ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤੱਟਵਰਤੀ ਅਤੇ ਸਮੁੰਦਰੀ ਸੰਸਾਧਨਾਂ ਤੋਂ ਸਮੁੰਦਰੀ ਖਣਿਜ ਭਾਰਤ ਦੀ ਭਵਿੱਖ ਦੀ ਅਰਥਵਿਵਸਥਾ ਲਈ ਮਹੱਤਵਪੂਰਣ ਹੋਣਗੇ;


ਮੰਤਰੀ ਨੇ ਭੁਵਨੇਸ਼ਵਰ ਵਿਖੇ ਸੀਐੱਸਆਈਆਰ-ਆਈਐੱਮਐੱਮਟੀ (ਇਨਸਟੀਚਿਊਟ ਆਫ਼ ਮਿਨਰਲਜ਼ ਐਂਡ ਮਟੀਰੀਅਲ ਟੈਕਨੋਲੋਜੀ) ਵਿਖੇ ਨਵੀਆਂ ਇਮਾਰਤੀ ਸੁਵਿਧਾਵਾਂ ਦਾ ਉਦਘਾਟਨ ਕੀਤਾ,

ਉਨ੍ਹਾਂ ਕਿਹਾ, ਆਈਐੱਮਐੱਮਟੀ ਖਣਿਜਾਂ ਅਤੇ ਮਟੀਰੀਅਲ ਟੈਕਨੋਲੋਜੀ ਵਿੱਚ ਰਾਸ਼ਟਰੀ ਮਹੱਤਵ ਦੀ ਇੱਕ ਖੋਜ ਅਤੇ ਵਿਕਾਸ ਲੈਬ ਹੈ, ਜੋ ਉਦਯੋਗਾਂ ਦੇ ਟਿਕਾਊ ਵਿਕਾਸ ਲਈ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਮੁੰਦਰੀ ਵਿਗਿਆਨਕ ਖੋਜ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਦੇ ਰੂਪ ਵਿੱਚ ਉਭਰਿਆ ਹੈ: ਡਾ. ਜਿਤੇਂਦਰ ਸਿੰਘ

