰੀ ਨਾਇਕ ਨੇ ਕਿਹਾ ਕਿ ਇੰਡੀਅਨ ਆਇਲ ਫਾਉਂਡੇਸ਼ਨ ਐੱਨਸੀਐੱਫ ਦੇ ਜ਼ਰੀਏ ਕਈ ਵਿਰਾਸਤ ਸਮਾਰਕਾਂ ਅਤੇ ਅਧਿਆਤਮਕ ਸਥਾਨਾਂ ਦਾ ਵਿਕਾਸ ਕਰੇਗਾ । ਪ੍ਰੋਜੈਕਟ ਵੇਰਵੇ ਲਈ ਇੱਥੇ. ਕਲਿਕ ਕਰੋ ।
***************
ਡੀਐੱਲ/ਪੀਕੇ
(Release ID: 1778510)
Visitor Counter : 169