ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਪ੍ਰਤਿਭਾਵਾਨ (Meritorious) ਖਿਡਾਰੀਆਂ ਦੀ ਪੈਨਸ਼ਨ ਦੇ ਲਈ ਖੇਲ ਨਿਧੀ ਯੋਜਨਾ ਦੇ ਤਹਿਤ 821 ਖਿਡਾਰੀਆਂ ਨੂੰ ਆਜੀਵਨ ਪੈਨਸ਼ਨ ਪ੍ਰਾਪਤ ਹੋ ਰਹੀ ਹੈ: ਸ਼੍ਰੀ ਅਨੁਰਾਗ ਠਾਕੁਰ

Posted On: 02 DEC 2021 5:11PM by PIB Chandigarh

 “ਪ੍ਰਤਿਭਾਵਾਨ ਖਿਡਾਰੀਆਂ ਦੀ ਪੈਨਸ਼ਨ ਦੇ ਲਈ ਖੇਲ ਨਿਧੀ” ਯੋਜਨਾ ਦੇ ਤਹਿਤ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲਾ ਦੇ ਖਿਡਾਰੀਆਂ ਨੂੰ ਰਿਟਾਇਰਮੈਂਟ ਦੇ ਬਾਅਦ ਆਜੀਵਿਕਾ ਚਲਾਉਣ ਲਈ ਮਾਸਿਕ ਪੈਨਸ਼ਨ ਦੇ ਰੂਪ ਵਿੱਚ ਉਨ੍ਹਾਂ ਨੂੰ ਸਹਾਇਤਾ ਉਪਲਬੱਧ ਕਰਾ ਰਿਹਾ ਹੈ।

ਇਸ ਯੋਜਨਾ ਦੇ ਤਹਿਤ, ਅਜਿਹੇ ਖਿਡਾਰੀ ਜੋ ਭਾਰਤੀ ਨਾਗਰਿਕ ਹਨ ਅਤੇ ਜਿਨ੍ਹਾਂ ਨੇ ਓਲੰਪਿਕ ਖੇਡਾਂ, ਪੈਰਾਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ਿਆਈ ਖੇਡਾਂ ਤੇ ਵਿਸ਼ਵ ਕਪ/ਵਿਸ਼ਵ ਚੈਂਪੀਅਨਸ਼ਿਪ ਵਿੱਚ (ਓਲੰਪਿਕ ਤੇ ਏਸ਼ਿਆਈ ਖੇਡਾਂ ਦੇ ਸੰਬੰਧ ਵਿੱਚ) ਮੈਡਲ ਜਿੱਤੇ ਹਨ, ਤਾਂ ਉਨ੍ਹਾਂ 12,000 ਤੋਂ ਲੈਕੇ 20,000 ਰੁਪਏ ਤੱਕ ਆਜੀਵਨ ਮਾਸਿਕ ਪੈਨਸ਼ਨ 30 ਵਰ੍ਹੇ ਦੀ ਉਮਰ ਪ੍ਰਾਪਤ ਕਰਨ ਜਾਂ ਫਿਰ ਸਰਗਰਮ ਖੇਡਾਂ ਤੋਂ ਰਿਟਾਇਰ ਹੋਣ ਦੇ ਬਾਅਦ,ਜੋ ਵੀ ਬਾਅਦ ਵਿੱਚ ਹੋਵੇ ਉਸ ਹਿਸਾਬ ਨਾਲ ਦਿੱਤੀ ਜਾਂਦੀ ਹੈ। ਪੈਨਸ਼ਨ ਦਾ ਭੁਗਤਾਨ ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਮਾਧਿਅਮ ਨਾਲ ਕੀਤਾ ਜਾਂਦਾ ਹੈ, ਜਿਸ ਦੇ ਲਈ ਮੰਤਰਾਲਾ ਐੱਲਆਈਸੀ ਨੂੰ ਇੱਕਮੁਸ਼ਤ ਰਕਮ ਅਦਾ ਕਰਕੇ ਵਿਅਕਤੀਗਤ ਪੈਨਸ਼ਨਰਸ ਦੇ ਲਈ ਸਲਾਨਾ ਪੈਨਸ਼ਨ ਪਲਾਨ ਖਰੀਦਦਾ ਹੈ।

ਯੋਜਨਾ ਦੇ ਤਹਿਤ ਵਰਤਮਾਨ ਵਿੱਚ 821 ਖਿਡਾਰੀਆਂ ਨੂੰ ਆਜੀਵਨ ਪੈਨਸ਼ਨ ਮਿਲ ਰਹੀ ਹੈ।

ਇਹ ਜਾਣਕਾਰੀ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਰਾਜਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਿਤ ਜਵਾਬ ਵਿੱਚ ਦਿੱਤੀ।

*******

ਐੱਨਬੀ/ਓਏ


(Release ID: 1777792) Visitor Counter : 142


Read this release in: English , Urdu , Hindi , Tamil