Posted On: 05 DEC 2021 5:15PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਤੱਟਵਰਤੀ ਅਤੇ ਸਮੁੰਦਰੀ ਸੰਸਾਧਨਾਂ ਤੋਂ ਸਮੁੰਦਰੀ ਖਣਿਜ ਭਾਰਤ ਦੀ ਭਵਿੱਖ ਦੀ ਅਰਥਵਿਵਸਥਾ ਲਈ ਕੁੰਜੀ ਹੋਣਗੇ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ, ਨਿੱਕਲ ਅਤੇ ਕੋਬਾਲਟ ਵਰਗੀਆਂ ਧਾਤਾਂ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਨਜਿਠਣ ਲਈ ਲੋੜੀਂਦੀਆਂ ਅਖੁੱਟ ਊਰਜਾ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਭੁਵਨੇਸ਼ਵਰ ਵਿਖੇ ਸੀਐੱਸਆਈਆਰ-ਆਈਐੱਮਐੱਮਟੀ (ਇੰਸਟੀਚਿਊਟ ਆਫ਼ ਮਿਨਰਲਜ਼ ਐਂਡ ਮਟੀਰੀਅਲ ਟੈਕਨੋਲੋਜੀ) ਵਿਖੇ ਨਵੀਂਆਂ ਇਮਾਰਤੀ ਸੁਵਿਧਾਵਾਂ ਦਾ ਉਦਘਾਟਨ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਵਿਗਿਆਨਕਾਂ ਅਤੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਈਐੱਮਐੱਮਟੀ, ਸੀਐੱਸਆਈਆਰ ਦੀ ਸਰਪ੍ਰਸਤੀ ਹੇਠ ਖਣਿਜ ਅਤੇ ਸਮੱਗਰੀ ਟੈਕਨੋਲੋਜੀ ਵਿੱਚ ਰਾਸ਼ਟਰੀ ਮਹੱਤਤਾ ਦੀ ਇੱਕ ਆਰਐਂਡਡੀ ਲੈਬ ਹੈ, ਜੋ ਉਦਯੋਗ ਦੀਆਂ ਸਮੱਸਿਆਵਾਂ ਨੂੰ ਉਹਨਾਂ ਦੇ ਟਿਕਾਊ ਵਿਕਾਸ ਲਈ ਹੱਲ ਕਰਦੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਮੁੰਦਰੀ ਵਿਗਿਆਨਕ ਖੋਜਾਂ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ ਅਤੇ ਹੁਣ ਦੇਸ਼ ਦੀ ਭਵਿੱਖ ਦੀ ਊਰਜਾ ਅਤੇ ਧਾਤੂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸੰਸਾਧਨ ਸੰਪੰਨ ਸਮੁੰਦਰੀ ਤਲ ਦੀ ਖੋਜ ਕਰਨ ਵਿੱਚ ਸਰਗਰਮੀ ਨਾਲ ਰੁੱਝਿਆ ਹੋਇਆ ਹੈ। ਉਨ੍ਹਾਂ ਕਿਹਾ, ਮੋਦੀ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ “ਡੀਪ ਓਸ਼ੀਅਨ ਮਿਸ਼ਨ” “ਨੀਲੀ ਅਰਥਵਿਵਸਥਾ” ਨੂੰ ਸਮ੍ਰਿੱਧ ਬਣਾਉਣ ਲਈ ਵਿਭਿੰਨ ਸੰਸਾਧਨਾਂ ਲਈ ਇੱਕ ਹੋਰ ਦਿਸਹੱਦੇ ਦੀ ਸ਼ੁਰੂਆਤ ਕਰਦਾ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਨੀਲੀ ਅਰਥਵਿਵਸਥਾ ਨੂੰ ਵਿਕਸਿਤ ਕਰਨ ਅਤੇ ਇਸ ਦੇ ਸਮੁੰਦਰੀ ਸੰਸਾਧਨਾਂ ਦੀ ਵਰਤੋਂ ਵਿੱਚ ਤੇਜ਼ੀ ਲਿਆਉਣ ਲਈ ਆਈਆਈਐੱਮਟੀ ਅਤੇ ਐੱਨਆਈਓਟੀ (ਨੈਸ਼ਨਲ ਇੰਸਟੀਚਿਊਟ ਆਫ਼ ਓਸ਼ੀਅਨ ਟੈਕਨੋਲੋਜੀ), ਚੇਨਈ ਦਰਮਿਆਨ ਨਜ਼ਦੀਕੀ ਤਾਲਮੇਲ ਅਤੇ ਸਹਿਯੋਗ ਲਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ, ਕੁਝ ਡੂੰਘੇ ਸਮੁੰਦਰੀ ਖਣਿਜ ਸੰਸਾਧਨਾਂ ਦੀ ਪ੍ਰਭਾਵੀ ਮਾਈਨਿੰਗ ਅਤੇ ਗੈਸ ਹਾਈਡ੍ਰੇਟ ਸੰਸਾਧਨਾਂ ਦੇ ਸ਼ੋਸ਼ਣ ਲਈ ਢੁਕਵੀਂ ਟੈਕਨੋਲੋਜੀ ਵਿਕਸਿਤ ਕਰਨ ਲਈ ਪ੍ਰਯਤਨ ਜਾਰੀ ਹਨ।

 

