ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 6 ਤੋਂ 9 ਦਸੰਬਰ ਤੱਕ ਮਹਾਰਾਸ਼ਟਰ ਦਾ ਦੌਰਾ ਕਰਨਗੇ
प्रविष्टि तिथि:
05 DEC 2021 8:18PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 6 ਤੋਂ 9 ਦਸੰਬਰ, 2021 ਤੱਕ ਮਹਾਰਾਸ਼ਟਰ ਦਾ ਦੌਰਾ ਕਰਨਗੇ ।
ਰਾਸ਼ਟਰਪਤੀ 6 ਦਸੰਬਰ, 2021 ਨੂੰ ਰਾਏਗੜ੍ਹ ਕਿਲੇ ਦਾ ਦੌਰਾ ਕਰਨਗੇ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ ।
ਸੱਤ ਦਸੰਬਰ, 2021 ਨੂੰ ਰਾਸ਼ਟਰਪਤੀ ਪੁਣੇ ਦੇ ਲੋਹੇਗਾਓਂ ਸਥਿਤ ਏਅਰ ਫੋਰਸ ਸਟੇਸ਼ਨ ਦਾ ਦੌਰਾ ਕਰਨਗੇ, ਜਿੱਥੇ ਉਹ ਜੰਗੀ ਜਹਾਜ਼ਾਂ ਦੇ ਹਵਾਈ ਪ੍ਰਦਰਸ਼ਨ ਦਾ ਨਿਰੀਖਣ ਕਰਨਗੇ ਅਤੇ ਵਾਯੂ ਸੈਨਾ ਦੇ ਜੋਧਿਆਂ ਨਾਲ ਗੱਲਬਾਤ ਕਰਨਗੇ ।
ਅੱਠ ਦਸੰਬਰ, 2021 ਨੂੰ ਰਾਸ਼ਟਰਪਤੀ ਮੁੰਬਈ ਵਿੱਚ 22ਵੀਂ ਮਿਜ਼ਾਇਲ ਵੈਸਲ ਸੁਕੈਡਰਨ ਨੂੰ ਰਸ਼ਟਰਪਤੀ ਦਾ ਸਟੈਂਡਰਡ ਪ੍ਰਦਾਨ ਕਰਨਗੇ ।
*****
ਡੀਐੱਸ/ਬੀਐੱਮ
(रिलीज़ आईडी: 1778385)
आगंतुक पटल : 205