ਸੈਰ ਸਪਾਟਾ ਮੰਤਰਾਲਾ
ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੈੱਡੀ ਨੇ ਕੋਲਵਾ ਬੀਚ ‘ਤੇ ਟੂਰਿਸਟ ਸੁਵਿਧਾ ਕੇਂਦਰ ਅਤੇ ਜਨਤਕ-ਸੁਵਿਧਾਵਾਂ ਸਥਲ ਦਾ ਉਦਘਾਟਨ ਕੀਤਾ
ਦੱਖਣ ਗੋਆ ਵਿੱਚ ਸਮੁੰਦਰ ਤੱਟ ‘ਤੇ ਵੱਡੇ ਪੈਮਾਨੇ ‘ਤੇ ਢਾਂਚਾਗਤ ਵਿਕਾਸ ਹੋਵੇਗਾ
ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਕਿਸ਼ਨ ਰੇੱਡੀ ਨੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ
प्रविष्टि तिथि:
04 DEC 2021 6:49PM by PIB Chandigarh
ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਅੱਜ ਦੱਖਣ ਗੋਆ ਵਿੱਚ ਕੋਲਵਾ ਬੀਚ ‘ਤੇ ਟੂਰਿਸਟ ਸੁਵਿਧਾ ਕੇਂਦਰ, ਜਨਤਕ ਜਨ-ਸੁਵਿਧਾਵਾਂ ਅਤੇ ਚੇਂਜਿੰਗ ਰੂਮ ਦਾ ਉਦਘਾਟਨ ਕੀਤਾ। ਇਸ ਦਾ ਨਿਰਮਾਣ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਤੱਟੀ ਸਰਕਿਟ II ਪ੍ਰੋਜੈਕਟਾਂ ਦੇ ਵਿਕਾਸ ਦੇ ਹਿੱਸੇ ਦੇ ਰੂਪ ਵਿੱਚ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਕੋਲਵਾ ਬੀਚ ਦੇ ਨੇੜੇ ਕੋਲਵਾ ਰੈਜ਼ੀਡੈਂਸੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਕੋਲਵਾ ਅਤੇ ਬੇਨੌਲਿਮ ਸਮੁੰਦਰ ਤੱਟਾਂ ‘ਤੇ ਟੂਰਿਜ਼ਮ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ, ਪਾਰਕਿੰਗ ਤੇ ਸਜਾਵਟ ਅਤੇ ਦੱਖਣ ਗੋਆ ਵਿੱਚ ਸਮੁੰਦਰ ਤੱਟ ‘ਤੇ ਜਨਤਕ ਜਨ-ਸੁਵਿਧਾਵਾਂ ਦੇ ਨਿਰਮਾਣ ਦੇ ਲਈ ਨੀਂਹ ਪੱਥਰ ਦਾ ਉਦਘਾਟਨ ਕੀਤਾ।
ਗੋਆ ਵਿੱਚ ਕੋਲਵਾ ਅਤੇ ਬੇਨੌਲਿਮ ਸਮੁੰਦਰ ਤੱਟ ਦੁਨੀਆ ਦੇ ਪ੍ਰਸਿੱਧ ਸਮੁੰਦਰ ਤੱਟਾਂ ਵਿੱਚ ਸ਼ਾਮਲ ਹਨ। ਗੋਆ ਦੇ ਤੱਟੀ ਖੇਤਰ ‘ਤੇ ਸਥਿਤ ਇਨ੍ਹਾਂ ਸਮੁੰਦਰ ਤੱਟਾਂ ‘ਤੇ ਪੂਰੇ ਸਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰਫ ਦੇ ਟੂਰਿਸਟ ਆਉਂਦੇ ਹਨ। ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ-II ਦੇ ਤਹਿਤ ਫੰਡ ਪ੍ਰਵਾਨ ਕੀਤਾ ਹੈ ਕਿਉਂਕਿ ਇਨ੍ਹਾਂ ਖੇਤਰਾਂ ਵਿੱਚ ਉਚਿਤ ਵਿਕਾਸ, ਅੱਪਗ੍ਰੇਡੇਸ਼ਨ ਯੋਜਨਾ, ਇਸ ਨੂੰ ਨਵੇਂ ਰੂਪ ਵਿੱਚ ਜਾਨਣ ਦੀ ਜ਼ਰੂਰਤ ਹੈ। ਇਸ ਨਾਲ ਗੋਆ ਵਿੱਚ ਟੂਰਿਜ਼ਮ ਉਦਯੋਗ ਨੂੰ ਹੁਲਾਰਾ ਦੇਣ ਦੇ ਲਈ ਸਾਰੀਆਂ ਟੂਰਿਜ਼ਮ ਸੁਵਿਧਾਵਾਂ ਨੂੰ ਸਮਾਯੋਜਿਤ ਕੀਤਾ ਜਾ ਸਕਦਾ ਹੈ।
ਵਿਕਾਸਾਤਮਕ ਪ੍ਰੋਜੈਕਟਾਂ ਵਿੱਚ ਵਾਹਨਾਂ ਦੇ ਲਈ ਪਾਰਕਿੰਗ ਸੁਵਿਧਾਵਾਂ, ਸੜਕਾਂ ਦਾ ਚੌੜੀਕਰਨ ਅਤੇ ਚੇਂਜਿੰਗ ਰੂਮ, ਲੌਕਰ ਦੇ ਨਾਲ ਸ਼ੌਚਾਲਯ ਬਲਾਕ ਦਾ ਨਿਰਮਾਣ ਸ਼ਾਮਲ ਹੈ। ਇੱਥੇ ਵਿਕਾਸ ਕਾਰਜ ਸਵੇਦਸ਼ ਦਰਸ਼ਨ ਤੱਟੀ ਸਰਕਿਟ ਥੀਮ ਦੇ ਹਿੱਸੇ ਦੇ ਰੂਪ ਵਿੱਚ ਕੀਤੇ ਜਾਂਦੇ ਹਨ।
ਇਸ ਅਵਸਰ ‘ਤੇ ਉਪ-ਮੁੱਖਮੰਤਰੀ ਤੇ ਟੂਰਿਜ਼ਮ ਮੰਤਰੀ ਸ਼੍ਰੀ ਮਨੋਹਰ (ਬਾਬੂ) ਅਜਗਾਂਵਕਰ, ਬੇਨੌਲਿਮ ਦੇ ਐੱਮਐੱਲਏ ਸ਼੍ਰੀ ਚਰਚਿਲ ਅਲੇਮਾਓ, ਜੀਟੀਡੀਸੀ ਦੇ ਐੱਮਐੱਲਏ ਤੇ ਚੇਅਰਮੈਨ ਸ਼੍ਰੀ ਦਯਾਨੰਦ ਸੋਪਟੇ ਅਤੇ ਰਾਜ ਤੇ ਕੇਂਦਰ ਸਰਕਾਰ ਦੇ ਅਧਿਕਾਰੀ ਮੌਜੂਦ ਸਨ।
ਸਵਦੇਸ਼ ਦਰਸ਼ਨ ਯੋਜਨਾ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਥੀਮ ਅਧਾਰਿਤ ਟੂਰਿਜ਼ਮ ਸਰਕਿਟ ਦੇ ਏਕੀਕ੍ਰਿਤ ਵਿਕਾਸ ਦੇ ਲਈ ਸ਼ੁਰੂ ਕੀਤੀ ਗਈ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਥੀਮ ਅਧਾਰਿਤ ਟੂਰਿਜ਼ਮ ਸਰਕਿਟ ਦਾ ਏਕੀਕ੍ਰਿਤ ਵਿਕਾਸ ਕਰਨਾ ਹੈ। ਇਸ ਯੋਜਨਾ ਦੀ ਪਰਿਕਲਪਨਾ ਭਾਰਤ ਸਰਕਾਰ ਦੀ ਸਵੱਛ ਭਾਰਤ ਅਭਿਯਾਨ, ਸਕਿੱਲ ਇੰਡੀਆ, ਮੇਕ ਇਨ ਇੰਡੀਆ ਆਦਿ ਜਿਹੀਆਂ ਹੋਰ ਯੋਜਨਾਵਾਂ ਦੇ ਨਾਲ ਤਾਲਮੇਲ ਬਿਠਾਉਂਦੇ ਹੋਏ ਟੂਰਿਜ਼ਮ ਉਦਯੋਗ ਨੂੰ ਰੋਜ਼ਗਾਰ ਸਿਰਜਣ ਕਰਤਾ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਉਣ ਵਾਲਾ ਕਾਰਕ ਬਣਾਉਣ ਦੇ ਨਾਲ ਹੀ ਵਿਭਿੰਨ ਖੇਤਰਾਂ ਦੇ ਨਾਲ ਮਿਲ ਕੇ ਟੂਰਿਜ਼ਮ ਖੇਤਰ ਨੂੰ ਆਪਣੀ ਸਮਰੱਥਾ ਦਾ ਅਹਿਸਾਸ ਕਰਨ ਵਿੱਚ ਸਮਰੱਥ ਬਣਾਉਣ ਦੇ ਲਈ ਕੀਤੀ ਗਈ ਹੈ।
***
ਆਰਬੀ/ਡੀਐੱਲ/ਪੀਕੇ
(रिलीज़ आईडी: 1778505)
आगंतुक पटल : 189