ਗ਼ੌਰਤਲਬ ਹੈ ਕਿ ਇਸ ਸਾਲ ਅਕਤੂਬਰ ਵਿੱਚ, ਮੰਤਰੀ ਨੇ 1000 ਅਤੇ 5500 ਮੀਟਰ ਦੇ ਦਰਮਿਆਨ ਡੂੰਘਾਈ 'ਤੇ ਸਥਿਤ ਪੌਲੀਮੈਟਲਿਕ ਮੈਂਗਨੀਜ਼ ਨੋਡਿਊਲਜ਼, ਗੈਸ ਹਾਈਡ੍ਰੇਟਸ, ਹਾਈਡ੍ਰੋ-ਥਰਮਲ ਸਲਫਾਈਡਜ਼ ਅਤੇ ਕੋਬਾਲਟ ਕ੍ਰਸਟਸ ਵਰਗੇ ਗੈਰ-ਜੀਵ ਸੰਸਾਧਨਾਂ ਦੀ ਡੂੰਘੀ ਸਮੁੰਦਰੀ ਖੋਜ ਕਰਨ ਲਈ ਚੇਨਈ ਵਿਖੇ ਭਾਰਤ ਦਾ ਪਹਿਲਾ ਮਾਨਵ ਸਮੁੰਦਰੀ ਮਿਸ਼ਨ ਸਮੁੰਦਰਯਾਨ ਲਾਂਚ ਕੀਤਾ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿੱਚ, ਸੀਐੱਸਆਈਆਰ-ਆਈਐੱਮਐੱਮਟੀ ਵਿਖੇ ਖੋਜ ਅਤੇ ਵਿਕਾਸ ਦਾ ਮੁੱਖ ਜ਼ੋਰ ਕੁਦਰਤੀ ਸੰਸਾਧਨਾਂ ਦੇ ਵਪਾਰਕ ਸ਼ੋਸ਼ਣ ਲਈ ਉੱਨਤ ਅਤੇ ਜ਼ੀਰੋ ਵੇਸਟ ਪ੍ਰਕਿਰਿਆ ਜਾਣਕਾਰੀ ਅਤੇ ਮਸ਼ਵਰਾ ਸੇਵਾਵਾਂ ਪ੍ਰਦਾਨ ਕਰਕੇ ਵਿਸ਼ਵੀਕਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਬਲਿਕ-ਪ੍ਰਾਈਵੇਟ-ਪਾਰਟਨਰਸ਼ਿਪ (ਪੀਪੀਪੀ) ਪਹੁੰਚ ਜ਼ਰੀਏ ਭਾਰਤੀ ਉਦਯੋਗਾਂ ਨੂੰ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਰੁਝੇਵੇਂ ਅਤੇ ਉਦਯੋਗ ਨੂੰ ਪ੍ਰਦਾਨ ਕੀਤੇ ਗਏ ਤਕਨੀਕੀ ਦਖਲ ਨੇ ਸੀਐੱਸਆਈਆਰ-ਆਈਐੱਮਐੱਮਟੀ ਨੂੰ ਬਹੁਤ ਸਾਰੇ ਖਣਿਜਾਂ ਅਤੇ ਐਕਸਟਰੈਕਟਿਵ ਮੈਟਾਲਰਜੀਕਲ ਅਧਾਰਿਤ ਉਦਯੋਗਾਂ ਲਈ ਪਹਿਲੀ ਪਸੰਦ ਬਣਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਵਧੇਰੇ ਮੁੱਲ ਜੋੜਨ ਲਈ ਉੱਨਤ ਸਮੱਗਰੀ ਦੀ ਪ੍ਰੋਸੈਸਿੰਗ ਅਤੇ ਮਹੱਤਵਪੂਰਨ ਕੱਚੇ ਮਾਲ ਦੇ ਸੰਸਾਧਨਾਂ ਦੀ ਵਰਤੋਂ ਦੀ ਦਕਸ਼ਤਾ 'ਤੇ ਕੰਮ ਕਰਨ ਲਈ ਇੱਕ ਵਿਸ਼ੇਸ਼ ਸਥਾਨ ਬਣਾ ਰਿਹਾ ਹੈ।

ਸਲਾਹਕਾਰਾਂ ਨੂੰ ਉੱਦਮੀ/ਸਟਾਰਟਅੱਪ, ਸਟਾਰਟਅਪਸ ਦੇ ਪ੍ਰਫੁੱਲਤ ਕਰਨ ਦੀ ਸੁਵਿਧਾ ਦੇ ਨਾਲ-ਨਾਲ ਟੈਕਨੀਕਲ ਹੱਲ ਪ੍ਰਦਾਨ ਕਰਨ ਲਈ ਸੀਐੱਸਆਈਆਰ-ਆਈਐੱਮਐੱਮਟੀ ਅਤੇ ਭਾਰਤ ਸਰਕਾਰ ਦੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਦੇ ਸਾਂਝੇ ਪ੍ਰਯਤਨਾਂ ਦੁਆਰਾ ਸੀਐੱਸਆਈਆਰ-ਆਈਐੱਮਐੱਮਟੀ ਵਿਖੇ ਕਾਮਨ ਰਿਸਰਚ ਐਂਡ ਟੈਕਨੋਲੋਜੀ ਡਿਵੈਲਪਮੈਂਟ ਹੱਬ (ਸੀਆਰਟੀਡੀਐੱਚ) ਦੀ ਸਥਾਪਨਾ ਕੀਤੀ ਗਈ ਹੈ। ਇਸਦਾ ਮੁੱਖ ਉਦੇਸ਼ ਸੂਖਮ, ਲਘੂ ਅਤੇ ਦਰਮਿਆਨੇ ਅਦਾਰਿਆਂ (ਐੱਮਐੱਸਐੱਮਈਜ਼) ਵਿੱਚ ਨਵੀਨਤਾਵਾਂ ਦਾ ਪੋਸ਼ਣ ਕਰਨਾ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਉਹਨਾਂ ਨੂੰ ਨਵੀਆਂ ਸਮੱਗਰੀਆਂ ਅਤੇ ਰਸਾਇਣਕ ਪ੍ਰਕਿਰਿਆਵਾਂ ਦੇ ਖੇਤਰ ਵਿੱਚ ਆਰਐਂਡਡੀ ਜਾਂ ਗਿਆਨ ਅਧਾਰਿਤ ਸਹਾਇਤਾ ਪ੍ਰਦਾਨ ਕਰਨਾ ਹੈ।  ਉਦੇਸ਼ ਤਿੰਨ ਪਰਤੀ ਹੈ:

