ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਦਾ ਅੰਕੜਾ 127.61 ਕਰੋੜ ਦੇ ਪਾਰ ਪਹੁੰਚਿਆ
ਪਿਛਲੇ 24 ਘੰਟਿਆਂ ਵਿੱਚ1.04 ਕਰੋੜ ਤੋਂ ਅਧਿਕ ਟੀਕੇ ਦੀ ਖੁਰਾਕ ਦਿੱਤੀ ਗਈ
ਰਿਕਵਰੀ ਦਰ ਵਧ ਕੇ 98.35% ‘ਤੇ ਪਹੁੰਚੀ
ਪਿਛਲੇ 24 ਘੰਟਿਆਂ ਵਿੱਚ 8,895 ਨਵੇਂ ਮਾਮਲੇ ਦਰਜ ਕੀਤੇ ਗਏ
ਭਾਰਤ ਦੇ ਐਕਟਿਵ ਮਾਮਲੇ 99,155 ਹਨ
ਪਿਛਲੇ 21ਦਿਨਾਂ ਤੋਂ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.80%) 1% ਤੋਂ ਘੱਟ ਬਣੀ ਹੈ
Posted On:
05 DEC 2021 9:51AM by PIB Chandigarh
ਪਿਛਲੇ 24 ਘੰਟਿਆਂ ਵਿੱਟ 1,04,18,707 ਲੋਕਾਂ ਨੂੰ ਟੀਕੇ ਦੀ ਖੁਰਾਕ ਲੱਗਣ ਦੇ ਨਾਲ, ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੇ ਅਸਥਾਈ ਰਿਪੋਰਟਾਂ ਦੇ ਅਨੁਸਾਰ 127.61 ਕਰੋੜ (1,27,61,83,065) ਤੋਂ ਪਾਰ ਪਹੁੰਚੀ। ਇਹ ਉਪਲੱਬਧੀ 1,32,44,514 ਸ਼ੈਸਨਾਂ ਦੇ ਮਾਧਿਅਮ ਤੋਂ ਪ੍ਰਾਪਤ ਹੋਈ ਹੈ।
ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,84,549
|
ਦੂਸਰੀ ਖੁਰਾਕ
|
95,45,333
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,80,785
|
ਦੂਸਰੀ ਖੁਰਾਕ
|
1,65,84,784
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
46,67,10,695
|
ਦੂਸਰੀ ਖੁਰਾਕ
|
24,30,98,736
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,67,14,877
|
ਦੂਸਰੀ ਖੁਰਾਕ
|
12,59,05,615
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,68,80,846
|
ਦੂਸਰੀ ਖੁਰਾਕ
|
8,19,76,845
|
ਕੁੱਲ
|
1,27,61,83,065
|
ਪਿਛਲੇ 24 ਘੰਟਿਆਂ ਵਿੱਚ 6,918 ਰੋਗੀਆਂ ਦੇ ਠੀਕ ਹੋਣ ਨਾਲ ਸਿਹਤਮੰਦ ਹੋਣ ਵਾਲੇ ਰੋਗੀਆਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 3,40,60,774ਹੋ ਗਈ ਹੈ।
ਭਾਰਤ ਦੀ ਰਿਕਵਰੀ ਦਰ ਵਧ ਕੇ 98.35% ਹੋ ਗਈ ਹੈ।

ਪਿਛਲੇ 161ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਨਵੇਂ ਦੈਨਿਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਰੰਤਰ ਅਤੇ ਸਹਿਯੋਗਾਤਮਕ ਯਤਨਾਂ ਦਾ ਨਤੀਜਾ ਹੈ
ਪਿਛਲੇ 24 ਘੰਟਿਆਂ ਵਿੱਚ 8,895 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।

ਕੋਰੋਨਾ ਦੇ ਐਕਟਿਵ ਕੇਸ ਵਰਤਮਾਨ ਵਿੱਚ 99,155 ਹੈ। ਵਰਤਮਾਨ ਵਿੱਚ ਐਕਟਿਵ ਕੇਸ ਦੇਸ਼ ਦੇ ਕੁੱਲ ਐਕਟਿਵ ਕੇਸਾਂ ਦਾ 0.29% ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ।

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਜ਼ਿਕਰਯੋਗ ਰੂਪ ਨਾਲ ਵਾਧੇ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 12,26,064 ਟੈਸਟ ਕੀਤੇ ਗਏ। ਕੁੱਲ ਮਿਲਾ ਕੇ, ਭਾਰਤ ਨੇ ਹੁਣ ਤੱਕ 64.72 ਕਰੋੜ ਤੋਂ ਅਧਿਕ (64,72,52,850) ਜਾਂਚ ਕੀਤੀ ਜਾ ਚੁੱਕੀ ਹੈ।
ਇੱਕ ਪਾਸੇ ਜਿੱਥੇ, ਟੈਸਟਿੰਗ ਸਮਰੱਥਾ ਦੇਸ਼ ਭਰ ਵਧਾ ਦਿੱਤੀ ਗਈ ਹੈ, ਉੱਥੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.80% ਹੈ ਜੋ ਬੀਤੇ 21 ਦਿਨਾਂ ਤੋਂ 1% ਤੋਂ ਘੱਟ ਹੈ। ਦੈਨਿਕ ਪਾਜ਼ਿਟਿਵਿਟੀ ਦਰ ਅੱਜ 0.73% ਹੈ। ਦੈਨਿਕ ਪਾਜ਼ਿਟਿਵਿਟੀ ਦੀ ਦਰ ਲਗਾਤਾਰ 62ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ ਅਤੇ ਲਗਾਤਾਰ 97ਦਿਨਾਂ ਤੋਂ 3% ਤੋਂ ਘੱਟ ਬਣੀ ਹੋਈ ਹੈ।

****
ਐੱਮਵੀ
(Release ID: 1778314)