 • ਐੱਮਐੱਸਐੱਮਈਜ਼ ਅਤੇ ਸਟਾਰਟ-ਅੱਪਸ ਨੂੰ ਆਰਐਂਡਡੀ ਅਤੇ ਗਿਆਨ ਅਧਾਰਿਤ ਸਹਾਇਤਾ

 

 • ਨਵੀਨਤਾਵਾਂ ਨੂੰ ਵਿਕਸਿਤ ਕਰਨ ਲਈ ਐੱਮਐੱਸਐੱਮਈਜ਼ ਲਈ ਸਲਾਹਕਾਰ, ਪੋਸ਼ਣ, ਸਹਿਯੋਗ, ਜਾਂ ਹੈਂਡ ਹੋਲਡਿੰਗ

 

 • ਗੁਣਵੱਤਾ ਭਰੋਸੇ ਲਈ ਆਈਪੀਆਰ ਸਹਾਇਤਾ, ਪ੍ਰਯੋਗਸ਼ਾਲਾ ਸੁਵਿਧਵਾਂ, ਟੈਸਟ ਅਤੇ ਵਿਸ਼ਲੇਸ਼ਣ ਸਹਾਇਤਾ, ਮੌਜੂਦਾ ਉਤਪਾਦਨ ਪ੍ਰਕਿਰਿਆਵਾਂ ਦਾ ਆਡਿਟ, ਆਦਿ ਵਰਗੀਆਂ ਸਮਰੱਥ ਸੇਵਾਵਾਂ ਪ੍ਰਦਾਨ ਕਰਨਾ।

 ਵਰਤਮਾਨ ਵਿੱਚ, ਸੀਆਰਟੀਡੀਐੱਚ ਪ੍ਰੋਗਰਾਮ ਦੇ ਤਹਿਤ, ਮੈਟਾਲਰਜੀਕਲ/ਐਗਰੋ/ਬਾਇਲਰ/ਇਲੈਕਟ੍ਰੌਨਿਕ/ਖਣਿਜ- ਐੱਮਐੱਸਐੱਮਈਜ਼/ਸਟਾਰਟ-ਅੱਪਸ ਦੇ ਨਾਲ ਨਵੀਂਆਂ ਸਮੱਗਰੀਆਂ, ਕੋਟਿੰਗਸ, ਐਗਰੋ-ਵੇਸਟ ਟੂ ਵੈਲਥ (ਕੇ-ਇਨਰਿਚਡ ਖਾਦ), ਇਲੈਕਟ੍ਰੌਨਿਕ ਵੇਸਟ ਤੋਂ ਵੈਲਥ ਤੱਕ (ਕੀਮਤੀ ਧਾਤਾਂ ਦੀ ਰਿਕਵਰੀ) ਆਦਿ ਦੇ ਵਿਕਾਸ 'ਤੇ ਕੇਂਦ੍ਰਿਤ, ਬਹੁਤ ਸਾਰੇ ਸਹਿਯੋਗੀ ਪ੍ਰੋਜੈਕਟ ਕੀਤੇ ਜਾ ਰਹੇ ਹਨ। ਇਸ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤਕਰੀਬਨ 14 ਐੱਮਐੱਸਐੱਮਈਜ਼ ਨੂੰ ਐਗਰੋ ਅਤੇ ਮੈਟਾਲਰਜੀਕਲ/ਖਣਿਜ ਉਦਯੋਗਾਂ ਨੂੰ 4 ਤੋਂ ਵੱਧ ਟੈਕਨੀਕਲ ਸਮਾਧਾਨ ਅਤੇ ਕੋਵਿਡ ਨਾਲ ਲੜਨ ਨਾਲ ਸਬੰਧਤ 10 ਜਾਣਕਾਰੀਆਂ ਜਿਵੇਂ ਕਿ ਸੈਨੀਟਾਈਜ਼ਰ, ਤਰਲ ਸਾਬਣ, ਕੀਟਾਣੂਨਾਸ਼ਕ ਕਿੱਟਾਂ ਆਦਿ ਪ੍ਰਦਾਨ ਕੀਤੀਆਂ ਹਨ।

ਟ੍ਰਾਂਸਮਿਸ਼ਨ ਇਲੈਕਟ੍ਰੌਨ ਮਾਈਕ੍ਰੋਸਕੋਪ (ਟੀਈਐੱਮ):

 

 ਟਰਾਂਸਮਿਸ਼ਨ ਇਲੈਕਟ੍ਰੋਨ ਮਾਈਕ੍ਰੋਸਕੋਪ (ਟੀਈਐੱਮ) ਇੱਕ ਹਾਈ-ਐਂਡ ਦੀ ਵਿਸ਼ੇਸ਼ਤਾ ਵਾਲਾ ਉਪਕਰਣ ਹੈ ਜੋ ਨਵੀਨਤਮ ਵਿਕਾਸ ਦੇ ਨਾਲ ਸੰਸਥਾ ਦੀਆਂ ਆਰਐਂਡਡੀ ਗਤੀਵਿਧੀਆਂ ਨੂੰ ਵਧਾਉਣ ਲਈ ਇੱਕ ਉੱਨਤ ਵਿਸ਼ੇਸ਼ਤਾ ਸੁਵਿਧਾ ਬਣਾਉਣ ਲਈ ਖਰੀਦਿਆ ਗਿਆ ਹੈ।

ਇੱਕ ਉੱਨਤ ਤਕਨੀਕ ਹੋਣ ਦੇ ਨਾਤੇ, ਸੀਐੱਸਆਈਆਰ-ਆਈਐੱਮਐੱਮਟੀ ਦੀ ਟੀਈਐੱਮ ਸੁਵਿਧਾ ਨੈਨੋਸਕੇਲ 'ਤੇ ਸਮੱਗਰੀ ਢਾਂਚੇ, ਫੇਜ਼ ਦੀ ਸੰਰਚਨਾ, ਅਤੇ ਟੈਕਸਚਰ ਆਦਿ ਦਾ ਮੁਲਾਂਕਣ ਕਰਨ ਦੇ ਸਮਰੱਥ ਹੈ। ਇਹ ਲੋਰੇਂਟਜ਼ ਲੈਂਸ (Lorentz lens) ਦੀ ਵਰਤੋਂ ਕਰਦੇ ਹੋਏ ਚੁੰਬਕੀ ਨੈਨੋਪਾਰਟੀਕਲਾਂ ਦੀ ਵਿਸ਼ੇਸ਼ਤਾ ਕਰ ਸਕਦਾ ਹੈ ਅਤੇ ਸਤਹਿ ਅਤੇ ਬਲਕ 3ਡੀ ਜਾਣਕਾਰੀ ਦੀ ਸਮਕਾਲੀ ਜਾਣਕਾਰੀ ਨੂੰ ਐਕਸਟਰੈਕਟ ਕਰ ਸਕਦਾ ਹੈ। ਇਹ ਸੁਵਿਧਾ ਵਿਗਿਆਨਕਾਂ, ਖੋਜ ਵਿਦਵਾਨਾਂ, ਅਤੇ ਵਿਦਿਅਕ ਸੰਸਥਾਵਾਂ ਦੇ ਫੈਕਲਟੀ ਦੇ ਨਾਲ-ਨਾਲ ਪਦਾਰਥਕ ਵਿਕਾਸ ਵਿੱਚ ਲੱਗੇ ਉਦਯੋਗਾਂ ਲਈ ਆਧੁਨਿਕ ਖੋਜ ਦੇ ਮੌਕਿਆਂ ਵਿੱਚ ਨਵੇਂ ਦਾਇਰੇ ਖੋਲ੍ਹੇਗੀ ਅਤੇ ਗਿਆਨ ਉਤਪਤੀ, ਮਾਨਵ ਸੰਸਾਧਨ ਵਿਕਾਸ, ਈਸੀਐੱਫ਼ ਜੈਨਰੇਸ਼ਨ, ਪ੍ਰਕਾਸ਼ਨਾਂ/ਪੇਟੈਂਟ, ਨਵੇਂ ਖੋਜ ਅਤੇ ਵਿਕਾਸ ਦੇ ਮੌਕਿਆਂ ਨੂੰ ਸਮਰੱਥ ਕਰੇਗੀ।

***********

ਐੱਸਐੱਨਸੀ/ਆਰਆਰ


(Release ID: 1778498) Visitor Counter : 171